Share on Facebook

Main News Page

ਕੌਮ ਦੇ ਮੌਜੂਦਾ ਹਾਲਾਤਾਂ ਵਿੱਚ, ਅਜੋਕੇ ਲੇਖਕਾਂ ਦਾ ਕਰਤੱਤ

ਅਜੋਕੇ ਸਮੇਂ ਅੰਦਰ ਕੌਮ ਅਪਣੇ ਜੀਵਨ ਦੇ ਸਭ ਤੋਂ ਬੁਰੇ ਦੌਰ  ਤੋਂ ਗੁਜਰ ਰਹੀ ਹੈ ਭਾਵੇ ਕੁਝ ਲੋਗ ਇਹ ਵੀ ਕਹਿੰਦੇ ਸੁਣੇ ਜਾਂਦੇ ਨੇ ਕੇ "ਸਿੱਖ ਕਦੀ ਨਹੀਂ ਮਰਦਾ, ਤੇ ਨਾਂ ਹੀ ਮੁੱਕੇਗਾ" ਇਸ ਗਲ ਵਿੱਚ ਕੋਈ ਸ਼ਕ ਵੀ ਨਹੀਂ ਕੇ ਸਿੱਖ ਮਾਰਿਆਂ ਤੇ  ਮੁਕਦਾ ਨਹੀਂ ਪੰਥ ਦੇ ਵਿਦਵਾਨ ਕਰਮ ਸਿੰਘ ਹਿਸਟੋਰਿਯਨ ਨੇ ਅਪਣੀ ਲਿਖਤ "ਅਮਰ ਖਾਲਸਾ " ਵਿੱਚ "ਇਕ ਸਿੱਖ" ਨਾਲ ਹੋਏ  ਕਤਲੋ ਗਾਰਦ ਤੇ ਕਈ ਘਲੂਘਾਰਿਆਂ ਦੇ  ਬਾਵਜੂਦ ਫੇਰ ਮੁੜ ਸੁਰਜੀਤ ਹੋ ਜਾਂਣ ਦਾ ਬਹੁਤ ਹੀ ਸਹੀ ਵਰਨਣ ਕੀਤਾ ਹੈ ਲੇਕਿਨ ਸ਼ਾਇਦ ਅਸੀ "ਸਿੱਖ ਅਤੇ ਸਿੱਖੀ " ਦੇ ਕਤਲ ਹੋਣ ਦੇ ਬਹੁਤ ਵਡੇ   ਫਰਕ ਨੂੰ ਨਜਰੋਂ ਉਹਲੇ ਕਰ ਕੇ ਇਹ ਕਹਿੰਦੇ ਹਾਂ ਕੇ "ਸਿੱਖ ਕਦੀ ਵੀ ਖਤਮ ਨਹੀਂ ਹੋਵੇਗਾ" ਕੌਮ ਦੀ ਇਹ ਖੁਸ਼ਫਹਿਮੀ ਕਿਤੇ ਸਾਨੂੰ ਬਹੁਤ ਮਹਿੰਗੀ ਹੀ ਨਾਂ ਪੈ ਜਾਵੇ ਅਸੀ ਸ਼ਾਇਦ ਇਸ ਗਲ ਨੂੰ ਨਹੀਂ ਸਮਝੇ ਕੇ "ਸਿੱਖ ਮੁਕਾਇਆਂ ਨਹੀਂ ਮੁਕਦਾ" ਲੇਕਿਨ "ਸਿੱਖੀ" ਨੂੰ ਤੇ ਮੁਕਾਇਆ ਜਾ ਸਕਦਾ ਹੈ ਜੇ ਸਿੱਖੀ ਹੀ ਨਾਂ ਰਹੀ ਤੇ ਸਿੱਖ ਨੇ ਕਿਥੋਂ ਰਹਿਨਾਂ ਹੈ? ਪੰਥ ਦੇ ਦੁਸ਼ਮਨ ਇਸ ਗਲ ਨੂੰ ਬਹੁਤ ਪਹਿਲਾਂ ਹੀ ਸਮਝ ਗਏ ਸਨ ਪੁਰਾਤਨ ਘਲੂਘਾਰੇ ਤੇ ਦੂਰ ਦੀ ਗਲ ਹਨ, 1984 ਦੇ ਕਤਲੋਗਾਰਦ ਤੋਂ ਬਾਦ ਤੇ  ਇਹ ਗਲ ਫੇਰ ਇਕ ਵਾਰ ਸਾਬਿਤ ਹੋ ਗਈ ਕੇ "ਸਿੱਖਾਂ ਦੀ ਨਸਲਕੁਸ਼ੀ" ਮੁਮਕਿਨ ਹੀ ਨਹੀਂ  ਹੈ ਇਹ ਹੀ ਇਕੋ ਇਕ ਕਾਰਣ ਹੈ ਕੇ ਪੰਥ ਦੇ ਦੁਸ਼ਮਣਾਂ ਨੇ "ਸਿੱਖ" ਨੂੰ ਮਾਰਨ ਦੀ ਬਜਾਇ  ਹੁਣ "ਸਿੱਖੀ" ਨੂੰ ਹੀ ਮੁਕਾ ਦੇਂਣ ਦੀ ਸਾਜਿਸ਼ ਰਚ ਲਈ

ਅਸੀ ਬਚਪਨ ਵਿੱਚ  "ਹਾਤਿਮ ਤਾਈ"  ਨਾਮ ਦੀ ਇਕ ਕਹਾਨੀ ਪੜ੍ਹਦੇ ਸਾਂ, ਜਿਸ ਵਿੱਚ ਇਕ ਰਾਜੇ ਦੀ ਜਾਨ ਉਸ ਦੇ ਪਾਲੇ ਹੋਏ ਤੋਤੇ ਵਿੱਚ ਹੂੰਦੀ ਹੈਉਸ ਰਾਜੇ ਨੂੰ ਮਾਰਨਾਂ ਤੇ  ਮੁਮਕਿਨ ਨਹੀਂ ਸੀ ,ਉਸ ਨੂੰ ਮਾਰਨ ਲਈ ਉਸ ਦੇ ਤੋਤੇ ਨੂੰ ਮਾਰਨਾਂ ਬਹੁਤ ਜਰੂਰੀ ਹੁੰਦਾ ਹੈ ਅਖੀਰ ਵਿੱਚ ਉਸ ਤੋਤੇ ਨੂੰ ਮਾਰਿਆ ਜਾਂਦਾ ਹੈ ਤੇ ਰਾਜਾ ਵੀ ਮਰ ਜਾਂਦਾ ਹੈ ਇਕ ਸਿੱਖ ਦੀ ਹਾਲਤ ਵੀ ਉਸ ਰਾਜੇ ਦੀ ਕਹਾਣੀ ਨਾਲ ਮੇਲ ਖਾਂਦੀ ਹੈ ਕਿਉਕੇ ਇਕ ਸਿੱਖ ਨੂੰ ਮਾਰਿਆਂ ਤਾਂ ਹੀ ਜਾ ਸਕਦਾ ਸੀ ਜਦੋਂ ਉਸ ਨੂੰ ਮੁੜ ਸੁਰਜੀਤ ਕਰਨ ਵਾਲੇ ਉਸ ਦੇ "ਅਮੀਰ ਵਿਰਸੇ" ਨੂੰ ਹੀ ਖਤਮ ਕਰ ਦਿਤਾ ਜਾਵੇਗੁਰੂ ਸਿਧਾਂਤ ਤੇ ਉਪਦੇਸ਼ ਹੀ ਉਸ ਦਾ ਜੀਵਨ ਹਨ, ਜੇ ਉਨਾਂ ਨੂੰ ਹੀ ਖਤਮ ਜਾਂ ਵਿਕ੍ਰਤ ਕਰ ਦਿਤਾ ਜਾਂਦਾ ਹੈ ਤੇ ਸਿੱਖ ਨੇ ਤਾਂ ਆਪ ਹੀ ਮਰ ਜਾਂਣਾਂ ਹੈ ਖਾਲਸਾ ਜੀ! ਹੁਣ ਤਾਂ ਉਨਾਂ ਸਿਧਾਂਤਾਂ ਤੇ ਹੀ ਵਾਰ ਕੀਤਾ ਜਾ ਰਿਹਾ ਹੈ, ਜੋ ਇਕ "ਸਿੱਖ" ਅਤੇ "ਸਿੱਖੀ ਦਾ ਮੂਲ" ਹਨਹੁਣ ਸਿੱਖ ਕਿਸ ਤਰ੍ਹਾਂ ਬਚ ਸਕੇਗਾ ? ਅਫਸੋਸ ਇਸ ਗਲ ਦਾ ਨਹੀਂ ਕੇ ਇਸ ਕੰਮ ਵਿੱਚ ਕੋਮ ਦੇ ਦੁਸ਼ਮਣ ਪੂਰੀ ਤਰ੍ਹਾਂ ਰੁਝੇ ਹੋਏ ਨੇ ਅਫਸੋਸ ਤੇ ਇਸ ਗਲ ਦਾ ਹੈ ਕੇ ਕੌਮ ਦੇ ਵਿਦਵਾਨ, ਲਿਖਾਰੀ ਤੇ ਬੁਧੀਜੀਵੀ ਤਬਕਾ ਵੀ ਇਸ ਸਾਜਿਸ਼ ਨੂੰ ਸਮਝਣ ਵਿੱਚ ਅਵੇਸਲਾ ਬਣਿਆ ਹੋਇਆ ਅਪਣੇ ਫਰਜਾਂ ਤੋਂ ਬੇਮੁਖ ਹੋ ਚੁਕਾ ਹੈ

ਕਿਸੇ ਵੀ ਕੌਮ ਨੂੰ ਉਸ ਦੇ ਬੁਰੇ ਹਾਲਾਤਾਂ ਵਿਚੋ ਕਡ੍ਹਣ ਦਾ ਕੰਮ ਹਮੇਸ਼ਾ ਉਸ ਕੌਮ ਦੇ ਵਿਦਵਾਨਾਂ, ਬੁੱਧੀ ਜੀਵੀਆਂ  ਤੇ ਲਿਖਾਰੀਆਂ ਦਾ ਹੁੰਦਾ ਹੈ "ਕਲਮ" ਇਸ ਵਰਗ ਦਾ ਉਹ "ਹਥਿਆਰ" ਹੈ, ਜੇ ਉਹ ਸਹੀ ਦਿਸ਼ਾ ਵਲ ਚਲ ਪਵੇ ਤੇ ਕੌਮ ਦੇ ਹਾਲਾਤ ਬਦਲ ਜਾਂਦੇ ਨੇ ਜੇ "ਕਲਮਾਂ" ਸਹੀ ਦਿਸ਼ਾ ਵਲ ਚਲ ਪੈਣ ਤੇ ਉਹ ਐਸੀ "ਕ੍ਰਾਂਤੀ" ਪੈਦਾ ਕਰ ਦੇਂਦੀਆਂ ਨੇ ਕੇ ਵਡੀਆਂ ਵਡੀਆਂ ਸਲਤਨਤਾਂ ਦੇ ਤਖਤੇ ਪਲਟ ਜਾਂਦੇ ਹਨ, ਇਸ ਗਲ ਦਾ ਇਤਿਹਾਸ ਗਵਾਹ ਹੈਲੇਕਿਨ ਸਿੱਖ ਕੌਮ ਦੀ ਤ੍ਰਾਸਦੀ ਇਹ ਹੈ ਕੇ ਇਸ ਬੁਰੇ ਹਾਲਾਤ ਵਿਸ ਵੀ ਇਹ ਤਬਕਾਂ ਇਸ ਗਲ ਦੀ ਗੰਭੀਰਤਾ ਤੋਂ ਅਣਜਾਨ ਬਣਿਆਂ ਅਪਣੀ ਵਿਦਵਤਾ ਦੇ ਝੰਡੇ ਗਡਨ ਵਿੱਚ ਹੀ ਰੁਝਿਆ ਹੋਇਆ  ਹੈ

ਦੁਸ਼ਮਣ ਸਿਆਨਾਂ, ਜਬਰ ਤੇ ਨੀਤੀਵਾਨ ਹੈ ਮੈਂ ਅਪਣੇ ਪਹਿਲੇ ਲੇਖਾਂ ਵਿੱਚ ਵੀ ਇਹ ਜਿਕਰ ਕਰ ਆਇਆ ਹਾਂ ਕੇ ਪੰਥ ਵਿਰੋਧੀਆਂ ਨੇ ਇੱਸੇ ਕਰ ਕੇ ਕੁਝ "ਲਿਖਾਰੀਆਂ ਤੇ ਵਿਦਵਾਨਾਂ" ਤੇ ਯੂਨੀਵਰਸਿਟੀ ਦੇ ਡਾਕਟਰਾਂ ਤੇ ਪ੍ਰੋਫੇਸਰਾਂ ਉਤੇ "ਦੌਲਤ ਤੇ ਸ਼ੌਹਰਤ" ਦਾ ਜਾਲ ਸੁਟਿਆ, ਤੇ ਉਹ ਇਹੋ ਜਹੇ ਵਿਦਵਾਨਾਂ ਤੇ ਲਿਖਾਰੀਆਂ ਨੂੰ ਅਪਣੇ ਜਾਲ ਵਿੱਚ ਫਸਾਣ ਵਿੱਚ ਕਾਮਯਾਬ ਵੀ ਹੋ ਗਏ ਉਨਾਂ ਵਿਕ ਜਾਂਣ ਵਾਲੀਆਂ "ਕਲਮਾਂ" ਦੇ ਜਰੀਏ, ਸਿੱਖੀ ਬਾਣੇ ਵਾਲੇ ਲਿਖਾਰੀਆਂ ਦੇ ਰੂਪ ਵਿੱਚ "ਸਿੱਖ ਸਿਧਾਂਤਾਂ" ਦਾ ਕਤਲ ਕੀਤਾ ਜਾਂਣ ਲਗਾ ਐਸੈ ਐਸੇ ਭੰਬਲਭੁਸੇ ਖੜੇ ਕੀਤੇ ਗਏ ਕੇ, ਇਕ ਸਿੱਖ ਦੇ ਮੰਨ ਵਿੱਚ, ਉਸ ਨੂੰ , ਅਪਣੇ ਹੀ ਅਮੀਰ ਵਿਰਸੇ ਤੇ ਹੀ ਸ਼ਕ ਪੈਦਾ ਹੋਣ ਲਗ ਪਿਆਇਨਾਂ ਭਾੜੇ ਦੇ ਲਿਖਾਰੀਆਂ  ਨੇ ਅਪਣੇ ਸਿਰਜੇ ਮੰਨਘੜੰਤ ਇਤਿਹਾਸ ਤੇ ਲੇਖਾਂ ਰਾਹੀ ਉਹ ਕੁਝ ਲਿਖਿਆ ਕੇ ਇਕ ਸਿੱਖ ਦੀ ਆਸਥਾ ਤੇ ਵਿਸ਼ਵਾਸ਼ ਦੀ ਬੁਲੰਦ ਇਮਾਰਤ ,ਇਨੀ ਕਮਜੋਰ ਕਰ ਦਿਤੀ ਗਈ ਕੇ ਉਹ ਚਰਮਰਾ ਕੇ ਢਹਿ ਢੇਰੀ ਹੋ ਗਈ

ਅਜ ਤੋਂ ਦੋ ਕੁ ਸਾਲ ਪਹਿਲਾਂ ਫਰੀਦਕੋਟ ਦੇ ਇਕ ਭਾੜੇ ਦੇ ਵਿਦਵਾਨ ਜੋ ਅਪਣੇ ਨਾਮ ਨਾਲ "ਡਾਕਟਰ " ਲਿਖਦਾ ਸੀ ਉਸ ਦਾ ਲੇਖ ਇੰਡੀਆਂ ਅਵੇਅਰਨੇਸ ਮੇਗਜੀਨ ਅਤੇ ਹੋਰ ਬਹੁਤ ਸਾਰੀਆਂ ਵੈਬਸਾਈਟਾਂ ਵਿੱਚ ਛਪਿਆ ਉਹ ਬਹੁਤ ਲੰਮਾਂ ਲੇਖ ਸੀ ਇਸ ਕਰਕੇ ਬਹੁਤਿਆਂ ਛਾਪਣ ਵਾਲਿਆ ਨੇ ਤੇ ਉਸ ਨੂੰ ਪੂਰਾ ਪੜ੍ਹਨ ਤੋਂ ਬਗੈਰ ਹੀ ਛਾਪ ਦਿਤਾ, ਬਾਦ ਨੂੰ ਉਨਾਂ ਨੇ ਇਸ ਗਲ ਨੂੰ ਸਵੀਕਾਰ ਵੀ ਕੀਤਾ ਇਸ ਲੇਖ ਬਾਰੇ  ਇਕ ਵੈਬ ਸਾਈਟ ਦੇ ਸੰਪਾਦਕੀ ਬੋਰਡ ਦੇ ਇਕ ਮੇਂਬਰ ਨੇਉਸ ਲੇਖ ਦੀ  ਤਾਰੀਫ ਕਰਦਿਆਂ ਇਥੋਂ ਤਕ ਕਹਿ ਦਿਤਾ ਕੇ "ਡਾਕਟਰ ਸਾਹਿਬ ਦਾ ਇਹ ਲੇਖ "ਥੀਸਿਸ" ਵਿੱਚ ਲੈਣ ਯੋਗ ਹੈਇਸ ਲੇਖ ਨੂੰ ਜਦੋਂ ਦਾਸ ਨੇ ਅਪਣੀ ਨਜਰ ਨਾਲ ਪੜ੍ਹਿਆਂ ਤੇ ਮੇਰੇ ਪੈਰਾਂ ਥਲੋਂ ਜਮੀਨ ਹੀ ਨਿਕਲ ਗਈ "ਖੋਜ ਤੇ ਗਿਆਨ" ਦੇ ਨਾਮ ਤੇ ਸਾਨੂੰ ਉਹ "ਜਹਿਰੀਲਾ ਤੇ ਸੜਾਂਧ ਮਾਰਦਾ" ਸਾਹਿਤ ਪਰੋਸਿਆ ਜਾ ਰਿਹਾ ਸੀ ਜੇ ਇਹ ਕੰਮ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਤੇ  ਜਿਸ ਨਾਲ ਸਾਡੀ ਅਧਿਆਤਮਿਕ ਮੌਤ ਹੋ ਜਾਂਣਾਂ ਨਿਸ਼ਚਿਤ ਹੈ ਉਸ ਲੇਖ ਵਿੱਚ ਕਰਮ ਸਿੰਘ ਹਿਸਟੋਰਿਯਨ ,ਤੋਂ ਲੈ ਕੇ ਪਰੋਫੇਸਰ ਸਾਹਿਬ ਸਿੰਘ ਤਕ ਪੰਥ ਦੇ ਮਹਾਨ ਵਿਦਵਾਨਾਂ ਨੂੰ ਇਕ ਕਤਾਰ ਵਿੱਚ ਖੜਾ ਕਰਕੇ ਉਨਾਂ ਤੇ "ਵੀਹਵੀਂ ਸਦੀ ਦੇ ਭੁਲੜ ਵਿਦਵਾਨਾਂ" ਦਾ ਲੇਬਲ ਲਗਾ ਦਿਤਾ ਗਇਆ ਸੀ ਮਾਤਾ ਸੂੰਦਰ ਕੌਰ ਤੇ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਕੌਮ ਦਾ ਸਭਤੋਂ ਵਡਾ ਗੱਦਾਰ ਐਲਾਣਿਆ ਗਇਆ ਸੀ ਚਾਰ ਸਾਹਿਬਜਾਦਿਆਂ ਦੀ ਥਾਂ ਤੇ ਇਕ "ਪੰਜਵਾਂ ਸਾਹਿਬਜਾਦਾ" ਵੀ ਸਿਰਜ ਦਿਤਾ ਗਇਆ ਸੀ ਇਸ ਲੇਖ ਬਾਰੇ ਪਾਠਕਾਂ ਨੂੰ ਸੁਚੇਤ ਕਰਦਿਆਂ ਜਦੋ ਦਾਸ ਨੇ ਇਕ ਲੇਖ ਲਿਖਿਆ ਤੇ ਉਸ ਵਿੱਚ ਇਸ ਭਾੜੇ ਦੇ ਡਾਕਟਰ  ਦੇ ਸਮਰਥਕ ਬਣ ਬੈਠੇ ਕੁਝ ਲੋਕਾਂ ਨੇ ਮੇਰੇ ਨਾਲ ਖਹਿਬਾਜੀ ਸ਼ੁਰੂ ਕਰ ਦਿਤੀ ਤੇ ਚੰਦੀਗੜ੍ਹ ਦਾ ਇਕ ਹੋਰ "ਡਾਕਟਰ" ਵੀ ਉਸ ਵੈਬਸਾਈਟ ਵਿੱਚ ਕੁਦ ਪਇਆ ਜਿਸ ਦਾ ਨਤਿਜਾ ਇਹ ਹੋਇਆ ਕੇ ਉਸ ਵੈਬਸਾਈਟ ਤੋਂ ਉਨਾਂ ਨੂੰ ਕਡ੍ਹਣ ਦੀ ਬਜਾਏ ਦਾਸ ਨੂੰ ਹੀ ਕਡ੍ਹ ਦਿਤਾ ਗਇਆਦਾਸ ਦੇ ਉਸ ਲੇਖ ਦੇ ਛਪਦਿਆਂ ਹੀ ਇਕ ਪੰਥ ਦਰਦੀ ਦਾ ਮੈਨੂੰ ਫੋਨ ਆਇਆ ਕੇ ਇਸ ਲੇਖ ਦਾ ਲਿਖਾਰੀ ਸਿੱਖ ਨਹੀਂ ਹੈ ਤੇ ਉਹ ਸਿਗਰੇਟਾਂ ਪੀੰਦਾ ਤੇ ਕਲੀਨ ਸ਼ੇਵਨ ਹੈ ਉਹ ਡਾਕਟਰ ਨਹੀਂ ਹੈ,  ਨਾਂ ਹੀ ਉਸ ਕੋਲ ਕੋਈ ਡਿਗਰੀ ਹੀ ਹੈ ਉਹ ਇਕ ਜੜੀ ਬੂਟੀਆਂ ਵੇਚਣ ਵਾਲਾ ਸਾਧਾਰਣ ਜਿਹਾ ਵੈਧ ਹੈਉਸ ਵੈਧ ਦੀ ਉਸ ਵੀਰ ਨੇ ਇਕ ਕਲੀਨ ਸ਼ੇਵਨ ਫੋਟੋ ਵੀ ਦਾਸ ਨੂੰ ਭੇਜੀ

ਥੋੜੇ ਦਿਨ ਬਾਦ ਹੀ ਮੈਂਨੂੰ ਉਸ ਅਖੌਤੀ ਡਾਕਟਰ ਦਾ ਧਮਕੀ ਭਰਿਆ ਫੋਨ ਆਇਆ ਕੇ ਮੈਂ ਪ੍ਰੋਫਰਸ ਸਾਹਿਬ ਸਿੰਘ ਦੇ ਪਾਜ ਉਧੈੜਨ ਵਾਲਾ ਇਕ ਲੇਖ ਲਿਖ ਰਿਹਾ ਹਾਂ,ਹੁਣ ਜੇ ਤੇਰੇ ਵਿੱਚ ਤਾਕਤ ਹੈ ਤੇ ਮੇਰੇ ਇਸ ਲੇਖ ਦਾ ਜਵਾਬ ਦੇਵੀ ਦਾਸ ਨੇ ਉਸ ਨੂੰ ਕਹਿਆ ਕੇ ਤੂੰ ਜੋ ਲਿਖਨਾਂ ਹੈ ਲਿਖ ਲੇਕਿਨ ਤੇਰੀ ਔਕਾਤ ਤੇ ਪ੍ਰੋਫੇਸਰ ਸਾਹਿਬ ਸਿੰਘ ਦੀ ਅਲੋਚਨਾਂ ਕਰਨਾਂ ਤੇ ਕਿਤੇ ਦੂਰ ਉਨਾਂ ਦਾ ਨਾਮ ਲੈਣ ਦੀ ਵੀ ਨਹੀਂ ਹੈ ਤੂੰ ਤੇ ਕੌਮ ਦਾ ਭਗੌੜਾਂ ਤੇ ਪਤਿਤ ਬੰਦਾ ਹੈ, ਤੈਨੂੰ ਪੰਥਿਕ ਗਲਾਂ ਕਰਣ ਦਾ ਤੇ ਕੌਮ ਦੇ ਵਿਦਵਾਨਾਂ ਤੇ ਸਿੱਖ ਇਤਿਹਾਸ ਬਾਰੇ ਲਿਖਣ ਦਾ ਕੋਈ ਹਕ ਵੀ ਨਹੀਂ ਮੈਂ ਉਨੂੰ ਇਹ ਵੀ ਕਹਿਆਂ ਕੇ ਤੂੰ ਅਪਣਾਂ ਇਹ ਲੇਖ ਵੈਬਸਾਈਟਾਂ ਤੇ ਭੈਜੇਗਾ ਤੇ ਨਾਲ ਹੀ ਅਪਣੀ ਕਲੀਨ ਸ਼ੈਵਨ ਫੋਟੋ ਵੀ ਭੇਜ ਦੇਵੀ ਤੂੰ ਕਿਨਾਂ ਕੂ ਪੰਥਿਕ ਵਿਦਵਾਨ ਹੈ? ਕੌਮ ਨੂੰ ਇਹ ਸਮਝ ਵੀ ਆ ਜਾਵੇਗੀ ਉਸ ਨੇ ਫੋਨ ਕਟ ਦਿਤਾ ਤੇ ਇਸ ਡਾਕਟਰ ਦਾ ਉਹ ਲੇਖ ਕੀ ਆਉਣਾਂ ਸੀ ਉਸ ਤੋਂ ਬਾਦ 2 ਵਰ੍ਹੈ ਹੋ ਗਏ ਉਸ ਅਖੌਤੀ ਡਾਕਟਰ ਦਾ ਦੋਬਾਰਾ  ਇਕ ਵੀ ਲੇਖ ਹੋਰ ਨਹੀਂ ਆਇਆ ਉਸ ਦੇ ਇਸ ਲੇਖ ਨੂੰ ਥੀਸਿਸ ਵਿੱਚ ਲਏ ਜਾਣ ਦੀ ਅਪੀਲ ਕਰਨ ਵਾਲੇ ਵਿਦਵਾਨ ਨੇ ਵੀ ਮੌਨ ਧਾਰਣ ਕਰ ਲਿਆ ਜਿਸ ਵੀਰ ਨੇ ਇਸ ਵੈਦ ਦੀ ਫੋਟੋ ਤੇ ਅਸਲਿਯਤ ਬਾਰੇ ਮੈਨੂੰ ਮੇਲ ਕੀਤੀ ਸੀ ਉਸ ਨੇ ਇਹ ਵੀ ਦਸਿਆ ਕੇ ਪੰਥ ਦੇ ਵਿਦਵਾਨ , ਕਿਸ ਬਿਧ ਰੁਲੀ ਪਾਤਸ਼ਾਹੀ ਦੇ ਲੇਖਕ ਸਰਦਾਰ ਅਜਮੇਰ ਸਿੰਘ ਨਾਲ ਵੀ ਇਸ ਨੇ ਧੋਖਾ ਕੀਤਾ ਤੇ ਉਨਾਂ ਦੀ ਇਸ ਕਿਤਾਬ ਨੂੰ ਪਬਲਿਸ਼ ਹੋਣ ਤੋਂ ਪਹਿਲਾਂ ਹੀ ਚੁਰਾ ਲਿਆ ਸੀਇਸ ਗਲ ਦੀ ਤਸਦੀਕ ਵੀ ਦਾਸ ਨੇ ਅਜਮੇਰ ਸਿੰਘ ਹੋਰਾਂ ਨੂੰ ਫੋਨ ਕਰ ਕੇ ਕਰ ਲਈ ਤੇ ਉਨਾਂ ਵੀ ਇਸ ਬਾਰੇ ਮੈਨੂੰ ਬਹੁਤ ਕੁਝ ਦਸਿਆ

ਇਸ ਹਡ ਬੀਤੀ ਨੂੰ ਇਥੇ ਲਿਖਣ ਦਾ ਸਿਰਫ ਇਕ ਹੀ ਕਾਰਣ ਹੈ ਕੇ ਪਾਠਕ ਇਸ ਗਲ ਨੂੰ ਸਮਝ ਸਕਣ ਕੇ ਸਾਡੇ ਲਾਲ ਕੀਤੀਆਂ ਜਾ ਰਹੀਆਂ ਸਾਜਿਸ਼ਾਂ ਦੀਆਂ ਜੜਾਂ ਕਿਥੋਂ ਤਕ ਫੈਲ ਚੁਕਿਆਂ ਹਨਇਸ ਵੈਧ ਦੇ ਲੇਖਾਂ ਦਾ  ਭੋਗ ਹਲੀ ਪਇਆ ਵੀ ਨਹੀਂ ਸੀ ਕੇ ਚੰਦੀਗੜ ਦਾ ਇਕ ਹੋਰ ਡਾਕਟਰ ਜੋ ਇਕ ਵੈਬ ਸਾਈਟ ਦੀਆਂ ਅੱਖਾਂ ਦਾ ਤਾਰਾ ਹੈ ਉਸ ਵਿੱਚ ਇਹੋ ਜਹੇ ਭੰਬਲਭੁਸੇ ਪਾਉਣ ਵਾਲੇ ਲੇਖ ਲਿਖਣ ਲਗ ਪਇਆ ਇਹ ਡਾਕਟਰ ਇਹ ਐਲਾਨ ਕਰਦਾ ਹੈ ਕੇ ਹੁਣ ਤਕ ਦਾ ਲਿਖਿਆ ਸਿੱਖ ਇਤਿਹਾਸ ਨਕਲੀ ਹੈ, ਹੁਣ ਅਸਲੀ ਇਤਿਹਾਸ ਮੈਂ ਲਿਖਾਂਗਾ ਇਸ ਦਾ ਇਕ ਲੇਖ ਛਪਦਾ , ਤੇ ਦੂਜੇ ਦਿਨ ਉਸ ਵੈਧ ਦੇ ਲੇਖ ਨੂੰ ਥੀਸਿਸ ਵਿੱਚ ਸ਼ਾਮਿਲ ਕਰਨ ਦੀ ਪੈਰਵੀ ਕਰਨ ਵਾਲਾ ਸੰਪਾਦਕੀ ਬੋਰਡ ਦਾ ਉਹ ਮੇਂਬਰ ਉਸ ਦੀ ਤਾਰੀਫ ਦੇ ਪੁਲ ਬਣਦਾ ਇਸ ਤਰ੍ਹਾਂ ਆਪੇ ਮੈਂ ਰੱਜੀ ਕੱਜੀ, ਆਪੇ ਹੀ ਮੇਰੇ ਬੱਚੇ ਜੀਉਣਵਾਲੀ ਕਹਾਵਤ ਦੋਹਰਾਈ ਜਾਂਦੀ ਰਹੀ ਇਸ ਡਾਕਟਰ ਨੇ ਪਹਿਲਾਂ ਅਕਾਲ ਤਖਤ ਦੇ ਮੁਕਦਸ ਸਿਧਾਂਤ ਨੂੰ ਇਕ ਥੜਾ, ਅਖੌਤੀ ਤਖਤ”, “ਨਕਲੀ ਤਖਤ ,ਅਡਾ, ਗੁਰੂ ਦੀ ਰਿਹਾਇਸ਼ਗਾਹ ਕਹਿ ਕਹਿ ਕੇ ਬੇਇਜੱਤ ਕੀਤਾ ਤੇ ਅਖੀਰ ਵਿੱਚ ਗੁਰੂ ਦੇ ਸਿਰਜੇ ਇਸ ਸਿਧਾਂਤ ਤੋਂ ਸਿੱਖਾਂ ਨੂੰ ਖਹਿੜਾ ਛੁੜਾ ਲੈਣ ਦੀਦੁਹਾਈ ਦੇਣ ਵਾਲੇ ਲੇਖ ਲਿਖਣ ਲਗ ਪਿਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਵੀ ਇਸਨੇ ਹਮਲੇ ਕਰਨੇ ਜਾਰੀ ਰਖੇਜੇ ਉਸ ਨੂੰ ਦਾਸ ਨੇ ਇਹ ਪੁਛਿਆ ਕੇ ਤੂੰ ਅਸਲ ਅਕਾਲ ਤਖਤ ਦੇ ਉਸ ਅਸਲ ਸਿਧਾਂਤ ਤੋਂ ਸਿੱਖਾਂ ਨੂੰ ਖਹਿੜਾ ਛੁੜਾ ਲੈਣ ਦੇ ਹਲੂਣੇ ਦੈਂਦਾ ਫਿਰਦਾ ਹੈ ਤੇ ਜੇਹੜਾ ਕੇਸਾਧਾਰੀ ਬ੍ਰਾਹਮਣਾਂ ਨੇ ਸਕਤਰੇਤ ਨਾਮ ਦਾ ਜੋ ਛੇਵਾਂ ਤਖਤ ਸਿਰਜ ਦਿਤਾ ਹੈ, ਉਸ ਤੋਂ ਖਹਿੜਾ ਛੁੜਾ ਲੈਣ ਦੀ ਜੁਗਤ ਕੌਮ ਨੂੰ ਕਿਉ ਨਹੀਂ ਦਸਦਾ,  ਜਾਂ ਉਸ ਬਾਰੇ ਕਿਉ ਨਹੀਂ ਲਿਖਦਾ? ਤੇ ਉਸ ਦੀ ਸਿੱਟੀ ਪਿੱਟੀ ਗੁਮ ਹੋ ਗਈਉਹ ਲਿਖੇ ਵੀ ਕਿਵੇ?  ਇਹ ਲੋਕੀ ਤੇ ਉਹ ਕੁਝ ਲਿਖਣਗੇ ਜੋ ਕੌਮ ਵਿੱਚ ਭੰਬਲਭੁਸੈ ਖੜੇ ਕਰਨ ਵਾਲੀ ਗਲ ਹੋਵੇ ਅਫਸੋਸ ਦੀ ਗਲ ਇਹ ਹੈ ਕੇ ਐਸੇ ਅਖੌਤੀ ਵਿਦਵਾਨਾਂ ਦੀ ਪਿਠ ਪਿਛੇ ਸਾਡੇ ਵਿਚੋਂ ਹੀ ਕੁਝ ਵਿਦਵਾਨ ਖੜੇ ਹੋ ਜਾਂਦੇ ਨੇ ਜੋ ਇਹ ਕਹਿਕੇ ਸਾਡਾ ਮੂਹ ਬੰਦ ਕਰਨ ਦੀ ਕੋਸ਼ਿਸ਼ ਕਰਦੇ ਨੇ ਕੇ ਖੋਜ ਅਤੇ ਗਿਆਨ ਦਾ ਦਰਵਾਜਾ ਤੁਸੀ ਬੰਦ ਕਰ ਰਹੇ ਹੋਇਹੋ ਜਹੇ ਲੇਖਾਂ ਨੂੰ ਜੇ ਅਸੀ ਖੋਜਦੀ ਸੰਗਿਯਾ ਦੇਂਦੇ ਰਹੇ ਤੇ ਕੌਮ ਦੇ ਭਵਿਖ ਦਾ ਰਬ ਹੀ ਮਾਲਿਕ ਹੈ

ਇਹ ਤੇ ਉਨਾਂ ਅਖੋਤੀ ਵਿਦਵਾਨਾਂ ਦੀ ਗਲ ਸੀ ਜੋ ਕਿਸੇ ਸਵਾਰਥ ਦੇ ਤਹਿਤ ਕੰਮ ਕਰ ਰਹੇ ਨੇ ਲੇਕਿਨ ਜੋ ਵਿਦਵਾਨ ਪੰਥਿਕ ਹਨ ਤੇ ਜਿਨਾਂ ਦੇ ਮੋਡਿਆਂ ਤੇ ਇਹੋ ਜਹੇ ਲਿਖਾਰੀਆਂ ਦੇ ਪਾਜ ਖੋਲਣ ਤੇ ਕੌਮ ਨੂੰ ਸੁਚੇਤ ਕਰਨ ਦੀ ਜਿੱਮੇਦਾਰੀ ਹੈ, ਉਨਾਂ ਵਿਚੋਂ ਬਹੁਤਿਆਂ ਦਾ ਵੀ ਕੋਈ ਚੰਗਾ ਰੋਲ ਨਹੀਂ ਦਿਸ ਰਿਹਾਉਹ ਪੰਥਿਕ ਅਤੇ ਜਾਗਰੂਕ ਲਿਖਾਰੀ ਹੋਣ ਦੇ ਬਾਵਜੂਦ, ਵਕਤ ਦੀ ਨਜਾਕਤ ਨੂੰ ਤੇ ਕੌਮ ਦੇ ਮੌਜੂਦਾ ਹਾਲਾਤਾਂ ਨੂੰ ਪੂਰੀ ਤਰ੍ਹਾਂ ਨਜਰ ਅੰਦਾਜ ਕਰਦੇ ਨਜਰ ਆ ਰਹੇ ਨੇ

ਘਰ ਦੀਆਂ ਜਨਾਨੀਆਂ ਜਿਸ ਤਰ੍ਹਾਂ ਘਰ ਵਿੱਚ ਕੰਮ ਕਰਨ ਵਾਲੀਆਂ ਬਾਈਆਂ ਨੂੰ ਚਾਹ ਪਾਣੀ ਪਿਆ ਕੇ  ਉਨਾਂ ਕੋਲੋਂ ਦੂਜਿਆਂ ਘਰਾਂ ਦੀ ਖਬਰ ਲੈਂਦੀਆਂ ਤੇ ਕੰਨ ਸੂ ਕਰਦੀਆਂ ਵੇਖੀਆਂ ਜਾਂਦੀਆਂ ਹਨ, ਇਹ ਇਕ ਤਰੀਕੇ ਦਾ ਏਡਿਕਸ਼ਨ ਜਾਂਝੱਸ ਹੁੰਦਾ ਹੈ ਉਹ ਦੋ ਚਾਰ ਮਿਲ ਕੇ ਦੁਜੀਆਂ ਦੀ ਜਦੋਂ ਤਕ ਚੁਗਲੀ ਨਾਂ ਕਰ ਲੈਣ ਜਾਂ ਇਕ ਦੂਜੇ ਦੀ ਬੁਰਾ ਭਲਾ ਨਾਂ ਕਹਿ ਲੈਣ ਉਨਾਂ ਦਾ ਝੱਸ ਪੂਰਾ ਨਹੀਂ ਹੁੰਦਾਉਹ ਹੀ ਹਾਲ ਅਜ ਸਾਡੇ ਕੁਝ ਵਿਦਵਾਨ ਲਿਖਾਰੀਆਂ ਦਾ ਹੈ ਕੁਝ ਵੈਬਸਾਈਟਾਂ ਨੇ ਤੇ ਬਹਿਸਬਾਜੀ ਤੇ ਖਹਿਬਾਜੀ ਲਈ ਇਕ ਵਿਸ਼ੇਸ਼ ਕਾਲਮ ਹੀ ਬਣਾਂ ਰਖਿਆ ਹੈ ਤੇ ਇਸ ਵਿੱਚ ਖੁਲਾ ਸੱਦਾ ਹੈ ਆਉ ਜਿਸਦੀ ਚਾਹੋ ਟੰਗ ਖਿਚੋ ਪੂਰੀ ਛੂਟ ਹੈ ਸਾਡੇ ਜਾਗਰੂਕ ਵਿਦਵਾਨ ਰੋਜ ਇਸ ਕਾਲਮ ਵਿੱਚ ਖਹਿਬਾਜੀ ਕਰਦੇ ਤੇ ਨਿਤ ਇਕ ਦੂਜੇ ਦੇ ਖਤਾਂ ਤੇ ਲੇਖਾਂ ਦਾ ਜਵਾਬ ਦਿੰਦੇ ਹਨ, ਮਕਸਦ ਸਿਰਫ ਇਕ ਹੀ ਹੁੰਦਾ ਹੈ ਅਪਣੇ ਲਿਖੇ ਨੂੰ ਅੰਤਿਮ ਸੱਚ ਸਾਬਿਤ ਕਰਨਾ ਪਾਠਕਾਂ ਨੂੰ ਵੀ ਇਸ ਗਲ ਲਈ ਏਡਿਕਟ ਕਰ ਦਿਤਾ ਗਇਆ ਹੈ ਉਹ ਸਵੇਰੇ ਉਠ ਕੇ ਇਹ ਵੇਖਦੇ ਹਨ ਕੇ ਕਲ ਫਲਾਂ ਵਿਦਵਾਨ ਨੇ ਫਲਾਂ ਵਿਦਵਾਨ ਬਾਰੇ ਇਹ ਲਿਖਿਆ ਸੀ ਹੁਣ ਉਸ ਨੇ ਕੀ ਲਿਖਿਆ ਹੈ ਕੀ ਇਹ ਹੀ ਹੈ ਸਾਡਾ ਗਿਆਨ ਤੇ ਖੋਜ?

ਕੁਝ ਵਿਦਵਾਨਾਂ ਨੂੰ  ਵੇਖਿਆ ਗਇਆ ਹੈ ਕੇ ਉਹ ਗਿਆਨ ਤੇ ਖੋਜ ਦੇ ਨਾਮ ਤੇ ਇਹੋ ਜਹੇ ਸੰਵੇਦਨਸ਼ੀਲ ਮੁਦਿਆਂ ਬਾਰੇ ਹੀ ਲਿਖੀ ਜਾ ਰਹੇ ਹਨ ਕੇ ਜਿਨਾਂ ਦੀ ਜਨਤਕ ਰੂਪ ਵਿੱਚ ਚਰਚਾ ਕਰਨਾਂ ਅਜੋਕੇ ਸਮੈਂ ਵਿੱਚ ਬਿਲਕੁਲ ਹੀ ਜਾਇਜ ਨਹੀਂ ਹੈ ਪਹਿਲਾਂ  ਹੀ ਕੌਮ ਕਈ ਹਿੱਸਿਆਂ ਵਿੱਚ ਵੰਡੀ ਜਾ ਚੁਕੀ ਹੈਮੈਨੂੰ ਇਹ ਸਮਝ ਨਹੀਂ ਆਂਉਦੀ ਕੀ ਉਨਾਂ ਲਿਖਾਰੀਆਂ ਦੀ ਖੋਜ ਕੇਵਲ ਸੰਵੇਦਨਸ਼ੀਲ ਮੁਦਿਆਂ  ਤੇ ਹੀ ਜਨਤਕ ਰੂਪ ਵਿਸ ਸਵਾਲ ਖੜੇ ਕਰਨਾਂ ਹੀ ਕਿਉ ਹੈ?

ਇਕ ਵਿਦਵਾਨ ਇਕ ਲਕੀਰ ਖਿਚਦਾ ਹੈ ਤੇ ਉਹ ਕਹਿੰਦਾ ਹੈ ਇਹ ਹੀ ਅਖੀਰਲਾ ਚੱਚ ਹੈ ਦੂਜਾ ਉਸ ਤੋਂ ਵਡੀ ਲਕੀਰ ਖਿਚ ਕੇ ਕਹੀੰਦਾ ਹੈ ਉਹ ਨਹੀਂ ਇਹ ਮੇਰਾ ਕਹਿਆ ਅਖੀਰਲਾ ਸੱਚ ਹੈ ਇਸ ਤੋਂ ਅਗੇ ਕੁਝ ਨਹੀਂ ਇਕ ਤੀਜਾ ਵਿਦਵਾਨ ਆ ਕੇ ਉਨਾਂ ਦੋਹਾਂ ਲਕੀਰਾ ਨੂੰ ਮਿਟਾ ਦੇਂਦਾ ਹੈ, ਤੇ ਕਹਿੰਦਾ ਹੁਣ ਦਸੋ ਤੁਸੀ ਸੱਚੇ ਕੇ ਮੈਂ ਸੱਚਾ ?ਅਪਣੇ ਲੇਖਾਂ ਨੂੰ ਸਹੀ ਸਾਬਿਤ ਕਰਨ ਲਈ ਇਹੋ ਜਹੇ ਵਿਦਵਾਨ ਗੁਰੂ ਗ੍ਰੰਥ ਸਾਹਿਬ ਵਿੱਚ ਦਿਤੇ ਗਏ ਨਿਰਣਿਆਂ ਨੂੰ ਅਧਾਰ ਬਣਾਂ ਕੇ ਗਲ ਨਹੀਂ ਕਰਦੇ ਬਲਕੇ ਉਹ ਕਿਸੇ ਵਿਦਵਾਨ ਦੀ ਕਿਤਾਬ ਤੇ ਉਨਾਂ ਦੇ ਲਿਖੇ ਕੋਸ਼ਾਂ ਨੂੰ ਕੋਟ ਕਰਕੇ ਇਹ ਦਰਸਾਉਦੇ ਹਨ ਕੇ ਉਹ ਹੀ ਸਭ ਤੋਂ ਵਡੇ ਖੋਜੀ ਹਨਜਦ ਕੇ ਉਨਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕੇ ਕਿਸੇ ਵਿਦਵਾਨ ਦੇ ਵੀਚਾਰ, ਗੁਰੂ ਗ੍ਰੰਥ ਸਾਹਿਬ ਦੇ ਦਿਤੇ ਨਿਰਣੈ ਨਾਲੋਂ ਉਪਰ ਨਹੀਂ ਹੋ ਸਕਦੇ ਅਜੋਕੇ ਲਿਖਾਰੀਆ ਦੀ ਇਹ ਹੀ ਹਾਲਤ ਨਜਰ ਆ ਰਹੀ ਹੈਕੋਈ ਜੂਨਾਂ ਦੀ ਬਹਿਸ ਵਿੱਚ ਪਇਆ ਹੈ ਤੇ ਕੋਈ ਅਪਣੇ ਹੀ ਸ਼ਬਦ ਗੁਰੂ ਦੇ ਸਰੂਪ ਤੇ ਹੀ ਬਹਿਸ ਤੇ ਚਰਚਾ ਕਰਨ ਨੂੰ ਉਤਾਵਲਾ ਹੈ ਕੌਮ ਨਾਲ ਹੋ ਰਹਿਆਂ ਸਾਜਿਸ਼ਾਂ ਬਾਰੇ ਕਿਸੇ ਦਾ ਧਿਆਨ ਕਿਉਂ ਨਹੀਂ ਜਾਂਦਾ ?

ਬ੍ਰਾਹਮਣਵਾਦ ਤੇ ਕਰਮਕਾਂਡਾਂ ਬਾਰੇ ਕਿਸੇ ਦਾ ਧਿਆਨ ਕਿਉ ਨਹੀਂ?  ਜੋ ਕੌਮ ਨੂੰ ਅੰਦਰੋ ਅੰਦਰ ਖੋਖਲਾ ਕਰ ਚੁਕਾ ਹੈ? ਪੁਜਾਰੀਵਾਦ ਤੇ ਧਾਰਮਿਕ ਅਦਾਰਿਆਂ ਤੇ ਕਾਬਿਜ ਬੁਰਛਾਗਰਦਾਂ ਨੂੰ ਨੱਥ ਪਾਉਣ ਵਲ ਕਿਸੇ ਦਾ ਧਿਆਨ ਕਿਉ ਨਹੀਂਅਕਾਲ ਤਖਤ ਦੇ ਸ਼ਰੀਕ ਸਕਤਰੇਤ ਨਾਮ ਦੇ ਛੇਵੇਂ ਤਖਤ  ਤੋਂ ਕਿਵੇ ਖਹਿੜਾ ਛੁਟੇਗਾ, ਇਸ ਵਲ ਕਿਸੇ ਦਾ ਧਿਆਨ ਕਿਊ ਨਹੀਂ? ਪੰਜਾਬ ਵਿੱਚ ਕੌਮ ਨੂੰ ਇਕ ਸਾਜਿਸ਼ ਦੇ ਤਹਿਤ, ਨਸ਼ਿਆਂ ਵਿੱਚ ਗਰਕ ਕੀਤਾ ਜਾ ਚੁਕਾ ਹੈ , ਇਸ ਵਲ ਕਿਸੇ ਦਾ ਧਿਆਨ ਕਿਉ ਨਹੀਂ?ਦੋ ਤਖਤਾਂ ਤੇ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਉਸ ਵਲ ਕਿਸੇ ਦਾ ਧਿਆਂਨ ਕਿਉ ਨਹੀਂ? ਪੰਜਾਬ ਦੀ ਸਿਆਸਤ ਰਾਹੀ ਸਾਡੇ ਧਾਰਮਿਕ ਅਦਾਰਿਆਂ ਤੇ ਕੇਸਾਧਾਰੀ ਬ੍ਰਾਂਹਮਣ ਕਾਬਿਜ ਹੋ ਚੁਕਾ ਹੈ ਉਸ ਤੋਂ ਖਹਿੜਾਂ ਛੁੜਾਉਨ ਦੀ ਪਰਵਾਹ ਕਿਸੇ ਨੂੰ ਕਿਉਂ ਨਹੀਂ? ਕੌਮ ਦੇ ਪੰਥ ਦਰਦੀਆਂ ਨੂੰ ਇਹ ਬ੍ਰਾਹਮਣਵਾਦੀ ਬੁਰਛਾਗਰਦ ਇਕ ਇਕ ਕਰਕੇ ਛੇਕ ਰਹੇ ਨੇ ਤੇ ਪੰਥ ਦਰਦੀਆਂ ਦੀ ਜੁਬਾਨ ਬੰਦ ਕਰ ਦੇਣਾਂ ਚਾਂਉਦੇ ਨੇ ਇਸ ਵਲ ਕਿਸੇ ਦਾ ਧਿਆਨ ਕਿਉ ਨਹੀਂ? ਬਿਰਦ ਬੀੜਾਂ ਦੇ ਸਸਕਾਰ ਦੇ ਬਹਾਨੇ, ਪੁਰਾਤਨ ਸਾਹਿਤ ਅਤੇ ਬਹੁਤ ਸਾਰੀਆਂ ਹਸਤ ਲਿਖਤ ਇਤਿਹਾਸ ਤੇ ਲਿਖਤਾਂ ਸਾੜੀਆਂ ਜਾ ਚੁਕਿਆਂ ਹਨ ਤੇ ਇਹ ਖੇਡ ਹਲੀ ਵੀ ਜਾਰੀ ਹੈ, ਇਸ ਵਲ ਕਿਸੇ ਲਿਖਾਰੀ ਤੇ ਵਿਦਵਾਨ ਦਾ ਧਿਆਨ ਕਿਉਂ ਨਹੀਂ?

27 ਵਰ੍ਹਿਆਂ ਤੋਂ ਬੇਕਸੂਰ ਸਿੱਖ ਨੌਜਵਾਨ ਜੇਲਾਂ ਦੀਆਂ ਕਾਲ ਕੋਠਰੀਆਂ ਵਿੱਚ ਪਏ ਪਏ ਬੁਢੇ ਹੋ ਗਏ ਹਨ, ਉਨਾਂ ਤੇ ਉਨਾਂ ਦੇ ਪਰਿਵਾਰਾਂ ਨੂੰ ਅਬਾਦ ਤੇ ਅਜਾਦ ਕਰਵਾਉਣ ਵਾਲੇ ਲੇਖਾਂ ਬਾਰੇ ਕਿਸੇ ਦਾ ਧਿਆਨ ਕਿਉ ਨਹੀਂ?ਸਿੱਖਾਂ ਦੇ ਚੇਹਰੇ ਤੋ ਦਾੜ੍ਹਾ ਤੇ ਸਿਰ ਤੋਂ ਪੱਗ ਉਤਾਰ ਦਿੱਤੀ ਗਈ ਹੈ, ਪੂਰਾ ਪੰਜਾਬ ਪਤਿਤਪੁਣੇ ਦੀ ਅਗ ਵਿੱਚ ਢਕੇਲ ਦਿਤਾ ਗਇਆ ਹੈ? ਸਾਡਾ ਉਧਰ ਧਿਆਨ ਕਿਉ ਨਹੀਂ? ਕੌਮ ਦੀ ਨਵੀ ਪਨੀਰੀ ਨੂੰ ਉਸ ਦੇ ਅਧਿਆਤਮਿਕ ਜੀਵਨ ਦੇ ਤਿਨ ਜਰੂਰੀ ਗਗਿਆਂ- ਗੁਰਮੁਖੀ, ਗੁਰਬਾਣੀ ਤੇ ਗੁਰਮਤਿ ਤੋਂ ਮਹਿਰੂਮ ਕਰ ਦਿਤਾ ਗਇਆ ਹੈ , ਇਨਾਂ ਵਿਦਵਾਨਾਂ ਦਾ ਧਿਆਨ ਉਸ ਪਾਸੇ ਲਿਖਣ ਤੇ ਕਿਉ ਨਹੀਂ ਜਾਂਦਾ? ਸਹਿਜਧਾਰੀ ਸ਼ਬਦ ਦੇ ਬਹਾਨੇ ਕੌਮ ਵਿੱਚ ਬ੍ਰਾਹਮਣਵਾਦੀਆਂ ਦੀ ਘੁਸਪੈਠ ਦਾ ਰਾਹ ਖੋਲਿਆ ਜਾ ਰਿਹਾ ਹੈ , ਇਸ ਵਲ ਕਿਸੇ ਦਾ ਧਿਆਨ ਕਿਉ ਨਹੀਂ? ਸਾਂਝੀ ਵਾਲਤਾ ਦੇ ਨਾਮ ਤੇ ਸਿੱਖਾਂ ਦਾ ਹੀੰਦੂਕਰਣ ਕੀਤਾ ਜਾ ਰਿਹਾ ਹੈ, ਉਸ ਬਾਰੇ ਲਿਖਣ ਦਾ ਧਿਆਨ ਕਿਉ ਨਹੀਂ? ਇਹੋ ਜਹੇ ਹਜਾਰਾਂ ਮੁੱਦੇ ਹਨ,  ਜੋ  ਅੰਦਰੋਂ ਤੇ ਬਾਹਰੋ ਸਿੱਖੀ ਦੇ ਘਰ ਨੂੰ ਢਾਹ ਲਾ ਰਹੇ ਨੇ ਤੇ ਅਸੀ ਹਲੀ ਅਪਣੇ ਸ਼ਬਦ ਗੁਰੂ ਦੇ ਸਰੂਪ ਤੇ ਹੀ ਬਹਿਸ ਕਰ ਰਹੇ ਹਾਂ ਅਕਾਲ ਤਖਤ ਦੇ ਰੱਬੀ ਸਿਧਾਂਤ ਤੇ ਕਾਬਿਜ ਬੁਰਛਾਗਰਦਾਂ ਤੋਂ ਛੁਟਕਾਰਾ ਪਾਉਣ ਦੀ ਬਜਾਏ ਉਸ ਸਿਧਾਂਤ ਤੋਂ ਹੀ ਖਹਿੜਾ ਛੁੜਾ ਲੈਣ ਦੇ ਹਲੂਣੇ ਦੇ ਰਹੇ ਹਾਂਕੀ ਇਹ ਹੀ ਹੈ ਸਾਡੇ ਸੁਚੇਤ ਤੇ ਜਾਗਰੂਕ ਅਖਵਾਉਣ ਵਾਲੇ ਵਿਦਵਾਨਾਂ ਦਾ ਫਰਜ

ਮੇਰੀ,  ਕੌਮ ਦੇ ਲਿਖਾਰੀ ਤਬਕੇ ਨੂੰ ਅਪੀਲ ਹੈ ਅਤੇ ਇਹ ਬੇਨਤੀ ਹੈ ਕੇ ਸਾਡੇ ਲੇਖ ਉਦੋਂ ਤਕ ਸਾਰਥਕ ਨਹੀਂ ਹੋ ਸਕਦੇ ਜਦੋਂ ਤਕ ਇਹ ਉਨਾਂ ਮੁਦਿਆਂ ਬਾਰੇ ਕੌਮ ਨੂੰ ਸੁਚੇਤ ਨਾਂ ਕਰਨ ਜਿਨਾਂ ਕਰਕੇ ਕੌਮ ਡੁਬ ਰਹੀ ਹੈ ਜਿਸ ਵੇਲੇ ਜੋ ਬਿਮਾਰੀ ਕਿਸੇ ਮਹਾਮਾਰੀ ਦੇ ਰੂਪ ਵਿੱਚ ਫੇਲਦੀ ਹੈ ਉਸ ਵੇਲੇ ਉੱਸੇ ਬਿਮਾਰੀ ਦੀ ਦਵਾਈ ਵੰਡੀ ਜਾਂਦੀ ਹੈ ਤੇ ਉਸ ਦੀ ਰੋਕ ਥਾਮ ਲਈ ਉਪਰਾਲੇ  ਕੀਤੇ ਜਾਂਦੇ ਨੇਜੇ ਮਲੇਰੀਆਂ ਫੇਲਿਆ ਹੋਵੇ ਤੇ ਡਾਕਟਰ ਪੋਲੀਉ ਦੀ ਦਵਾਈ ਪਿਆਈ ਜਾਣ ਤੇ ਉਹ ਰੋਗ ਅਤੇ ਮਹਾਮਾਰੀ ਘਟਣ ਦੀ ਬਜਾਇ ਹੋਰ ਵਧ ਜਾਵੇਗੀਜੇ ਡਾਕਟਰ ਆਪ ਹੀ ਬਹਿਸਬਾਜੀ ਵਿੱਚ ਉਲਝ ਜਾਣ, ਇਕ ਡਾਕਟਰ ਕਹੇ ਕੇ  ਮੇਰੀ ਲਿਖੀ ਦਵਾਈ ਸਹੀ ਹੈ ਦੂਜਾ ਕਹੇ ਮੇਰੀ ਲਿਖੀ ਦਵਾਈ ਸਹੀ ਹੈ ਤੇ ਰੋਗੀ ਨੇ ਤੇ ਤੜਫ ਤੜਫ ਕੇ ਮਰ ਹੀ ਜਾਂਣਾਂ ਹੈ, ਭਾਵੇ ਸਾਰਾ ਹਸਪਤਾਲ ਇਕ ਤੋਂ ਇਕ ਸਿਆਣੇ ਡਾਕਟਰਾਂ ਨਾਲ ਭਰਿਆ ਪਇਆ ਹੋਵੇ

ਇਸ ਲਈ ਉਹ ਜਾਗਰੂਕ ਲਿਖਾਰੀ ਤਬਕਾ ਜੋ ਅਪਣੀ ਕਲਮ ਦੀ ਤਾਕਤ ਨਾਲ ਕੌਮ ਦੀ ਹਾਲਤ ਬਦਲ ਸਕਦਾ ਹੈ, ਅਪਣੇ ਫਰਜ ਨੂੰ ਸਮਝੇ ਤੇ ਉਨਾਂ ਵਿਸ਼ਿਆਂ ਬਾਰੇ ਕੌਮ ਨੂੰ ਅਵੇਯਰ ਕਰੇ ਜੋ ਸਾਡੀ ਕੌਮ ਨੂੰ ਨਿਘਾਰ ਵਲ ਲੈ ਕੇ ਜਾ ਰਹੇ ਨੇ ਅਪਣੀ ਗਲ ਨੂੰ ਸਹੀ ਸਾਬਿਤ ਕਰਨ ਲਈ ਆਪਸੀ ਖੀੰਚਤਾਨ ਨਾਲ ਕੌਮ ਦਾ ਕੋਈ ਭਲਾ ਹੋਣ ਵਾਲਾ ਨਹੀਂ ਉਹ ਵੈਬ ਸਾਈਟਾਂ, ਅਖਬਾਰਾਂ ਤੇ ਮੇਗਜੀਨਾਂ ਵੀ ਵਧਾਈ ਦੀਆਂ ਪਾਤਰ ਹਨ ਜੋ ਕਿਸੇ ਨਿਜੀ ਬਹਿਸਬਾਜੀ ਨੂੰ ਪਬਲਿਸ਼ ਨਾਂ ਕਰਨ ਦਾ ਫੈਸਲਾ ਕਰ ਚੁਕੀਆਂ ਨੇ ਤੇ ਕਿਸੇ ਵੀ ਸੰਵੇਦਨਸ਼ੀਲ ਮੁੱਦੇ ਤੇ ਚਰਚਾ ਅਤੇ ਭੇਜੇ ਗਏ ਲੇਖਾਂ ਨੂੰ ਜਨਤਕ ਕਰਨ ਤੋਂ ਗੁਰੇਜ ਕਰਦੀਆਂ ਨੇ

ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ

ਗੁਰੂ ਘਰ ਦੇ ਵੇੜ੍ਹੇ ਦਾ ਕੂਕਰ
ਇੰਦਰ ਜੀਤ ਸਿੰਘ,
ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top