Share on Facebook

Main News Page

27 ਵਰ੍ਹੇ ਬੀਤ ਜਾਣ ਤੋ ਬਾਅਦ ਵੀ, ਅੱਖਾਂ ਵਿੱਚ ਹੰਝੂਆਂ ਦੀ ਇਬਾਦਤ ਬਰਕਰਾਰ ਹੈ

ਤਕਰੀਬਨ ਮਈ ਅਤੇ ਅਕਤੂਬਰ ਦੇ ਮਹੀਨੇ ਦੇ ਅਖੀਰ ਵਿੱਚ ਪੰਥ ਦਰਦੀਆ ਦਾ 1984 ਵਾਲਾ ਜ਼ਖਮ ਹਰ ਸਾਲ ਹਰਾ ਹੋਣ ਲੱਗਦਾ ਹੈ| ਇਸ ਵਾਰ ਉਹਦੀ 27 ਵੀ ਯਾਦ ਗਾਰ ਹੈ | ਅਸਲ ’ਚ ਤਾ 27 ਵਰੇ ਬੀਤ ਜਾਣ ਤੋ ਬਾਦ ਵੀ ਸਿੱਖਾਂ ਦੇ ਵਿੱਚ ਵਧਦਾ ਜੋਸ਼, ਪਹਿਲਾਂ ਤੋ ਜ਼ਿਆਦਾ ਰਿਸਦੇ ਜ਼ਖਮ, ਅਤੇ ਅੱਖਾਂ ਵਿੱਚ ਹੰਝੂਆਂ ਦੀ ਇਬਾਦਤ ਬਰਕਰਾਰ ਹੈ|

ਵੈਸੇ ਤਾਂ ਇਹਨਾ ਦੌ-ਦੌ ਕੋਡੀ ਦੇ ਬੰਦਿਆਂ ਦੀ ਉਮਰ ਕੈਦ ਜ਼ਾਂ ਫਾਂਸੀ ਦੀ ਸਜਾ ਸਾਡੇ ਉਹਨਾ ਹਜ਼ਾਰਾਂ ਵੀਰਾਂ- ਭੈਣਾਂ ਅਤੇ ਉਹਨਾਂ ਤੋ ਪ੍ਭਾਵਤ ਹੋਈਆਂ ਲੱਖਾਂ ਜਿੰਦਗੀਆਂ (ਜਿਹਨਾ ਨੇ 84 ’ਚ ਸਿੱਖ ਹੋਣ ਦੀ ਕੀਮਤ ਚੂਕਾਈ ਹੈ), ਦੀ ਕੀਮਤ ਅਦਾ ਤਾਂ ਨਹੀਂਂ ਕਰ ਸਕਦੀ, ਪਰ ਇਹਦੇ ਨਾਲ ਜਿਨ੍ਹਾਂ ਪਰਿਵਾਰਾਂ ਤੇ ਬੀਤੀ ਹੈ ੳਹਨਾਂ ਨੂੰ ਮਾਨਸਿਕ ਰਾਹਤ ਜਰੂਰ ਮਿਲੇਗੀ।

ਗੁਲਾਮੀ ਦਾ ਅਹਿਸਾਸ ਤਾਂ ਭਾਰਤ ਦੀ ਨਿਆਂ ਪ੍ਣਾਲੀ ਅਤੇ ਨੀਤੀ ਸਾਨੂੰ ਪੈਰ-ਪੈਰ ਤੇ ਕਰਾ ਹੀ ਰਹੀ ਹੈ | ਨਵੰਬਰ ਦਾ ਕਤਲੇ ਆਮ ਸਾਡੇ ਸ਼ਰੀਰਾ ਵਾਸਤੇ ਘੱਟ ਸਾਡੀ ਸੋਚ ਤੇ ਜ਼ਿਆਦਾ ਸੀ| ਉਹਨਾ ਉਹ ਹੱਦ ਕੀਤੀ ਕਿ ਸਾਨੂੰ ਆਪਣੇ ਹੱਕਾਂ ਬਾਰੇ ਸੋਚਣ ਤੋ ਪਹਿਲਾ ਪੁਰਾਣਾ ਹਾਲ ਅਤੇ ਪੰਜਾਬ ਤੋ ਬਾਹਰ ਦੇ ਸਿੱਖ ਚੇਤੇ ਆ ਜਾਣ | ਦੁਨੀਆਂ ਦੀ ਸੱਭ ਤੋ ਵੱਡੀ ਡੈਮੋਕਰੇਸੀ ਦੇ ਇੱਹ ਹਾਲਾਤ ਨੇ ਕਿ ਉਹ ਆਪਣੇ ਦੇਸ਼ ਦੇ ਆਵਾਮ ਤੇ ਤੌਪਾ ਵਰਗੇ ਹਥਿਆਰਾਂ ਨਾਲ ਹਮਲਾ ਕਰਵਾਉਂਦੀ ਹੈ| ਤਾਂ ਕਿ ਸਾਡੇ ਹੱਕਾਂ ਦੀ ਆਵਾਜ਼ ਨੂੰ ਦਬਾ ਸਕੇ| ਡੈਮੋਕਰੇਸੀ ਦੇ ਨਾਂ ਤੇ ਤਾਨਾਸ਼ਾਹੀ ਕਰ ਰਹੀ ਇਸ ਸਿੱਖ ਵਿਰੋਧੀ ਨੀਤੀ ਨੂੰ ਸਾਰਿਆਂ ਮੂਹਰੇ ਰੱਖੀਏ ਅਤੇ ਇਸ ਕਤਲੇਆਮ ਨੂੰ ਵੀਸ਼ਵਿ ਪੱਧਰ ਤੇ “ਨਰਸੰਘਾਰ” ਘੋਸ਼ਿਤ ਕਰਾਈਏ । ਅਸਲ ਦੱਸੀਏ ਕਿ ਭਾਰਤੀ ਪੇਸ਼ੇਵਰ ਕਾਤਿਲਾਂ ਦੀ ੳਸ ਫੌਜ ਦੀ ਨਿਪੁੰਸਕਤਾ ਹੈ ਕਿ ਚੰਦ ਗਿਣਤੀ ਦੇ ਸਿੱਖਾਂ 'ਤੇ ਜੋ ੳਸ ਦੇਸ਼ ਦੇ ਹੀ ਨਾਗਰਿਕ ਸਨ, ਤੋਪਾਂ ਨਾਲ ਹਮਲਾ ਕਰਦੀ ਹੈ| ਇੱਥੇ ਹੀ ਬਸ ਨਹੀਂ ੳਸਤੋ ਬਾਦ ਵੀ 1994 ਤਕ ਬੇਦੋਸ਼ ਅਤੇ ਦੂਜੇ ਦਰਜ਼ੇ ਦੇ ਨਾਗਰਿਕਾਂ ਨੂੰ ਕਤਲ ਕਰਨਾ ਬੰਦ ਨਹੀਂਂ ਕਰਦੀ।

ਸਾਡੀ ਨਸਲਕੁਸ਼ੀ ਦੀ ਸਾਜਿਸ਼ 1947 ਤੋ ਪਹਿਲਾ ਹੀ ਸ਼ੁਰੂ ਹੋ ਚੁੱਕੀ ਸੀ| ਜਿਹੜੀ 1947 ਤੋ ਬਾਅਦ ਅਨੇਕਾਂ ਰੂਪਾਂ ਵਿੱਚ ਸਾਹਮਣੇ ਆਈ ਹੈ | ਇਸ ਨਸਲਕੁਸ਼ੀ ਦੀ ਦਾਸਤਾਂ ਨੂੰ ਸਿਰਫ ਜੂਨ ੮੪ ਦਾ ਇਕ ਵਾਕਿਆ ਬਣਾਉਣਾ ਅਤੇ ਭੁੱਲ ਜਾਣ ਦੀ ਮਲਹਮ ਲਾਉਣ ਨੂੰ ਕਹਿਣਾ ਇੱਕ ਸਾਜਿਸ਼ ਹੈ| ਇਹ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਖੀ ਸਾਡੀ ਗੈਰਤ ਦੀ ਦਾਸਤਾਂ ਹੈ | ਜਿਸ ਵਿਚ ਤਿੰਨ ਸਿੱਖਾ ਨੇ, ਜਿਨ੍ਹਾਂ ਦਾ ਸੰਬੰਧ ਸਿਰਫ ਸਿੱਖ ਵਿਰਾਸਤ ਨਾਲ ਸੀ ਨਾਂ ਕਿ ਕਿਸੇ ਸਿਆਸਤ ਨਾਲ| ਅਕਾਲ ਤਖ਼ਤ ਤੇ ਹਮਲਾ ਕਰਨ ਦਾ ਫੂਰਮਾਨ ਦੇਣ ਵਾਲੀ ਇੰਦਰਾ ਗਾਂਧੀ ਨੂੰ ਕਤਲ ਕਰਦੇ ਨੇ ਤਾਂ ਕਿ ਭਾਰਤ ਦੀ ਤਾਨਾਸ਼ਾਹੀ ਸੋਚ ਨੂੰ ਕਈ ਜਨਮਾਂ ਤੱਕ ਇਹ ਯਾਦ ਰਹੇ ਕਿ ਹਾਲੇ “ਸਿੱਖ ਜਿਂਉਦੇ ਨੇ”।

ਸਾਨੂੰ ਲਲਕਾਰ ਕੇ ਕਹਿਣਾ ਚਾਹੀਦਾ ਹੈ ਤਾ ਕਿ ਦੁਨੀਆਂ ਨੂੰ ਪਤਾ ਲੱਗ ਸਕੇ ਕਿ ਸਿੱਖੀ ਦਾ ਵਜ਼ੂਦ ਹੀ ੳਸਦੀ ਕੁਰਬਾਨੀਆ ਅਤੇ ਸ਼ਹਾਦਤਾਂ ਨਾਲ ਹੈ, ਇੰਝ ਪਹਿਲੀ ਵਾਰ ਨਹੀਂ ਸੀ ਹੋਇਆ|

 

ਅਫ਼ਸੋਸ ਸਾਡੇ ਕਹਾੳਣ ਵਾਲੇ ਆਗੂ ਇਸ ਇਤਿਹਾਸ ਨੂੰ ਆਪਣੀਆ ਵੋਟਾਂ ਦਾ ਆਧਾਰ ਬਣਾੳਦੇ ਨੇ, ਕਈਆ ਨੇ ਤਾਂ ਮੱਦਦ ਦੇ ਨਾਂ 'ਤੇ ਦੇਸ਼ ਅਤੇ ਵਿਦੇਸ਼ਾਂ ਵਿਚ ਮਾਇਆ ਇੱਕਠੀ ਕਰ ਕੇ ਆਪਣੇ ਘਰ ਭਰ ਲਏ ਹਨ| ਮੈਂ ਸੁਖਬੀਰ ਬਾਦਲ ਨੂੰ ਕਹਿਣਾ ਚਾਹਾਂਗਾ ਕਿ ਜੇ ਸਾਡੇ ਆਗੂ ਤੁਸੀਂ ਅਤੇ ਤੁਹਾਡੇ ਵਰਗੇ ਨਾਂ ਹੂੰਦੇ ਤਾਂ ਮੇਰੀ ਕੋਮ ਦੇ ਗ਼ੈਰਤਮੱਦ ਲੋਕ ਉਸ ਹੀ ਕਾਤਲ ਸਰਕਾਰ ਤੋ ਮੁਆਵਜ਼ੇ ਦੀ ਮੰਗ ਨਾ ਕਰਦੇ ਅਤੇ ਦਿੱਤੇ ਹੋਏ ਮੁਆਵਜ਼ੇ ਨੂੰ ਵੀ ਠੋਕਰ ਮਾਰਦੇ| ਤੁਹਾਡੇ ਕੋਲ ਸ਼ਾਹਰੁਖ ਖ਼ਾਨ ਨੂੰ ਦੇਣ ਲਈ ੩ ਕਰੋੜ ਨੇ ਪਰ ਪੰਥ ਪਰਿਵਾਰ ਵਲੋ ੮੪ ਦੇ ਨਿਰਦੋਸ਼ਾਂ ਨੂੰ ਜਿਨ੍ਹਾਂ ਦੀ ਰੋਜ਼ੀ ਰੋਟੀ ਦੇ ਸਾਧਨ ਕੇਵਲ ਇਸ ਵਜੋ ਖ਼ਤਮ ਕੀਤੇ ਗਏ ਕਿ ਉਹ ਸਿੱਖ ਸਨ, ਉਹਨਾ ਨੂੰ ਸਹੂਲਤਾਂ ਦੇਣ ਲਈ ਨਹੀਂ ਹੈ | ਤੁਹਾਨੂੰ ਅਤੇ ਤੁਹਾਡੇ ਵਰਗੀ ਹਰ ੳਸ ਸੋਚ, ਜਿਹੜੀ ਬਾਬਿਆਂ ਅਤੇ ਸਾਧਾਂ ਦੇ ਰੂਪ 'ਚ ਆਸਤੀਨ ਦਾ ਸੱਪ ਬਣੇ ਬੈਠੇ ਨੇ, ਇਹ ਹੀ ਡੱਰ ਹੈ ਕਿ ਕਿਤੇ ਜੇ ਏਹ ਬੰਦੇ ਵਸ ਗਏ ਤਾਂ ਫਿਰ ਕਿਸ ਆਧਾਰ ਤੇ ਇਹਨਾ ਦੇ ਜ਼ਜਬਾਤਾਂ ਨਾਲ ਖੇਂਡਾਗੇ।

ਹਿੰਦੁਸਤਾਨ ਦੀ ਬਾਹ੍ਮਣ ਵਾਦੀ ਸੋਚ ਨੇ ਬਾਗਾਵਤ ਨੂੰ ਕੁਚਲਣ ਲਈ, ਸਾਡੀਆਂ ਨਸਲਾਂ ਬਦਲਣ ਲਈ ਪੂਰੇ ਦੇਸ਼ 'ਚ 1984 ਵਿੱਚ ਮਕਤਲ ਸਜਾਏ ਸਨ | ਸਾਡੀ ਕੌਮ ਦੇ ਅਖੌਤੀ ਆਗੂਆਂ ਤੋ ਕੋਈ ਪੁੱਛੇ ਕਿ ਕਿਸ ਦੇ ਅੱਗੇ ਇਹਨਾਂ ਦੇ ਸਿਰ ਝੁਕੇ ਸਨ? ਕਿਸ ਹੁਕਮਰਾਨ ਦੇ ਫ਼ੁਰਮਾਨ ਤੇ ਇਹ ਚਲ ਰਹੇ ਸਨ? ਮੇਰੀ ਕੋਮ ਦੀ ਅਣਖ ਨਾਲ ਜੋ ਖਿਲਵਾੜ ਹੋਇਆ, ਜਿਸ ਵਿੱਚ ਸਾਰੀਆਂ ਸਿੱਖ ਵਿਰੋਧੀ ਤਾਕਤਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਕਈ ਨਾਮ ਆਪਣੇ ਕਹਿਲਾਉਣ ਵਾਲਿਆਂ ਦੇ ਵੀ ਦਰਜ਼ ਨੇ| ਫਰਾਜ਼ ਦੇ ਲਿਖੇ ਕੁਛ ਬੋਲ ਇਸ ਵਰਤਾਰੇ ਦਾ ਅਸਲ ਰੂਪ ਸ਼ਾਇਦ ਬਿਆਨ ਕਰ ਸਕਣ,

"ਪੱਪੜੀਉਂ ਪੇ ਜਮੀਂ ਪੱਪੜੀਆਂ ਖੂੱਨ ਕੀ, ਕਹਿ ਰਹੀਂ ਹੈ ਕੇ ਮੰਜ਼ਰ ਕਿਯਾਮਤ ਕੇ ਹੈਂ,
ਕਲ ਤੁਮਾਰੇ ਲੀਏ ਪਿਆਰ ਸੀਨੇ ਮੇ ਥਾ, ਅਬ ਜੋ ਸ਼ੋਲੇ ਉਠੇਂ ਹੈ ਵੋ ਨਫ਼ਰਤ ਕੇ ਹੈਂ,
ਆਜ ਸ਼ਾਇਰ ਪੇ ਯੇ ਕਰਜ਼ ਮਿੱਟੀ ਕਾ ਹੈ, ਅਬ ਕਲਮ ਮੇ ਲਹੂ ਹੈ ਸ਼ਿਆਹੀ ਨਹੀਂ,
ਖੂਨ ਉਤਰਾ ਤੁਮਾਰਾ ਤੋ ਸਾਬਿਤ ਹੂਆ, ਪੇਸ਼ੇਵਰ ਕਾਤਿਲੋ ਤੁਮ ਸਿਪਾਹੀ ਨਹੀਂ,
ਔਰ................
ਅਬ ਸਭੀ ਬੇ-ਜ਼ਮੀਰੋ ਕੇ ਸਰ ਚਾਹੀਏਂ, ਅਬ ਫ਼ਕਤ ਮਸਲੇ ਤਾਜ-ਸ਼ਾਹੀ ਨਹੀਂ|

ਨਾਨਕ ਸਿੰਘ, ਨਿਊਜ਼ੀਲੈਂਡ
ਸਟੇਜ ਸਕੱਤਰ, ਸਿੰਘ ਸਭਾ ਸ਼ਰਲੀ ਰੋਡ ਔਕਲੈਂਡ
0064 2102065511


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top