Share on Facebook

Main News Page

ਸ੍ਰੀ ਹਰਿਮੰਦਰ ਸਾਹਿਬ, ਸਮਾਨਤਾ ਦਾ ਪ੍ਰਤੀਕ ਹੈ

ਆਧੁਨਿਕ ਕਾਲ ਦੇ ਵਿਸ਼ਵੀਕਰਣ ਯੁਗ ਵਿਚ ਸਵਾਰਥੀ ਲੋਕ ਆਪਣੇ ਅਸਤਿਤਵ ਲਈ ਜਿਉਂਦੇ ਰਹਿੰਦੇ ਹਨ। ਹਜ਼ਾਰਾਂ ਸਾਲਾਂ ਤੋਂ ਸ਼ੋਸ਼ਤ ਹੋਏ ਕੁਝ ਜਨਸਮੂਹ ਹੁਣ ਵੀ ਵੀ ਸ਼ੋਸ਼ਤ ਹੋ ਰਹੇ ਹਨ। ਚਾਹੇ ਉਹ ਜਾਤੀ ਆਧਾਰ ਤੇ ਹੋਵੇ ਜਾਂ ਫਿਰ ਲਿੰਗ ਦ ਆਧਾਰ ਤੇ ਹੋਵੇ। ਇਸ ਤਰਾਂ ਦੇ ਯੁਗ ਵਿਚ ਕੌਣ, ਕਿਸ ਦੀ ਸੇਵਾ ਕਰੇਗਾ, ਪਰ ਸਿੱਖ ਧਰਮ ਇਕ ਇਹੋ ਜਿਹਾ ਧਰਮ ਹੈ, ਜਿਸਦੇ ਵਿਚ ਨਿਸਵਾਰਥ ਸੇਵਾ ਪਾ ਸਕਦੇ ਹਾਂ। ਮੈਨੂੰ ਤਾਂ ਹਰੇਕ ਗੁਰ-ਸਿੱਖ ਦੁਨੀਆਂ ਨੂੰ ਸੁੰਦਰ ਬਣਾਉਣ ਦੀ ਜੁੰਮੇਵਾਰੀ ਉਠਾਈ ਹੁੰਦੀ ਪ੍ਰਤੀਤ ਹੁੰਦਾ ਹੈ। ਕੋਈ ਵੀ ਗੁਰ-ਸਿੱਖ ਮਿਲ ਕੇ ਗਲ-ਬਾਤ ਕਰਕੇ ਵੇਖੋ ਉਹ ਸਿੱਖ ਦਾ ਮੰਨ ਨਿਵਾਂ, ਮਤ-ਉਚੀ ਨੂੰ ਸਾਬਿਤ ਕਰਦੇ ਹਨ, ਕਿਉਂਕਿ ਸਚੀ ਸੇਵਾ ਕਰਨ ਤੋਂ ਬਾਅਦ ਹੀ ਉਹਨਾਂ ਦੀ ਮਤ ਉਚੀ ਹੋ ਸਕਦੀ ਹੈ। ਮਤ ਉਚੀ ਹੋਣ ਲਈ ਨੀਵੇਂ ਮਨ ਨਾਲ ਮਾਨਵਤਾ ਦੀ ਸੇਵਾ ਕਰਨਾ ਇਕ ਸਚਾ ਗੁਰ-ਸਿੱਖ ਜਾਣਦਾ ਹੈ। ਸ¤ਚੇ ਮੰਨ ਦੇ ਨਾਲ ਹੀ ਜਨ-ਸੇਵਾ ਕਰਨਾ ਪ੍ਰਮਾਤਮਾ ਦੀ ਸੇਵਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ:

ਜੋ ਤਿਸੁ ਭਾਵੈ, ਸੁ ਆਰਤੀ ਹੋਇ॥ (ਧਨਾਸਰੀ 663)

ਜਿਹੜਾ ਵੀ ਸਚੇ ਦਿਲ ਨਾਲ ਸੇਵਾ ਕਰਦਾ ਹੈ, ਉਹ ਪ੍ਰਮਾਤਮਾ ਨੂੰ ਭਾਂਉਂਦਾ ਹੈ। ਜਨ ਸੇਵਾ ਵਿਚ ਕਦੇ ਵੀ ਜਾਤੀ, ਵਰਣ ਤੇ ਲਿੰਗ ਦੇ ਅਧਾਰ ਤੇ ਅਸਮਾਨਤਾ ਨਹੀਂ ਹੋਣੀ ਚਾਹੀਦੀ। ਪ੍ਰਮਾਤਮਾ ਦੇ ਸਾਹਮਣੇ ਸਭ ਇਕ ਸਮਾਨ ਹਨ। ਗੁਰੂ ਜੀ ਆਖਦੇ ਹਨ:

ਸਭੁ ਕੋ ਊਚਾ ਆਖੀਐ, ਨੀਚੁ ਨ ਦੀਸੈ ਕੋਇ॥ ਇਕਨੈ ਭਾਂਡੇ ਸਾਜਿਐ, ਇਕੁ ਚਾਨਣੁ ਤਿਹੁ ਲੋਇ॥ (ਸਿਰੀ 62)

ਵਾਹਿਗੁਰੂ ਦੇ ਸਾਹਮਣੇ ਨਾ ਕੋਈ ਛੋਟਾ ਹੈ ਨਾ ਹੀ ਕੋਈ ਵਡਾ ਹੈ। ਸਭ ਇਕ ਸਮਾਨ ਹਨ ਤੇ ਗੁਰੂ ਘਰ ਸਭ ਲਈ ਖੁਲਾ ਹੈ। ਅਜ ਸ੍ਰੀ ਹਰਿਮੰਦਰ ਸਾਹਿਬ, ਇਸ ਸਮਾਨਤਾ ਦਾ ਪ੍ਰਤੀਕ ਹੈ ਜਿਸ ਦੇ ਚਾਰੋਂ ਦਿਸ਼ਾ ਵਿਚ ਚਾਰ ਦਰਵਾਜੇ ਹਨ ਜਿਸਦਾ ਭਾਵ ਹੈ ਗੁਰੂ ਹਰ ਧਰਮ, ਵਰਗ, ਜਾਤੀ ਲਈ ਇਕ ਸਮਾਨ ਭਾਵਨਾ ਰਖਦਾ ਹੈ। ਜਿਥੇ ਅਮੀਰ, ਗਰੀਬ, ਵਖ ਵਖ ਧਰਮਾਂ, ਜਾਤੀਆਂ ਅਤੇ ਵਰਗਾਂ ਦੇ ਲੋਕ ਇਕਠੇ ਬੈਠ ਕੇ ਪੰਗਤ ਤੇ ਸੰਗਤ ਦਾ ਅਨੰਦ ਮਾਣਦੇ ਹਨ।

ਜਦ ਮੈਂ ਆਪਣੇ ਮਾਤਾ ਪਿਤਾ ਨਾਲ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਗਿਆ ਸੀ ਤਾਂ ਮੈਨੂੰ ਅਹਿਸਾਸ ਹੋਇਆ ਸੀ ਕਿ ਸ਼ਾਂਤੀ ਪਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਤੋਂ ਵਧ ਕੇ ਪਵਿਤਰ ਸਥਾਨ ਕੋਈ ਨਹੀਂ ਹੋ ਸਕਦਾ। ਮੈਂ ਪਰਮਾਤਮਾ ਦੀ ਮੌਜੂਦਗੀ ਨੂੰ ਹਰਿਮੰਦਰ ਸਾਹਿਬ ਦੇ ਹਰ ਕਣ ਕਣ ਵਿਚ ਮਹਿਸੂਸ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ, ਪਵਿਤਰ ਸਰੋਵਰ ਦੇ ਕੰਢੇ ਤੇ ਬੈਠ ਕੇ ਕੀਰਤਨ ਰਾਹੀਂ ਗੁਰੂ ਵਾਕਾਂ ਨੁੰ ਸੁਣਨਾ ਮੇਰੇ ਲਈ ਇਕ ਯਾਦਗਾਰ ਪਲ ਸੀ। ਕੀਰਤਨ ਸੁਣਦਿਆਂ ਸਾਨੂੰ ਦੋ ਘੰਟੇ ਹੋ ਚੁਕੇ ਸਨ ਦੇ ਦਿਲ ਹਾਲੇ ਹੋਰ ਬੈਠਣ ਲਈ ਕਹਿ ਰਿਹਾ ਸੀ। ਉਸ ਪਵਿਤਰ ਸਰੋਵਰ ਦਾ ਨਜ਼ਾਰਾ ਮੈਨੂੰ ਇਸ ਤਰਾਂ ਜਾਪਦਾ ਸੀ ਜਿਵੇਂ ਸੰਸਾਰ ਭਰ ਦੀਆਂ ਪਵਿਤਰ ਨਦੀਆਂ ਦਾ ਸੰਗਮ ਹੋ ਗਿਆ ਹੋਵੇ। ਮੈਂ ਸੋਚ ਰਿਹਾ ਸੀ ਜਿਵੇਂ ਜਾਰੀ ਦੁਨੀਆਂ ਦੀਆਂ ਨਦੀਆਂ ਨੂੰ ਮਿਲਾਕੇ ਜਿਵੇਂ ਮਹਾਂਸਾਗਰ ਬਣ ਜਾਂਦਾ ਹੈ, ਉਸੇ ਤਰਾਂ ਹਜ਼ਾਰਾਂ ਸਾਲਾਂ ਤੋਂ ਬਾਅਦ ਦੁਨੀਆਂ ਦੇ ਸਾਰੇ ਧਰਮ ਮਿਲ ਕੇ ਇਸੇ ਪਵਿਤਰ ਸਥਾਨ ਤੇ ਇਕ ਸੰਸਾਰੀ ਧਰਮ ਸਥਾਪਤ ਕਰਨਗੇ। ਪਤਾ ਨਹੀਂ ਹਜ਼ਾਰਾਂ ਸਾਲਾਂ ਤੋਂ ਬਾਅਦ ਵਾਹਿਗੁਰੂ ਦਾ ਇਹ ਪਵਿਤਰ ਸਥਾਨ ਸੰਸਾਰੀ ਸਾਰੇ ਧਰਮਾਂ ਨੂੰ ਇਕ ਸੰਸਾਰੀ ਧਰਮ ਵਿਚ ਪਰਿਵਰਤਨ ਲਿਆਉਣ ਵਾਲੇ ਸਵਰਗ ਦੇ ਰੂਪ ਵਿਚ ਸਾਹਮਣੇ ਆਪੇ। ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ:-

ਏਕੋ ਹੁਕਮੁ ਵਰਤੈ ਸਭ ਲੋਈ॥ ਏਕਮੁ ਤੇ ਸਭ ਓਪਤਿ ਹੋਈ॥ (ਗਉੜੀ 223)

ੴ ਸਰਵ ਸ਼੍ਰੇਸ਼ਟ ਹੈ, ਦੁਨੀਆਂ ਦੇ ਸਾਰੇ ਜੀਵ-ਜੰਤੂ ਉਸ ਵਾਹਿਗੁਰੂ ਦੀ ਕ੍ਰਿਪਾ ਨਾਲ ਇਸ ਦੁਨੀਆਂ ਤੇ ਮੌਜੂਦ ਹਨ। ਕੋਈ ਵੀ ਇਨਸਾਨ ਜੇਕਰ ਇਕ ਵਾਰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਲਵੇ ਤਾਂ ਉਹ ਸਚੀ ਭਾਵਨਾ ਰਖਣ ਵਾਲਾ ਸਿੱਖ ਬਣੇਗਾ। ਸਿੱਖ ਦਾ ਭਾਵ ਹੈ ਸਿੱਖਣ ਵਾਲਾ - ਮੈਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਸਚਾਈ, ਮਾਨਵਤਾ ਅਤੇ ਸੇਵਾ ਭਾਵਨਾ ਨੂੰ ਸਿੱਖਣ ਵਾਲਾ ਸਿੱਖ ਬਣ ਗਿਆ ਹਾਂ। ਬੇਸ਼ਕ ਹੋ ਸਕਦਾ ਹੈ ਕਿ ਮੈਂ ਸਿੱਖ ਧਰਮ ਦੀ ਅਜੇ ਸਾਰੀ ਰਹਿਤ ਮਰਯਾਦਾ ਦੀ ਪਾਲਣਾ ਨਹੀਂ ਕਰ ਰਿਹਾ ਹੋਵਾਂਗਾ ਪਰ, ਮੈਂ ਦਿਨ ਵਿਚ ਕਈ ਵਾਰ ਮੂਲ ਮੰਤਰ ਦਾ ਪਾਠ ਕਰਦਾ ਹਾਂ:

ਸਤਿਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰ, ਅਕਾਲ ਮੂਰਤਿ, ਅਜੂਨੀ ਸੈਭੰ, ਗੁਰ ਪ੍ਰਸਾਦਿ॥

ਪ੍ਰੋ. ਪੰਡਤਰਾਓ ਧਰੇਨੰਵਰ
ਸਰਕਾਰੀ ਕਾਲਜ, ਸੈਕਟਰ-46, ਚੰਡੀਗੜ
ਮੋਬਾਇਲ: 9988351695
ਈਮੇਲ: raju_herro@yahoo.com

ਪ੍ਰੋ. ਪੰਡਤਰਾਓ ਕਰਨਾਟਕ ਤੋਂ ਹਨ, ਪਰ ਪੰਜਾਬੀ ਸਿੱਖ ਕੇ, ਹੁਣ ਤਕ 8 ਕਿਤਾਬਾਂ ਪੰਜਾਬੀ ਵਿਚ ਲਿਖ ਚੁਕੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top