Share on Facebook

Main News Page

 ਪੰਥ ਦਰਦੀਆਂ ਨੂੰ ਇਕ ਵਿਚਾਰ, ਆਓ ਇਕ ਇਤਿਹਾਸਿਕ ਪੁਰਬ ਹੋਰ ਮਨਾਈਏ

ਕਿਸੇ ਵੀ ਕੌਮ ਦੀ ਨਿਵੇਕਲੀ ਵਿਚਾਰਧਾਰਾ ਨੂੰ ਕਾਇਮ ਰੱਖਣ ਲਈ ਉਸ ਕੌਮ ਦੇ ਸਿਧਾਂਤ ਅਤੇ ਇਤਿਹਾਸ ਸਭ ਤੋ ਵੱਡਾ ਯੋਗਦਾਨ ਪਾਉਂਦਾ ਹੈ। ਕੌਮ ਦੀ ਤਬਾਹੀ ਲਈ ਹਮੇਸ਼ਾ ਹੀ ਸਾਡੇ ਪੰਥ ਦੋਖੀ ਇਤਿਹਾਸ ਅਤੇ ਗੁਰਬਾਣੀ ਤੇ ਹਮਲੇ ਕਰਦੇ ਆਏ ਨੇ। ਗਲਤ ਇਤਿਹਾਸਕ ਪੁਸਤਕਾਂ ਸਾਡੇ ਮੰਨੇ ਜਾਂਦੇ ਤਖਤਾਂ ਤੋਂ ਵੀ ਜਾਰੀ ਕੀਤੀਆਂ ਗਈਆਂ। ਜਿੰਨਾ ਦੀ ਭੂਮੀਕਾ ਸਾਡੇ ਜਥੇਦਾਰਾਂ ਨੇ ਵੀ ਬੰਨੀ।

ਇਨ੍ਹਾਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਨੂੰ ਪੂਰੀ ਬ੍ਰਾਹਮਣੀ ਰੰਗਤ ਦਿੱਤੀ ਗਈ, ਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਸਾਬਤ ਕਰਨਾ। ਇੱਥੋ ਤੱਕ ਜਗਤ ਗੁਰੂ ਬਾਬੇ ਨਾਨਕ ਨੂੰ ਵੀ ਲਵ ਕੁਸ਼ ਦੀ ਔਲਾਦ ਕਿਹਾ ਗਿਆ, ਜਿੰਨਾ ਨੇ ਸਾਰੀ ਜਿੰਦਗੀ ਇਹਨਾਂ ਦੇਵੀ ਦੇਵਤਿਆਂ ਦੀ ਵਿਰੋਧਤਾ ਸਖਤ ਰੂਪ ਵਿਚ ਕੀਤੀ ਹੈ, ਤੇ ਪਾਕ ਗ੍ਰੰਥ ਵਿਚ ਇਨ੍ਹਾਂ ਗੱਲਾਂ ਨੂੰ ਦਰਜ ਕੀਤਾ ਤੇ ਇਹ ਆਖਿਆ ਕਿ ਅਸੀਂ ਨਾਂ ਤਾਂ ਹਿੰਦੂ ਹਾਂ ਤੇ ਨਾ ਮੁਸਲਮਾਨ ਹਾਂ।

ਪਰ ਅੱਜ ਜੋ ਸਿੱਖ ਤਿਉਹਾਰ ਤੇ ਦਿਹਾੜੇ ਮਨਾ ਰਹੇ ਹਨ। ਉਹ ਸਿੱਧੇ ਜਾਂ ਅਸਿੱਧੇ ਰੂਪ ਵਿਚ ਹਿੰਦੂ ਧਰਮ ਵਾਲੇ ਪਾਸੇ ਹੀ ਪ੍ਰੇਰਨਾ ਦੇ ਰਹੇ ਹਨ, ਕਿ ਸਿੱਖ ਵੀ ਹਿੰਦੂ ਹੀ ਹਨ। ਜਿੰਨਾ ਤਿਉਹਾਰਾਂ ਦਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ, ਜਿਵੇਂ ਦੀਵਾਲੀ, ਹੋਲੀ, ਰੱਖੜੀ, ਆਦਿ।

ਜਦੋਂ ਇਤਿਹਾਸ ਵਿੱਚ ਰਲਾ ਪਾਇਆ ਗਿਆ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਨਿਵੇਕਲੇ ਸਿਧਾਂਤ 'ਤੇ ਇੱਕ ਵੱਡਾ ਹਮਲਾ ੳਦੋਂ ਹੋਇਆ, ਜਦੋਂ ਬਰਾਬਰ 'ਤੇ ਇਕ ਹੋਰ ਗੰ੍ਰਥ, ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਜੋੜ ਕੇ ਰੱਖ ਦਿੱਤਾ ਗਿਆ। ਜਿਸਨੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਵਿੱਚ ਕੋਈ ਕਮੀ ਨਾ ਛੱਡੀ, ਤੇ ਗੁਰੂ ਸਾਹਿਬ ਨੂੰ ਚੰਡੀ ਦਾ ਭਗਤ ਸਾਬਤ ਕਰ ਦਿੱਤਾ।

ਭਾਈ ਗੁਰਦਾਸ ਜੀ ਦੀ ਵਾਰ ਪੜੀ, ਤਾਂ ਦੂਜੇ ਗੁਰਦਾਸ ਦੀ ਵਾਰ ਨੂੰ ਸਿੱਖਾਂ ਨੇ ਹੇਕਾਂ ਲਾ ਕੇ ਉੱਚੀ ਉੱਚੀ "ਗੁਰ ਸਿਮਰ ਮਨਾਈ ਕਾਲਕਾ" ਪੜਿਆ, ਕਿ ਗੁਰੂ ਜੀ ਨੇ ਕਾਲਕਾ ਨੂੰ ਸਿਮਰਿਆ ਤੇ ਜਿਵੇਂ ਅਸੀਂ ਆਪ ਹੀ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਸਾਬਤ ਕਰਨ ਲਈ ਯੋਗਦਾਨ ਪਾਇਆ।

ਸੋ ਲੋੜ ਹੈ, ਗੁਰੂ ਦੀ ਪਾਵਨ ਬਾਣੀ ਨੂੰ ਸੰਗਤਾਂ ਆਪ ਪੜ੍ਹਨ ਤੇ ਜਾਗਰੂਕ ਹੋਣ।

ਨਾਲ ਹੀ ਅੱਜ ਮੈਂ ਪੰਥ ਦਰਦੀ ਵੀਰਾਂ ਨੂੰ ਇੱਕ ਆਪਣੀ ਤੁੱਛ ਬੁੱਧੀ ਅਨੁਸਾਰ ਵਿਚਾਰ ਦੇਣਾ ਚਾਹਵਾਗਾਂ। ਜਿਸ ਦਿਨ ਹਿੰਦੁਸਤਾਨ ਦੀ ਧਰਤੀ ਤੇ ਲੋਕ ਰਾਵਣ ਦੇ ਪੁੱਤਲੇ ਫੂਕ ਰਹੇ ਸਨ, ਤਾਂ ਉਸ ਵੇਲੇ ਨਾਗਪੁਰ ਮਹਾਰਾਸ਼ਟਰ ਦੀ ਧਰਤੀ ਤੇ ਇਕ ਥਾਂ “ਦੀਕਸ਼ਾ ਭੂਮੀ“ {ਜਿੱਥੋਂ ਬੁੱਧ ਬਣਨ ਦੀ ਦਿਕਸ਼ਾ ਲਈ) ਬੋਧੀ ਮੱਠ ਤੇ ਲੱਖਾਂ ਦੀ ਗਿਣਤੀ ਵਿਚ ਬੋਧੀ ਅਤੇ ਦਲਿਤ ਲੋਕ ਇਕੱਠੇ ਹੋਏ ਸਨ। ਕਾਰਨ ਇਹ ਸੀ ਕਿ ਇਸ ਦਿਨ ਡਾ. ਭੀਮ ਰਾਓ ਅੰਬੇਦਕਰ ਨੇ ਹਿੰਦੂ ਧਰਮ ਦਾ ਤਿਆਗ ਕੇ ਬੁੱਧ ਧਰਮ ਗ੍ਰਹਿਣ ਕੀਤਾ ਸੀ। ਇਹ ਇਕ ਬਹੁਤ ਵੱਡੀ ਘਟਨਾ ਹੈ। ਸ਼ਾਇਦ ਇਸੇ ਲਈ ਲੱਖਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋੇਏ।

ਮੇਰੇ ਖਿਆਲ ਨਾਲ ਇਹ ਇੱਕ ਬਹੁਤ ਵੱਡੀ ਗੱਲ ਹੈ, ਇਹ ਸਾਬਤ ਕਰਨ ਲਈ ਕਿ ਅਸੀਂ ਹਿੰਦੂ ਨਹੀਂ।

ਹੁਣ ਮੈਂ ਪੰਥ ਦਰਦੀਆਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ, ਕਿ ਆਉ ਜਿੱਥੇ ਅਸੀਂ ਇਨੇਂ ਤਿਉਹਾਰ ਪੁਰਬ, ਉਹ ਮਨਾਏ ਜਿੰਨਾ ਨਾਲ ਸਿੱਖੀ ਦਾ ਸ਼ਾਇਦ ਦੂਰ ਦਾ ਵਾਸਤਾ ਨਹੀਂ ਹੈ। ਇੱਕ ਇਤਿਹਾਸਕ ਦਿਹਾੜਾ ਵੱਡੇ ਪੱਧਰ ਤੇ ਮਨਾਈਏ, ਉਹ ਹੈ ਕਿ ਅੱਜ ਦੇ ਦਿਨ ਸਦੀਆਂ ਦੀ ਰਵਾਇਤ ਪਾਖੰਡ, ਝੂਠ, ਗੁਲਾਮੀ, ਗੁਰੂ ਸਾਹਿਬ ਨੇ ਤੋੜ ਦਿੱਤੀ, ਜਦੋਂ ਬ੍ਰਾਹਮਣ ਨੂੰ ਕਿਹਾ ਕਿ ਮੈਂ ਜਨੇਊ ਨਹੀਂ ਪਾਉਣਾ, ਪੰਡਿਤਾ ਤੇਰਾ ਇਹ ਜਨੇਊ ਜਿਸਨੂੰ ਤੂੰ ਮੇਰੇ ਗਲ ਵਿੱਚ ਪਾ ਕੇ ਤੂੰ ਮੈਨੂੰ ਹਿੰਦੂ... ਤੇ ਆਪ ਮੇਰਾ ਗੁਰੂ ਬਣਨਾ ਲੋਚਦਾ ਹੈ, ਜਾਂ ਇਸ ਨੂੰ ਮੈਂ ਨਹੀਂ ਪਾਉਂਦਾ। ਮੇਰੇ ਖਿਆਲ ਨਾਲ ਇਹ ਇਕ ਬਹੁਤ ਵੱਡਾ ਇਤਿਹਾਸਕ ਦਿਹਾੜਾ ਹੈ। ਆਓ, ਬ੍ਰਾਹਮਣੀ ਜੂਲੇ ਨੂੰ ਗਲ਼ੋਂ ਲਾਹੁਣ ਲਈ, ਇਸ ਨੂੰ ਇਤਿਹਾਸਕ ਪੁਰਬ ਦਾ ਨਾਮ ਦੇ ਕਿ ਕੈਲੰਡਰਾਂ ਵਿਚ ਵੀ ਲਿਖੀਏ, ਤੇ ਇਸ ਦਿਨ ਨੂੰ ਗੁਰਦੁਆਰਿਆਂ ਵਿੱਚ ਮਨਾਈਏ।

ਧੰਨਵਾਦ
ਪੰਥ ਦਰਦੀਆਂ ਦੇ ਸੁਝਾਵਾਂ ਦੀ ਉਡੀਕ ਵਿਚ-91-808-791-5039
ਗੁਰਮਤਿ ਪ੍ਰਚਾਰਕ

ਗੁਰਸ਼ਰਨ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top