Share on Facebook

Main News Page

ਗੁਰੂਦੁਆਰੇ ਤੇ ਉਨ੍ਹਾਂ ਦੇ ਪ੍ਰਬੰਧਕ

ਸਾਡੇ ਗੁਰੂਦੁਆਰਿਆਂ ਦੇ ਪ੍ਰਬੰਧਕਾਂ ਦਾ ਜੋ ਹਾਲ ਹੈ, ਉਹ ਕਿਸੇ ਨੂੰ ਭੁਲਿਆ ਨਹੀਂ।ਦੇਸ ਹੋਵੇ ਜਾਂ ਵਿਦੇਸ਼, ਸੁਚੱਜੇ ਪ੍ਰਬੰਧਕ ਉਂਗਲਾਂ ਤੇ ਗਿਣੇ ਜਾ ਸਕਦੇ ਨੇ।

ਕੁੱਝ ਕੁ ਮਿਸਾਲਾਂ ਹਾਜ਼ਿਰ ਨੇ। ਸ਼ੁਰੂਆਤ ਸ਼੍ਰੋਮਣੀ ਕਮੇਟੀ ਤੋਂ ਕਰਦੇ ਹਾਂ।

ਪਿੱਛੇ, ਫਤਿਹ ਨਗਰ, ਦਿੱਲੀ ਚ ਹਰ ਸਾਲ ਵਾਂਙ ਰੈਣਿ ਸਬਾਈ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਵਾਰ ਪੂਰੀ ਰਾਜਨੀਤੀ ਹੋਈ, ਸਟੇਜ ਸੈਕਟ੍ਰੀ ਨੂੰ ਵੀ ਬੋਲਣ ਦਾ ਪਤਾ ਨਹੀਂ ਸੀ, 2 ਸਾਲ ਪਹਿਲਾਂ ਜਦ ਕੁੱਝ ਲੋਕਾਂ ਵਲੋਂ ਪੰਗਾ ਪਾਓੁਣ ਤੇ ਸ਼ਬਦੀ ਜੱਥੇ ਨੇ ਦਿੱਲੀ ਕਮੇਟੀ ਦੀ ਮਦਦ ਲਈ, ਪਰ ਇਸ ਵਾਰ ਓਸ ਨੂੰ ਭੁੱਲ ਕੇ ਅਕਾਲ ਤਖਤ ਦੇ ਨਾਂ ਹੇਠ ਮੱਕੜ ਪਾਰਟੀ ਦੀ ਸ਼ਰਨ ਲਈ, ਜਿਸ ਨੇ ਸਾਧ ਯੂਨੀਅਨ ਨਾਲ ਮਿਲ, ਨਾਨਕਸ਼ਾਹੀ ਕਲੈਂਡਰ ਕਤਲ ਕੀਤਾ, ਲੋਕਾਂ ਨੂੰ ਰੱਜ ਕੇ ਗੁੰਮਰਾਹ ਕੀਤਾ। ਲੱਗ ਰਿਹਾ ਸੀ, ਕੀਰਤਨ ਦਰਬਾਰ ਨਹੀਂ, ਰਾਜਸੀ ਕਾਂਨਫਰੰਸ ਹੈ, ਇਸਦੇ ਗਾਰਡ ਜੁੱਤੀਆਂ ਸਣੇ ਪੰਡਾਲ ‘ਚ ਘੁੰਮ ਰਹੇ ਸਨ, ਮੱਕੜ ਦੇ ਲੰਮੇ ਕੂੜ ਭਾਸ਼ਣ ‘ਤੇ ਲੋਕ ਘਰਾਂ ਨੂੰ ਜਾਂਣ ਲੱਗੇ, ਮੱਕੜ ਦਾ ਕਹਿਣਾ ਸੀ ਕਿ ਪਤਿਤਪੁਣਾਂ ਪੰਜਾਬ ਹੀ ਨਹੀਂ, ਦਿੱਲੀ ਤੇ ਹੋਰ ਸੂਬਿਆਂ ‘ਚ ਵੀ ਬਹੁਤ ਹੈ, ਕਿਸੇ ਸਟੇਟ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਦ੍ਹਾੜੀ ਕੱਟਣੀ ਤੇ ਰੰਗਣੀ ਇਕੋ ਗੱਲ ਹੈ, ਜਦ ਕਿ ਬਾਦਲ ਪਾਰਟੀ ਦੇ ਹੀ ਥਾਪਰ, ਸਿਰਸਾ ਤੇ ਕਈ ਹੋਰ ਦ੍ਹਾੜੀ ਰੰਗਦੇ ਹਨ (ਸਾਰੀ ਸਰਨਾ ਪਾਰਟੀ ਵੀ ਦੁੱਧ ਧੋਤੀ ਨਹੀਂ, ਪਿੰਕੀ ਸ਼ਿੰਕੀ ਵੀ ਕਾਲਿਖ ਲਾਂਦੇ ਨੇ) ਮੱਕੜ ਨੇ ਸਰਨਾ ਪਾਰਟੀ ਦੀ ਰੱਜ ਕੇ ਬੁਰਾਈ ਕੀਤੀ, ਕਾਂਗਰਸੀ ਮੋਰਚਾ ਵੀ ਕਿਹਾ, ਦੂਜੇ ਪਾਸੇ ਪੰਡਾਲ ਵਿਚ ਕਾਂਗਰਸੀ ਸਾਂਾਸਦ ਮਿਸ਼ਰਾ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਸੀ ਇਹ ਜਾਣਦੇ ਹੋਏ ਕਿ ਬਾਦਲ ਦੇ ਕੁੜਮ ਵੀ ਕਾਂਗਰਸੀ ਹੀ ਨੇ (ਮੇਰੇ ਖਿਆਲ ਨਾਲ ਜੇ ਕਿਸੇ ਸਰਕਾਰ ਨਾਲ ਕੌਮ ਦਾ ਭਲਾ ਹੁੰਦਾ ਹੋਵੇ, ਤਾਂ ਸਾਂਝ ਠੀਕ ਹੈ) ਜਦ ਕਿ ਸਰਨਾ ਨੇ ਹੀ ਸ਼੍ਰੋਮਣੀ ਕਮੇਟੀ ਨੂੰ (ਸਿੱਖ ਇਤਿਹਾਸ ਹਿੰਦੀ, ਸੁਨਹਿਰੀ ਬੀੜਾਂ ਕਈ ਹੋਰ ਮਾਮਲਿਆਂ ‘ਚ) ਬੇਪਰਦਾ ਕੀਤਾ ਹੈ। ਕੌਮ ਨਾਲ ਕਿਸੇ ਵੀ ਪਾਰਟੀ ਨੇ ਘੱਟ ਨਹੀਂ ਕੀਤੀ। ਭਾਜਪਾ ਵਾਲੇ ਹੀ ਪ੍ਰੋ. ਭੁੱਲਰ ਨੂੰ ਫਾਹੇ ਲਾਣ ਲਈ ਕਾਹਲੇ ਨੇ। ਪ੍ਰਗਿਆ, ਪੁਰੋਹਿਤ ਇਨ੍ਹਾਂ ਦੇ ਭੂਆ ਫੁੱਫੜ ਲੱਗਦੇ ਨੇ।

ਦਿੱਲੀ ਤੋਂ ਅਵਤਾਰ ਸਿੰਘ ਹਿੱਤ ਨੂੰ ਜਿਤਾਣ ਲਈ 2 ਸ਼ਰਾਬ ਦੇ ਠੇਕਿਆਂ ਦੇ ਮੂੰਹ ਸਿੱਖ ਵੋਟਰਾਂ ਲਈ ਖੋਲ ਦਿੱਤੇ ਗਏ, ਜਿੱਥੋਂ ਵੋਟਾਂ ਦੇ ਹਿਸਾਬ ਨਾਲ ਸ਼ਰਾਬ ਲਈ ਜਾ ਸੱਕਦੀ ਸੀ, ਇਸ ਕਲੰਕ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ। ਅਕਾਲ ਤਖਤ ਨੂੰ ਪੂਰੀ ਤਰਾਂ ਜੇ ਵਰਤਿਆ ਤਾਂ ਮੱਕੜ ਬਾਦਲ ਨੇ, ਜੱਥੇਦਾਰ ਵੀ ਨਾਲਾਇਕ ਨਹੀਂ ਹੋਣਾ ਚਾਹੀਦਾ। ਕਮੇਟੀ ਦੇ ਸ਼ਾਨਦਾਰ ਇਤਹਿਾਸ ਨੂੰ ਇਹਨਾਂ ਰੋਲ ਦਿੱਤਾ ਹੈ। ਜਦ ਬਾਦਲ ਅਕਾਲ ਤਖਤ ਦੇ ਜੱਥੇਦਾਰ ਨੂੰ ਮਾਰਨ ਗੁੰਡੇ ਭੇਜੇ ਉਹ ਵਿਚਾਰਾ ਬਾਥਰੂਮ ‘ਚ ਵੜ ਕੇ ਜਾਨ ਬਚਾਏ ਤਾਂ ਕੁੱਝ ਨਹੀਂ, ਅਡਵਾਣੀ ਦੇ ਰਿਸ਼ਤੇਦਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸ਼ਿਟੀ ਦਾ ਵੀ.ਸੀ. ਜਾਂ ਪ੍ਰੋਫੈਸਰ ਲ਼ਗਵਾਏ, ਕੇਬਲ ਤੇ ਕਬਜ਼ਾ, ਲੇਡੀ ਟੀਚਰਾਂ ਦੇ ਕਪੜੇ ਫਾੜਣ, ਕਮੇਟੀ ਦੀ ਚੋਣ ਵਿੱਚ ਹਿੰਦੂ, ਮੁਸਲਿਮ ਵੋਟ ਲੈ ਕੇ ਸ਼ਰਮਨਾਕ ਜਿੱਤ ਪ੍ਰਾਪਤੀ, ਸਿੱਖ ਇਤਿਹਾਸ ਨੂੰ ਵਿਗਾੜਣ ਵਾਲੀ ਚੰਦੂ ਦੀ ਸੱਕੀ ਭਤੀਜੀ ਸੁਸ਼ਮਾਂ ਸਵਰਾਜ, ਬਲੂ ਸ਼ਟਾਰ ਕਰਵਾਣ ਲਈ ਜ਼ਿੰਮੇਵਾਰ ਅਡਵਾਣੀ ਨਾਲ ਪਿਉ ਪੁੱਤ ਵਾਲੀ ਸਾਂਝ, ਆਰ ਐਸ. ਐਸ. ਦੇ ਹਰ ਸਮਾਗਮ ਚ ਹਾਜ਼ਰੀ ਕੀ ਸਿੱਖੀ ਹੈ, ਮੁੱਖ ਮੰਤਰੀ ਦੀ ਕੁਰਸੀ ਲਈ ਬਾਦਲ ਨੇ ਕੌਮ ਨੂੰ ਗੁਮਰਾਹ ਕਤਿਾ ਹੈ, ਪਰ ਕੀ ਕੀਤਾ ਜਾਏ ਸਿੱਖ ਭੋਲੇ ਨੇ, ਵਡੇ ਕੌਮੀ ਦੁਸ਼ਮਣ ਨਾਲ ਹੀ ਚੱਲਣ ‘ਚ ਭਲਾਈ ਸਮਝਦੇ ਨੇ। ਕਹਿ ਲਈਏ ਕਿ ਸਾਡੇ ਲੀਡਰ ਖੋਤੇ ਨੇ ਤਾਂ ਬੁਰਾ ਨਹੀਂ ਹੋਵੇਗਾ। ਜੱਥੇਦਾਰ ਵੀ ਕਾਰਵਾਈ ਉਨ੍ਹਾਂ ਤੇ ਕਰਦਾ ਹੈ, ਜੋ ਬਾਦਲ ਦਾ ਵਿਰੋਧ ਕਰਦੇ ਨੇ, ਸਵਾਮੀ ਭਗਤ ਜੂ ਹੋਇਆ।

ਜ੍ਹਿਨਾਂ ਨੂੰ ਕਲੈਂਡਰੀ ਗਿਆਨ ਵੀ ਨਹੀਂ, ਉਹ ਸੋਧ ਕਰ ਰਹੇ ਨੇ, ਉਹ ਵੀ ਤਿਆਰ ਕਰਨ ਵਾਲੇ ਸ. ਪੁਰੇਵਾਲ ਦੀ ਆਗਿਆ ਬਗੈਰ।

ਮੇਰੇ ਇਕ ਮਿਤੱਰ ਨੇ ਦੱਸਿਆ ਕਿ ਕਮੇਟੀ ‘ਚ ਰੁਮਾਲਿਆਂ ਦੇ ਘਪਲੇ ਕਿਸ ਤਰਾਂ ਕੀਤੇ ਜਾਂਦੇ ਨੇ, ਜੋ ਪ੍ਰਮੀ ਪੂਰਾ ਸੈੱਟ ਦੇਣਾ ਚਾਹੇ ਖਾਸ ਦੁਕਾਨ ਤੋਂ ਉਹ ਰੰਗ ਦਿਵਾ ਕੇ ਤਰੀਕ ਦੱਸ ਦਿੱਤੀ ਜਾਂਦੀ ਹੈ, ਕਿ ਇਸ ਦਿਨ ਤੁਹਾਡਾ ਸੈੱਟ ਲੱਗ ਜਾਵੇਗਾ, ਇਸ ਦੌਰਾਨ ਜੇ ਕਿਸੇ ਹੋਰ ਐਨ ਆਰ ਆਈ ਦੀ ਵੀ ਇੱਛਾ ਹੋਵੇ ਤਾਂ ਉਹਨਾਂ ਨੂੰ ਵੀ ਉਹੀ ਰੰਗ ਲੈਣ ਲਈ ਕਿਹਾ ਜਾਂਦਾ ਹੈ, ਤੇ ਭੇਟਾ ਲੈ ਲਈ ਜਾਂਦੀ ਹੈ, ਤੇ ਦੋਨਾਂ ਪਾਰਟੀਆਂ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਕਿ ਤੁਹਾਡਾ ਸੈੱਟ ਲੱਗਾ ਹੈ, ਟੀ ਵੀ ਤੇ ਦੇਖ ਲਵੋ, ਭੇਟਾ ਦੋਵਾਂ ਤੋਂ ਤੇ ਰੁਮਾਲਾ ਚਾਂਣਣੀ ਇਕੋ, ਹੈ ਨਾ ਰਾਜ ਨਹੀਂ ਸੇਵਾ। ਐਂਵੇ ਨਹੀਂ ਇਸ ਸੇਵਾ ਉੱਤੇ ਕਬਜ਼ਾ ਕਰਨ ਲਈ ਨਸ਼ੇ ਵਰਤਦੇ, ਪੱਗਾਂ ਉਤਰਦੀਆਂ ਤੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ।

ਕਮੇਟੀਆਂ ਦਾ ਫਰਜ ਮਨਮਤ ਨੂੰ ਰੋਕਣਾਂ ਹੈ ਨਾ ਕਿ ਪ੍ਰਚਾਰ ਕਰਨਾਂ, ਪ੍ਰਚਾਰਕ ਵੀ ਡਾਇਰੀ ਵਿਚ ਐਂਟਰੀ ਹੀ ਕਰਦੇ ਨੇ ਕਿ ਫਲਾਂ ਪਿੰਡ ਚ ਪ੍ਰਚਾਰ ਹੋਇਆ।

ਦਿੱਲੀ ਦਾ ਇਕ ਗੁਰੂਘਰ ਬਹੁਤ ਹੀ ਮਸ਼ਹੂਰ ਹੈ, ਜਿਸਦਾ ਨਾਮ ਹੈ ਗੁ. ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ, ਫਤਿਹ ਨਗਰ ਦਿੱਲੀ, ਇੱਥੇ ਦੇ ਪ੍ਰਬੰਧਕ ਵੀ ਮਨਿਮਤ ਫੈਲਾਉਣ ਚ ਮਸ਼ਹੂਰ ਨੇ, ਸੰਗਤ ਨੂੰ ਭੁਲੇਖਾ ਪਾ ਰੱਖਿਆ ਹੈ ਜੋ ਵੀ ਇੱਥੇ ਮੰਗਲਵਾਰ ਜਾਂ ਕਿਸੇ ਦਿਨ ਪਾਠ ਕਰੇਗਾ ਮੁਰਾਦਾਂ ਪਾਵੇਗਾ, ਇਸ ਕਾਰਨ ਭੀੜ ਲੱਗੀ ਰਹਿੰਦੀ ਹੈ, ਪਾਠ, ਕੀਰਤਨ ਤੇ ਕਥਾ ਕੋਈ ਵਿਰਲਾ ਹੀ ਸੁਣਦਾ ਹੈ, ਲੋਕ ਮੱਥਾ ਮਗਰੋਂ ਟੇਕਦੇ ਨੇ ਪਰ ਗੁਟਕਾ ਪਹਿਲਾਂ ਚੁੱਕਦੇ ਨੇ, ਤੇ ਗੁਰੂ ਸਾਹਿਬ ਨੂੰ ਚੱਲ ਰਹੇ ਪਾਠ ਵੇਲੇ ਆਪਣਾਂ ਪਾਠ ਸੁਣਾਂਦੇ ਨੇ, ਹੋਰ ਸੁਣੋ ਜਿਸਨੇ ਪਾਠ ਦਾ ਭੋਗ ਪਵਾਣਾਂ ਹੁੰਦਾ ਹੈ, ਉਹ ਵੀ ਭੋਗ ਦੇ ਸਲੋਕਾਂ ਦੌਰਾਨ ਸ੍ਹਾਮਣੇ ਬੈਠ ਕੇ ਜਿਨਾਂ ਚਿਰ ਦੁੱਖਭੰਜਨੀ ਦਾ ਪਾਠ ਨਹੀਂ ਕਰ ਲੈਂਦਾ ਅਖੰਡ ਪਾਠ ਅਧੂਰਾ ਸਮਝਦਾ ਹੈ। ਇਕ ਹੀ ਜਗ੍ਹਾ 4-5 ਅਖੰਡ ਪਾਠ ਚੱਲਦੇ ਨੇ, ਸਮਝ ਕਿਸੇ ਦੀ ਵੀ ਹੀ ਲਗਦੀ, ਜਿਵਂੇ ਪਿੰਡਾਂ ਵਿੱਚ ਗੁਰਦੁਆਰਿਆਂ ਦੇ ਇੱਕਠੇ ਸਪੀਕਰ ਵੱਜਦੇ ਨੇ, ਸ਼ੋਰ ਹੀ ਸੁਣਦਾ ਹੈ। ਮੰਦਿਰਾਂ ਵਾਂਙ ਗੁਰੂ ਸਾਹਿਬ ਦੀ ਬੁੱਤ ਪੂਜਾ ਹੋ ਰਹੀ ਹੈ, ਗੁਰੂਦੁਆਰੇ ਦੇ ਪ੍ਰਬੰਧਕ, ਮਾਲਕ ਅਖਵਾਂਦੇ ਨੇ, ਗੋਲਕ ਘਟਣ ਦੇ ਡਰ ਤੋਂ ਪ੍ਰਚਾਰਕ ਗ੍ਰੰਥੀਆਂ ਨੂੰ ਕੋਈ ਤੱਤ ਗੁਰਮਤਿ ਦੀ ਗੱਲ ਨਹੀਂ ਕਰਨ ਦਿੱਤੀ ਜਾਂਦੀ। ਜਾਗਰੂਕ ਸਿੰਘ ਕਈ ਵਾਰ ਵਿਰੋਧ ਕਰਦੇ ਨੇ ਪਰ ਕੋਈ ਅਸਰ ਨਹੀਂ। ਇਕ ਮੈਂਬਰ ਮਨਮੋਹਣ ਸਿੰਘ ਜੋ ਪਹਿਲਾਂ ਆਟੌ ਚਲਾਂਦਾ ਸੀ, ਅੱਜ 6-7 ਘਰਾਂ ਦਾ ਮਾਲਕ ਤੇ ਮਾਇਆਪੁਰੀ ਵਿੱਚ ਫਾਇਨੈਂਸ ਦਾ ਕਾਰੋਬਾਰੀ ਹੈ, ਬੁੱਧਵਾਰ ਗੋਲਕ ਦੇ ਨੋਟ ਗਿਣਦੇ 2 ਇਹ ਬਾਹਰ ਫੋਨ ਸੁਣਨ ਬਹਾਨੇ ਆ ਕੇ ਨੋਟ ਵਲੇਟ ਜਾਂਦੇ ਹਨ। ਸੇਠੀ ਦੀ ਤਾਂ ਗੱਲ ਹੀ ਵੱਖਰੀ ਹੈ, ਕਹਿੰਦੇ ਨੇ ਸਾਹਿਬਜਾਦਿਆਂ ਦਾ ਅੰਤਿਮ ਸੰਸਕਾਰ ਕਰਣ ਲਈ ਸੂਬੇ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰ ਕੇ ਜਗ੍ਹਾ ਦਿੱਤੀ ਸੀ, ਬਿਲਕੁਲ ਇਵੇਂ ਹੀ ਇਸ ਮੈਂਬਰ ਨੇ ਗੁਰੂਦੁਆਰੇ ਲਈ ਆਪਣੇ ਘਰ ਦੀ ਥਾਂ ਇਵੇਂ ਹੀ ਵੇਚੀ, ਆਖਿਰ ਇਹ ਵੀ ਤਾਂ ਸਾਹਿਬਜਾਦਿਆਂ ਦਾ ਹੀ ਅਸਥਾਨ ਹੈ। ਇਸ ਦੀ ਕਈ ਵਾਰ ਮਾਰਕੁਟਾਈ ਤੇ ਬੇਇਜਤੀ ਵੀ ਹੋਈ ਪਰ ਇਸ ਮਾਂ ਦੇ ਪੁੱਤ ਨੇ ਕੋਈ ਟੈਂਸ਼ਨ ਨਹੀਂ ਲਈ ਹੋਰ ਪੱਕਾ ਹੀ ਹੋ ਕੇ ਨਿਕਲਿਆ। ਕੁੱਝ ਹੋਰ ਵੀ ਇਸੇ ਤਰਾਂ ਦੇ ਨੇ ਉਹਨਾਂ ਦਾ ਫਿਰ ਕਦੇ ਜਿਕਰ ਕਰਾਂਗਾ। ਇਹ ਨਾਲ ਲਗਦੀਆਂ ਬਿਲਡਿੰਗਾਂ ਖਰੀਦਣ ‘ਚ ਕਿਵੇਂ ਘਪਲੇ ਕਰਦੇ ਨੇ, ਪਾਰਟੀ ਮੰਨ ਲਉ 2 ਕਰੋੜ ਮੰਗਦੀ ਹੈ, ਇਹ ਉਸ ਤੋਂ 2 ਕਰੋੜ 50 ਲੱਖ ਤੇ ਸਾਈਨ ਕਰਵਾਂਦੇ ਨੇ, ਇਸੇ ਹੀ ਘਪਲੇ ਵਿੱਚ ਇਕ ਸੈਲਰ ਪਾਰਟੀ ਨੇ ਇਨ੍ਹਾਂ ਨੂੰ ਕੋਰਟ ਦਾ ਮੂੰਹ ਦਿਖਾਇਆ ਸੀ, ਬਾਅਦ ਵਿਚ ਸੁਣਿਆਂ ਕਿ ਉਸ ਨੂੰ ਵੀ ਹਿੱਸਾ ਦੇ ਕੇ ਮਾਮਲਾ ਨਿਪਟ ਗਿਆ ਸੀ। ਗੁਰੂ ਦੀ ਗੋਲਕ ਇਸ ਤਰਾਂ ਵੀ ਲੁੱਟੀ ਜਾਂਦੀ ਹੈ।

ਪੰਜਾਬ ‘ਚ ਹੀ ਇਕ ਪ੍ਰਧਾਨ ਗੋਲਕ ਦੇ ਨੋਟ ਚੁਰਾਂਦਾ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਿਆ ਸੀ।
ਸਿਖਾਂ ਦਾ ਤੇ ਸਿੱਖੀ ਸਾ ਹਾਲ ਮਾੜਾ ਹੀ ਹੈ, ਕੇਵਲ ਗੁਟਕੇ ਪਾਠ ਪੜਣ ਨਾਲ ਹੀ ਸਿੱਖੀ ਨਹੀਂ ਪ੍ਰਾਪਤ ਹੁਮਦਿ, ਯੋਗ ਜਤਨਾਂ ਦੀ ਲੋੜ ਹੈ। ਇਵੇਂ ਦੇ ਪ੍ਰਬੰਧਕਾਂ ਨੂੰ ਖਦੇੜਨ ਦੀ ਲੋੜ ਹੈ, ਜਿਹਨਾਂ ਪੱਕੇ ਕਬਜ਼ੇ ਕਰ ਰੱਖੇ ਹਨ।

ਬਾਕੀ ਫੇਰ……

ਅਮਨਪ੍ਰੀਤ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top