Share on Facebook

Main News Page

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥ ਅੰਕ767

ਕਿਸੇ ਵੀ ਦੇਸ਼ ਦੇ ਸੁੱਚਜੇ ਵਿਕਾਸ ਵਾਸਤੇ ਦੋ ਪ੍ਰਕਾਰ ਦੇ ਆਗੂਆ ਦਾ ਹੋਣਾ ਜਰੂਰੀ ਹੈ, ਇੱਕ ਈਸ਼ਵਰ ਦੇ ਗਿਆਨ ਅਤੇ ਗੁਣਾਂ ਵਾਲਾ ਧਾਰਮਿਕ ਆਗੂ, ਦੂਜਾ ਚੰਗੇ ਸੁੱਚਜੇ ਗੁਣਾਂ ਵਾਲਾ ਇਮਾਨਦਾਰ ਰਾਜਨੀਤਕ ਆਗੂ। ਧਾਰਮਿਕ ਆਗੂ ਨੂੰ ਸਰਬ ਸ਼ਕਤੀ ਮਾਨ, ਪਰਮ ਤੱਤ, ਅਤਮਾ ਦੇ ਗਿਆਨ, ਸੁਭਾਓ, ਦਾ ਜਾਣੂ ਹੋਣਾ ਜਰੂਰੀ ਹੈ। ਜਿਸ ਦੇ ਜੀਵਨ ਵਿਉਹਾਰ ਵਿਚੋ ਸਤ, ਸੰਤੌਖ, ਦਯਿਆ, ਧਰਮ ਇਤਆਦਿ ਦੈਵੀ ਗੁਣ ਆਮ ਜਨਤਾ ਨੂੰ ਪਰਤੀਤ ਹੋਣ, ਉਹ ਸੱਚ ਵਾਸਤੇ ਥੰਮ ਦੀ ਤਰਾਂ ਖੜਾ ਹੋਣ ਵਾਲਾ ਨਿਰਸਵਾਰਥ, ਨਿਰਭਉ, ਨਿਰਵੈਰ ਹੋਵੇ, ਇਹਨਾਂ ਗੁਣਾਂ ਵਾਲਾ ਧਾਰਮਿਕ ਆਗੂ ਹੀ ਗੁਰੂ ਸਾਹਿਬਾਨ ਅਤੇ ਭਗਤਾਂ ਵਾਂਗ ਰਾਜੇ ਨੂੰ ਵੀ, ਜੋ ਸਹੀ ਪਟੜੀ ਤੋ ਲਥ ਕੇ ਨਿਜੀ ਸੁਆਰਥ ਦੀ ਦਲ-ਦਲ ਵਿੱਚ ਡਿੱਗ ਪਵੇ, ਉਸ ਨੂੰ ਤਾੜਨਾ ਅਤੇ ਪਿਆਰ ਨਾਲ ਪਟੜੀ ਤੇ ਲਿਆ ਕੇ ਲੋਕ ਹਿਤ, ਸਰਬੱਤ ਦੇ ਭਲੇ ਵਲ ਮੋੜੇਗਾ। ਇਹਨਾਂ ਗੁਣਾਂ ਤੋ ਬਿਹੂਣਾ ਜੇ ਕੋਈ ਧਾਰਮਿਕ ਆਗੂ ਕਹਾਉਦਾਂ ਹੈ ਉਸ ਨੂੰ ਗੁਰਬਾਣੀ ਪਾਖੰਡੀ ਆਖਦੀ ਹੈ।

ਇਹੋ ਜਿਹਾ ਪਾਖੰਡੀ ਧਾਰਮਿਕ ਆਗੂ ਲੋਕਾਂ ਨੂੰ ਧਾਗੇ, ਤਬੀਤ, ਜਾਦੂ-ਟੂਣੇ, ਅਨੇਕ ਪਰਕਾਰ ਦੀ ਕਰਮ ਕਾਂਡੀ ਪੂਜਾ ਜਿਵੇ ਦਰਖਤਾਂ, ਦਰਿਆਵਾ, ਪਸ਼ੂ, ਪੰਛੀਆ, ਇਤਆਦਿ ਦੀ ਪੂਜਾ ਦਸ ਕੇ ਵਹਿਮਾਂ ਭਰਮਾਂ ਦੇ ਸੰਗਲੁ ਨਾਲ ਬੰਨ ਦਿੰਦਾ ਹੈ। ਅੰਕ 1041 ਇਹਨਾਂ ਬਚਨਾ ਦੀ ਪ੍ਰੋੜਤਾ ਗੁਰਬਾਣੀ ਕਰਦੀ ਹੈ “ਭ੍ਰਮ ਕਾ ਸੰਗਲ ਤੋੜਿ ਨਿਰਾਲਾ ਹਰਿ ਅੰਤਰਿ ਹਰਿ ਰਸੁ ਪਾਇਆ॥” ਇਹੋ ਜਿਹੇ ਪਾਖੰਡੀ ਆਦਿ ਕਾਲ ਤੋ ਦੈਵੀ ਗੁਣਾਂ ਵਾਲੇ, ਲੋਕ ਹਿਤੂ, ਸਤ ਪੁਰਖਾ ਦੀ ਰਾਜ ਦਰਬਾਰ ਵਿੱਚ ਨਿੰਦਾਂ ਕਰਦੇ ਆ ਰਹੇ ਹਨ। ਇਹਨਾਂ ਪਾਖੰਡੀਆ ਦੇ ਕਾਰਣ ਹੀ ਸਤ ਪੁਰਖ ਆਦਿ ਕਾਲ ਤੋ ਕੁਰਬਾਨੀਆ ਦੇਂਦੇ ਆ ਰਹੇ ਹਨ। ਪਰ ਇਹਨਾਂ ਪਾਖੰਡੀਆ ਨੂੰ ਸ਼ਾਇਦ ਹੀ ਕਿਸੇ ਰਾਜੇ ਨੇ ਸਜਾ ਦਿਤੀ ਹੋਵੇ। ਅਸਲੀ ਤੱਤ ਗਿਆਨ ਵਾਲਾ ਸਾਧੂ ਫਾਨੀ ਸੰਸਾਰ ਵਿੱਚ ਡੇਰੇ ਅਤੇ ਹੋਰ ਉਸਾਰੀਆ ਵਲ ਜੋਰ ਨਹੀਂ ਦਿੰਦਾ ਉਹ ਮਨੁੱਖ ਦੇ ਮਾਇਆ ਵਿੱਚ ਡੁਬੇ ਮਨ ਨੂੰ ਸਵਾਰਣ ਦੇ ਕੰਮ ਵਲ ਜੋਰ ਦਿੰਦਾ ਹੈ ਅਤੇ ਇੱਕ ਭਗਵਾਨ ਦਾ ਉਪਾਸ਼ਕ ਹੋਣ ਕਾਰਣ ਸਾਰੇ ਧਰਮਾ ਵਾਲਿਆ ਨੂੰ ਇਕੋ ਖੁਦਾ ਦਾ ਸਰਬ ਸਾਂਝਾ ਉਪਦੇਸ਼ ਅਤੇ ਪਿਆਰ ਵਾਲਾ ਜੀਵਨ, ਆਪ ਜੀਅ ਕੇ (ਲੋਕਾਈ ਨੂੰ) ਇਹ ਜੀਵਨ ਜੁਗਤੀ ਸਿੱਖਾਂਏਗਾ।

ਸਾਡੇ ਭਾਰਤ ਦੇਸ਼ ਵਿੱਚ ਥਾਂ ਪਰ ਥਾਂ ਭਗਵਾਨ ਦੇਖਣ ਨੂੰ ਮਿਲਦੇ ਹਨ, ਕਿਤੇ ਪਥਰਾਂ ਦੇ ਬਣੇ ਹੋਏ, ਕਿਤੇ ਚਲਦੇ ਫਿਰਦੇ ਮਨੁੱਖੀ ਸਰੂਪ ਵਿਚ, ਕਿਤੇ ਤਸਵੀਰਾਂ ਦੇ ਰੂਪ ਵਿੱਚ ਗੁਰਦੁਆਰਿਆਂ ਅਤੇ ਦੁਕਾਨਾ ਅੰਦਰ ਵੇਚਨ ਵਾਸਤੇ ਰਖੇ ਹੁੰਦੇ ਹਨ, ਇਹਨਾਂ ਤੋ ਇਲਾਵਾ ਬੁਹ-ਗਿਣਤੀ ਵਿੱਚ ਵਡੇ-ਵਡੇ ਡੇਰਿਆ ਮੱਠਾ ਇਤਆਦਿ ਵਾਲੇ ਵੀ ਪੰਜਾਬ ਵਿੱਚ ਤਾਂ ਆਮ ਦੇਖਣ ਨੂੰ ਮਿਲਦੇ ਹਨ। ਇਤਨੇ ਭਗਵਾਨ ਹੁੰਦਿਆ ਹੋਇਆ ਵੀ ਸਾਡੇ ਰਾਜਨੀਤਕ ਆਗੂਆ ਅੰਦਰ ਰੱਬੀ ਗੁਣ ਅਤੇ ਰੱਬੀ ਗਿਆਨ ਕਿਉ ਨਹੀਂ ਪ੍ਰਗਟ ਹੋਇਆ, ਜਾ ਇਹਨਾਂ ਨੇ ਇਹ ਗਿਆਨ ਸਕੈਡਲਾਂ ਵਾਲੇ ਪਾਸੇ ਹੀ ਖਰਚ ਕਰ ਦਿਤਾ? । ਇਹ ਇਸ ਕਾਰਣ ਲਿਖਣਾ ਪੈ ਰਿਹਾ ਹੈ ਕਿ ਕੁੱਝ ਰਾਜਨੀਤਕ ਐਸੇ ਵੀ ਹਨ ਜੋ ਇਹਨਾਂ ਸਕੈਡਲਾਂ ਤੋ ਬਚੇ ਰਹੇ ਜਿਵੇ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਅਤੇ ਡਾ. ਅਬਦੁਲ ਕਲਾਮ ਜੀ, ਸਰ ਛੋਟੂ ਰਾਮ ਜੀ ਅਤੇ ਕਈ ਹੋਰ ਵੀਰ ਜਿੰਨਾ ਦੇ ਨਾਮ ਲਿਖੇ ਨਹੀਂ ਗਏ। ਇਹਨਾਂ ਜਿਹੇ ਸੂਝਵਾਨ, ਸੁਜਾਖੇ, ਆਗੂ ਸਾਰਿਆਂ ਨੂੰ ਇੱਕ ਕਰਣ ਵਿੱਚ ਅੰਨਦ ਮਾਨਣਗੇ। ਇਹਨਾਂ ਦੇ ਜੀਵਨ ਅੰਦਰ ਸੱਚ ਦਾ ਗਿਆਨ, ਗੁਣ, ਅਤੇ ਰੱਬੀ ਭੈ ਅਜ ਵੀ ਪੜਨ ਸੁਣਨ ਨੂੰ ਮਿਲਦਾ ਹੈ ਅੰਧਾ ਆਗੂ ਲੋਕਾਂ ਵਿੱਚ ਧਰਮ ਦੇ ਨਾਂ ਤੇ ਵੰਡੀਆ, ਵਿਤਕਰੇ, ਨਫਰਤ, ਫੇਲਾਏਗਾ, ਅੰਧੇ ਆਗੂਆ ਦੇ ਇਜਹੇ ਪ੍ਰਚਾਰ ਕਾਰਣ ਦੇਸ਼ ਅੰਦਰ ਦੰਗੇ, ਫਸਾਦ, ਬਦਅਮਨੀ ਫੇਲਦੀ ਹੈ ਅਤੇ ਰਾਜ ਦਾ ਪੈਸਾ ਸਮਾਂ, ਇਹਨਾਂ ਨੂੰ ਰੋਕਣ ਵਿੱਚ ਹੀ ਖਤਮ ਹੋਣ ਕਾਰਣ ਵਿਕਾਸ ਧੀਮਾ ਹੋ ਜਾਦਾ ਹੈ।

ਰਾਜਨੀਤਕ ਆਗੂ ਉਸ ਵੇਲੇ ਅੰਨਾ ਹੋ ਜਾਦਾ ਹੈ ਜਦੋ ਉਹ ਸਿਰਜਨਹਾਰ ਪਰਮਾਤਮਾ ਤੋ ਆਪਣੇ ਆਪ ਨੂੰ ਵੱਡਾ ਸਮਝਣ ਲਗ ਜਾਏ। ਅਜਿਹੇ ਆਗੂ ਦੇ ਅੰਦਰੋ ਸਚੇ ਆਗੂ ਵਾਲੇ ਗੁਣ ਖਤਮ ਹੋ ਜਾਂਦੇ ਹਨ, ਉਹ ਕੇਵਲ ਅਪਣਾ, ਅਪਣੇ ਰਿਸ਼ਤੇਦਾਰਾ ਅਤੇ ਆਪਣੀ ਪਾਰਟੀ ਦੇ ਹਿੱਤਾਂ ਨੂੰ ਮੁਖ ਰੱਖ ਕੇ ਫੈਸਲੇ ਕਰੇਗਾ, ਇਹੋ ਜਿਹੇ ਫੈਸਲੇ ਕਦੇ ਵੀ ਸਹੀ ਨਹੀਂ ਹੋ ਸਕਦੇ। ਅਜਿਹੇ ਫੈਸਲਿਆ ਦੀਆ ਅਨੇਕ ਮਸਾਲਾ ਪੰਜਾਬ ਵਿਚੋ ਮਿਲਦੀਆ ਹਨ। ਜਿਵੇ ਵਿਧਾਨ ਮੁਤਾਬਕ 1947 ਦੀ ਵੰਡ ਤੋ ਬਾਅਦ ਬੋਲੀ ਦੇ ਅਧਾਰ ਤੇ ਸਾਰੇ ਸੂਬੇ, ਛੋਟੀਆ ਸਟੇਟਾ ਖਤਮ ਕਰ ਕੇ ਬਣਾਏ ਗਏ ਸਨ। ਪਰ ਪੰਜਾਬੀ ਸੂਬਾ ਕਰੀਬ 18-19 ਸਾਲ ਪਿਛੋ 1966 ਨਵੰਬਰ ਨੂੰ ਨਵੀ ਹੋਂਦ ਵਿੱਚ ਆਇਆ। ਫਿਰ ਵੀ ਇਸ ਨੂੰ ਅੱਜ ਤਕ ਅਧੂਰਾ ਹੀ ਰਖਿਆ ਹੋਇਆ ਹੈ। ਇਸ ਦੀ ਰਾਜਧਾਨੀ ਚੰਡੀਗੜ ਇਸ ਨੂੰ ਨਹੀਂ ਮਿਲੀ, ਇਸ ਸੂਬੇ ਦੇ ਪਾਣੀਆਂ ਅਤੇ ਭਾਖੜਾ ਡੈਮ, ਜਿਸ ਨੂੰ ਤਿਆਰ ਕਰਨ ਵਿੱਚ ਬਹੁਤੀਆ ਜਾਨਾਂ ਪੰਜਾਬੀਆ ਦੀਆ ਹੀ ਕੰਮ ਆਈਆ, ਫਿਰ ਵੀ ਰਾਜ ਨੂੰ ਪਾਣੀਆਂ ਅਤੇ ਡੈਮ ਇਤਆਦਿ ਦਾ ਹਕ ਵੀ ਨਹੀਂ ਮਿਲਆ। ਇਸ ਦਾ ਕਾਰਣ ਕੇਵਲ ਸੂਬਾ ਸਰਕਾਰ ਦੇ ਲੀਡਰਾਂ ਦਾ ਅੰਧਾ ਪਨ ਅਤੇ ਕੇਦਰੀ ਸਰਕਾਰ ਦੀ ਖੋਟੀ ਨੀਅਤ ਦਾ ਅੰਧਾ ਪਨ, ਹਰ ਇੱਕ ਨੂੰ ਨਜਰ ਆਉਦਾ ਹੈ ਪਰ ਕਿਸੇ ਵੀ ਲੀਡਰ ਨੇ ਜੋ ਸਰਕਾਰਾਂ ਚਲਾਣ ਵਾਲੇ ਜਾ ਬਾਹਰ ਹੁੰਦੇ ਹੋਏ, ਕਦੀ ਨਹੀਂ ਕਿਹਾ ਕਿ ਪੰਜਾਬ ਨਾਲ ਧੱਕਾ ਹੋਇਆ। 1984 ਦੇ ਦੰਗਿਆ ਬਾਰੇ, ਵੋਟਾਂ ਦੇ ਸਮੇ ਸਾਰੀਆ ਪਾਰਟੀਆਂ ਬੜੇ ਜੋਰ ਨਾਲ ਇਸ ਮੁੱਦੇ ਨੂੰ ਚੁਕਦੀਆ ਹਨ ਪਰ ਜਦੋ ੳਹਨਾਂ ਦੀ ਆਪਣੀ ਸਰਕਾਰ ਵੀ ਬਣੀ, ਉਸ ਵੇਲੇ ਦੰਗਿਆ ਵਾਲਿਆ ਨੂੰ ਕੁੱਝ ਦੇਣਾ ਜਾ ਦੋਸ਼ੀਆ ਨੂੰ ਪਕੜਨਾ, ਸਜਾ ਦੇਣੀ ਵੀ ਭੁਲ ਜਾਦੇ ਹਨ। ਸੂਬਾ ਸਰਕਾਰਾਂ ਖਾਸ ਕਰ (ਪੰਜਾਬ ਸਰਕਾਰ) ਦੇ 1978 ਤੋ ਅੱਜ ਤਕ ਦੇ ਹਲਾਤਾਂ ਨੂੰ ਦੇਖੀਏ ਤਾਂ ਪਤਾ ਚਲਦਾ ਹੈ ਕਿ ਇਹ ਸਵੈਤਤਂਰ ਸਟੇਟ ਨਹੀਂ ਕਿਸੇ ਨਾਦਰ ਸ਼ਾਹ ਵਰਗੇ ਦੇ ਅਧੀਨ ਕੀਤੀ ਹੋਈ ਹੈ। ਅਨੇਕ ਨੋਜਵਾਨਾਂ ਦੀਆ ਲਾਸ਼ਾ ਦਾ ਸੰਸਕਾਰ ਲਾਵਾਰਸ ਦਸ ਕੇ ਕੀਤਾ ਗਿਆ। ਮਾਂ ਬਾਪ ਅਤੇ ਭੈਣਾ ਭਰਾਵਾਂ ਅਤੇ ਬਚਿਆ ਦੇ ਰੋਦਿਆ ਕੁਰਲਾਦਿਆਂ ਜਵਾਨ ਪੁੱਤਾ ਨੂੰ ਪੰਜਾਬ ਪੁਲੀਸ ਬਿਨਾਂ ਦਸੇ ਚੁੱਕ ਕੇ ਲੈ ਜਾਦੀ ਸੀ। ਕੋਈ ਜੰਗਲੀ ਬਿਘਿਆੜ ਵੀ ਇਸ ਪ੍ਰਕਾਰ ਚੁੱਕ ਕੇ ਨਹੀਂ ਲੈ ਜਾ ਸਕਦਾ, ਉਹ ਵੀ ਘਰ ਦੇ ਏਨੇ ਜੀਆਂ ਦੇ ਰੋਣੇ ਤੋ ਡਰ ਕੇ ਭੱਜ ਜਾਏਗਾ।

ਅੰਧੇ ਲੀਡਰਾਂ ਦੀ ਤਾਜਾ ਮਿਸਾਲ ਵੀ ਪੰਜਾਬ ਵਿਚੋ ਦੇਖ ਸਕਦੇ ਹੋ ਜੋ 18. 9. 2011 ਨੂੰ ਸਿੱਖਾਂ ਦੀ ਸਿਰ-ਮੋਰ ਕਮੇਟੀ ਦੀ ਚੋਣ ਵਿੱਚ ਹੋਇਆ, ਇਹ ਕਮੇਟੀ ਗੁਰੂ ਨਾਨਕ ਮਿਸ਼ਨ ਦੇ ਸਿਧਾਤਾਂ, ਦਾ ਪ੍ਰਚਾਰ ਅਤੇ ਮਿਸ਼ਨ ਦੇ ਸਥਾਨਾ ਦੀ ਸੰਭਾਲ ਵਾਸਤੇ ਹੀ ਹੁੰਦੀ ਹੈ। ਇਸ ਚੋਣ ਵਿੱਚ ਬੁਹ-ਗਿਣਤੀ ਗੁਰਸਿੱਖਾਂ ਦੀਆ ਵੋਟਾ ਨਹੀਂ ਬਨਣ ਦਿਤੀਆ ਪਰ ਜੋ ਕੇਸਾ ਦੀ ਬੇਅਦਵੀ ਕਰਨ ਵਾਲੇ ਜਾਂ ਦੂਜੇ ਧਰਮਾਂ ਵਾਲੇ ਸਨ, ਉਨਾਂ ਦੀਆ ਵੋਟਾਂ ਪੈਦੀਆਂ ਟੀ. ਵੀ ਚੈਨਲ ਅਤੇ ਅਖਬਾਰਾਂ ਨੇ ਵੀ ਦਿਖਾਈਆਂ, ਇਸ ਚੋਣ ਨੂੰ ਅਫਸਰਾਂ, ਲੀਡਰਾਂ, ਧਾਰਮਿਕ ਆਗੂਆ ਨੇ ਵੀ ਦੇਖਿਆ ਹੋਵੇਗਾ। ਇਹਨਾਂ ਸਾਰਿਆ ਦੇ ਅੰਦਰੋ ਕੋਈ ਅਵਾਜ ਨਹੀਂ ਨਿਕਲੀ, ਕਿ ਸਿੱਖਾਂ ਨਾਲ ਧੱਕਾ ਅਤੇ ਬੇਇਨਸਾਫੀ ਹੋਈ ਹੈ। ਉਪਰੋਕਤ ਹਾਲਤਾਂ ਨੂੰ ਦੇਖ ਕੇ (ਸੁਚਜੇ ਰਾਜਨੀਤਕਾਂ) ਸ੍ਰੀ ਲਾਲ ਬਹਾਦਰ ਸ਼ਾਸਤਰੀ ਡਾਂ ਅਬਦੁਲ ਕਲਾਮ ਜੋ ਪਹਿਲੇ ਪੰਨੇ ਤੇ ਲਿਖੇ ਗਏ ਹਨ, ਦੀ ਯਾਦ ਆੳਦੀ ਹੈ। ਜੇ ਇਹ ਲੀਡਰ 1984 ਵਿੱਚ ਹੁੰਦੇ ਤਾਂ ਇਹ ਦੰਗੇ ਅਤੇ ਨਾ ਹੀ ਪੰਜਾਬ ਅੰਦਰ, ਜਲਧੰਰ, ਲੁਧਿਆਣਾ, ਬੰਠਿਡਾਂ ਵਰਗੇ ਅਨ-ਮਨੁੱਖੀ ਕਾਂਡ ਹੋਣੇ ਸਨ, ਜੇ ਹੁੰਦੇ ਤਾਂ ਇਹਨਾਂ ਨੇ ਗਦੀਆ ਛਡ ਦੇਣੀਆ ਸਨ। ਉਪਰੋਕਤ ਕਾਰਣਾਂ ਨੂੰ ਦੇਖਦਿਆ ਹੀ ਗੁਰੂ ਨਾਨਕ ਜੀਆ ਦੇ ਕਹੇ ਬਚਨ ਕਿ ਅੰਧਾ ਆਗੂ ਹੋਵੇ ਤਾਂ ਉਸ ਦੇ ਮਗਰ ਨਹੀਂ ਲੱਗਣਾ ਉਸ ਨੂੰ ਸਹੀ ਰਸਤੇ ਦੀ ਜਾਣਕਾਰੀ ਨਹੀਂ ਹੁੰਦੀ ਉਹ ਨਿਜ ਸੁਆਰਥੀ ਅਤੇ ਬਦਅਮਨ ਫੇਲਾਣ ਵਾਲਾ ਹੈਕੜ ਬਾਜ ਹੋਵੇਗਾ। ਅੰਤ ਵਿੱਚ ਬੇਨਤੀ ਹੈ ਅਸੀ ਝੂਠ, ਬੇਇਨਸਫੀ ਅਤੇ ਅਗਿਅਨਤਾ ਇਤਆਦਿ ਦੇ ਅੰਧੇ ਪਨ ਨੂੰ ਖਤਮ ਕਰਨ ਦਾ ਉਪਰਾਲਾ ਕਰੀਏ ਜਿਵੇ ਅੱਖਾਂ ਤੋ ਮੋਤੀਏ ਦਾ ਜਾਲਾ ਸਾਫ ਕਰਵਾਦੇ ਹਾਂ ਉਸੀ ਪ੍ਰਕਾਰ ਮਨ ਦੇ ਜਾਲੇ, ਭੁਲੇਖੇ ਨੂੰ ਮਹਾਂਪਰਖਾਂ ਦੇ ਉਪਦੇਸ਼ ਨਾਲ ਦੂਰ ਕਰੀਏ। ਤਾਂ ਸਾਡੇ ਧਾਰਮਿਕ ਅਸਥਾਨਾ ਦੀ ਅਤੇ ਮਹਾਂਪਰਖਾਂ ਦੀ ਸੰਸਾਰ ਵਿੱਚ ਸਾਖ ਵਧੇਗੀ ਅਤੇ ਅਸੀ ਸੁਜਾਖੇ ਸੂਝਵਾਨ ਰਾਜਨੀਤਕਵੀ ਪੈਦਾ ਕਰ ਸਕਾਂਗੇ।

ਗੁਰਬਖਸ਼ ਸਿੰਘ 9417231762


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top