Share on Facebook

Main News Page

ਕੁੱਝ ਵਿਚਾਰਾਂ ਜੋ ਹਿਰਦੇ ਦੇ ਕਾਗਜ ਤੋਂ ਤੁਹਾਡੇ ਤੱਕ....

ਅੱਜ ਸਾਮ ਨੂੰ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਗੁਰਦੁਆਰੇ ਇਕੱਠੀ ਹੋ ਰਹੀ ਸੀ। ਹੈਰਾਨੀ ਵਾਲੀ ਗੱਲ ਸੀ ਨਾ ਕੋਈ ਸੰਗਰਾਂਦ ਨਾ ਮੱਸਿਆ, ਨਾ ਕੋਈ ਲੰਗਰ ਲਾਉਣਾ, ਆਖਿਰ ਕਾਰਨ ਕੀ ਸੀ ਜਿਹੜਾ ਕਮੇਟੀ ਦਾ ਇਕੱਠ ਹੋ ਰਿਹਾ। ਇਹਨੇ ਨੂੰ ਸਾਰੇ ਦਫਤਰ ਵਿਚ ਜਮਾਂ ਹੋ ਗਏ। ਦਾਹੜੀ ਕੱਟੇ ਸੈਕਟਰੀ ਨੇ ਲੈਕਚਰ ਆਰੰਭ ਕੀਤਾ ਪਹਿਲਾਂ ਕਹਿਣ ਲੱਗਾ, ਕਿ ਮੈ ਮਾਫੀ ਮੰਗਦਾ, ਪ੍ਰਧਾਨ ਜੀ ਅੱਜ ਨਹੀਂ ਪਹੁੰਚ ਸਕੇ ਕਿਉਂਕਿ ਤੁਹਾਨੂੰ ਪਤਾ ਹੀ ਹੈ, ਕਿ ਮੁੰਡੇ ਦਾ ਵਿਆਹ ਸੀ (ਪਤਾ ਲੱਗਾ ਕਿ ਵਿਆਹ 'ਚ ਸਰਾਬ ਨਾਲ ਰੱਜਿਆ ਹੋਇਆ ਪ੍ਰਧਾਨ ਡਾਂਸਰ ਦੀ ਬਾਂਹ ਫੜ ਕੇ ਨੱਚਦਾ ਸਟੇਜ ਤੋ ਡਿੱਗ ਕੇ ਗੋਡੇ ਤੇ ਸੱਟ ਲਵਾ ਬੈਠਾ).....

ਕਾਰਵਾਈ ਆਰੰਭ ਹੋਈ ਗੁਰਦੁਆਰੇ ਦੀ ਨਵੀ ਬਿਲਡਿੰਗ ਤੇ ਖਰਚਾ ਕਿੰਨਾ ਹੋਇਆ। 10 ਲੱਖ ਦੀ ਇੱਟ, 7 ਲੱਖ ਦੇ ਕਰੀਬ ਸੀਮਿੰਟ, ਬਾਕੀ ਬੱਜਰੀ...., ਰੇਤਾ...., ਸਰੀਆ......, ਲੱਕੜ...ਆਦਿ ਮਿਲਾ ਕੇ 80 ਲੱਖ ਖਰਚਾ ਹੋ ਗਿਆ ਬਾਕੀ ਸੱਚ ਜੋ ਸੇਵਾਦਾਰਾਂ ਲਈ ਡੋਡੇ, ਭੁੱਕੀ ਤੇ ਵੀ ....ਲੱਖ ਲੱਗ ਗਏ।

ਰਾਜਸਥਾਨ ਤੋ ਪੱਥਰ ਵੀ ਅੱਜ ਭਲਕ ਆ ਜਾਊ। ਇਹਨੇ ਨੂੰ ਇਕ ਪ੍ਰਬੰਧਕ ਬੋਲਿਆ ਪੱਥਰ ਗਰਮੀ “ਚ” ਤਪੇਗਾ ਤੇ ਠੰਡ ਵਿਚ ਠਰੇਗਾ। ਥੱਲੇ ਵਿਛਾਉਣ ਲਈ ਟਾਟ ਵੀ ਜਰੂਰੀ ਹੈ, ਉਹ ਵੀ ਮੰਗਵਾ ਲਿਉ (ਬੰਦਾ ਪੁੱਛੇ ਫਿਰ ਪੱਥਰ ਤੇ ਪੈਸਾ ਕਿਉ ਬਰਬਾਦ ਕੀਤਾ ਜੇ ਉੱਤੇ ਟਾਟ ਹੀ ਵਿੱਛ ਜਾਣਾ)

ਇਹ ਸਾਰਾ ਕੁੱਝ ਲਾਗੇ ਖੜੇ ਭਾਈ ਜੀ ਤੇ ਉਸਦਾ ਲੜਕਾ ਸੁਣ ਰਹੇ ਸਨ। ਇਹਨੇ ਨੂੰ ਭਾਈ ਸਾਹਿਬ ਬੋਲੇ ਕਿ ਮੇਰੇ ਬਾਰੇ ਵੀ ਕੁੱਝ ਸੋਚਿਆ ਜਾਵੇ। ਮੈਨੂੰ 5 ਸਾਲ ਹੋ ਗੇ... ਤਨਖਾਹ ਬਾਰੇ ਅਜੇ ਇਸ ਤੋਂ ਪਹਿਲਾ ਕੇ ਭਾਈ ਬੋਲਦਾ.. ਤਾਂ ਇਕ ਮੈਂਬਰ ਪਹਿਲਾ ਹੀ ਬੋਲ ਪਿਆ... ਵੇਖੋ ਭਾਈ ਜੀ ਤੁਹਾਨੂੰ ਪਤਾ ਹੀ ਹੈ, ਕਿ ਪਹਿਲਾਂ ਹੀ ਗੁਰਦੁਆਰੇ ਦੇ ਕੰਮ ਤੇ ਖਰਚਾ ਬਹੁਤ ਆ ਗਿਆ। ਅੱਗੇ ਤਾਂ ਲੋਕ ਪੈਸਾ ਦੇ ਕੇ ਰਾਜੀ ਨੀ ਮਸਾਂ ਕਿਤੇ ਪੈਸੇ ਇਕੱਠੇ ਕਰ ਕੇ ਬਿਲਡਿੰਗ ਖੜੀ ਕੀਤੀ ਹੈ, ਤੁਹਾਨੂੰ ਪਤਾ ਗੁਰਦਆਰੇ ਤਾਂ ਮਸਾਂ ਸਾਮ ਵੇਲੇ 4 ਜਾਂ 5 ਜਾਣੇ ਆਉਦੇ ਨੇ ਹੁਣ ਲੋਕਾਂ ਦੇ ਸਿਰੋਂ ਤਾਂ ਗੋਲਕ ਭਰਨੀ ਹੈ। (ਇਹੀ ਦੁਖਾਂਤ ਹੈ ਸੰਗਤ 4 ਜਾਂ 5 ਜਾਣੇ ਆਉਦੇ ਨੇ, ਪਰ ਮੂਰਖ ਪ੍ਰਬੰਧਕ ਗੁਰਦੁਆਰੇ ਤੇਂ ਤਾਂ ਕਰੋੜਾਂ ਖਰਚ ਕਰੀ ਜਾ ਰਹੇ ਹਨ ਬਿੰਲਡਿਂਗ ਵਿਚ ਬੈਠਣ ਵਾਲਿਆ ਦਾ ਪ੍ਰਬੰਧ ਕੌਣ ਕਰੂ.....)

ਵੇਖੋ ਭਾਈ ਜੀ ਦੁੱਧ ਤੁਸੀ ਵਾਧੂ ਇਕੱਠਾ ਕਰ ਲੈਂਦੇ ਜੋ ਬਾਕੀ 1500 ਤੁਹਾਡੀ ਤਨਖਾਹ ਤੁਹਾਨੂੰ ਉੱਤੋ ਵੀ ਵਾਧੂ ਹੋ ਜਾਂਦੇ ਆ, (ਸਾਇਦ ਜਿਵੇ ਇਹ ਲੋਕ ਦਫਤਰਾ 'ਚ ਬੈਠ ਕੇ ਕੰਮ ਕਰਦੇ ਹਨ ਤੇ ਉਤਲੀ ਕਮਾਈ ਮਤਲਬ ਹਰਾਮ ਦੀ ਕਮਾਈ ਦੀ ਆਸ ਰੱਖਦੇ ਹਨ ਉਵੇ ਹੀ......) ਤੁਹਾਨੂੰ ਤਾਂ ਨਜਾਰੇ ਆ ਸਗੋਂ ਹੋਰ ਤੁਹਾਡਾ ਕੀ ਖਰਚਾ...?

ਇਹ ਗੱਲ ਅਕਸਰ ਹੀ ਭਾਈਆ ਨੂੰ ਸੁਣਨ ਲਈ ਮਿਲਦੀ ਹੈ (ਪਰ ਜੇ ਸਚੁਮੱਚ ਹੀ ਨਜਾਰੇ ਨੇ ਫਿਰ ਕੋਈ ਪ੍ਰਬੰਧਕ ਆਪਣੇ ਪੁੱਤ ਨੂੰ ਭਾਈ, ਸੇਵਾਦਾਰ ਜਾਂ ਪ੍ਰਚਾਰਕ ਕਿੳ ਨਹੀਂ । ਕਿਉਂਕਿ...)

ਜਦੋਂ ਇਹਨੀਆਂ ਗੱਲਾਂ ਭਾਈ ਨੇ ਪ੍ਰਬੰਧਕਾ ਤੋ ਸੁਣੀਆਂ। ਤਾਂ ਕੋਲ ਖੜਾ ਭਾਈ ਦਾ ਬੱਚਾ ਮਾਯੂਸ ਹੋਇਆ ਬਾਪ ਦੇ ਮੂੰਹ ਵੱਲ ਵੇਖ ਰਿਹਾ ਸੀ, ਤੇਂ ਅੰਦਰ ਹੀ ਅੰਦਰ ਸੋਚ ਰਿਹਾ ਸੀ, ਓਇ ਰੱਬਾ ਮੇਰੇ ਬਾਪ ਨੂੰ ਆ ਕਿਹੜੇ ਕੰਮੇ ਪਾ ਦਿੱਤਾ......

ਵਾਪਸ ਆ ਕੇ ਰਾਤ ਨੂੰ ਸਤਨਾਜਾ (ਰਲੀ ਮਿਲੀ ਸਬਜੀ) ਰੋਟੀ ਖਾ ਰਹੇ ਪਿਓ ਨੂੰ ਪੁੱਤ ਕਹਿਣ ਲੱਗਾ। ਬਾਪੂ ਮੈ ਕਦੇ ਜਿੰਦਗੀ ਚ ਗੁਰਦੁਆਰੇ ਦਾ ਭਾਈ ਨੀ ਬਣਨਾ ਇਹ ਲੋਕ ਜੋ ਹਰ ਗਲਤ ਕੰਮ ਕਰਦੇ ਨੇ ਪੈਸੇ ਬਦਲੇ, ਸਿੱਖੀ ਬਾਰੇ ਕੱਖ ਵੀ ਨੀ ਪਤਾ, ਪਰ ਮਹੀਨੇ ਮੱਸਿਆ ਕਦੀ ਆ ਕੇ ਤੇ ਸੱਚੇ ਗੁਰਸਿੱਖ ਵੀ ਬਣ ਜਾਂਦੇ ਹਨ। ਨਾਲੇ ਤੂੰ ਅਰਦਾਸ ਵਿਚ ਕਈ ਵਾਰ ਇਹਨਾਂ ਨੂੰ ਗੁਰੂ ਘਰ ਦੇ ਸੇਵਾਦਾਰ, ਪ੍ਰੇਮੀ, ਪ੍ਰੀਤਵਾਨ ਵੀ ਕਿਹਾ ਹੈ ਤੇ ਜੇ ਇਹ ਨਸ਼ਾ ਕਰਕੇ, ਸਾਬਤ ਸੂਰਤ ਨਾ ਹੋ ਕੇ ਵੀ ਪ੍ਰੇਮੀ ਹਨ। ਤਾਂ ਫਿਰ ਆਂਪਾਂ ਕੇਸ ਦਾਹੜੀਆ ਕਿਓ ਰੱਖੀ ਬੈਠੇ ਹਾਂ।ਪਿਓ ਦੀ ਬੁਰਕੀ ਹੱਥ ਵਿਚ ਹੀ ਰਹਿ ਗਈ।

ਗੱਲ ਜਾਰੀ ਰੱਖਦਿਆ ਲੜਕਾ ਬੋਲਿਆ ਇਹ ਜਿਹੜਾ ਤੈਨੂੰ ਕਹਿੰਦਾ ਸੀ 1500 ਰੁਪਏ ਤਨਖਾਹ ਵਾਧੂ ਹੈ। ਬਾਪੂ ਮੈਨੂੰ ਮਾਫ ਕਰੀ ਜੇਹੜਾ ਐਂਤਕੀ ਕੁੱਤਾ ਇਹਨਾਂ ਨੇ ਨਵਾਂ ਲਿਆਦਾ। ਉਸਦੀ 10 ਦਿਨਾਂ ਦੀ ਖੁਰਾਕ ਹੀ 1500 ਦੀ ਏ ਤੇ ਬਾਪ ਰੋਜ ਮੀਟ ਖਾਂਦਾ ਤੇ ਆਪਣੀ ਰੋਟੀ......ਮੈਨੂੰ ਲੱਗਦਾ ਸਾਡੀ ਹਾਲਤ ਤਾਂ ਕੁੱਤੇ......

ਆ ਜਿਹੜੇ ਪ੍ਰਧਾਨ ਦੀ ਗੱਲ ਕਰਦੇ ਨੇ ਜਿਸ ਕੋਲ ਆਇਆ ਨੀ ਗਿਆ ਜੋ ਸਟੇਜ ਤੇ ਸਰਾਬੀ ਹੋਇਆ ਆਪਣੀ ਧੀ ਦੀ ਉਮਰ ਦੀ ਡਾਂਸਰ ਨਾਲ ਨੱਚਦਾ ਸੱਟ ਲਵਾ ਬੈਠਾ। ਜਦੋਂ ਤੇਰੇ ਨਾਲ ਦੇ ਨੂੰ 2 ਘੰਟੇ ਕੀਰਤਨ ਦੀ ਭੇਟਾ 300 ਰੁਪਈਆ ਦਿੱਤੀ ਤਾਂ ਉਹਨੇ ਆਖਿਆ ਸੀ ਇਸ ਨਾਲ ਤਾਂ ਤੇਲ ਦਾ ਖਰਚਾ ਹੀ ਮਸਾਂ ਨਿਕਲਣਾ ਉਹਨੇ ਕਿਹਾ ਸੀ ਘੱਟੋ ਘੱਟ 1500 ਤਾਂ ਦਿਉ ਅਸੀ ਤਿੰਨ ਜਾਣੇ ਆ, ਤੈਨੂੰ ਪਤਾ ਪ੍ਰਧਾਨ ਦਾ ਮੁੰਡਾ ਤੇ ਘਰ ਵਾਲੀ ਕਹਿੰਦੀ ਲੈ 1500 ਕਾਦਾ.....ਇਹਨੇ ਪੈਸੇ ਤਾਂ ਖੰਡ ਪਾਠ ਦੇ ਦੇਈਦੇ ਨੇ।ਕਹਿੰਦੀ ਕਿਵੇ ਮੂੰਹ ਅੱਡਦੇ ਆਂ ਉਝ ਲੋਕਾਂ ਨੂੰ ਸਿੱਖਿਆ ਦਿੰਦੇ ਆ....

ਪ੍ਰਧਾਨ ਦਾ ਮੁੰਡਾ ਪਤਾ ਬਾਹਰ ਆਪਣੇ ਸਾਥੀਆਂ ਨੂੰ ਕੀ ਕਹਿ ਰਿਹਾ ਸੀ ਕਹਿੰਦਾ ਭਈ ਆਪਾਂ ਡਾਂਸਰਾਂ ਚੰਡੀਗੜ ਤੋ ਕੀਤੀਆ ਰੁਪਈਆ ਤਾਂ 60,000 ਫਿਕਸ ਹੀ ਲੈਂਦੇ ਆ ਕਹਿੰਦੇ ਆ ਭੀ ਮੁਰਦੇ ਵੀ ਨੱਚਣ ਲਾ ਦਿੰਦੀਆ ਕਾਇਮ ਹੋ ਜਾਓ। ਤੇ ਤੁਹਾਡਾ ਕੀਰਤਨ.......

ਕੱਲ ਸਵੇਰੇ ਨਿੱਤਨੇਮ ਕਰਨ ਵੇਲੇ ਜਦੋ ਬਾਹਰਲਾ ਸਪੀਕਰ ਨਹੀਂ ਚੱਲਿਆ। ਤਾਂ ਦੀਪਾ ਤੈਨੂੰ ਆਣ ਕੇ ਕੀ ਕਹਿੰਦਾ ਸੀ। ਅਖੇ ਬਾਬਾ ਸਾਡੇ ਤਾਂ ਡੰਗਰ ਭੁੱਖੇ ਮਾਰ ਦਿੱਤੇ ਅੱਜ ਤੂੰ। ਅੱਜ 4 ਵਜੇ ਸਪੀਕਰ ਨੀ ਚਲਾਇਆ ਤੂੰ ਕੀ ਉਹਨਾਂ ਦਾ ਤੂੰ.....

ਬਾਪੂ ਮੈ ਜਦੋਂ ਸਕੂਲੇ ਪੜਨ ਜਾਂਦਾ ਤਾਂ ਮੈਨੂੰ ਮੇਰੇ ਨਾਲ ਦੇ ਕੜਾਹ ਖਾਣਾ ਤੇ ਗਿਆਨੀ ਕਹਿ ਕੇ ਮਜਾਕ ਕਰਦੇ ਨੇ।

ਬਾਪ ਦੇ ਮੋਢੇ ਨਾਲ ਸਿਰ ਲਾ ਇਹਨਾ ਕਹਿੰਦਾ ਹੋਇਆ ਲੜਕਾ ਨੀਂਦ ਦੀ ਬੁੱਕਲ ਵਿਚ ਵਿਚ ਪੈ ਗਿਆ ਤੇ ਕਹਿ ਰਿਹਾ ਸੀ ਮੈ ਨੀ ਭਾਈ ਬਣਨਾ। (ਚਲਦਾ)

ਗੁਰਸ਼ਰਨ ਸਿੰਘ

91-808 -791-5039


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top