Share on Facebook

Main News Page

ਗੁਰ ਪੂਰਬ ਮਨਾਉਣ ਵਿੱਚ ਸੁਧਾਰ ਕਿਵੇਂ ਕੀਤਾ ਜਾਵੇ?

ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਕਿਵੇਂ ਮਨਾਉਣਾ ਹੈ ਪਿਛਲੇ ਸਾਲ ਨਾਲੋਂ ਇਸ ਸਾਲ ਗੋਲਕ ਵਿੱਚੋਂ ਹੋਰ ਕਿਨਾਂ ਵੱਧ ਖਰਚਾ ਕਰਕੇ ਸੰਗਤਾਂ ਪਾਸੋਂ ਵਾਹ-ਵਾਹ ਖਟਨੀ ਹੈ ਮਹਿੰਗੇ ਤੋਂ ਮਹਿੰਗੇ ਰਾਗੀ, ਢਾਡੀ ਜੱਥੇ ਬੁਕਿੰਗ ਕਰਨੇ ਹਨ ਨਗਰ ਕੀਰਤਨ ਕਢਣ ਵਾਸਤੇ, ਸੜਕਾਂ ਕਿੰਨੀ-ਕਿੰਨੀ ਦੂਰੀ ਤੋਂ ਤੋੜ ਕੇ ਗੇਟ ਬਨਾਉਣੇ ਤੇ ਨਗਰ ਕੀਰਤਨ ਕਿੰਨਾ ਲੰਮਾ ਹੋਵੇ, ਹੋਰ ਤਾਂ ਹੋਰ ਲੰਗਰ ਕਿਨਾਂ ਸੁਆਦ ਤੇ ਕਿੱਨੀਂ ਵਰਾਇਟੀਆਂ ਦਾ ਹੋਵੇ, ਇਸ ਵਿਸ਼ੇ ਉਪਰ ਬੜੇ ਜੋਰੋ ਸ਼ੋਰ ਨਾਲ ਗੁਰਦੁਆਰਾ ਕਮੇਟੀਆਂ ਵਿੱਚ ਮਿਟੀਂਗਾਂ ਚੱਲ ਰਹੀਆਂ ਹਨ।

ਪਿਛਲੇ ਸਾਲਾਂ ਵਿੱਚ ਹੋਈ ਬਰਬਾਦੀ ਨੂੰ ਨੇੜਿਓਂ ਅੱਖੀਂ ਵੇਖ ਕੇ ਇਸ ਸਾਲ ਦੂਰੋਂ ਬੈਠ ਕੇ ਮਨ ਹੀ ਮਨ ਪਰੇਸ਼ਾਨ ਅਤੇ ਕਿਸੇ ਟਿਪਣੀ ਕਰਨ ਨਾਲੋਂ ਗੁਰਦੁਆਰੇ ਗੁਰਪੁਰਬ ਮਨਾਉਣ ਦੀ ਪਹਿਲੀ ਮਿਟਿੰਗ ਵਿੱਚ ਹੀ ਦਾਸ ਨੇ ਸਭ ਕੁੱਛ ਬੰਦ ਕਰਨ ਨਾਲੋਂ ਥੋੜਾ ਜਿਹਾ ਸੁਧਾਰ ਆ ਜਾਵੇ, ਇਸ ਉਮੀਦ ਵਿੱਚ ਅਪਨੇ ਵੀਚਾਰ ਬੜੇ ਪਿਆਰ ਤੇ ਸਹਿਜ ਨਾਲ ਕਮੇਟੀ ਅਗੇ ਪੇਸ਼ ਕੀਤੇ।

ਨਗਰ ਕੀਰਤਨ ਬਾਰੇ- ਜੇਕਰ ਨਗਰ ਕੀਰਤਨ ਸਵੇਰੇ 6 ਵਜੇ ਸ਼ੁਰੂ ਕਰਕੇ 9 ਵਜੇ ਸਮਾਪਤ ਕਰ ਦਿਤਾ ਜਾਵੇ ਤਾਂ ਲੋਕਾਂ ਨੂੰ ਆਵਾ-ਜਾਈ ਵਿੱਚ ਕੋਈ ਪਰੇਸ਼ਾਨੀ ਨਹੀਂ ਆਵੇਗੀ, ਨਾ ਹੀ ਸਕੂਲ ਦੇ ਬੱਚਿਆਂ ਨੂੰ ਨਾਲ ਲੈ ਕੇ ਵਾਧੂ ਦਾ ਥਕੇਵਾਂ ਦੇਣਾ ਪਵੇਗਾ। ਪਿਛਲੇ ਸਾਲ ਦੀ ਤਰਾਂ ਨਾ ਹੀ ਹੈਲੀਕਪਟਰ ਰਾਹੀਂ ਫੁੱਲਾਂ ਦੀ ਬਰਖਾ ਕਰਨ ਦੀ ਲੋੜ ਪਵੇਗੀ, ਬੈਂਡ ਬਾਜੇ ਤੇ ਦਿਖਾਵੇ ਦੀ ਗਤਕਾ ਪਾਰਟੀ (ਜੋ ਸੜਕਾਂ ਵਿੱਚ ਕੇਲੇਆਂ ਦੇ ਛਿਲੜ ਤੇ ਕੱਚ ਤੋੜ ਕੇ ਪਰੇਸ਼ਾਨੀ ਦੇਣ ਦੇ ਹਿੱਸੇਦਾਰ ਹੋਂਦੇ ਹਨ) ਤੋਂ ਵੀ ਪ੍ਰਹੇਜ ਕੀਤਾ ਜਾ ਸਕਦਾ ਹੈ। ਹੋਰ ਤਮਾਮ ਰੋਲਿਆਂ ਤੋਂ ਉਪਰ ਉਠ ਕੇ ਸ਼ਾਤਮਈ ਢੰਗ ਨਾਲ ਸ਼ਬਦ ਕੀਰਤਨ ਤੇ ਵੀਚਾਰਾਂ ਕਰਦੇ ਹੋਏ ਸਮੇਂ ਸਿਰ ਵਾਪਸ ਪਰਤਿਆ ਜਾਵੇ। ਜੇ ਕਰ ਕੁੱਛ ਕਰਨਾ ਹੀ ਹੈ ਤਾਂ ਬਾਬੇ ਨਾਨਕ ਦੇ ਸਮਾਜ ਪ੍ਰਤੀ ਕੀਤੇ ਹੋਏ ਮਹਾਨ ਕਾਰਜਾਂ ਨੂੰ (ਦੁੱਜੀਆਂ ਭਾਸ਼ਾਵਾਂ ਵਿੱਚ ਵੀ) ਛਪਵਾ ਕੇ ਵੰਡਿਆ ਜਾਵੇ।

ਅਖੰਡ ਪਾਠ ਰਖਣ ਬਾਰੇ- ਹਰ ਸਾਲ ਅਖੰਡ ਪਾਠਾਂ ਦੀਆਂ ਲੜੀਆਂ ਮਹੀਨਾ ਪਹਿਲੋਂ ਹੀ ਸ਼ੁਰੂ ਹੋ ਜਾਦੀਆਂ ਹਨ, ਜਿਸਨੂੰ ਸੁਨਣ ਵਾਲਾ ਕੋਈ ਨਹੀਂ ਹੋਂਦਾ।ਚੰਗਾਂ ਹੋਵੇ ਇੱਕੋ ਸਾਂਝਾ ਸਹਿਜ ਪਾਠ ਰੱਲ ਕੇ ਕੀਤਾ ਜਾਵੇ ਤਾਂਕਿ ਕੁੱਛ ਹਿੱਸਾ ਸਮਝ ਵੀ ਆ ਸਕੇ।

ਕੀਰਤਨ ਦਰਬਾਰ ਬਾਰੇ- ਮਹਿੰਗੇ ਤੇ ਪ੍ਰਸਿਧ ਰਾਗੀ, ਢਾਡੀ ਤੇ ਪ੍ਰਚਾਰਕਾਂ ਤੋਂ ਗੁਰੇਜ ਕੀਤਾ ਜਾਵੇ, ਜੇਕਰ ਕੋਈ ਰਾਗੀ ਜਾਂ ਪ੍ਰਚਾਰਕ ਸਦਣਾ ਹੀ ਹੈ, ਤਾਂ ਗੁਰਮਤਿ ਅਨੁਸਾਰੀ ਵੀਚਾਰ ਪੇਸ਼ ਕਰਨ ਵਾਲਿਆਂ ਨੂੰ ਹੀ ਸਦਿਆ ਜਾਵੇ। ਗੁ: ਕਮੇਟੀ ਵੱਲੋਂ ਕਹਿ ਦਿਤਾ ਜਾਵੇ, ਕਿ ਕੋਈ ਵੀ ਸਖ਼ਸ਼ ਮਿਥਿਹਾਸਕ, ਕਰਾਮਾਤੀ ਕਹਾਣੀ ਅਤੇ ਗੁਰਬਾਣੀ ਤੋਂ ਬਹਾਰ ਦੀ ਰਚਨਾ ਨਹੀਂ ਪੜੇਗਾ।

ਦਾਸ ਦੀ ਤੁੱਛ ਤੇ ਕਮਜੋਰ ਅਕਲ ਵਿੱਚੋਂ ਨਿਕਲੀ ਵੀਚਾਰ ਨੂੰ ਗੁ:ਪ੍ਰਬੰਧਕ ਕਮੇਟੀ ਨੇ ਬੜੀ ਗੰਭੀਰਤਾ ਨਾਲ ਵੀਚਾਰ ਕੇ ਸਵਾਲ-ਜਵਾਬ ਕਰਨ ਉਪਰੰਤ ਆਖੀਰ ਸੁਧਾਰ ਕਰਨ ਦਾ ਫੈਸਲਾ ਲੈ ਹੀ ਲਿਆ। ਸੁਭਾਵਕ ਹੀ ਇੱਕ ਸ਼ਹਿਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਦ੍ਰਿੜਤਾ ਭਰੇ ਫੈਸਲੇ ਦਾ ਅਸਰ ਦੁਸਰੇ-ਤੀਸਰੇ ਸ਼ਹਿਰ ਦੀਆਂ ਗੁ: ਕਮੇਟੀਆਂ ਵਿੱਚ ਵੀ ਹੋਣਾ ਸ਼ੁਰੂ ਹੋ ਗਿਆ। ਲੱਖਾਂ ਦੀ ਮਿਕਦਾਰ ਵਿੱਚ ਵਾਧੂ ਖਰਚ ਹੋਣ ਵਾਲਾ ਸਰਮਾਇਆ ਤੇ ਸਮਾਂ ਬੱਚ ਗਿਆ।

ਇਸ ਆਰਟੀਕਲ ਨੂੰ ਲਿਖਣ ਦਾ ਮਨੋਰਥ ਅਪਨੇ ਆਪ ਨੂੰ ਤੀਸ- ਮਾਰਖਾ ਸਾਬਿਤ ਕਰਨ ਦਾ ਨਹੀਂ, ਸਗੋਂ ਸਾਡੇ ਸਮਾਜ ਵਿੱਚ ਆ ਚੁਕੀ ਗਿਰਾਵਟ ਨੂੰ ਸਹਿਜੇ-ਸਹਿਜੇ ਸਹੀ ਦਿਸ਼ਾ ਵੱਲ ਲਿਆਉਣ ਵਿੱਚ ਇੱਕ ਨਿਮਾਣੀ ਕੋਸ਼ਿਸ਼ ਸਾਬਿਤ ਕਰਨਾ ਹੈ। ਇਸ ਆਰਟੀਕਲ ਨੂੰ ਪੜਨ ਵਾਲਿਆਂ ਅਗੇ ਮੇਰੀ ਗੁਜਾਰਿਸ਼ ਹੈ ਕਿ ਆਪ ਅਪਣੇ ਸੁਝਾਹ ਜਰੂਰ ਪੇਸ਼ ਕਰੋ, ਤਾਂਕਿ ਪੰਥ ਦੇ ੳਪਰਲੇ ਪਾਸਿਆਂ ਦੇ ਵਿਗੜ ਰਹੇ ਹਾਲਤਾਂ ਨੂੰ ਵੇਖ ਕੇ ਨਿਰਾਸ਼ਤਾ ਦੀ ਥਾਂ ਹੇਠਲੇ ਪੱਧਰ ਤੇ ਕੁੱਛ ਸੁਧਾਰ ਦੀ ਆਸ ਪੈਦਾ ਕੀਤੀ ਜਾ ਸਕੇ।

ਪਰਮਜੀਤ ਸਿੰਘ ਉਤਰਾਖੰਡ
9690137080


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top