Share on Facebook

Main News Page

ਆਹ ਮਿਸ਼ਨਰੀ ਵਾਲੇ...

ਸਮਾਜ ਨੂੰ ਜਦੋ ਕੋਈ ਨਿਵੇਕਲੀ ਗੱਲ ਸੁਨਣ ਨੂੰ ਮਿਲਦੀ ਹੈ ਜਾਂ ਇਓ ਕਹਿ ਲਈਏ ਕਿ ਜਿਥੋਂ ਤਕ ਲੋਕਾਂ ਦੀ ਸੁਰਤ ਨਹੀ ਪਹੁੰਚਦੀ ਤਾਂ ਲੋਕਾਂ ਦੇ ਮਜਾਕ ਦਾ ਪਾਤਰ ਜਾਂ ਵਿਰੋਧਤਾ ਦਾ ਸਾਹਮਣਾ ਅਕਸਰ ਹੀ ਕਰਨਾ ਪੈਂਦਾ ਹੈ। ਪਰ ਚਲੋ ਸਿਆਣੇ ਕਹਿੰਦੇ ਹਨ ਕਾਲੀ ਬੋਲੀ ਰਾਤ ਤੋ ਬਾਅਦ ਚਿੱਟੀ ਸਵੇਰ ਵੀ ਨਸੀਬ ਹੁੰਦੀ ਏ ਮੈ ਇਹ ਵੀ ਸੁਣਿਆ ਹੈ ਕਿ ਜਦੋਂ ਅਮਰੀਕਾ ਦੇ ਦੋ ਭਰਾ ਰਾਈਟ ਬੰਧੂ ਨੇ ਬਜੁਰਗਾਂ ਨੂੰ ਕਿਹਾ ਕਿ ਅਸੀ ਪੰਛੀਆਂ ਵਾਂਗ ਬੰਦੇ ਵੀ ਹਵਾ ਵਿਚ ਉਡਾਂਵਾਗੇ ਤਾਂ ਉਹਨਾਂ ਬਜੁਰਗਾਂ ਨੇ ਉੱਚੀ ਉੱਚੀ ਹੱਸ ਕਿ ਮਜਾਕ ਕੀਤਾ ਤੇ ਕਈ ਕੁਬੋਲ ਬੋਲੇ, ਪਰ ਅਜ ਵੇਖੋ ਜਹਾਂਜਾ ਤੇ ਦੁਨੀਆਂ ਦੇਸਾਂ ਵਿਦੇਸ਼ਾ ਵਿਚ ਘੁੰਮ ਰਹੀ ਹੈ।

ਇਸ ਤਰ੍ਹਾਂ ਹੀ ਤਕਰੀਬਨ ਧਰਮ ਦੀ ਦੁਨੀਆ ਵਿਚ ਵੀ ਵਾਪਰਦਾ ਹੈ। ਜਦੋ ਹਰਿਦੁਆਰ ਦੀ ਧਰਤੀ ਤੇ ਖਲੋ ਕਿ ਸਦੀਆਂ ਤੋ ਸਾਰੇ ਲੋਕ ਸੂਰਜ ਨੂੰ ਪਾਣੀ ਦੇ ਰਹੇ ਸਨ ਤਾਂ ਗੁਰੂ ਨਾਨਕ ਸਾਹਿਬ ਨੇ ਪੁੱਠੇ ਪਾਸੇ ਪਾਣੀ ਸੁੱਟਿਆ। ਤਾਂ ਹੋ ਸਕਦਾ ਹੈ ਲੋਕ ਬਹੁਤ ਹੱਸੇ ਹੋਣਗੇ ਪਰ ਉਹਨਾਂ ਵਿਚਾਰਿਆ ਨੂੰ ਇਹ ਨਹੀ ਪਤਾ ਸੀ ਕਿ ਉਹ ਗੁਰੂ ਨਾਨਕ ਸਾਹਿਬ ਤੇ ਨਹੀ ਬਲਕਿ ਆਪਣੇ ਦੁਆਰਾ ਕੀਤੀ ਜਾ ਰਹੀ ਸਦੀਆ ਦੀ ਮੂਰਖਤਈ ਤੇ ਹੱਸ ਰਹੇ ਨੇ, ਕਿ ਧਰਮ ਦੇ ਨਾਮ ਤੇ ਸਦੀਆਂ ਤੋ ਪੁਜਾਰੀ ਕਿਵੇ ਲੁੱਟ ਰਹੇ ਨੇ।

ਕੁੱਝ ਇਸ ਤਰ੍ਹਾਂ ਹੀ ਵਾਪਰਦਾ ਹੈ ਜਦੋ ਮਿਸ਼ਨਰੀ ਕਾਲਜਾਂ ਤੋ ਪੜੇ ਹੋਏ ਵੀਰ ਪਿੰਡਾਂ ਵਿਚ ਜਾ ਕੇ ਪ੍ਰਚਾਰ ਕਰਦੇ ਨੇ ਤਾਂ ਲੋਕ ਹੈਰਾਨ ਹੋ ਜਾਂਦੇ ਹਨ। ਕਿ ਇਹ ਕਿਸ ਤਰ੍ਹਾਂ ਦਾ ਪ੍ਰਚਾਰ ਹੈ ਇਹ ਨਵੇਂ ਹੀ ਉੱਠੇ ਹਨ ਅਸੀ ਅਜ ਤੱਕ ਕੀ ਸੁਣਆ ਸੀ ਇਹ ਕੀ ਬੋਲਦੇ ਆ। ਕੀ ਫਲਾਣੇ ਮਹਾਂਪੁਰਸ਼ ਝੂਠ ਕਹਿੰਦੇ ਸਨ। ਇਕ ਦਿਨ ਜਦੋਂ ਮੈ ਕਥਾ ਵਿਚਾਰਾਂ ਕਰਕੇ ਸਟੇਜ ਤੋ ਉਤਰਿਆ ਤਾਂ ਮੈਨੂੰ ਇਕ ਕਹਿੰਦਾ ਤੂੰ ਕੱਲ ਦਾ...., ਤੂੰ ਕੀ ਜਾਣੇ ਮਹਾਂਪੁਰਸਾਂ ਦੀ ਕਿਰਪਾ ਨੂੰ। ਤੁਹਾਡੇ ਵਰਗਿਆ ਨੇ ਸਿੱਖੀ ਦਾ ਬੇੜਾ ਗਰਕ ਕਰ ਦਿੱਤਾ ਹੈ। ਮੈ ਕਿਹਾ ਬਜੁਰਗੋ ਇਹ ਤਾਂ ਦੱਸੋ ਗੱਲ ਕੀ ਹੋਈ ਹੈ ਮੈਨੂੰ ਗਾਲ ਕਢ ਕੇ ਕਹਿੰਦਾ ਨਾ ਤੂੰ ਇਹ ਦੱਸ ਤੈਨੂੰ ਪੜਾਇਆ ਕਿਹੜੇ...... ਨੇ ਆ। ਬਾਪੂ ਦੇ ਸਾਹਮਣੇ ਮੈ ਮੋਨੀ ਬਣਿਆ ਬੈਠਾ ਸੀ । ਇੰਨੇ ਨੂੰ ਬਾਪੂ ਬੋਲਿਆ ਆ ਤੂੰ ਕਿਹਾ ਕਿ ਜੰਗਲਾਂ “ਚ” ਭਗਤੀ ਨਹੀ ਹੁੰਦੀ। ਮੈ ਕਿਹਾ ਬਾਪੂ ਬਾਣੀ ਕਹਿੰਦੀ ਹੈ। (ਫਰੀਦਾ ਜੰਗਲੁ ਜੰਗਲੁ ਕਿਆ ਭਵਿਹ ਵਿਣ ਕੰਡਾ ਮੋੜੇਹਿ ॥ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ) (ਕਾਹੇ ਰੇ ਬਨ ਖੋਜਨ ਜਾਈ) ਬੋਲਿਆ ਤੂੰ ਬਾਣੀ ਜਿਆਦੀ ਪੜੀ ਬਾਬਾ ਨੰਦ ਸਿੰਘ ਐਵੇ ਹੀ ਜੰਗਲਾਂ ਵਿਚ ਫਿਰਦੇ ਰਹੇ ।ਕੀ ਗਲ ਉਹਨਾ ਬਾਣੀ ਨੀ ਪੜੀ ਉਹਨਾ ਜਿੰਨਾ ਸਤਿਕਾਰ ਨਾਲੇ ਬਾਣੀ ਦਾ ਕਿੰਨੇ ਕੀਤਾ ਅਜ ਤਕ । ਇਕ ਵਾਰ ਬਾਬਾ ਜੀ ਨੂੰ ਨੀਦ ਨਾ ਆਵੇ......ਆਪਣੀ ਕਹਾਣੀ ਸੁਣਾਈ ਫਿਰ ਉਸਨੇ।

ਲੋਕ ਕਹਿੰਦੇ ਸਾਡੇ ਪਿੰਡ ਜਿਸ ਦਿਨ ਦਾ ਮਿਸ਼ਨਰੀ ਕਾਲਜ ਵਾਲੇ ਇਕ ਪ੍ਰਚਾਰਕ ਛੱਡ ਕੇ ਗਏ। ਇਹ ਕੋਈ ਨਾ ਕੋਈ ਪੰਗਾ ਨਵਾਂ ਹੀ ਪਾ ਦਿੰਦਾ । ਇਕ ਦਿਨ ਕਥਾ ਕਰਦਾ ਸੀ ।ਇਹ ਤਾਂ ਭਾਈਆਂ ਨੂੰ ਵੀ ਨਹੀ ਬਖਸਦਾ ਕਹਿੰਦਾ। ਸਾਡੇ ਪਿੰਡ ਵਾਲੇ ਭਾਈ ਨੂੰ ਕਹਿੰਦਾ ਤੂੰ ਪੇੜੇ ,ਧਾਗੇ ਤਵੀਤ ਕਰਕੇ ਕਿਉ ਦਿੰਨਾ ਅਖੇ ਇਹਨਾਂ ਦਾ ਕੀ ਫਾਇਦਾ... (ਪੰਡਿਤੁ ਪੜ ਪੜ ਉਚਾ ਕੂਕਦਾ ਮਾਇਆ ਮੋਹਿ ਪਿਆਰੁ ॥ ਅੰਤਿਰ ਬ੍ਹਮੁ ਨ ਚੀਨਈ ਮਿਨ ਮਰਖੂ ਗਾਵਾਰੁ ॥ ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ ॥ ਬਿਰਥਾ ਜਨਮੁ ਗਵਾਇਆ ਮਿਰ ਜੰਮੈ ਵਾਰੋ ਵਾਰ)

ਕਹਿੰਦੇ ਨਾਰੀਅਲ, ਕੁੰਭ, ਜੋਤ ਨਹੀ ਜਗਉਣੀ। ਲੈ ਬੰਦਾ ਪੁੱਛੇ ਇਹਨਾਂ ਤੋ ਬਿਨ੍ਹਾ ਕਾਦਾ ਖੰਡ ਪਾਠ...

ਹੁਣ ਜੇ ਪ੍ਰਚਾਰਕ ਨੇ ਕਿਹਾ ਭੀ ਤੁਸੀ ਬਾਣੀ ਨਾਲ ਜੁੜਨਾ ਕਿ ਜੋਤ ਜਾਂ ਕੁੰਭ, ਨਾਰੀਅਲ ਨਾਲ। ਕਹਿਦੇ ਤੁਸੀ ਜਿਆਦਾ ਸਿਆਣੇ ਹੋ। ਬਥੇਰਾ ਸਮਝਾਇਆ ਕਿਹਾ ਸਿੱਖ ਰਹਿਤ ਮਰਿਯਾਦਾ ਵਿਚ ਲਿਖਿਆ ਹੈ ਜੋ ਅਕਾਲ ਤਖਤ ਤੋ ਪੰਥ ਪਰਵਾਨਿਤ ਹੈ। ਤਾਂ ਕਹਿੰਦੇ ਇਕ ਗੱਲ ਦਸ ਫਿਰ ਦਰਬਾਰ ਸਾਹਿਬ ਕਿਉ ਜਗਦੀ ਹੈ। ਜਿ ਰਹਿਤ ਮਰਿਯਾਦਾ ਵਿਚ ਲਿਖਿਆ ਹੈ। ਤੁਸੀ ਤਾਂ ਜਦੋ ਦੇ ਪਿੰਡ ਵਿਚ ਆਏ ਹੋ.. ਆ ਵੀ ਨੀ ਹੁੰਦਾ, ਆ ਵੀ ਨੀ ਹੁੰਦਾ, ਫਿਰ ਪਤਾ ਨੀ ਕੀ ਹੁੰਦਾ......

ਜੇ ਮਹਾਰਾਜ ਦੀ ਸਵਾਰੀ ਦੇ ਅੱਗੇ ਆਰਤੀ ਕਰੀਏ, ਸੰਖ ਵਜਾਈਏ, ਪਾਣੀ ਦੇ ਛੱਟੇ ਮਾਰੀਏ ਜਾਂ ਸੰਗਤਾਂ ਦੀ ਚਰਨ ਧੂੜ, ਜਾਂ ਹਰ ਕੀ ਪਉੜੀ ਦਾ ਜਲ ਛਕੀਏ ਤਾਂ ਕਹਿੰਦੇ ਮਨਮਤ ਹੈ। ਹੋਰ ਤਾਂ ਹੋਰ ਇਹ ਤਸਵੀਰਾਂ ਨੂੰ ਕਹਿੰਦੇ ਇਹ ਵੀ ਮਨਮਤ ਵਾਲਾ ਕੰਮ ਹੈ। ਮਹਾਂਪੁਰਸ਼ਾ ਨੇ ਗੁਰੂ ਨਾਨਕ ਸਾਹਿਬ ਦੀ ਫੋਟੋ ਉਹਨਾਂ ਨੂੰ ਪ੍ਰਗਟ ਕਰਕੇ ਬਣਾਈ ਸੀ। ਇਹ ਕਹਿੰਦੇ ਉਹ ਵੀ ਗੁਰੂ ਦੀ ਫੋਟੋ ਨਹੀ। ਹੈ ਕੇ ਨਾ ਕਲਿਯੁਗ ਆਇਆ.....

ਇਹ ਮਸ਼ੀਨਰੀ ਵਾਲੇ ਭਾਈ ਤਾਂ ਰੋਜ ਕੋਈ ਨਾ ਕੋਈ ਨਵੀ ਗਲ ਕਢ ਮਾਰਦੇ। ਆ ਸੁਖੀ ਸਾਂਦੀ ਜੇ ਰੱਖੜੀ, ਲੋਹੜੀ ਜਾਂ ਹੋਲੀ ਆਈ ਕਹਿੰਦੇ ਇਹ ਵੀ ਗੁਰਮਤਿ ਨਹੀ। ਇਹਨਾਂ ਦੀ ਗੁਰਮਤਿ ਪਤਾ ਨੀ ਕਿਹੜੀ....।

ਭੈਣੇ ਆ ਸਾਡੇ ਬੱਚੇ ਇਹਨਾਂ ਦੀਆਂ ਕਲਾਸਾ ਵਿਚ ਚਲੇ ਗਏ ਉਲਟਾ ਮੈਨੂੰ ਮਤ ਦੇਣ ਲੱਗੇ। ਕਹਿੰਦੇ ਮੜ੍ਹੀਆਂ ਕਬਰਾਂ ਤੇ ਨੀ ਜਾਣਾ। ਲੈ ਹੱਦ ਹੋ ਗਈ। ਅਖੇ ਬਾਣੀ ਪੀਰਾਂ ਨੂੰ ਨੀ ਮੰਨਦੀ ਮੈ ਬਥੇਰਾ ਕਿਹਾ ਸ਼ੇਖ ਫਤੇ ਨੂੰ ਵੀ ਤਾਂ ਗੁਰੂ ਅਰਜਨ ਸਾਹਿਬ ਨੇ ਵਰ ਦਿੱਤਾ ਸੀ ਤਾਂ ਚੰਦਰੇ ਜੁਆਕ ਕਹਿੰਦੇ ਉਹ ਸਾਖੀ ਤਾਂ ਝੂਠੀ ਹੈ। ਕਹਿੰਦੇ ਗੁਰੂ ਬਾਣੀ ਹੈ ਕਿ ਸਾਖੀ...? (ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰ ਪਛੁਤਾਣੀ)

ਸੋ ਇਸ ਤਰ੍ਹਾਂ ਲੋਕ ਇਹ ਸਾਰੀਆ ਗੱਲਾਂ ਨੂੰ ਸੁਣ ਕੇ ਹੈਰਾਨ ਹੋਏ ਬੋਲਦੇ ਹਨ। ਇਹ ਵਿਚਾਰਾਂ ਹੈ ਤਾਂ ਉਸੇ ਹੀ ਗੁਰੂ ਦੀਆਂ ਹਨ ਜਿਸ ਦੇ ਨਾਲ ਖਲੋ ਕਿ 300 ਸਾਲ ਦਾ ਨਾਅਰਾ(543 ਸਾਲਾਂ ਤੋ), ਕਦੀ ਗੁਰੂ ਮਾਨਿਓ ਗ੍ਰੰਥ ਕਿਹਾ। ਪਰ ਇਹਨਾਂ ਭੋਲਿਆ ਨੂੰ ਕੀ ਪਤਾ ਕਿ ਇਸ ਮਹਾਨ ਗੁਰੂ ਗ੍ਰੰਥ ਸਾਹਿਬ ਰੂਪੀ ਖਜਾਨੇ ਕੋਲ ਤਾਂ ਵਿਰੋਧੀਆਂ ਨੇ ਤੁਹਾਨੂੰ ਆਉਣ ਹੀ ਨਹੀ ਦਿੱਤਾ।

ਇਹ ਕੋਈ ਪੰਗਾ ਜਾਂ ਆਪਣਾ ਗਿਆਨ ਨਹੀ ਇਹ ਉਸ ਮਹਾਨ ਗੁਰੂ ਨਾਨਕ ਸਾਹਿਬ ਜੀ ਦੀਆਂ ਵਿਚਾਰਾ ਹਨ। ਜਿੰਨਾ ਦੀ ਨਿਰੰਕਾਰੀ ਸੋਚ ਦੁਆਰਾ ਅਖੌਤੀ ਧਾਰਮਿਕ ਆਗੂਆਂ, ਪੁਜਾਰੀਆਂ ਨੂੰ ਪੰਗੇ ਪੈ ਗਏ ਸੀ ਜਦੋ ਉਹਨਾਂ ਨੇ ਇਹਨਾਂ ਲੋਕਾਂ ਦਾ ਭਾਂਡਾ ਚੌਰਸਤੇ ਵਿਚ ਭੰਨਿਆ।

ਅੱਜ ਜਦੋ ਲੋਕ ਇਹ ਗੱਲਾਂ ਸੁਣਦੇ ਹਨ ਤਾਂ ਉਹ ਹੈਰਾਨ ਪਰੇਸ਼ਾਨ ਹੋ ਜਾਂਦੇ ਹਨ। ਕਿਉਕਿ ਪਿਛਲੇ ਕੁਝ ਸਮੇ ਤੋ ਅਖੌਤੀ ਬਾਬਿਆਂ, ਸੰਤਾਂ ਨੇ ਕੁਫਰ ਹੀ ਬਹੁਤ ਤੋਲਿਆ ਹੈ। ਤੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋ ਕੋਹਾਂ ਕਦਮ ਦੂਰ ਕਰ ਦਿੱਤਾ। ਅੱਜ ਜਦੋ ਇਹ ਵਿਚਾਰਧਾਰਾ ਲੋਕਾਂ ਤਕ ਪਹੁੰਚੀ ਤਾਂ ਲੋਕ ਤਕਲੀਫ ਤਾਂ ਮੰਨਦੇ ਹੀ ਹਨ। ਪਰ ਚਲੋ ਸੋਨੇ ਦਾ ਪੂਰਾ ਮੁੱਲ ਤਪ ਕੇ ਮੁਸ਼ਿਕਲਾ ਸਹਿ ਕੇ ਹੀ ਪੈਂਦਾ ਹੈ।

ਗੁਰਸ਼ਰਨ ਸਿੰਘ

ਗੁਰਮਤਿ ਪ੍ਰਚਾਰਕ
+91-808-791-5039(ਨਾਗਪੁਰ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top