Share on Facebook

Main News Page

“ਸਿਮਰਨ” ਅਤੇ ਵਿਉਹਾਰ?

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੂਰੂ ਜੀ ਕਿ ਫ਼ਤਿਹ॥

ਸਿਮਰਨ ਦਾ ਸਿਧਾ ਅਖਰੀ ਮਤਲਬ ਹੈ ਯਾਦ ਜਾਂ ਚੇਤੇ ਰਖਣਾ, ਹਰ ਵੇਲੇ ਪ੍ਰਭੁ ਦੀ ਯਾਦ ਨੂੰ ਆਪਣੇ ਹਿਰਦੇ ਚ ਵਸਾ ਕੇ ਰਖਣਾ ਸਿਮਰਨ ਹੈ, ਕਰਤੇ ਦੀ ਹੋਂਦ ਅਤੇ ਉਰਦੇ ਕਰਮ ਚਿਤ ਵਿਚ ਵਸੇ ਹੋਣਾ (ਚੇਤੇ ਹੋਣਾ)ਹੀ ਸਿਮਰਨ ਹੈ

ਹਰ ਵੇਲੇ ਪ੍ਰਭੁ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਨਾ ਅਤੇ ਆਪਣੇ ਆਪ ਨੂੰ ਅਕਾਲ ਪੁਰਖ ਦੀ ਹੋਂਦ ਦਾ ਇਕ ਕਿਨਕਾ ਮਾਤਰ ਪਾਤਰ ਯਾਦ ਰਖਣਾ ਹੀ ਸਿਮਰਨ ਹੈ

ਗੁਰੁ ਮੇਰੇ ਸੰਗ ਸਦਾ ਹੈ ਨਾਲੈ ॥ ਸਿਮਰਿ ਸਿਮਰਿ ਤਿਸੁ ਸਦਾ ਸ੍ਮਾਲੇ  ॥ ਰਹਾਉ ॥

ਪਰ ਕੀ ਅਜ ਅਸੀਂ ਸਿਮਰਨ ਨੂੰ ਇਸੇ ਰੂਪ ਚ ਜਾਣਦੇ ਹਾਂ ਜਾਂ ਅਸੀ ਸਿਮਰਨ ਦੀ ਪਰਿਭਾਸ਼ਾ ਕੁਛ ਹੋਰ ਹੀ ਬਣਾ ਲਯੀ ਹੈ ????

ਵੇਖਿਯਾ ਗਿਆ ਹੈ ਕਿ ਕੁਛ ਖਾਸ ਕਿਸਮ ਦਿਯਾਂ ਜਾਥੇਬੰਦਿਯਾਂ ਆਪਣੇ ਨਾਲ ਜੁੜਨ ਵਾਲੇ ਨੌਜਵਾਨਾਂ ਨੂੰ ਖਾਸ ਕਿਸਮ ਦਿਯਾਂ ਨਾ ਕੇਵਲ ਪੋਸ਼ਾਕਾਂ ਪਾਉਣ ਨੂੰ ਪ੍ਰੇਰਦਿਯਾਂ ਹਨ ਬਲਕਿ ਉਹ ਸਬ ਖਾਸ ਤਰੀਕੇ ਨਾਲ ਜੋਰ ਜੋਰ ਦੀ ਕੂਕਾਂ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਹਨ ਅਤੇ ਫਿਰ ਕਹਿੰਦੇ ਹਨ ਕੇ ਉਹ ਸਿਮਰਨ ਕਰ ਰਹੇ ਹਨ ਪਤਾ ਨਹੀਂ ਕ੍ਯੋੰ ਉਹ ਇਹ ਭੁਲ ਜੰਦੇ ਹਨ ਕੇ ਜੋ ਪਰਮਾਤਮਾ ਸਦਾ ਅੰਗ ਸੰਗ ਅਤੇ ਹਾਜਰ ਹਜੂਰ ਹੈ ਉਸਨੁ ਜੋਰ ਜੋਰ ਦੀ ਚੀਕਾਂ ਮਾਰਨ ਨਾਲ ਨੇੜੇ ਨਹੀਂ ਸਦਿਯਾ ਜਾਂਦਾ, ਬਲਕਿ ਮਲਿਕ ਨੂੰ ਸਦਾ ਅੰਗ ਸੰਗ ਮਿਹਸੂਸ ਕਰਨਾ ਚਾਹਿਦਾ ਹੈ, ਅਤੇ ਉਸਦੀ ਗੋਦ ਦਾ ਆਨੰਦ ਮਾਨਣਾ ਚਾਹਿਦਾ ਹੈ

ਜਿਨਿ ਪਿਰੁ ਸੰਗੇ ਜਾਣਿਆ ਪਿਰੁ ਰਾਵੇ ਸਦਾ ਹਦੂਰਿ ॥੧॥

ਪਤਾ ਨਹੀਂ ਉਹ ਸਿਰਫ ਗੁਰੂ ਨੂੰ ਕ੍ਯੋੰ ਮੰਨੀ ਜੰਦੇ ਹਨ ਜਦ ਉਹ ਗੁਰੂ ਦੀ ਇਕ ਨਹੀਂ ਮਨਦੇ, ਪਤਾ ਨਹੀਂ ਉਹ ਸਦਾ ਸੰਗ ਰਹਿਣ ਵਾਲੇ ਪਰਮਾਤਮਾ ਅਕਾਲ ਪੁਰਖ ਨੂੰ ਦੂਰ ਕਿਓਂ ਮੰਦੇ ਹਨ ਸ਼ਾਯਦ ਉਨ੍ਹਾ ਗੁਰੂ ਦੀ ਕਹੀ ਇਸ ਗਲ ਵਲ ਕਦੀ ਧਿਆਨ ਹੀ ਨਹੀਂ ਦਿੱਤਾ

ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥

ਇਨ੍ਹਾ ਦੀ ਤੁਲਨਾ ਉਸ ਪੁੱਤਰ ਨਾਲ ਕੀਤੀ ਜਾ ਸਕਦੀ ਹੈ, ਜੋ ਰੋਜ ਸਵੇਰੇ ਆਪਣੇ ਪਿਤਾ ਦੇ ਪੈਰੀਂ ਤਾਂ ਪੈਂਦਾ ਹੈ, ਪਰ ਜੇ ਪਿਤਾ ਕਹੇ ਕੇ ਬੇਟੇ ਅੱਜ ਮੇਰਾ ਮਨ ਭਰਵਾਂ ਭਿੰਡੀ ਖਾਂਨ ਦਾ ਕਰਦਾ ਹੈ ਉਹ ਕਹਿੰਦਾ ਹੈ ਪਿਤਾਜੀ ਤੁਸੀਂ ਆਪਣੇ ਮਨ ਨੂੰ ਆਪਣੇ ਕੋਲ ਰਖੋ ਮੇਰੀ ਸ਼ਰਧਾ ਹੈ ਕਿ ਤੁਸੀਂ ਟੀਂਡੇ ਖਾਓ ਤੇ ਕਲ ਤੁਹਾਨੂ ਬੈਂਗਨ ਖਵਾਵਾਂਗਾ ਪਰ ਤੁਹਾਡਾ ਕਹਨਾ ਮਨ ਕੇ ਤੁਹਾਨੂ ਭਰਵਾਂ ਭਿੰਡੀ ਨਹੀਂ ਖਵਾਨੀ ਹਾਂ ਰੋਜ ਸਵੇਰੇ ਤੁਹਾਡੇ ਪੈਰੀਂ ਜਰੂਰ ਪਵਾਂਗਾ ਤਾਂਕਿ ਦੇਖਣ ਵਾਲੇਯਾਂ ਨੂ ਲੱਗੇ ਕੇ ਤੁਹਾਡਾ ਸਬ ਤੋਂ ਵੱਡਾ ਭਗਤ ਮੈਂ ਹੀ ਹਾਂ

ਜਿਸ ਸੁਚ ਭੇਟ ਨੂੰ ਮੁਕਾਣ ਦਾ ਸੰਦੇਸ਼ ਗੁਰੂ ਸਾਹਿਬਾਨ ਸਮੇ ਸਮੇ ਤੇ ਦਿੰਦੇ ਰਹੇ ਹਨ ਜਿਸ ਕਰਕੇ ਸਾਂਝੇ ਲੰਗਰ, ਸਾਂਝੇ ਸਰੋਵਰ ਅਤੇ ਹੋਰ ਉਪਰਾਲੇ ਗੁਰੂ ਸਾਹਿਬਾਨ ਨੇ ਸਮੇ ਸਮੇ ਤੇ ਕਿਤੇ ਉਨ੍ਹਾ ਨੂੰ ਨਕਾਰਦੇ ਹੋਇ ਇਨ੍ਹਾ ਨੇ ਆਪਣੀਆਂ ਨਵੀਆਂ ਰੀਤਾਂ ਚਲਾਯੀਆਂ ਹਨ, ਇਥੋਂ ਤਕ ਕਿ ਗੁਰੂ ਦੀ ਦੇਗ ਚੋਂ ਇਹ ਪ੍ਰਸ਼ਾਦ ਤਕ ਨਹੀਂ ਲੈਂਦੇ (ਅਖੇ ਆਪਣੇ ਜਥੇ ਦੇ ਸਿੰਘਾਂ ਦੇ ਹਥੀਂ ਬਣਿਆਂ ਪ੍ਰਸ਼ਾਦ ਅਤੇ ਪਰਸ਼ਾਦਾ ਹੀ ਛਕਾਂਗੇ) ਇਸੇ ਕਰਕੇ ਇਥੋਂ ਤਕ ਕੇ ਇਨ੍ਹਾਂਦੇ ਸੰਗੀ ਆਪਣੀ ਸਕੀ ਮਾਂ ਦੇ ਹਥੋਂ ਬਣੇ ਖਾਣੇ ਵੀ ਨਹੀਂ ਖਾਂਦੇ ਉਹ ਕਿਓਂ ਭੁਲ ਜੰਦੇ ਹਨ ਕੇ ਗੁਰੂ ਸਾਹਿਬ ਤੇ ਝੂਠੀ ਸੁਚ ਭੇਟ ਰਖਣ ਵਾਲੀਆਂ ਨੂੰ ਲਾਨਤ ਦਿੰਦੇ ਹੋਇ ਕਹਿੰਦੇ ਹਨ

ਕਹੁ ਪੰਡਿਤ ਸੂਚਾ ਕਵਨੁ ਠਾਉ  ਜਹਾਂ ਬੈਸਿ ਹਉ ਭੋਜਨੁ ਖਾਉ ੧॥ ਰਹਾਉ 

ਮੇਰੀ ਅਪੀਲ ਹੈ ਹਰ ਉਸ ਨੌਜਵਾਨ ਵੀਰ ਅਤੇ ਭੈਣ ਨੂੰ ਕਿ ਜੇ ਤੁਸੀਂ ਸਚੇ ਸਿਖ ਬਣਨਾ ਚਾਹੰਦੇ ਹੋ ਤੇ ਪਾਖੰਡ ਅਤੇ ਦਿਖਾਵੇ ਨੂੰ ਛਡ ਕੇ ਗੁਰੂ ਦੇ ਦਿਖਾਏ ਰਾਹ ਤੇ ਚੱਲਣ ਦਾ ਯਤਨ ਕਰੀਏ ਅਤੇ ਗੁਰੂ ਨੂੰ ਮੰਨਣ ਦੇ ਨਾਲ ਨਾਲ ਗੁਰੂ ਦੀ ਵੀ ਮੰਨੀਏ

ਗੁਰਸਿਖ ਮੀਤ ਚਲਹੁ ਗੁਰ ਚਾਲੀ  ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ੧॥ ਰਹਾਉ 

ਇਸ ਲੇਖ ਬਾਰੇ ਆਪ ਸਬ ਦੇ ਸੁਝਾਵਾਂ ਦਾ ਇੰਤਜਾਰ ਰਹੇਗਾ

ਸਰਬਜੋਤ ਸਿੰਘ (ਦਿੱਲੀ)
+91.981.001.7223
sarabjotsinghsahib@gmail.com
BB Pin: 27474815


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top