Share on Facebook

Main News Page

"ਸ੍ਰੋਮਣੀ ਕਮੇਟੀ ਚੋਣਾਂ" ਦੇ ਨਤੀਜਿਆਂ ਤੇਂ ਬਾਅਦ ਦਿਸ ਰਹੀ, "ਸਿੱਖੀ ਦੀ ਡਰਾਵਨੀ ਤਸਵੀਰ"

- "ਧਰਮ ਮਾਫੀਏ" ਦਾ ਸਿੱਖੀ ਤੇ ਕਬਜਾ
- "ਸੰਤ ਸਮਾਜ" ਨਾਮ ਦਾ "ਗੰਗੂ ਰਸੋਈਆ" ਸਿੱਖੀ ਨੂੰ "ਬ੍ਰਾਹਮਣਵਾਦ ਦਾ ਜਹਿਰ " ਪਰੋਸੇਗਾ
- "ਕੌਮ ਦੀ ਮਾਂ" ਅਖਵਾਉਣ ਵਾਲੀ "ਜਾਗਰੂਕ ਧਿਰ" ਦਾ ਚਰਿਤ੍ਰ ਵੀ ਸ਼ਕ ਦੇ ਘੇਰੇ ਵਿਚ
- ਕੌਮ ਦੇ "ਟੀਚਰ" ਅਖਵਾਉਣ ਵਾਲੇ ਬਹੁਤੇ "ਪ੍ਰਚਾਰਕ ਤੇ ਰਾਗੀ" ਜੱਥੇ ਆਪ ਗਿਆਣ ਵਿਹੂਣੇ
- ਕੌਮ "ਬ੍ਰਾਹਮਣਵਾਦ" ਨਾਮ ਦੀ "ਡਾਇਨ" ਦੀ ਬੁੱਕਲ ਵਿਚ ਤੜਫ ਤੜਫ ਕੇ ਦਮ ਤੋੜੇਗੀ
- "ਸਿੱਖ ਰਹਿਤ ਮਰਿਯਾਦਾ " ਨੂੰ ਸੁਧਾਰਨ ਦੀ ਬਜਾਏ, ਨਾਨਕ ਸ਼ਾਹੀ ਕੈਲੰਡਰ ਵਾਂਗ ਦੂਸ਼ਿਤ ਕਰ ਦਿਤਾ ਜਾਵੇਗਾ
- ਗੰਗੂ ਬ੍ਰਾਹਮਣ ਤੇ ਬਾਈਧਾਰ ਦੇ ਰਾਜਿਆਂ ਦਾ ਇਤਿਹਾਸ ਮਿਟਾ ਕੇ ਬੰਦਾ ਸਿੰਘ ਬਹਾਦੁਰ ਨੂੰ "ਬੰਦਾ ਵੈਰਾਗੀ" ਨਾਮ ਦਾ "ਹਿੰਦੂ ਜਰਨੈਲ" ਘੋਸ਼ਿਤ ਕਰ ਦਿਤਾ ਜਾਵੇਗਾ
- ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ "ਅਖੌਤੀ ਦਸਮ ਗ੍ਰੰਥ" ਦਾ ਹਨੇਰਾ ਤੁਹਾਨੂੰ ਹੁਣ ਥਾਂ ਥਾਂ ਤੇ ਦਿਖਾਈ ਦੇਵੇਗਾ
- ਗੂ ਗੂ ਕਰ ਕੇ "ਇਕ ਸ਼ਬਦ" ਦੀ ਤੋਤਾ ਰਟਨ ਕਰਨ ਵਾਲੇ ਹਜਾਰਾਂ "ਤਰਮਾਲੇ" ਖੂਬਾਂ ਵਾਂਗ ਉਗ ਆਂਉਣਗੇ, ਤੇ ਉਹ ਲੋਕਾਂ ਨੂੰ ਗੁਰਬਾਣੀ ਤੋਂ ਦੂਰ ਲੈ ਜਾਂਣਗੇ
- ਛੂਆ ਛੂਤ ਫੈਲਾਣ ਵਾਲੇ ਤੇ ਅਪਣੇ ਭਾਂਡਿਆਂ ਵਿਚ ਖਾਣ ਵਾਲੇ ਕਈ "ਪਾਖੰਡੀ ਜੱਥੇ" ਕੌਮ ਨੂੰ ਬ੍ਰਾਹਮਣ ਤੇ ਕਰਮਕਾਂਡੀ ਬਣਾਂ ਦੇਣਗੇ
- ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਤੇ ਸੱਚ ਬੋਲਣ ਵਾਲੇ ਹਰ ਸਿੱਖ ਨੂੰ ਪੰਥ ਤੋਂ ਛੇਕਿਆ ਜਾਵੇਗਾ ।ਉਸ ਦੀ ਜੁਬਾਨ ਬੰਦ ਕਰਨ ਲਈ ਕਿਸੇ ਵੀ ਹਥਕੰਡੇ ਦਾ ਇਸਤੇਮਾਲ ਕੀਤਾ ਜਾਵੇਗਾ
- ਪੰਥ ਦੇ ਇਤਿਹਾਸਕਾਰ, ਵਿਦਵਾਨ ਤੇ ਲਿਖਾਰੀ , ਸਿੱਖਾਂ ਨੂੰ ਸੁਚੇਤ ਕਰਨ ਦੀ ਬਜਾਇ ,ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਤੇ ਜਨਤਕ ਚਰਚਾ ਕਰਕੇ ਉਸ ਨੂੰ ਨਕਲੀ ਸਾਬਿਤ ਕਰਨ ਵਿਚ ਪੂਰਾ ਜੋਰ ਲਾ ਦੇਣਗੇ
- ਬਚਿਆ ਖੁਚਿਆ ਸਿੱਖ ਇਤਿਹਾਸ ਵੀ ਵਿਕ੍ਰਤ ਕਰ ਦਿਤਾ ਜਾਵੇਗਾ
- ਕੌਮ ਦੀ "ਅਡਰੀ ਪਛਾਣ ਤੇ ਸਵੈਮਾਨ" ਦੇ ਪ੍ਰਤੀਕ "ਨਾਨਕ ਸ਼ਾਹੀ ਕੈਲੰਡਰ" ਦਾ "ਅਸਲੀ ਚੇਹਰਾ" , ਕੌਮ ਹੁਣ ਕਦੀ ਵੀ ਨਹੀ ਵੇਖ ਸਕੇਗੀ
- ਤੱਖਤਾਂ ਤੇ "ਰਣਜੀਤ ਨਗਾੜੇ" ਦੀ ਥਾਂ ਤੇ "ਘੰਟੀਆਂ" ਦੀ ਅਵਾਜ ਸੁਣਾਈ ਦੇਵੇਗੀ
- ਗੁਰੂ ਘਰਾਂ ਵਿਚ "ਭਗਵਾ ਨਿਸ਼ਾਨ" ਝੁੱਲੇਗਾ.....

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top