Share on Facebook

Main News Page

ਅੱਜ "ਬ੍ਰਾਹਮਣ" ਨਾਮ ਦੇ ਇਹ "ਜਗਤ ਕਸਾਈ" ਤੇ "ਮਾਣਸ ਖਾਣੇਂ" ਸਿੱਖ ਅਤੇ ਸਿੱਖੀ, ਦੋਹਾਂ 'ਤੇ ਕਾਬਿਜ ਹੋ ਕੇ ਸਿੱਖੀ ਦਾ ਨਾਸ਼ ਕਰ ਰਹੇ ਹਨ

"ਗੁਰਬਾਣੀ ਵੀਚਾਰ"- ਭਾਗ -3

"ਗੁਰਬਾਣੀ ਵਿਚਾਰ" ਦੀ ਪਿਛਲੀ ਲੜੀ ਵਿਚ ਅੱਜ ਦੇ ਪਰਿਪੇਖ ਵਿੱਚ ,"ਧਾਰਮਿਕ ਮਾਫਿਆ" ਬਣ ਬੈਠੇ "ਕੇਸਾਧਾਰੀ ਬ੍ਰਾਹਮਣਾਂ" ਬਾਰੇ ਗੁਰਬਾਣੀ ਦੀ ਰੌਸ਼ਨੀ ਵਿਚ ਵੀਚਾਰ ਚਰਚਾ ਕੀਤੀ ਗਈ ਸੀ। ਇਸ ਬ੍ਰਾਹਮਣ ਦੀਆਂ ਕਰਤੂਤਾਂ ਨੂੰ ਸਾਹਿਬ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਨਿਖੇਦਿਆ ਹੀ ਨਹੀਂ ਗਇਆ, ਬਲਕਿ ਇਨਾਂ ਨੂੰ "ਜਗਤ ਕਸਾਈ" ( ਬੁਟਚਹੲਰਸ) ਤੇ "ਮਾਣਸ ਖਾਣੇਂ" (ਚੳਨਨਬਿੳਲਸ) ਤਕ ਕਹਿਆ ਗਇਆ ਹੈ। ਅਫਸੋਸ ਕਿ ਅੱਜ ਇਹ "ਜਗਤ ਕਸਾਈ" ਤੇ "ਮਾਣਸ ਖਾਣੇਂ", ਸਿੱਖ ਤੇ ਸਿੱਖੀ , ਦੋਹਾਂ 'ਤੇ ਕਾਬਿਜ ਹੋ ਕੇ, ਸਿੱਖੀ ਦਾ ਨਾਸ਼ ਕਰ ਰਹੇ ਨੇ। ਇਹ "ਕੇਸਾਧਾਰੀ ਬ੍ਰਾਹਮਣ" ਜੋ ਸਿੱਖ ਧਰਮ ਦਾ ਆਗੂ ਬਣ ਬੈਠਾ ਹੈ, ਤੇ ਅਾਪਣੇ "ਮਲੇਛ ਆਕਾ" ਦੀ ਖੁਸ਼ਾਮਦ ਕਰਕੇ ਤੇ ਉਸ ਦੀ ਹਾਂ ਵਿਚ ਹਾਂ ਮਿਲਾ ਕੇ (ਤਿਨ ਘਰ ਬ੍ਰਾਹਮਣ ਪੂਰੈ ਨਾਦ) "ਕੂੜਨਾਮੇ" ਜਾਰੀ ਕਰਦਾ ਹੈ। ਇਹ ਸਿੱਖੀ ਦਾ ਬਾਣਾ (ਮਥੈ ਟਿਕਾ ਤੇੜਿ ਧੋਤੀ ਕਖਾਈ) ਪਾ ਕੇ, ਇੱਕ ਧਰਮੀ ਸਿੱਖ ਹੋਣ ਦਾ ਪਾਖੰਡ ਕਰ ਰਿਹਾ ਹੈ। ਲੇਕਿਨ ਇਸ ਦੇ ਹੱਥ ਵਿਚ ਸੱਚ ਨੂੰ ਮੂੱਸਣ ਲਈ ਝੂਠ ਦੀ ਛੁਰੀ ਫੜੀ ਹੋਈ ਹੈ। ਇਸ ਨੂੰ ਨਾ ਰੱਬ ਦਾ ਡਰ ਹੈ, ਤੇ ਨਾਂ ਧਰਮ ਦੀ ਸ਼ਰਮ ਹੈ। ਚਹੁਆਂ ਪਾਸੇ ਝੂਠ ਦਾ ਸਮਰਾਜ ਫੈਲ ਗਇਆ ਹੈ। ਇਕ ਭੋਲਾ ਭਾਲਾ ਸਿੱਖ, ਇਨ੍ਹਾਂ ਦੇ ਫੈਲਾਏ ਜਾਲ ਵਿਚ ਫਸ ਕੇ, ਇਨ੍ਹਾਂ ਦੇ ਆਪਹੁਦਰੇ "ਕੂੜਨਾਮਿਆਂ" ਨੂੰ ਗੁਰੂ ਦਾ ਹੁਕਮ ਮੰਨ ਕੇ ਮੱਥਾ ਟੇਕੀ ਜਾ ਰਿਹਾ ਹੈ।

ਇਹ "ਜਗਤ ਕਸਾਈ" ਝੂਠ ਬੋਲਕੇ, ਝੂਠ ਦੀ ਹੀ ਕਮਾਈ ਖਾ ਰਿਹਾ ਹੈ। ਗੁਰੂ ਦਾ ਹੁਕਮ ਤੇ "ਗੁਰੂ ਗ੍ਰੰਥ ਸਾਹਿਬ ਦੀ ਬਾਣੀ" ਹੈ, ਜਿਸਨੂੰ "ਨਕਲੀ" ਤੇ "ਲਿਫਾਫੇ ਵਿਚ ਛੁਪਿਆ ਕੂੜ" ਕਹਿ ਕੇ ਇਸਨੂੰ ਰੱਦ ਕਰਨ ਦੀਆਂ ਸਾਜਿਸ਼ਾਂ, ਇਹ "ਕੇਸਾਧਾਰੀ ਬ੍ਰਾਹਮਣ" ਕਰ ਰਿਹਾ ਹੈ। ਇਹ ਬ੍ਰਾਹਮਣ ਕਿਸੇ ਜਾਤਿ ਵਿਸ਼ੇਸ਼ ਦਾ ਕੋਈ ਬੰਦਾ ਨਹੀਂ, ਇਹ ਬ੍ਰਾਹਮਣ ਮੇਰੇ, ਤੁਹਾਡੇ, ਤੇ ਪੂਰੀ ਕੌਮ ਵਿਚ ਮੌਜੂਦ ਹੈ, ਕਿਸੇ ਵਿਚ ਘੱਟ ਤੇ ਕਿਸੇ ਵਿਚ ਜਿਆਦਾ। ਜੋ "ਬ੍ਰਾਹਮਣਵਾਦੀ" ਸੋਚ ਦਾ ਅਨੁਸਰਣ ਕਰਦਾ ਹੈ, ਉਹ "ਬ੍ਰਾਹਮਣ" ਹੈ। ਆਉ ਇਸ "ਜਗਤ ਕਸਾਈ,"ਬ੍ਰਾਹਮਣ" ਨੂੰ ਗੁਰਬਾਣੀ ਦੀ ਰੌਸ਼ਨੀ ਵਿਚ ਸਮਝਣ ਦੀ ਕੋਸ਼ਿਸ਼ ਕਰਿਏ-

ਮਃ ੧ ॥ ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨ੍ਹ੍ਹਾ ਭਿ ਆਵਹਿ ਓਈ ਸਾਦ ॥ ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥ ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥ ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥ ਪੰਨਾਂ 471-472

ਸ਼ਬਦ ਦਾ ਭਾਵ:
ਮਨੁਖਾਂ ਨੂੰ ਠਗਣ ਤੇ ਮੁੱਸਣ ਵਾਲੇ "ਅਧਰਮੀ ਹਾਕਿਮ" ਤੇ ਮੁਗਲ ਹਨ। ਪੂਰੀ ਦੁਨੀਆ ਨੂੰ ਅਪਣੀ ਬ੍ਰਾਹਮਣਵਾਦੀ ਛੁਰੀ ਨਾਲ ਵੱਡ੍ਹਣ ਵਾਲੇ, ਇਹ ਬ੍ਰਾਹਮਣ ਜਿਨਾਂ ਦੇ ਗਲ ਵਿਚ ਜਨੇਊ ਹੈ। ਉਹ ਉਨਾਂ ਦੇ ਘਰ ਜਾਕੇ ਨਾਦ ਵਜਾਉਂਦੇ ਹਨ, (ਭਾਵ ਉਨ੍ਹਾਂ ਦੀ ਝੂਠੀ ਗਲ ਵਿੱਚ ਵੀ ਉਨਾਂ ਦੀ ਹਾਂ ਵਿਚ ਹਾਂ ਮਿਲਾਂਦੇ ਤੇ ਖੁਸ਼ਾਮਦ ਕਰਦੇ ਹਨ।) ਉਨ੍ਹਾਂ ਦੇ ਗਲਤ ਢੰਗ ਤੇ ਜੁਲਮਾਂ ਨਾਲ ਕੀਤੀ ਕਮਾਈ ਵਿਚੋਂ ਧਨ ਲੈ ਕੇ, ਉਹ ਅਾਪਣਾ ਘਰ ਚਲਾਉਂਦੇ ਨੇ। ਝੂਠ ਦੀ ਕਮਾਈ ਹੀ ਉਨਾਂ ਦੀ ਝੂਠੀ ਪੂੰਜੀ ਹੈ। ਝੂਠ ਬੋਲ ਬੋਲ ਕੇ ਉਹ ਝੂਠ ਦੀ ਕਮਾਈ ਕਰਦੇ ਤੇ ਝੂਠ ਦਾ ਹੀ ਖਾਂਦੇ ਨੇ। ਉਨ੍ਹਾਂ ਨੂੰ ਨਾਂ ਕੋਈ ਰੱਬ ਦੀ ਸ਼ਰਮ ਹੈ, ਤੇ ਨਾਂ ਕੋਈ "ਧਰਮ" ਦਾ ਭੈ ਹੈ। ਚਹੁਆਂ ਪਾਸੇ ਝੂਠ ਹੀ ਝੂਠ ਫੈਲਿਆ ਹੋਇਆ ਹੈ। ਮੱਥੇ ਤੇ ਟਿੱਕਾ ਲਾ ਕੇ ਧੋਤੀ ਆਦਿਕ ਪਹਿਰਾਵਾ ਪਹਿਨ ਕੇ ਧਰਮੀ ਹੋਣ ਦਾ ਪਾਖੰਡ ਕਰਦਾ ਹੈ। ਲੇਕਿਨ ਮਨੁਖਤਾ ਨੂੰ ਵਡ੍ਹਣ ਲਈ ਹਰ ਵੇਲੇ (ਬ੍ਰਾਹਮਣਵਾਦ) ਦੀ ਛੁਰੀ ਹੱਥ ਵਿਚ ਰਖਦਾ ਹੈ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top