Share on Facebook

Main News Page

ਅੱਜ ਦੇ ਪਰਿਪੇਖ ਵਿਚ ਸਾਡੇ ਉੱਚ ਅਦਾਰਿਆਂ 'ਤੇ ਕਾਬਿਜ "ਕੇਸਾਧਾਰੀ ਬ੍ਰਾਹਮਣ" ਦਾ ਚਰਿਤ੍ਰ

"ਗੁਰਬਾਣੀ ਵੀਚਾਰ"- ਭਾਗ -2

"ਸ਼ਬਦ ਵੀਚਾਰ" ਦੀ ਇਸ ਲੜੀ ਦੇ ਪਹਿਲੇ ਅੰਕ ਵਿਚ ਉਨਾਂ "ਬ੍ਰਾਹਮਣਾਂ" ਬਾਰੇ ਗੁਰਬਾਣੀ ਸ਼ਬਦ ਦੀ ਰੋਸ਼ਨੀ ਵਿਚ ਚਰਚਾ ਕੀਤੀ ਗਈ ਸੀ, ਜੋ ਸਿੱਖੀ ਵੇਸ਼ ਵਿਚ "ਗਵਾਲੇ" ਬਣ ਕੇ ਕੌਮ ਨੂੰ "ਗਾਈਆ" ਵਾਂਗ ਹਾਂਕ ਰਹੇ ਨੇ। ਅੱਜਸਾਡੇ "ਉੱਚ ਧਾਰਮਿਕ ਅਹੁਦਿਆਂ" ਉੱਤੇ ਅਪਣੇ "ਸਿਆਸੀ ਆਕਾਵਾਂ" ਦੀ ਮੇਹਰਬਾਨੀ ਨਾਲ ਕਾਬਿਜ ਉਨਾਂ "ਕੇਸਾਧਾਰੀ ਬ੍ਰਾਹਮਣਾਂ" ਦਾ ਵੀ ਉਹ ਹੀ ਚਰਿਤ੍ਰ ਹੈ, ਜੋ ਗੁਰੂ ਅਰਜੁਨ ਸਾਹਿਬ ਜੀ ਦੇ ਸ਼ਬਦ ਜੋ ਸ਼ਬਦ ਗੁਰੂ ਦੇ ਪੰਨਾ ਨੰ. 372 ਤੇ ਦਰਜ ਹੈ।

ਜਿਸ "ਬ੍ਰਾਹਮਣ" ਦਾ ਜਿਕਰ ਉਨਾਂ ਕੀਤਾ ਹੈ, ਹੂੰ ਬ ਹੂ ਉਸੇ "ਬ੍ਰਾਹਮਣ" ਦੇ ਦਰਸ਼ਨ ਸਾਡੇ ਉੱਚ ਧਾਰਮਿਕ ਅਦਾਰਿਆਂ ਤੇ ਕਾਬਿਜ "ਕੇਸਾਧਾਰੀ ਬ੍ਰਾਹਮਣਾਂ" ਵਿਚ ਹੋ ਰਹੇ ਨੇ। ਗੁਰਬਾਣੀ ਜੁਗੋ ਜੁਗ ਅਟੱਲ ਤੇ ਸੱਚ ਹੈ। ਇਹ "ਸਦੀਵੀ ਸੱਚ" ਹੈ ਤੇ ਆਉਣ ਵਾਲੇ ਸਮੇਂ ਅੰਦਰ ਵੀ ਸੱਚ ਦਾ ਹੀ ਸੁਨੇਹਾ ਦੇਂਦੀ ਰਹੇਗੀ। ਆਉ! ਅਜ ਦੇ ਪਰਿਪੇਖ ਵਿਚ ਗੁਰੂ ਬਾਣੀ ਅਨੁਸਾਰ ਉਸ "ਕੇਸਾਧਾਰੀ ਬ੍ਰਾਹਮਣ" ਦੇ ਚਰਿਤ੍ਰ ਨੂੰ ਸਮਝਣ ਦੀ ਕੋਸ਼ਿਸ਼ ਕਰਿਏ-

ਆਸਾ ਮਹਲਾ 5॥ ਦਾਨ ਦੇਇ ਕਰ ਪੂਜਾ ਕਰਨਾਂ॥ ਲੈਤ ਦੇਤ ਉਨ ਮੁਕਰਿ ਪਰਨਾਂ॥ ਐਸੇ ਬ੍ਰਾਹਮਣ ਡੂਬੇ ਭਾਈ॥ ਨਿਰਾਪਰਾਧ ਚਿਤਵਹਿ ਬੁਰਿਆਈ॥1॥ਰਹਾਉ॥ ਅੰਤਰਿ ਲੋਭ ਫਿਰਹਿ ਹਲਕਾਏ॥ ਨਿੰਦਾ ਕਰਹਿ ਸਿਰਿ ਭਾਰੁ ਉਠਾਇ॥ ਮਾਇਆ ਮੂਠਾ ਚੇਤੇ ਨਾਹੀ॥ ਭਰਮੈ ਭੂਲਾ ਬਹੁਤੀ ਰਾਹੀ॥ ਬਾਹਿਰ ਭੇਖ ਕਰਿਹ ਘਨੇਰੇ॥ ਅੰਤਰ ਬਿਖਿਆ ਉਤਰੀ ਘੇਰੇ॥ ਅਵਰ ਉਪਦੇਸੇ ਆਪਿ ਨ ਬੂਝੇ॥ ਐਸਾ ਬ੍ਰਾਹਮਣ ਕਹੀ ਨ ਸੀਝੇ॥ ਮੂਰਖ ਬ੍ਰਾਹਮਣ ਪ੍ਰਭੂ ਸਮਾਲਿ॥ ਦੇਖਤਿ ਸੁਨਤਿ ਤੇਰੇ ਹੈ ਨਾਲਿ॥ ਕਹਿ ਨਾਨਕ ਜੇ ਹੋਵੀ ਭਾਗੁ॥ ਮਾਨ ਛੋਡਿ ਗੁਰ ਚਰਣੀ ਲਾਗੁ॥4॥8॥ ਪੰਨਾ 372

ਪਦ ਅਰਥ- ਹੇ ਭਾਈ !ਇਹੋ ਜਹੇ ਬ੍ਰਾਹਮਣਾਂ ਨੂੰ (ਮਾਇਆ ਦੇ ਮੋਹ ਵਿਚ) ਡੁੱਬੇ ਹੋਏ ਜਾਂਣੋਂ, ਜੇੜ੍ਹੇ ਨਿਰਦੋਸੇ ਬੰਦਿਆ ਨੂੰ ਵੀ ਨੁਕਸਾਨ ਪਹੁਚਾਣ ਦੀ ਸੋਚਦੇ ਰਹਿੰਦੇ ਨੇ। ਇਹ ਬ੍ਰਾਹਮਣ ਲੈਂਦੇ ਦੇਂਦੇ ਵੀ (ਸਭ ਕੁਝ ਹਾਸਿਲ ਹੂੰਦਿਆ ਵੀ) ਸਦਾ ਮੁਕਰੇ ਰਹਿੰਦੇ ਹਨ। (ਕਦੇ ਅਪਣੇ ਜਜਮਾਨਾਂ (ਕੌਮ) ਦਾ ਧੰਨਵਾਦ ਨਹੀਂ ਕਰਦੇ, ਸਗੋਂ ਦਾਨ ਲੈ ਕੇ ਭੀ ਇਹ ਦਰਸਾਉਂਦੇ ਹਨ ਕਿ ਅਸੀਂ (ਕੌਮ) ਦਾ ਭਲਾ ਹੀ ਕਰ ਰਹੇ ਹਾਂ। ਪਰ ਇਹ ਬ੍ਰਾਹਮਣ! ਤੂੰ ਇਹ ਚੇਤੇ ਰਖ ਕੇ, ਜਿਸ ਪ੍ਰਭੂ ਦੇ ਦਰ ਤੇ ਤੂੰ ਆਖਿਰ ਪਹੁੰਚਣਾਂ ਹੈ, ਉਥੇ ਜਾ ਕੇ ਤੂੰ ਬਹੁਤ ਪਛਤਾਵੇਂਗਾ।

ਹੇ ਭਾਈ! ਉੰਝ ਤਾਂ ਇਹ "ਬ੍ਰਾਹਮਣ" ਆਪਣੇ ਆਪ ਨੂੰ ਵੇਦ ਆਦਿਕ (ਧਰਮ ਗ੍ਰੰਥਾਂ) ਦਾ ਗਿਆਤਾ ਸਮਝਦੇ ਹਨ, ਪਰ ਇਨਾਂ ਦੇ ਮਨ ਵਿਚ ਲੋਭ ਤੇ ਅਹੰਕਾਰ ਠਾਠਾਂ ਮਾਰ ਰਿਹਾ ਹੁੰਦਾ ਹੈ, ਤੇ ਇਹ ਲੋਭ ਨਾਲ ਹਲਕਾਨ ਹੋਏ ਫਿਰਦੇ ਹਨ। ਪਣੇ ਆਪ ਨੂੰ ਇਹ ਵਿਦਵਾਨ ਕਹਾਉਂਦੇ ਹਨ ਪਰ ਦੂਜਿਆਂ ਦੀ ਨਿੰਦਿਆ ਕਰਦੇ ਫਿਰਦੇ ਹਨ।

ਮਾਇਆ ਦੇ ਹੱਥੋਂ, ਪਣੇ ਆਤਮਕ ਜੀਵਨ ਦੀ ਪੂੰਜੀ ਲੁਟਾ ਬੈਠਾ ਇਹ ਬ੍ਰਾਹਮਣ, ਪਰਮਾਤਮਾਂ ਨੂੰ ਚੇਤੇ ਨਹੀਂ ਕਰਦਾ, ਪਰਮਾਤਮਾਂ ਇਸ ਨੂੰ ਯਾਦ ਨਹੀਂ ਰਹਿਆ। ਮਾਇਆ ਦੀ ਭਟਕਨਾਂ ਦੇ ਕਾਰਣ ਇਹ ਬ੍ਰਾਹਮਣ ਕਈ ਪਾਸੋਂ ਖੁਆਰ ਹੋਈ ਫਿਰਦਾ ਹੈ।

ਅਜਿਹੇ ਬ੍ਰਾਹਮਣਾਂ ਦੇ ਅੰਦਰ ਮਾਇਆ ਇਨਾਂ ਨੂੰ ਘੇਰ ਕੇ ਡੇਰਾ ਪਾਈ ਬੈਠੀ ਹੈ। ਪਰ ਬਾਹਰ ਲੋਕਾਂ ਨੂੰ ਪਤਿਆਨ ਵਾਸਤੇ ਆ ਪਣੇ ਆਪ ਨੂੰ ਲੋਕਾਂ ਦਾ ਧਾਰਮਿਕ ਆਗੂ ਦਸਣ ਵਾਸਤੇ, ਕਈ (ਧਾਰਮਿਕ) ਭੇਖ ਕਰਦੇ ਹਨ।

ਇਹ ਬ੍ਰਾਹਮਣ ਹੋਰਨਾਂ ਨੂੰ ਤੇ ਉਪਦੇਸ ਕਰਦਾ ਹੈ, ਪਰ ਆਪ ਉਸ ਤੇ ਅਮਲ ਨਹੀਂ ਕਰਦਾ। ਅਜਿਹਾ ਬ੍ਰਾਹਮਣ ਕਿਤੇ ਵੀ ਕਾਮਯਾਬ ਨਹੀਂ ਹੁੰਦਾ।

ਹੇ ਨਾਨਕ! (ਅਜੇਹੇ ਬ੍ਰਾਹਮਣ ਨੂੰ ਆਖ!) ਹੇ ਮੂਰਖ ਬ੍ਰਾਹਮਣਾ! ਪਰਮਾਤਮਾਂ ਨੂੰ (ਅਪਣੇ ਹਿਰਦੇ ਵਿਚ) ਯਾਦ ਕਰਿਆ ਕਰ। ਉਹ ਪਰਮਾਤਮਾ ਤੇਰੇ ਸਾਰੇ ਕੰਮ ਵੇਖਦਾ ਸੁਣਦਾ ਤੇ ਤੇਰੇ ਸਾਮਹਣੇ ਖੜਾ ਹੈ। ਜੇ ਤੇਰੇ ਭਾਗ ਜਾਗਣ (ਤੇਰੀ ਉੱਚੀ ਜਾਤਿ ਤੇ ਵਿਦਵੱਤਾ ਦਾ) ਮਾਣ ਛੱਡ ਗੁਰੂ ਦੀ ਸਰਣ ਪੈ ਜਾ।

ਸ਼ਬਦ ਅਰਥ - ਟੀਕਾ ਪ੍ਰੋਫੇਸਰ ਸਾਹਿਬ ਸਿੰਘ ਜੀ

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top