Share on Facebook

Main News Page

ਜੋਗਿੰਦਰ ਸਿੰਘ ਸਪੋਕਸਮੈਨ ਦੀਆਂ ਯੱਬਲੀਆਂ, ਕੌਮ ਨੂੰ ਖੂਹ ਵਿੱਚ ਧਕੇਲਣ ਦਾ ਕੋਝਾ ਯਤਨ

ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਹੈ-

ਕਲਿ ਹੋਈ ਕੁਤੇ ਮੂਹੀ ਖਾਜ ਹੋਆ ਮੁਰਦਾਰੁ॥ ਕੂੜ ਬੋਲ ਬੋਲ ਬੋਲ ਭੌਕਣਾਂ ਚੂਕਾ ਧਰਮੁ ਬੀਚਾਰੁ॥
ਜਿਨ ਜੀਵੰਦਿਆ ਪਤਿ ਨਹੀਂ ਮੂਇਆਂ ਮੰਦੀ ਸੋਇ॥ ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ॥1॥
1242

ਅਰਥ: ਰੱਬ ਤੋਂ ਵਿਛੜੀ ਲੁਕਾਈ ਨੂੰ ਕੁੱਤੇ ਵਾਂਗ ਖਾਣ ਦਾ ਹਲਕ ਪੈ ਜਾਂਦਾ ਹੈ।ਇਹ ਲੁਕਾਈ ਕੁੱਤੇ ਵਾਂਗ ਮੁਰਦਾਰ ਖਾਣੇ ਲਈ ਸਦਾ ਭੌਕਦੀ ਹੈ।ਇਸ ਤਰ੍ਹਾਂ ਉਸ ਦੇ ਅੰਦਰੋ ਰੱਬ ਦੀ ਵੀਚਾਰ ਮੁਕ ਜਾਂਦੀ ਹੈ।ਇਹੋ ਜਹੇ ਲੋਕ ਜਦੋਂ ਜੀਉੰਦੇ ਨੇ ਇਨਾਂ ਦੀ ਕੋਈ ਇੱਜਤ ਨਹੀਂ ਕਰਦਾ ।ਜਦੋਂ ਮਰ ਜਾਂਦੇ ਨੇ ਤੇ ਇਨਾਂ ਦੇ ਸਿਰਫ ਭੈੜ ਨੂੰ ਯਾਦ ਕੀਤਾ ਜਾਂਦਾ ਹੈ।

ਕੁਝ ਦਿਨ ਪਹਿਲਾਂ ਵੀ ਮੈਂ ਇਕ ਲੇਖ ਲਿਖਿਆ ਸੀ ਕੇ ਜਦੋਂ ਕੋਈ ਬੰਦਾ ਬਹੁਤਾ ਖਾ ਲੈਂਦਾ ਹੈ, ਤੇ ਉਹ ਉਲਟੀਆਂ ਕਰਨ ਲਗ ਪੈਂਦਾ ਹੈ। ਅਜ ਅਖੌਤੀ ਵਿਦਵਾਨਾਂ ਦਾ ਵੀ ਉਹ ਹੀ ਹਾਲ ਹੈ, "ਦੰਭੀ ਵਿਦਵਤਾ ਦਾ ਮੁਰਦਾਰ ਖਾਂਣਾਂ" ਹੁਣ ਇਨਾਂ ਨੂੰ ਪੱਚ ਨਹੀਂ ਰਿਹਾ।ਇਨਾਂ ਅਖੌਤੀ ਵਿਦਵਾਨਾਂ ਵਿਚੋਂ ਅਜ 20.07.2011 ਦੀ, ਅਪਣੀ ਸੰਪਾਦਕੀ ਵਿਚ ਬੇ ਸਿਰ ਪੈਰ ਦੀਆਂ ਯਬਲੀਆਂ ਮਾਰਕੇ ਜੋਗਿੰਦਰ ਸਿੰਘ , ਇਨਾਂ ਸਿਰ ਫਿਰੇ ਵਿਦਵਾਨਾਂ ਦੀ ਕਤਾਰ ਵਿਚ ਸਭਤੋਂ ਅਗੇ ਆ ਕੇ ਖੜਾ ਹੋ ਗਇਆ ਹੈ।ਗਲ ਕਰ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ( ਜੋ ਕਰਤਾਰ ਪੁਰ ਵਾਲੀ ਬੀੜ ਦਾ ਹੀ ਦੂਜਾ ਰੂਪ ਹੈ) ਦੀ ਤੇ ਸਿਰਲੇਖ ਦੇ ਰਿਹਾ ਹੈ-" ਕੂੜ ਫਿਰੇ ਪਰਧਾਨ ਵੇ ਲਾਲੋ।" , ਗੁਰੂ ਨਾਨਕ ਦੀ ਸੱਚ ਦੀ ਗਲ ਤੇ ਸਦੀਵੀ ਸੱਚ ਹੈ ,ਅੱਜ ਕੂੜ ਹੀ ਅਗੇ ਹੋਕੇ ਚਲ ਰਿਹਾ ਹੈ ,ਤੇ ਸੱਚ ਦੀ ਗਲ ਕਰਨ ਵਾਲੇ "ਮੂਰਖ" ਤੇ "ਲਤਾਂ ਮੁਕਿਆਂ ਨਾਲ ਗਲ ਕਰਨ ਵਾਲੇ" ਕਰਾਰ ਦਿਤੇ ਜਾ ਰਹੇ ਨੇ। ਅਖੋਤੀ ਵਿਦਵਾਨ ਨੂੰ ਅਪਣੇ ਸੰਪਾਦਕੀ ਵਿਚ ਬੇ ਸਿਰ ਪੈਰ ਦੀਆਂ ਯਬਲੀਆ ਮਾਰਨ ਵੇਲੇ ਇਨਾਂ ਵੀ ਯਾਦ ਨਹੀਂ ਰਿਹਾ ਕੇ ਉਸ ਸਿੱਖਾਂ ਦੇ "ਸ਼ਬਦ ਗੁਰੂ , ਗੁਰੂ ਗ੍ਰੰਥ ਸਾਹਿਬ ਜੀ " ਬਾਰੇ ਗਲ ਕਰ ਰਿਹਾ ਹੈ,( ਜਿਸ ਦੇ ਨਾਲ ਸਿੱਖ ਦੀ ਬਹੁਤ ਡੂਗੀ ਧਾਰਮਿਕ ਸ਼ਰਧਾ ਜੁੜੀ ਹੋਈ ਹੈ ) ਨਾਂ ਕੇ ਕਿਸੇ ਆਮ ਲਿਖਾਰੀ ਦੀ ਲਿਖੀ ਤੇ ਕਿਸੇ ਪ੍ਰੋਫੇਸ਼ਨਲ ਪਬਲਿਸ਼ਰ ਦੀ ਛਾਪੀ ਇਕ ਆਮ ਕਿਤਾਬ ਬਾਰੇ। ਇਹ ਅਖੋਤੀ ਵਿਦਵਾਨ ਸ਼ਾਇਦ ਅਪਣੇ ਆਪ ਨੂੰ "ਸਿੱਖ ਅਧਿਆਤਮ" ਦਾ ਇਕ "ਵਿਗਿਆਨਿਕ ਜਾਂ ਖੋਜੀ" ਹੋਣ ਦਾ ਭੁਲੇਖਾ ਅਪਣੇ ਮੰਨ ਵਿਚ ਪਾਲੀ ਬੈਠਾਂ ਹੈ। ਉਸਨੂੰ ਇਹ ਵੀ ਅਹਿਸਾਸ ਨਹੀਂ ਰਿਹਾ ਕੇ ਉਹ ਉਸ "ਗੁਰੂ ਦੀ ਗਲ ਕਰ ਰਿਹਾ ਹੈ, ਜੋ ਸਿੱਖ ਦਾ ਗੁਰੂ ਹੀ ਨਹੀਂ ਸਭ ਕੁਝ ਹੈ"। ਇਸ ਸ਼ਬਦ ਗੁਰੂ ਨਾਲ ਜੁੜ ਕੇ ਹੀ ਇਕ "ਸਿੱਖ" ਅਪਣੇ ਆਪ ਨੂੰ "ਸਿੱਖ" ਹੋਣ ਦਾ ਇਹਸਾਸ ਕਰਦਾ ਹੈ , ਤੇ "ਗੁਰ ਦਾ ਸਿੱਖ" ਅਖਵਾਊਂਦਾ ਹੈ।

ਅੱਜ ਇਕ ਸਾਜਿਸ਼ ਦੇ ਅਧੀਨ, ਗੁਰੂ ਗ੍ਰੰਥ ਸਾਹਿਬ ਉਤੇ ਚੌਤਰਫਾ ਹਮਲੇ ਕੀਤੇ ਤੇ ਕਰਵਾਏ ਜਾ ਰਹੇ ਹਨ। ਸਿੱਖਾਂ ਦੇ ਦੁਸ਼ਮਣਾਂ ਨੇ ਸਿੱਖਾਂ ਦੀ ਨਸਲਕੁਸ਼ੀ ਕਰ ਕੇ ਵੀ ਵੇਖ ਲਈ, ਸਿੱਖ ਨਹੀਂ ਮਰਿਆ। ਹੁਣ ਸਿੱਖੀ ਨੂੰ ਹੀ ਨੇਸਤੇ ਨਾਬੂਦ ਕਰਨ ਦੀਆ ਸਾਜਿਸ਼ਾ ਗੱੜ੍ਹ ਲਈਆ ਗਈਆਂ ਨੇ। ਨਵਾਂ ਵਿਕ੍ਰਤ ਸਿੱਖ ਇਤਿਹਾਸ ਲਿਖਿਆ ਤੇ ਲਿਖਵਾਇਆ ਜਾ ਰਿਹਾ ਹੈ। ਗੁਰੂ ਦੇ ਸਿਰਜੇ ਅਕਾਲ ਤਖਤ ਦੇ ਸਿਧਾਂਤ ( ਜੋ ਸਿੱਖ ਕੌਮ ਦੀ ਵਖਰੀ ਤੇ ਅਜਾਦ ਹਸਤੀ ਦਾ ਪ੍ਰਤੀਕ ਹੈ) ਨੂੰ "ਨਕਲੀ", "ਅਖੋਤੀ" ਤੇ ਇਕ "ਥੜਾ" ਜਹੇ ਮਾਮੂਲੀ ਤੇ ਬੇਸ਼ਰਮੀ ਭਰੇ ਸ਼ਬਦ ਵਰਤ ਕੇ ਅਪਮਾਨਿਤ ਕੀਤਾ ਜਾ ਰਿਹਾ ਹੈ। ਜਾਗਰੂਕ ਧਿਰਾਂ ਅਪਣੀ ਵਿਦਵਤਾ ਦੇ ਝੱਸ ਨੂੰ ਪੂਰਾ ਕਰਨ ਲਈ, ਇਨਾਂ ਅਖੌਤੀ ਤੇ ਦੁਸ਼ਮਨਾਂ ਦੇ ਹੱਥ ਵਿਕ ਚੁਕੇ ਇਨਾਂ "ਭਾੜੇ ਦੇ ਵਿਦਵਾਨਾਂ" ਨੂੰ "ਖੋਜ ਤੇ ਗਿਆਨ " ਦਾ ਖਜਾਨਾਂ ਸਮਝ ਰਹੇ ਨੇ ਤੇ ਇਨਾਂ ਬਾਰੇ ਕੌਮ ਨੂੰ ਅਗਾਹ ਕਰਨ ਵਾਲੇ ਪੰਥ ਦਰਦੀਆ ਨੂੰ "ਰੂੜੀਵਾਦੀ" ਤੇ "ਸੰਪ੍ਰਦਾਈ" ਵਿਚਾਰ ਧਾਰਾ ਵਾਲਾ ਕਹਿ ਕੇ "ਡਿਮਾਰਲਾਈਜ" ਕਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੇ ਦੋਸ਼ ਪੂਰਣ ਸਰੂਪ ਪੈਸੇ ਦੇ ਕੇ ਪ੍ਰਾਈਵੇਟ ਲੋਕਾਂ ਕੋਲੋਂ ਜਾਣ ਬੂਝ ਕੇ ਕਿਸੇ ਸਾਜਿਸ਼ ਦੇ ਤਹਿਤ ਲਿਖਵਾਏ ਗਏ।ਕੀ ਸ਼੍ਰੋਮਣੀ ਕਮੇਟੀ ਕੋਲ ਅਪਣੀ ਪ੍ਰੇਸ ਨਹੀਂ?

ਖਾਲਸਾ ਜੀ ਜਾਗੋ! ਇਹ ਜੋਗਿੰਦਰ ਸਿੰਘ ਇਕਲਾ ਹੀ ਨਹੀਂ ਜੋ ਗੁਰੂ ਗ੍ਰੰਥ ਸਾਹਿਬ ਨੂੰ ਸਵਾਲਾਂ ਦੇ ਘੇਰੇ ਵਿਚ ਖੜਾ ਕਰ ਰਿਹਾ ਹੈ, ਬਹੁਤ ਸਾਰੇ ਯੁਨੀਵਰਸਿਟੀਆਂ ਦੇ ਸਾਬਕਾ ਮੁਲਾਜਿਮ ਤੇ ਲਿਖਾਰੀ ਵੀ ਸਿੱਖ ਇਤਿਹਾਸ ਨੂੰ ਵਿਕ੍ਰਤ ਕਰਨ ਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਨੂੰ ਭੰਬਲਭੁਸੇ ਪਾਂਉਣ ਵਾਲੀਆ ਗੱਲਾਂ ਲਿਖਣ ਲਈ ਲਗਾਏ ਗਏ ਹਨ। ਜੋਗਿੰਦਰ ਸਿੰਘ ਦੀ ਸੜੀ ਹੋਈ ਮਾਨਸਿਕਤਾ ਇਸ ਸੰਪਾਦਕੀ ਨੂੰ ਪੜ੍ਹ ਕੇ ਸਹਿਜ ਹੀ ਲਗਾਈ ਜਾ ਸਕਦੀ ਹੈ, ਕੇ ਉਹ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਇਕ "ਲਿਫਾਫਾ" ਕਹਿ ਕੇ ਸੰਬੋਧਿਤ ਕਰ ਰਿਹਾ ਹੈ। ਇਸ ਸਿਰਫਿਰੇ ਸੰਪਾਦਕ ਦੀ ਇਹ ਸੰਪਾਦਕੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਅਪਣੇ ਜੀਵਨ ਦਾ ਅਧਾਰ ਸਮਝਣ ਵਾਲੇ ਹਰ ਸਿੱਖ ਦਾ ਹਿਰਦਾ ਵਲੂੰਧਰਿਆ ਗਇਆ ਹੈ।

ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਹੀ ਸੋਧਨ ਦੀ ਵਕਾਲਤ ਕਰ ਰਿਹਾ ਹੈ, ਤੇ ਉਸ ਨੂੰ "ਲਿਫਾਫਾ" ਕਹਿ ਕੇ ਅਪਣੇ "ਅਸਿੱਖ" ਹੋਣ ਦਾ ਸਬੂਤ ਦੇ ਰਿਹਾ ਹੈ। ਜੋ ਬੰਦਾ ਅਪਣੇ ਗੁਰੂ ਨੂੰ ਕਟਘਰੇ ਵਿਚ ਖੜਾ ਕਰ ਰਿਹਾਂ ਹੈ ਉਹ ਨਾਂ ਤੇ ਇਕ "ਸਿੱਖ " ਅਖਵਾਉਣ ਦੇ ਕਾਬਿਲ ਹੈ ਤੇ ਨਾਂ ਹੀ ਉਹ "ਬਾਬੇ ਨਾਨਕ ਦੇ ਉਚੇ ਦਰ" ਵਿਚ ਰਹਿਨ ਕਾਬਿਲ ਹੈ। ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲਾ ਤੇ ਉਸ ਤੇ ਸਵਾਲੀਆ ਨਿਸ਼ਾਨ ਕਾਉਣ ਵਾਲਾ ਤੇ ਗੁਰੂ ਨਾਨਕ ਦਾ ਨਾਮ ਵੀ ਅਪਣੀ ਜੁਬਾਨ ਤੇ ਲਿਆਏ, ਇਹ ਵੀ ਕਿਸੇ ਸਿੱਖ ਨੂੰ ਮੰਜੂਰ ਨਹੀਂ ਹੈ। ਇਹੋ ਜਹੇ ਲੋਕ ਤੇ ਉਹ ਕੰਮ ਕਰ ਰਹੇ ਨੇ ਜਿਵੇਂ ਕੇ ਕੋਈ ਅਪਣੀ "ਮਾਂ" ਨੂੰ ਸਰੇ ਬਾਜਾਰ ਖੜਾ ਕਰਕੇ ਭੀੜ ਇਕੱਠੀ ਕਰਕੇ ਇਹ ਪੁਛੈ ਕੇ "ਹੁਣ ਦਸ, ਮੇਰਾ ਅਸਲ ਪਿਉ ਕੌਣ ਹੈ? ਤੇ ਕਿਥੇ ਹੈ"? ਇਹ ਇਕ ਪਾਸੇ ਤੇ ਕਹਿ ਰਿਹਾ ਹੈ ਕੇ ਗੁਰੂ ਗ੍ਰੰਥ ਸਾਹਿਬ ਦਾ ਅਸਲੀ ਸਰੂਪ ਗੁਵਾਚ ਚੁਕਾ ਹੈ, ਦੂਜੇ ਪਾਸ ਇਸ ਬੀੜ ਦੀ ਸੁਧਾਈ ਦੀ ਗਲ ਕਰ ਰਿਹਾ ਹੈ। ਇਸ ਸੰਪਾਦਕ ਕੋਲੋਂ ਕੋਈ ਇਹ ਪੁਛੇ ਕੇ ਤੂੰ ਸੁਧਾਈ ਕਰੇਂਗਾ ਕਿਸ ਅਧਾਰ ਤੇ ,ਜੇ ਅਸਲੀ ਬੀੜ ਹੀ ਖੌ ਚੁਕੀ ਹੈ?

"ਖਾਲਸਾ ਜੀ ਜਾਗੋ! ਇਨਾਂ ਪੈਸੇ ਦੇ ਪੁਤਰਾਂ ਨੇ ਹੁਣ ਅਪਣੀ ਮਾਂ (ਗੁਰੂ ਗ੍ਰੰਥ ਸਾਹਿਬ) ਨੂੰ ਚੌਰਾਹੇ ਤੇ ਖੜਾ ਕਰ ਦਿਤਾ ਹੈ, ਤੇ ਇਹ ਉਹ ਹੀ ਸਵਾਲ ਉਸ "ਸ਼ਬਦ ਗੁਰੂ " ਕੋਲੋਂ ਪੁਛ ਰਹੇ ਨੇ। ਬ੍ਰਾਂਹਮਣਵਾਦੀਆਂ ਦੇ ਚੌਤਰਫਾ ਹਮਲਿਆਂ ਦੇ ਨਾਲ ਨਾਲ ਇਹ ਕਾਮਰੇਡ ਵੀ ਖੜੇ ਹੋ ਗਏ ਨੇ ਸਿੱਖੀ ਨੂੰ ਢਾਅ ਲਾਉਣ ਲਈ। ਇਨਾਂ ਕਾਮਰੇਡਾਂ ਤੇ ਬ੍ਰਾਹਮਣਵਾਦੀ ਹਮਲਾਵਰਾਂ ਤੋਂ ਹੁਣ ਸ਼ਾਇਦ ਹੀ ਸਿੱਖੀ ਬਚ ਸਕੇ, ਕਿਉਕੇ ਜਾਗਰੂਕ ਤਬਕੇ ਦਾ ਇਕ ਬਹੁਤ ਵੱਡਾ ਵਰਗ ਇਨਾਂ ਅਖੌਤੀ ਵਿਦਵਾਨਾਂ ਨੂੰ "ਖੋਜੀ ਵਿਦਵਾਨ" ਸਮਝ ਕੇ ਇਨਾਂ ਦੀ ਪਿਠ ਤੇ ਖੜਾ ਹੈ। ਇਕ ਪਾਸੇ ਇਹ ਕਾਮਰੇਡ ਹਨ ਜਿਨਾਂ ਪਹਿਲਾਂ "ਦਸਮ ਗ੍ਰੰਥ" ਦੀ ਵੀਰੋਧਤਾ ਕਰਕੇ ਜਾਗਰੂਕ ਤਬਕੇ ਵਿਚ ਪੰਥ ਵਿਚ ਅਪਣੀ ਥਾ ਬਣਾਂਈ, ਤੇ ਹੁਣ ਗੁਰੂ ਗ੍ਰੰਥ ਸਾਹਿਬ ਤੇ ਅਕਾਲ ਤਖਤ ਦੇ ਨਿਆਰੇ ਸਿਧਾਂਤ ਨੂੰ ਬਰਬਾਦ ਕਰਨ ਦਾ ਜਾਲ ਬੁਣ ਚੁਕੇ ਨੇ ਦੂਜੇ ਪਾਸੇ ਬ੍ਰਾਹਮਣਵਾਦੀ ਦਸਮ ਗ੍ਰੰਥੀਏ ਹਨ, ਜੋ ਇਹ ਕਹਿ ਕੇ ਉਸ ਅਸ਼ਲੀ਼ਲ ਕੂੜ ਕਿਤਾਬ ਦੀ ਪੈਰਵੀ ਕਰ ਰਹੇ ਨੇ ਕੇ ਗੁਰੂ ਗ੍ਰੰਥ ਸਾਹਿਬ ਵਿਚ ਵੀ ਅਸ਼ਲੀ਼ਲ ਸ਼ਬਦਾਵਲੀ ਵਰਤੀ ਗਈ ਹੈ। ਉਨਾਂ ਦਸਮ ਗ੍ਰੰਥੀਆ ਦੀ ਇਸ ਗਲ ਤੇ ਇਨਾਂ ਆਪ ਹੀ ਮੁਹਰ ਲਾ ਦਿਤੀ ਹੈ, ਜੋ ਇਹ ਕਹਿੰਦੇ ਸਨ ਕੇ ਇਹ ਅੱਜ ਦਸਮ ਗ੍ਰੰਥ ਤੇ ਅਟੈਕ ਕਰ ਰਹੇ ਨੇ ਕਲ ਗੁਰੂ ਗ੍ਰੰਥ ਸਾਹਿਬ ਉਤੇ ਅਟੈਕ ਕਰਣਗੇ। ਜਦ ਕੇ ਇਹ ਜਾਗਰੂਕ ਸਿੱਖ ਨਾਂ ਹੋ ਕੇ "ਕਾਮਰੇਡ" ਤੇ "ਨਾਸਤਿਕ" ਸੋਚ ਵਾਲੇ ਲੋਕ ਹਨ ।ਇਨਾਂ ਦੀ ਸਿੱਖ ਧਰਮ ਵਿਚ ਕੋਈ ਆਸਥਾ ਹੈ ਹੀ ਨਹੀਂ।

ਖਾਲਸਾ ਜੀ! ਹੁਣ ਸਿਰਫ ਗਲਾਂ ਕਰਨ ਨਾਲ ਹੀ ਕੁਝ ਨਹੀਂ ਜੇ ਹੋਣਾਂ ਚਾਰ ਲੇਖ ਲਿਖੇ ਤੇ ਚਾਰ ਪੜ੍ਹ ਕੇ ਵਿਸਰ ਗਏ। ਪੂਰੀ ਕੌਮ ਨੂੰ ਐਸੇ ਬੰਦਿਆਂ ਦੀ ਪਛਾਣ ਕਰਕੇ, ਕੌਮ ਦੇ ਵੇੜ੍ਹੇ ਤੋ ਹਮੇਸ਼ਾ ਲਈ ਬਾਹਰ ਕੜ੍ਹਨ ਤੇ ਇਂਨਾਂ ਦੀ ਸਿੱਖ ਵਿਰੋਧੀ ਸੋਚ ਦਾ ਪਰਦਾ ਫਾਸ਼ ਕਰਨਾਂ ਪਵੇਗਾ। ਜੇ ਐਸਾ ਜਲਦੀ ਹੀ ਨਾਂ ਕੀਤਾ ਗਇਆ ਤੇ ਜੇ ਗੁਰੂ ਗ੍ਰੰਥ ਸਾਹਿਬ ਹੀ ਨਾਂ ਰਹੇ ਤੇ ਸਿੱਖ ਤੇ ਸਿੱਖੀ ਕਿਥੇ ਰਹਿਣੀ ਜੇ। ਇਕ ਪਾਸੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿਤਾ ਗਇਆ, ਕੌਮ ਦੇ ਜਾਗਰੂਕ ਅਖਵਾਉਣ ਵਾਲੇ ਤਬਕੇ ਨੇ ਕੀ ਕਰ ਲਿਆ? "ਸਿੱਖ ਇਤਿਹਾਸ" ਤੇ "300 ਸਾਲ ਸਿੱਖ ਇਤਿਹਾਸ ਨਾਲ" ਨਾਮ ਦੀਆਂ ਕਿਤਾਬਾਂ ਬਚੇ ਖੁਚੇ ਸਿੱਖ ਇਤਿਹਾਸ ਨੂੰ ਵਿਕ੍ਰਤ ਕਰਨ ਵਾਲੀਆਂ ਛਾਪੀਆ ਤੇ ਵੰਡੀਆਂ ਗਈਆ, ਸਿੱਖਾਂ ਦੇ ਜਾਗਰੂਕ ਤਬਕੇ ਨੇ ਕੀ ਕਰ ਲਿਆ? ਦਰਬਾਰ ਸਾਹਿਬ ਦੀ ਨਕਲ ਵਾਲਾ ਦੂਜਾ ਗੁਰਦਵਾਰਾ ਪੰਜਾਬ ਵਿਚ ਬਣਾਂ ਦਿਤਾ ਗਇਆਂ, ਸਿੱਖਾਂ ਦੇ ਜਾਗਰੂਕ ਤਬਕੇ ਨੇ ਕੀ ਕਰ ਲਿਆਂ? 1100 ਕਰੋੜ ਰੁਪਏ ਦਾ "ਗੁਰਬਾਣੀ ਪ੍ਰਸਾਰਣ ਘਪਲਾ" ਹੋ ਗਇਆ ਇਸ ਜਾਗਰੂਕ ਤਬਕੇ ਨੇ ਕੀ ਕਰ ਲਿਆ? ਸੁਨਹਿਰੀ ਅਖਰਾਂ ਵਾਲੇ "ਵਿਕ੍ਰਤ ਸਰੂਪ" ਜਾਣ ਬੂਝ ਕੇ ਇਕ ਪ੍ਰਾਈਵੇਟ ਬੰਦੇ ਕੋਲੋਂ ਛਪਵਾਏ ਗਏ ਤੇ ਵੰਡੇ ਗਏ ਜਾਗਰੂਕ ਤਬਕੇ ਨੇ ਕੀ ਕਰ ਲਿਆ?

ਖਾਲਸਾ ਜੀ ! ਅਸੀ ਅਪਣੇ ਘਰ ਨੂੰ ਲਗੀ ਅੱਗ ਨੂੰ ਵੇਖਦੇ ਰਹਾਂਗੇ ਜਾਂ ਇਸ ਨੂੰ ਬੁਝਾਉਣ ਲਈ ਇਕ ਜੁਟ ਵੀ ਹੋਵਾਂਗੇ? ਅਸੀ ਕਿਹੋ ਜਹੇ ਗੁਰੂ ਦੇ ਸਿੱਖ ਹਾਂ ? ਜੋ ਅਪਣੇ ਗੁਰੂ ਦਾ ਹੀ ਪੱਤ ਨੂੰ ਉਛਾਲਣ ਵਾਲਿਆ ਦੀ ਸਾਜਿਸ਼ ਨੂੰ ਇਕ ਮੂਕ ਦਰਸ਼ਕ ਬਣ ਕੇ ਵੇਖ ਰਹੇ ਹਾਂ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top