Share on Facebook

Main News Page

ਸਿੱਖ ਪੰਥ ਦੇ ਅਜੋਕੇ ਹਾਲਾਤ

ਅੱਜ ਕੱਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਖੀ ਦਾ ਪ੍ਰਚਾਰ ਬੜੇ ਹੀ ਜੋਰਾਂ ਨਾਲ ਹੋ ਰਿਹਾ ਹੈ, ਹਰ ਰੋਜ ਕਈ ਸਮਾਗਮ, ਕੀਰਤਨ ਦਰਬਾਰ, ਧਾਰਮਿਕ ਸਮਾਗਮ ਰਾਤ ਦੇ ਭਾਰੀ ਦੀਵਾਨ ਲੱਗ ਰਹੇ ਹਨ। ਹਰ ਡੇਰੇਦਾਰ ਸਾਧ ਕਹਿ ਰਿਹਾ ਮੈਂ ਇਤਨੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਜੇਕਰ ਸਾਰੇ ਸਾਧਾਂ ਦੇ ਅੰਮ੍ਰਿਤ ਛਕਾਉਣ ਦੀ ਗਿਣਤੀ ਕੀਤੀ ਜਾਏ, ਤਾਂ ਇਹ ਪੰਜਾਬ ਦੀ ਸਾਰੀ ਆਬਾਦੀ ਤੋਂ ਦੋ ਗੁਣਾ ਵੱਧ ਸਕਦੀ ਹੈ। ਸੱਚ ਜਾਣੋ ਤਾਂ ਅੱਜ ਕੱਲ ਲੋਕ ਸਿੱਖੀ ਨਾਲ ਜੁੜ ਘੱਟ ਰਹੇ ਹਨ, ਟੁੱਟ ਜਿਆਦਾ ਰਹੇ ਹਨ। ਲੱਖਾਂ ਰੁਪਏ ਲਗਾ ਕੇ ਦੋ, ਤਿੰਨ ਦਿਨ ਦਾ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ, ਸੰਗਤ ਵੀ ਬਹੁਤ ਹੋ ਜਾਂਦੀ ਹੈ। ਲੋਕ ਸਿਰਫ ਲੰਗਰ ਤੱਕ ਹੀ ਸੀਮਿਤ ਰਹਿਦੇ ਹਨ। ਸਿੱਖੀ ਦਾ ਪ੍ਰਚਾਰ ਨਾ ਮਾਤਰ ਹੈ, ਹਰ ਕੋਈ ਆਪਣੀਆਂ ਜੇਬ੍ਹਾ ਭਰਨ ਤੇ ਹੋਏ ਨੇ।

ਪਿੰਡਾਂ ਦੇ ਸਰਮਾਏਦਾਰ ਲੋਕ ਲੱਖਾਂ ਰੁਪਏ ਇਕੱਠੇ ਕਰ ਕੇ ਸਾਧਾਂ ਦੇ ਸਮਾਗਮ ਕਰਵਾ ਰਹੇ ਹਨ। ਕੋਈ ਪ੍ਰਾਣੀ ਸਿੱਖ ਧਰਮ ਨਾਲ ਜੁੜੇ ਜਾਂ ਨਾ ਜੁੜੇ, ਪਰ ਤੋੜ ਜਰੂਰ ਰਹੇ। ਤੋੜ ਇਸ ਕਰਕੇ ਰਹੇ ਹਨ, ਕਿ ਦਲਿਤ ਪਰਿਵਾਰਾਂ ਨੂੰ ਨਾਂ ਤਾਂ ਗੁਰਦੁਆਰੇ ਆਉਣ ਨੂੰ ਚੰਗਾ ਸਮਝਦੇ ਹਨ, ਜਿਸ ਦੇ ਬਦਲੇ ਇਹ ਲੋਕ ਇਸਾਈ ਧਰਮ ਜਾਂ ਹੋਰ ਧਰਮ ਅਪਣਾਅ ਰਹੇ ਹਨ। ਜਿਸ ਕਾਰਣ ਸਿੱਖ ਕੌਮ ਕਈ ਹਿੱਸਿਆਂ ਵਿੱਚ ਵੱਡੀ ਜਾ ਰਹੀ ਹੈ, ਜਿਮ੍ਹੀਂਦਾਰ ਲੋਕ ਆਪਣੇ ਪੁਤਰਾਂ ਦੇ ਵਿਆਹ ‘ਤੇ ਤਾਂ ਲੱਖਾਂ ਰੁਪਏ ਖਰਚ ਕਰ ਦਿੰਦੇ ਹਨ, ਜੇਕਰ ਮਜਦੂਰ ਆਪਣੀ ਮਿਹਨਤ ਵਿੱਚ ਕੁੱਝ ਰੁਪਏ ਦਾ ਵਾਧਾ ਮੰਗਦਾ ਹੈ ਤਾਂ ਇਸ ਦੇ ਵਿਰੋਧ ਵਿੱਚ ਕਮੇਟੀ ਬਣਾਈ ਜਾਂਦੀ ਹੈ। ਦਲਿਤ ਵਰਗ, ਸਿੱਖ ਧਰਮ ਦਾ ਇਕ ਅਨਿਖੜਵਾਂ ਅੰਗ ਹੈ, ਕਿਉਂਕਿ ਸਿੱਖ ਧਰਮ ਵਿੱਚ ਕੋਈ ਜਾਤ ਪਾਤ ਦਾ ਭੇਦ ਭਾਵ ਨਹੀਂ ਹੈ। ਕੁੱਝ ਸੰਸਥਾਵਾਂ ਵੱਲੋਂ ਸਿੱਖੀ ਦਾ ਪ੍ਰਚਾਰ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ। ਜੇਕਰ ਵੱਡੇ ਵੱਡੇ ਸਮਾਗਮਾਂ ‘ਤੇ ਖਰਚ ਕਰਨ ਨਾਲੋਂ, ਇਸ ਪੈਸੇ ਦੀ ਵਰਤੋਂ ਗਰੀਬ ਬੱਚਿਆਂ ਦੀ ਪੜ੍ਹਾਈ ਵਾਸਤੇ ਦਿੱਤੀ ਜਾਏ, ਤਾਂ ਕਿ ਉਹ ਪੜ੍ਹਾਈ ਕਰ ਕੇ, ਆਪਣੇ ਧਰਮ ਬਾਰੇ ਜਾਣਕਾਰੀ ਲੈ ਸਕਣ। ਇਹੋ ਕਾਰਨ ਹੈ ਕਿ ਗਰੀਬ ਵਰਗ ਸਿੱਖ ਧਰਮ ਨਾਲੋਂ ਦੂਰ ਹੋ ਰਿਹਾ ਹੈ।

ਦਲਵਿੰਦਰ ਸਿੰਘ ਦੁਬਈ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top