Share on Facebook

Main News Page

ਕੀ ਸਿੱਖੀ ਵਿਚ ਕਿਸੇ ਇਕ ਧਾਰਮਿਕ ਮੁਖੀ, ਜਾਂ ਬਹੁਤੇ ਧਾਰਮਿਕ ਮੁਖੀਆਂ ਦੀ ਵਿਵਸਥਾ ਦਾ ਕੋਈ ਵਿਧਾਨ ਹੈ?

ਖਾਲਸਾ ਨਿਊਜ਼ ਦੇ ਸੁਹਿਰਦ ਪਾਠਕਾਂ ਨੂੰ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

ਪ੍ਰੋ. ਇੰਦਰ ਸਿੰਘ ਘੱਗਾ ਜੀ ਨੇ ਮੌਕੇ ਦੀ ਲੋੜ ਮੁਤਾਬਕ, ਵਿਚਾਰ-ਸਾਂਝੇ ਕਰਦੇ ਹੋਏ, ਕੁੱਝ ਸਵਾਲ ਜਾਗਰੂਕ ਸਿੱਖਾਂ ਸਾਹਵੇਂ ਰੱਖੇ ਹਨ। ਗੱਲ ਨੂੰ ਬਹੁਤ ਲੰਮਾ ਨਾ ਕਰਦਿਆਂ ਉਨ੍ਹਾਂ ਦੇ ਲੇਖ ਵਿਚੋਂ ਉਭਰਦੇ ਸਵਾਲਾਂ ਦਾ ਹੀ ਜ਼ਿਕਰ ਕਰਨਾ ਚਾਹੁੰਦਾ ਹਾਂ।

ਕੀ ਸਿੱਖੀ ਵਿਚ ਕਿਸੇ ਇਕ ਧਾਰਮਿਕ ਮੁਖੀ, ਜਾਂ ਬਹੁਤੇ ਧਾਰਮਿਕ ਮੁਖੀਆਂ ਦੀ ਵਿਵਸਥਾ ਦਾ ਕੋਈ ਵਿਧਾਨ ਹੈ? ਜੇ ਹੈ ਤਾਂ ਉਸ ਬਾਰੇ ਗੁਰਬਾਣੀ ਵਿਚੋਂ ਜਾਂ ਇਤਿਹਾਸ ਵਿਚੋਂ ਕੋਈ ਤੱਥ ਦੱਸ ਕੇ, ਗੱਲ ਅਗਾਂਹ ਤੋਰਨ ਵਿੱਚ ਅਗਵਾਈ ਕਰਨ। ਜਿੱਥੋਂ ਤਕ ਅਕਾਲੀ ਫੂਲਾ ਸਿੰਘ ਜੀ ਜਾਂ ਬਾਬਾ ਦੀਪ ਸਿੰਘ ਜੀ ਦੀ ਗੱਲ ਹੈ, ਉਹ ਸਿੱਖਾਂ ਦੀਆਂ ਦੋ ਅਲੱਗ-ਅਲੱਗ ਮਿਸਲਾਂ ਦੇ ਜਥੇਦਾਰ, ਆਗੂ ਸਨ, ਨਾ ਕਿ ਸਿੱਖਾਂ ਦੇ ਧਾਰਮਿਕ ਮੁਖੀ।

ਸ਼ਖਸੀ ਪੂਜਾ, ਪੰਥ ਦੇ ਨਾਲ-ਨਾਲ ਉਨ੍ਹਾਂ ਦਾ ਵੀ ਨੁਕਸਾਨ ਕਰਦੀ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਨਾਲ ਜੁੜੇ ਲੋਕ, ਸ਼ਖਸੀ ਪੂਜਾ ਰਾਹੀਂ ਪੰਥ ਦੇ ਸਿਰ ਤੇ ਬਿਠਾਉਣਾ ਚਾਹੁੰਦੇ ਹਨ। ਪੰਥ ਲਈ ਕੀਤੀ ਹਰ ਘਾਲਣਾ ਦਾ, ਪੰਥ ਪੂਰੇ ਮਨ ਨਾਲ ਸਤਿਕਾਰ ਕਰਦਾ ਹੈ, ਇਸ ਤੋਂ ਵੱਧ ਕੁਝ ਵੀ ਨਹੀਂ। ਸੰਤ ਜਰਨੈਲ ਸਿੰਘ ਨੇ ਤਾਂ ਸ਼ਹੀਦੀ ਦਿੱਤੀ ਸੀ, ਅੱਜ-ਕਲ ਤਾਂ ਉਨ੍ਹਾਂ ਨੂੰ ਵੀ ਸਿਰ ਤੇ ਬਿਠਾਉਣ ਦੀ ਕਵਾਇਦ ਹੋ ਰਹੀ ਹੈ, ਜੋ ਪੈਰ-ਪੈਰ ਤੇ ਪੰਥ ਨਾਲ ਧੋਖਾ ਕਰ ਕੇ, ਸਿੱਖੀ ਦਾ ਘਾਣ ਕਰ ਰਹੇ ਹਨ। ਕੀ ਸੰਤ ਜਰਨੈਲ ਸਿੰਘ ਨੂੰ ਲੋੜੋਂ ਵੱਧ ਮਾਨਤਾ ਦਿਵਾਉਣ ਦੇ ਚਾਹਵਾਨ, ਧੜੇਬੰਦੀ ਜਾਂ ਸ਼ਖਸੀ ਪੂਜਾ ਅਧੀਨ, ਸੰਤ ਜਰਨੈਲ ਸਿੰਘ ਨੂੰ, ਪ੍ਰਕਾਸ਼ ਸਿੰਘ ਬਾਦਲ, ਅਵਤਾਰ ਸਿੰਘ ਮੱਕੜ, ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ (ਪਟਨਾ) ਜਾਂ ਹਰਨਾਮ ਸਿੰਘ ਧੁੰਮਾ ਦੀ ਕਤਾਰ ਵਿੱਚ ਖੜਾ ਕਰਨਾ ਚਾਹੁਣਗੇ? ਜੇ ਨਹੀਂ ਤਾਂ ਕਿਸੇ ਨੂੰ ਵੀ ਲੋੜੋਂ ਵੱਧ ਮਾਨਤਾ ਦੇਣ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।

ਬੇ-ਪੇਂਦੇ ਦੇ ਲੋਟੇ ਪਰਚਾਰਕਾਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ।

ਅਮਰਜੀਤ ਸਿੰਘ ਚੰਦੀ
ਫੋਨ:- 95685 41414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top