ਅਜੁ ਨ ਸੁਤੀ ਕੰਤ ਸਿਉ
ਅਖੌਤੀ ਦਸਮ ਗ੍ਰੰਥ ਦੇ ਸਮਰਥਕ ਜਦੋਂ ਕੋਈ ਦਲੀਲ ਨਹੀਂ ਚਲਦੀ ਤਾਂ, ਸ੍ਰੀ ਗੁਰੂ
ਗ੍ਰੰਥ ਸਾਹਿਬ ਉਪਰ ਹੀ ਉਂਗਲ ਉਠਾਉਣੀ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਦੀਆਂ ਫੋਕੀਆਂ ਅਤੇ ਬੇਸਿਰਪੈਰ
ਦੀਆਂ ਦਲੀਲਾਂ ਵਿੱਚ ਹੇਠ ਲਿਖੇ ਪਵਿੱਤਰ ਸ਼ਬਦ ਨੂੰ ਵੀ ਗਲਤ ਰੰਗਤ ਦਿੰਦੇ ਹਨ। ਪੇਸ਼ ਹੈ, ਇਸ ਇਸ ਸ਼ਬਦ
ਦਾ ਅਰਥ:
ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥ ਜਾਇ
ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥30॥ ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ ॥ ਪਿਰੁ
ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥31॥ ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥ ਨਾਨਕ ਸੋ
ਸੋਹਾਗਣੀ ਜੁ ਭਾਵੈ ਬੇਪਰਵਾਹ ॥32॥ ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ ॥ ਫਰੀਦਾ ਰਹੀ ਸੁ ਬੇੜੀ
ਹਿੰਙੁ ਦੀ ਗਈ ਕਥੂਰੀ ਗੰਧੁ ॥33॥ ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥ ਫਰੀਦਾ ਕਿਤੀ
ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥34॥ {ਪੰਨਾ 1379}
ਅਜੁ - 1. ਅੱਜ 2. ਫੈਂਕਣਾ, ਜਾਣਾ, 3. ਜੋ ਜਨਮਦਾ ਨਹੀ {ਮਹਾਨ ਕੋਸ਼}
ਸੁਤੀ – 1. ਸੌਣ ਦੀ ਕਿਰਿਆ 2. ਸੁਤਾ – ਧਿਆਨ ਜਾਂ ਸੁਰਤੀ ਦਾ ਸੰਖੇਪ (ਤੇਰੀ ਸੁਤ ਕਿਧਰ ਹੈ?) {ਮਹਾਨ
ਕੋਸ਼}
ਕੰਤ – 1. ਸੁੰਦਰ, ਮਨੋਹਰ 2. ਸਵਾਮੀ {ਮਹਾਨ ਕੋਸ਼}
ਸਿਉ – 1. ਨਾਲ, ਸਾਥ 2. ਕੋਲ 3. ਪ੍ਰਤਿ
ਅੰਗ – 1. ਚਲਨਾ, ਪਵਿਤ੍ਰ ਕਰਨਾ 2. ਸਰੀਰ, ਸਰੀਰਕ ਅੰਗ 3. ਮਿਤ੍ਰ 4. ਪੱਖ, ਸਹਾਇਤਾ {ਮਹਾਨ ਕੋਸ਼}
ਮੁੜੇ ਮੁੜਿ – 1. ਹਟ ਹਟਕੇ, ਵਾਪਸ ਪਰਤਣਾ
ਡੋਹਾਗਣੀ – 1. ਜਿਸ ਦੇ ਬੁਰੇ ਭਾਗ ਹੋਣ {ਮਹਾਨ ਕੋਸ਼}
ਰੈਣਿ – 1. ਰਾਤ, ਹਨੇਰੇ ਵਿਚ 2. ਉਮਰ
ਵਿਹਾਇ – 1. ਲੰਗਦੀ ਹੈ, ਗੁਜਰਦੀ ਹੈ {ਮਹਾਨ ਕੋਸ਼}
ਸਾਹੁਰੇ – 1. ਸਹੁਰੇ ਘਰ, ਵਾਹਿਗੁਰੂ ਦੇ ਦਰਬਾਰ (ਜਿਸ ਤਰਾਂ ਨਵੀ ਵਿਆਹੀ ਵਹੁਟੀ ਸਹੁਰੇ ਘਰ ਜਾ ਕੇ
ਆਪਣੀ ਸਾਰੀ ਉਮਰ ਲਗਾਉਦੀ ਹੈ, ਉਸੇ ਤਰਾਂ ਭਗਤ ਵਾਹਿਗੁਰੂ ਦੇ ਦਰਬਾਰ ਸਾਰੀ ਉਮਰ ਰਹਿੰਦੇ ਹਨ)
ਢੋਈ – 1. ਆਸਰਾ 2. ਦਾਖਲਾ 3. ਹਮਲਾ {ਮਹਾਨ ਕੋਸ਼}
ਲਹੈ – 1. ਲਭਦੀ, ਮਿਲਦੀ 2. ਮਾਣਦਾ {ਮਹਾਨ ਕੋਸ਼}
ਪੇਈਐ – ਇਸ ਜਹਾਨ ਵਿਚ
ਪਿਰੁ – 1. ਪਿਆਰਾ {ਮਹਾਨ ਕੋਸ਼}
ਵਾਤੜੀ – 1. ਗਲ ਬਾਤ {ਮਹਾਨ ਕੋਸ਼}
ਧਨ – 1. ਸਬਦ ਕਰਨਾ, ਪੈਦਾ ਕਰਨਾ 2. ਦੌਲਤ 3. ਸਲਾਹਣ ਯੋਗ 4. ਨਿਧਨ ਦਾ ਸੰਖੇਪ ਭਾਵ ਵਿਨਾਸ਼ {ਮਹਾਨ
ਕੋਸ਼}
ਨਾਉ – 1. ਕਿਸ਼ਤੀ 2. ਨਾਮ 3. ਨਹਾਉਣਾ 4. ਇਨਸਾਫ {ਮਹਾਨ ਕੋਸ਼}
ਸੋਹਾਗਣਿ – 1. ਸੋਭਾਗਯ ਵਾਲੀ, ਵਧੀਆ ਭਾਗਾਂ ਵਾਲੀ {ਮਹਾਨ ਕੋਸ਼}
ਅਗੰਮੁ – 1. ਜਿਸ ਤੱਕ ਪਹੰਚ ਨਾ ਹੋ ਸਕੇ
ਅਥਾਹੁ – 1. ਜਿਸ ਦੀ ਡੂੰਘਿਆਈ ਨਾ ਪਾਈ ਜਾ ਸਕੇ
ਭਾਵੈ – 1. ਚੰਗੀ ਲੱਗੇ
ਬੇਪਰਵਾਹ – 1. ਭੈ ਰਹਿਤ 2. ਇੱਛਾ ਰਹਿਤ {ਮਹਾਨ ਕੋਸ਼}
ਨਾਤੀ – 1. ਨ੍ਹਾਤੀ ਹੋਈ 2. ਰਿਸ਼ਤੇਦਾਰੀ {ਮਹਾਨ ਕੋਸ਼}
ਧੋਤੀ – 1. ਧੋਤੀ ਹੋਈ 2. ਲਪੇਟਣ ਵਾਲੀ ਧੋਤੀ 3. ਅਮਦਰੋ ਮੈਲ ਸਾਫ ਕਰਨ ਵਾਲੀ ਯੋਗ ਕਲਾ 4. ਸ਼ੁਧੀ,
ਪਵਿਤ੍ਰਤਾ {ਮਹਾਨ ਕੋਸ਼}
ਸੰਬਾਹੀ – ਸੰਬਾਹ ਤੋ {ਮਹਾਨ ਕੋਸ਼}
ਸੰਬਾਹ – 1. ਸੰਬਾਹਨ 2. ਸਮੂਹ 3. ਉੱਤਮ ਸਵਾਰੀ 4. ਸਵੇਰੇ {ਮਹਾਨ ਕੋਸ਼}
ਸੰਬਾਹਨ – 1. ਮਾਲਿਸ਼ 2. ਮੁਠੀ ਚਾਪੀ 3. ਭਾਰ ਲੈਕੇ ਜਾਣ ਦੀ ਕਿਰਿਆ 4. ਪਹੁਚਾਉਣਾ 5. ਮੁਹੱਈਆ
ਕਰਨਾ {ਮਹਾਨ ਕੋਸ਼}
ਆਇ – 1. ਆਕੇ, ਆ ਕਰਕੇ 2. ਜਨਮ ਲੈਣਾ {ਮਹਾਨ ਕੋਸ਼}
ਨਚਿੰਦੁ – 1. ਚਿੰਤਾ ਰਹਿਤ 2. ਬੇਫਿਕਰ
ਬੇੜੀ – 1. ਕਿਸ਼ਤੀ 2. ਲਪੇਟੀ ਹੋਈ {ਮਹਾਨ ਕੋਸ਼}
ਹਿੰਙੁ – 1. ਹਿੰਗ (ਹਾਜਮਾ ਠੀਕ ਕਰਨ ਵਾਲੀ ਦਵਾ) 2. ਗੁਰਮਤਿ ਗਿਆਨ ਵਾਲੀ ਵਿਕਾਰ ਖਤਮ ਕਰਕੇ ਆਤਮਾ
ਅਰੋਗ ਕਰਨ ਵਾਲੀ ਦਵਾ
ਗਈ – 1. ਚਲੀ ਗਈ 2. ਗੁਜਰੀ 3. ਖਤਮ ਹੋਈ
ਕਥੂਰੀ – 1. ਕਸਤੂਰੀ 2. ਵਾਹਿਗੁਰੂ ਦੀ ਕੀਰਤ 3. ਹਰਿਨਾਮ ਕਥਾ {ਮਹਾਨ ਕੋਸ਼}
ਗੰਧੁ – 1. ਦੁਖ ਦੇਣਾ 2. ਮਹਕ 3. ਅਹੰਕਾਰ {ਮਹਾਨ ਕੋਸ਼}
ਜੋਬਨ – 1. ਜਵਾਨੀ 2. ਸੁੰਦਰਤਾ
ਸਹ – 1. ਆਸਰਾ, ਪਨਾਹ 2. ਸ਼ਾਹ ਦਾ ਸੰਖੇਪ 3. ਮੁਖੀ 4. ਪੂਰਨ 5. ਸਾਥ {ਮਹਾਨ ਕੋਸ਼}
ਕਿਤˆØੀ – 1. ਕਿਤਨੇ 2. ਕਿਸੇ {ਮਹਾਨ ਕੋਸ਼}
ਕੁਮਲਾਇ – 1. ਮਲੀਨ ਹੋਣ ਨਾਲ 2. ਮੁਰਝਾਉਣ ਨਾਲ
ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥
ਅੱਜ ਸੁਰਤੀ ਸੁੰਦਰ (ਪ੍ਰਮਾਤਮਾ) ਵੱਲ ਨਹੀਂ। ਇਸ ਲਈ ਮਿਤ੍ਰ (ਪ੍ਰਮਾਤਮਾ)
ਵੱਲ ਵਾਪਸ ਪਰਤਣਾ ਜਰੂਰੀ ਹੈ।
ਹਰਮਨਜੀਤ ਸਿੰਘ ਅਕਾਲੀ |