Share on Facebook

Main News Page

ਕੋਈ ਵੀ ਗੁਰਬਾਣੀ ਦੀ ਸਹੀ ਵਿਆਖਿਆ ਨਹੀਂ ਕਰ ਸਕਦਾ

ਗੁਰਬਾਣੀ ਦੀ ਜਾਂ ਕਿਸੇ ਵੀ ਦੂਸਰੇ ਮਨੁੱਖ ਦੇ ਆਖੇ ਹੋਏ ਸਬਦਾਂ ਦੀ ਅਸਲ ਵਿਆਖਿਆ ਕੋਈ ਨਹੀਂ ਕਰ ਸਕਦਾ ਪਰ ਆਪੋ ਆਪਣੀ ਸਮੱਰਥਾ ਅਨੁਸਾਰ ਵੱਧ ਘੱਟ ਜਰੂਰ ਕੀਤੀ ਜਾ ਸਕਦੀ ਹੈ। ਗੁਰਬਾਣੀ ਦੀ ਵਿਆਖਿਆ ਸਬੰਧੀ ਇੱਕ ਸਾਖੀ ਅਨੁਸਾਰ ਗੁਰੂ ਗੋਬਿੰਦ ਸਿੰਘ ਨੇ ਵੀ ਗੁਰਬਾਣੀ ਦੀ ਸਹੀ ਵਿਆਖਿਆ ਕਰਨ ਤੋਂ ਅਸਮੱਰਥਾ ਜਾਹਿਰ ਕੀਤੀ ਸੀ ਜਦੋਂ ਕਿ ਬਹੁਤ ਸਾਰੇ ਹੰਕਾਰੀ ਅਖੌਤੀ ਵਿਦਵਾਨ ਆਪੋ ਆਪਣੀ ਵਿਆਖਿਆ ਨੂੰ ਹੀ ਸਹੀ ਦੱਸ ਰਹੇ ਹਨ। ਗੁਰੂ ਗੋਬਿੰਦ ਸਿੰਘ ਨੂੰ ਇੱਕ ਵਾਰ ਸਿੰਘਾਂ ਨੇ ਤਲਵੰਡੀ ਸਾਬੋ ਵਿਖੇ ਗੁਰਬਾਣੀ ਦੇ ਅਰਥ ਸਮਝਾਉਣ ਸਬੰਧੀ ਬੇਨਤੀ ਕੀਤੀ ਸੀ ਪਰ ਗੁਰੂ ਗੋਬਿੰਦ ਸਿੰਘ ਨੇ ਇਸ ਬੇਨਤੀ ਦੇ ਉੱਤਰ ਵਿੱਚ ਸਿੰਘਾਂ ਨੂੰ ਸਮਝਾਇਆ ਅਤੇ ਕਿਹਾ ਸੀ, ਕਿ ਗੁਰਬਾਣੀ ਦੀ ਵਿਆਖਿਆ ਅਤੇ ਅਰਥਾਂ ਨੂੰ ਕਰਨ ਲਈ ਗੁਰੂ ਨਾਨਕ ਦੇਵ ਜੀ ਤੋਂ ਕੋਈ ਦਸ ਗੁਣਾਂ ਸਿਆਂਣਾਂ ਵਿਅਕਤੀ ਹੀ ਸਹੀ ਅਰਥ ਕਰ ਸਕਦਾ ਹੈ, ਪਰ ਅਸੀ ਤਾਂ ਤੁਹਾਨੂੰ ਉਨੇਂ ਅਰਥ ਹੀ ਸਮਝਾ ਸਕਦੇ ਹਾਂ, ਜਿੰਨੀ ਸਾਨੂੰ ਪਰਮਾਤਮਾ ਨੇ ਸਮੱਰਥਾ ਬਖਸ਼ੀ ਹੈ। ਜਪੁਜੀ ਸਾਹਿਬ ਵਿੱਚ ਗੁਰੂ ਨਾਨਕ ਜੀ ਵੀ ਕਹਿੰਦੇ ਹਨ ਕਿ ਅੱਖਰਾਂ ਦੇ ਅਰਥ ਕੋਈ ਵੀ ਸਹੀ ਨਹੀਂ ਕਰ ਸਕਦਾ ਅੱਖਰਾਂ ਦੇ ਅਰਥ ਹਰ ਕੋਈ ਆਪਣੀ ਅਕਲ ਅਤੇ ਸਮੱਰਥਾ ਮੁਤਾਬਕ ਹੀ ਕਰ ਸਕਦਾ ਹੈ। ਅੱਖਰਾਂ ਵਿੱਚ ਗਿਆਨ ਗੀਤ ਅਤੇ ਗੁਣ ਛੁਪੇ ਹੁੰਦੇ ਹਨ ਅੱਖਰਾਂ ਵਿੱਚ ਨਾਮ ਭਾਵ ਪਰਮਾਤਮਾਂ ਵੀ ਛੁਪਿਆ ਹੋ ਸਕਦਾ ਹੈ ਸਿਫਤ ਸਲਾਹ ਵੀ ਹੋ ਸਕਦੀ ਹੈ ਅੱਖਰ ਲਿਖਣ, ਬੋਲਣ ਅਤੇ ਆਦਤਾਂ ਦਾ ਵੀ ਵਰਣਨ ਕਰ ਸਕਦੇ ਹਨ ਇਹ ਅੱਖਰ ਕਿਸਮਤਾਂ ਨੂੰ ਵੀ ਦੱਸਣ ਦੀ ਤਾਕਤ ਰੱਖਦੇ ਹਨ। ਜਪੁਜੀ ਸਾਹਿਬ ਦੀ ਬਾਣੀ ਅਨੁਸਾਰ:

ਅੱਖਰੀਂ ਨਾਮ ਅੱਖਰੀਂ ਸਾਲਾਹ ਅੱਖਰੀਂ ਗਿਆਨ ਗੀਤ ਗੁਣ ਗਾਹ।
ਅੱਖਰੀਂ ਲਿਖਣ ਬੋਲਣ ਬਾਣ ਅੱਖਰੀਂ ਸਿਰ ਸੰਜੋਗ ਵਿਖਾਣ।
ਜਿਨ ਇਹ ਲਿਖੇ ਤਿਸ ਸਿਰ ਨਾਂਹੀ ਜਿਵ ਫੁਰਮਾਹੀ ਤਿਵ ਤਿਵ ਪਾਂਹੀਂ।

ਉਪਰੋਕਤ ਸਲੋਕ ਦਾ ਭਾਵ ਇਹੀ ਹੈ ਕਿ ਕਿਸੇ ਦੂਸਰੇ ਦੇ ਆਖੇ ਹੋਏ ਸਬਦਾਂ ਦਾ ਭਾਵ ਹਰ ਮਨੁੱਖ ਆਪੋ ਆਪਣੀ ਸਮੱਰਥਾ ਅਨੁਸਾਰ ਹੀ ਕਰ ਸਕਦਾ ਹੈ ਕਿਉਕਿ ਕੋਈ ਮਨੁੱਖ ਜਦ ਕੋਈ ਸਬਦ ਬੋਲਦਾ ਹੈ ਤਾਂ ਕੋਈ ਦੂਸਰਾ ਮਨੁੱਖ ਉਹ ਸਬਦ ਆਖਣ ਸਮੇਂ ਉਸ ਅਵਸਥਾ ਨੂੰ ਪੂਰੀ ਤਰਾਂ ਮਹਿਸੂਸ ਹੀ ਨਹੀਂ ਕਰ ਸਕਦਾ। ਦੂਸਰਾ ਵਿਅਕਤੀ ਤਾਂ ਛੱਡੋ ਖੁਦ ਉਹੀ ਮਨੁੱਖ ਉਹੀ ਸਬਦ ਕਿਸੇ ਦੂਸਰੇ ਸਮੇਂ ਦੂਸਰੀ ਥਾਂ ਤੇ ਉਸੇ ਭਾਵ ਅਰਥ ਪ੍ਰਗਟ ਨਹੀਂ ਕਰਦਾ। ਗੁਰਬਾਣੀ ਦੀ ਪੰਕਤੀ, ਸਬਦ ਗੁਰੂ ਸੁਰਤ ਧੁਨ ਚੇਲਾ , ਦੇ ਅਨਸਾਰ ਕਿਸੇ ਵੀ ਮਨੁੱਖ ਦੁਆਰਾ ਬੋਲੇ ਗੁਰੂ ਰੂਪ ਸਬਦਾਂ ਦੇ ਨਾਲ ਸੁਰਤੀ ਅਤੇ ਧੁਨ ਦਾ ਪ੍ਰਭਾਵ ਚੇਲੇ ਵਾਲਾ ਹੁੰਦਾ ਹੈ। ਇਸ ਦਾ ਭਾਵ ਇਹ ਵੀ ਹੈ ਕਿ ਗੁਰੂ ਅਤੇ ਚੇਲੇ ਦੀ ਸਾਂਝੀ ਸੋਚ ਹੀ ਅਸਲ ਅਰਥ ਹੁੰਦੇ ਹਨ। ਜਿਸ ਤਰਾਂ ਗੁਰਬਾਣੀ ਨੂੰ ਬੋਲਣ ਸਮੇਂ ਇਹ ਵੀ ਦੇਖਣਾਂ ਜਰੂਰੀ ਹੁੰਦਾ ਹੈ ਕਿ ਬੋਲਣ ਵਾਲੇ ਦੀ ਸੁਰਤੀ ਗੁਰਬਾਣੀ ਵਿੱਚ ਹੈ ਜਾਂ ਚੜ ਰਹੇ ਚੜਾਵੇ ਵਿੱਚ ਤਾਂ ਨ੍ਹੀਂ ਜਾਂ ਕਿਧਰੇ ਸਾਹਮਣੇ ਮੱਥਾ ਟੇਕਣ ਵਾਲੇ ਲੋਕਾਂ ਦੇ ਰੰਗ ਰੂਪ ਅਮੀਰ ਗਰੀਬ ਤਾਂ ਨਹੀਂ ਦੇਖ ਰਹੀ। ਦੂਸਰੀ ਗੁਰਬਾਣੀ ਪੜਨ ਵਾਲੇ ਦੀ ਧੁਨ ਸਹਜ ਵਾਲੀ ਹੈ ਜਾਂ ਪਿਆਰ ਵਾਲੀ ਜਾਂ ਠੱਗੀ ਵਾਲੀ।

ਬਹੁਤ ਸਾਰੇ ਲੋਕ ਧਾਰਮਿਕ ਸਲੋਕਾਂ ਨੂੰ ਬੋਲਣ ਸਮੇਂ ਹਥਿਆਰ ਦਾ ਰੂਪ ਹੀ ਬਣਾਂ ਲੈਦੇ ਹਨ। ਇਸ ਲਈ ਹੀ ਗੁਰੂ ਜੀ ਕਹਿੰਦੇ ਹਨ ਕਿ ਇਹ ਅੱਖਰ "ਜਿਨ ਇਹ ਲਿਖੇ ਤਿਸ ਸਿਰ ਨਾਂਹੀ । ਜਿਵ ਫੁਰਮਾਂਹੀ ਤਿਵ ਤਿਵ ਪਾਂਹੀਂ॥ ਸੋ ਅੱਖਰਾਂ ਦੇ ਅਰਥ ਕਰਨ ਵਾਲੇ ਉੱਪਰ ਵੀ ਨਿਰਭਰ ਹੁੰਦਾਂ ਹੈ ਕਿ ਉਸ ਵਿੱਚ ਸਮੱਰਥਾ ਕਿੰਨੀ ਅਤੇ ਕਿਸ ਪ੍ਰਕਾਰ ਦੀ ਹੈ। ਗੁਰਬਾਣੀ ਦੀ ਵਿਆਖਿਆ ਮਨੁੱਖੀ ਧਰਾਤਲ ਵਾਲੇ ਜਾਂ ਕਿਸੇ ਧੜੇ ਦੀ ਸੋਚ ਅਧੀਨ ਹੋ ਹੀ ਨਹੀਂ ਸਕਦੀ ਅਤੇ ਨਾਂਹੀ ਇਹ ਕਿਸੇ ਕੌਮ ਜਾਂ ਧਾਰਮਿਕ ਘੇਰੇ ਦੇ ਅੰਦਰ ਰਹਿ ਕੇ ਕੀਤੀ ਜਾ ਸਕਦੀ ਹੈ । ਜਦ ਕੋਈ ਮਨੁੱਖ ਇਸ ਦੀ ਵਿਆਖਿਆ ਸਿੱਖ ਕੌਮ ਦੇ ਨਾਂ ਥੱਲੇ ਵੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਦ ਵੀ ਗੁਰਬਾਣੀ ਦੀ ਵਿਆਖਿਆ ਅਧੂਰੀ ਹੀ ਹੁੰਦੀ ਹੈ ਕਿਉਂਕਿ ਗੁਰਬਾਣੀ ਅਨੁਸਾਰ ਹਿੰਦੂ ਅੰਨਾਂ ਤੁਰਕੂ ਕਾਣਾਂ ਦੇ ਅਰਥ ਭਾਵ ਅਨੁਸਾਰ ਮਨੁੱਖ ਜਦ ਤੱਕ ਕਿਸੇ ਵਿਸੇਸ ਸੰਸਾਰੀ ਧੜੇ ਜੋ ਸਿੱਖ ਹਿੰਦੂ ਮੁਸਲਮਾਨ ਇਸਾਈ ਕੋਈ ਵੀ ਹੋਵੇ ਦੇ ਅਧੀਨ ਹੋ ਕੇ ਕੁੱਝ ਬੋਲਦਾ ਜਾਂ ਕਰਦਾ ਹੈ, ਤਦ ਤੱਕ ਉਸਦਾ ਗਿਆਨ ਅਧੂਰਾ ਅਤੇ ਵਿਵਹਾਰ ਅੰਨੇ ਜਾਂ ਕਾਣੇ ਵਾਲਾ ਹੀ ਹੋਵੇਗਾ।

ਗੁਰ ਉਪਦੇਸ ਦਹ ਦਿਸ ਧਾਵਤ ਜਾਂ ਗੁਰ ਉਪਦੇਸ ਚਹੁੰ ਵਰਣਾਂ ਕੋ ਸਾਂਝਾਂ ਅਤੇ ਸਗਲ ਸੰਗ ਹਮਕੋ ਬਣਿ ਆਈ ਦੀ ਭਾਵਨਾਂ ਤੋਂ ਬਿਨਾਂ ਕੀਤੇ ਗੁਰਬਾਣੀ ਦੇ ਅਰਥ ਝੂਠੇ ਹੀ ਰਹਿਣਗੇ। ਗੁਰਬਾਣੀ ਜਾਂ ਕਿਸੇ ਵੀ ਧਾਰਮਿਕ ਗਰੰਥ ਦੇ ਅਰਥ ਜਦ ਤੱਕ ਬਰਹਿਮੰਡ ਦੇ ਲੈਵਲ ਤੋਂ ਘੱਟ ਹੋ ਹੀ ਨਹੀਂ ਸਕਦੇ। ਜਿਹੜੇ ਵੀ ਪਰਚਾਰਕ ਵਿਦਵਾਨ ਜਦ ਤੱਕ ਗੁਰਬਾਣੀ ਦੇ ਅਰਥ ਕਿਸੇ ਕੌਮੀ ਘੇਰੇ ਵਿੱਚ ਖੜਕੇ ਕਰਦੇ ਹਨ ਤਦ ਤੱਕ ਉਹ ਅਰਥਾਂ ਦੇ ਅਨੱਰਥ ਹੀ ਕਰਦੇ ਹਨ। ਅਸਲ ਵਿੱਚ ਧਾਰਮਿਕ ਗਰੰਥਾਂ ਦੀ ਵਿਆਖਿਆ ਹਮੇਸਾਂ ਸੰਸਾਰ ਜਾਂ ਬਰਿਹਮੰਡ ਦੇ ਲੈਵਲ ਉਪਰ ਹੀ ਕੀਤੀ ਜਾ ਸਕਦੀ ਹੈ। ਰਾਜਸੱਤਾ ਆਪਣੇ ਗੁਲਾਮਾਂ ਦੁਆਰਾ ਹਮੇਸਾਂ ਹੀ ਧਾਰਮਿਕ ਗਰੰਥਾਂ ਦੀ ਵਿਆਖਿਆ ਕੌਮੀ ਜਾਂ ਵਿਸੇਸ ਦੁਨਿਆਵੀ ਧੜਿਆਂ ਵਾਲੀ ਸੋਚ ਅਧੀਨ ਹੀ ਕਰਵਾਉਦੀ ਹੈ ਜਿਸ ਨਾਲ ਪਾੜੋ ਅਤੇ ਰਾਜ ਕਰੋ ਦੀ ਨੀਤੀ ਜੁੜੀ ਹੁੰਦੀ ਹੈ । ਅਖੌਤੀ ਗੁਲਾਮ ਪਰਚਾਰਕ ਭ੍ਰਿਸਟ ਰਾਜਸੱਤਾਵਾਂ ਲਈ ਇਹ ਕੰਮ ਕਰਦੇ ਹਨ ਤਾਂ ਜੋ ਲੋਕਾਂ ਨੂੰ ਰਾਜਸੱਤਾ ਦੇ ਪੈਰਾਂ ਵਿੱਚ ਹੀ ਰੱਖਿਆ ਜਾਵੇ। ਇਹਨਾਂ ਗੁਲਾਮ ਭ੍ਰਿਸਟ ਵਿਦਵਾਨਾਂ ਅਤੇ ਪਰਚਾਰਕਾਂ ਨੂੰ ਰਾਜਸੱਤਾ ਦੀ ਪੁਸਤ ਪਨਾਹੀ ਹਾਸਲ ਹੁੰਦੀ ਹੈ ਇਸ ਲਈ ਗੁਰੂ ਗੋਬਿੰਦ ਸਿੰਘ ਨੇ ਹਰ ਮਨੁੱਖ ਨੂੰ ਗੁਰਬਾਣੀ ਖੁਦ ਪੜਨ ਲਈ ਹੁਕਮ ਕੀਤਾ ਸੀ ਅਤੇ ਜਦ ਮਨੁੱਖ ਖੁਦ ਪੜਦਾ ਹੈ ਨਿਸਕਾਮ ਹੋਕੇ ਤਦ ਉਸਨੂੰ ਅਰਥ ਖੁਦ ਹੀ ਸਮਝ ਆ ਜਾਂਦੇ ਹਨ ਗੁਰਬਾਣੀ ਜਾਂ ਧਾਰਮਿਕ ਗਰੰਥਾਂ ਵਿੱਚ ਆਪਣੇ ਅਰਥ ਆਪ ਸਮਝਾਉਣ ਦੀ ਤਾਕਤ ਅਤੇ ਰਮਜ ਹੁੰਦੀ ਹੈ।ਸੋ ਇਸ ਲਈ ਹੀ ਮਨੁੱਖ ਨੂੰ ਸਿੱਖਣ ਵਾਲਾ ਸਿੱਖ ਅਤੇ ਖੁਦ ਧਾਰਮਿਕ ਗਰੰਥਾਂ ਦਾ ਪਾਠ ਬੋਧ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਵਿਦਿਆ ਸਿੱਖਣ ਲਈ ਜਿਸ ਤਰਾਂ ਅਧਿਆਪਕ ਦੀ ਮੱਦਦ ਲਈ ਜਾਂਦੀ ਹੈ ਇਸ ਤਰਾਂ ਧਾਰਮਿਕ ਗਰੰਥਾਂ ਦੇ ਨਾ ਸਮਝ ਆਏ ਹਿੱਸੇ ਲਈ ਮੱਦਦ ਲੈ ਲੈਣੀ ਚਾਹੀਦੀ ਹੈ ਪਰ ਨਿਰਭਰ ਫਿਰ ਵੀ ਸਾਡੀ ਸਮਝ ਤੇ ਹੀ ਹੁੰਦਾ ਹੈ ਕਿ ਅਸ਼ੀਂ ਕਿਹੜਾ ਦਰਜਾ ਨਤੀਜੇ ਵਿੱਚ ਦਿਖਾ ਸਕਦੇ ਹਾਂ। ਆਪੋ ਆਪਣੀ ਸਮੱਰਥਾ ਅਨੁਸਾਰ ਹੀ ਨਤੀਜਾ ਹਾਸਿਲ ਹੋਵੇਗਾ ਜੋ ਕੁਦਰਤ ਨੇ ਸਾਨੂੰ ਦਿੱਤਾ ਹੋਇਆ ਹੈ ਵਿਦਿਆਰਥੀਆਂ ਦੀ ਤਰਾਂ।

ਗੁਰਚਰਨ ਸਿੰਘ ਪੱਖੋਕਲਾਂ
ਫੋਨ: 94177 27245


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top