Share on Facebook

Main News Page

ਵੀਰ ਗੁਰਸੇਵਕ ਸਿੰਘ ਧੌਲਾ ਦੇ ਲੇਖ ਦਾ ਜਵਾਬ

ਖਾਲਸਾ ਨਿਊਜ ਤੇ ਅਜ 10.05.2011 ਦੇ ਅੰਕ ਵਿਚ ਵੀਰ ਗੁਰਸੇਵਕ ਸਿੰਘ ਧੋਲਾ ਜੀ ਦਾ ਲੇਖ “ਸਬਦ ‘ਅਖੋਤੀ’ ਦੀ ਨਹੀ ਸਗੋਂ ਗਲ ਸਹੇ ਦੀ ਥਾਂ ਪਹੇ ਦੀ ਕਰਿਏ” ਪੜ੍ਹਿਆ।ਵੀਰ ਜੀ ਨੇ ਵੀ ਅਪਣੇ ਲੇਖ ਵਿਚ ਦੋ ਨੁਕਤਿਆਂ ਨੂੰ ਰਲਗਡ ਕਰਕੇ ਇਕਬਾਲ ਸਿਘ ਢਿਲੋਂ ਨੂੰ ਕਲੀਨ ਚਿਟ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਹੀ ਕੋਸ਼ਿਸ਼ ਪਹਿਲਾਂ ਵੀ ਪੰਥ ਦੀ ਇਕ ਜਾਗਰੂਕ ਵੇਬਸਾਈਟ ਦੇ ਸੰਪਾਦਕੀ ਲੇਖ ਵਿਚ ਕੀਤੀ ਗਈ ਸੀ ਜਿਸ ਦਾ ਤਰਕ ਪੂਰਣ ਖੰਡਨ ਦਾਸ ਨੇ ਪਹਿਲਾਂ ਵੀ ਦੇਣ ਦੀ ਨਿਮਾਣੀ ਜਹੀ ਕੋਸ਼ਿਸ਼ ਕੀਤੀ ਸੀ। ਇਕਬਾਲ ਸਿੰਘ ਨੂੰ ਕਲੀਨ ਚਿਟ ਦੇਣ ਵਾਲੇ ਵੀਰ ਜਿਨਾਂ ਦੋ ਮੁਦਿਆਂ ਨੂੰ ਵਾਰ ਵਾਰ ਰਲਗਡ ਕਰ ਰਹੇ ਨੇ ਉਨਾਂ ਨੂੰ ਸਪਸ਼ਟ ਰੂਪ ਵਿਚ ਅਡ ਅਡ ਕਰਕੇ ਵੇਖਣ ਦੀ ਜਰੂਰਤ ਹੈ।ਇਸ ਪਰਿਪੇਖ ਵਿਚ ਜੇ ਇਕਬਾਲ ਸਿੰਘ ਢਿਲੋ ਖਰੇ ਉਤਰਦੇ ਹਨ ਤੇ ਫੇਰ ਕਿਸੇ ਨੂੰ ਕੋਈ ਇਤਰਾਜ ਨਹੀ ਹੋਵੇਗਾ ਕੇ ਇਕਬਾਲ ਸਿੰਘ ਦੇ ਲੇਖ ਅਤੇ ਉਸ ਵਿਚ ਵਰਤੀ ਗਈ ਸ਼ਬਦਾਵਲੀ ਜਾਇਜ ਹੈ।

ਜੋ ਦੋ ਮੁੱਦੇ ਰਲਗਡ ਕੀਤੇ ਜਾ ਰਹੇ ਹਨ ਉਸ ਵਿਚ 1-ਪਹਿਲਾ ਮੁੱਦਾ ਹੈ ਇਕਬਾਲ ਸਿੰਘ ਢਿਲੋਂ ਦੇ ਲੇਖ ਤੇ ਉਸ ਵਿਚ ਵਰਤੀ ਗਈ ਸ਼ਬਦਾਵਲੀ ਤੇ ਉਸ ਦੇ ਲੇਖਾਂ ਵਿਚ ਛਿਪੀ ਹੋਈ ਉਸ ਦੀ ਨੀਯਤ।2- ਦੂਜਾ ਮੁਦਾ ਹੈ ਅਕਾਲ ਤਖਤ ਦੇ ਮੁਲਾਜਮਾਂ ਵਲੋਂ ਸਿੱਖਾਂ ਨੂੰ ਡਰਾਉਣ ਧਮਕਾਂਉਣ ਲਈ ਨਿਤ ਜਾਰੀ ਕੀਤੇ ਜਾਂਣ ਵਾਲੇ ਕੂੜਨਾਮਿਆਂ ਬਾਰੇ।

ਵੀਰ ਗੁਰਸੇਵਕ ਸਿੰਘ ਜੀ , ਜੇ ਅਸੀ ਦੋਹਾਂ ਮੁਦਿਆਂ ਨੂੰ ਅਡ ਅਡ ਕਰਕੇ ਵੇਖੀਏ ਤੇ ਇਕਬਾਲ ਸਿੰਘ ਢਿਲੋਂ ਪਾਠਕਾਂ ਤੇ ਉਨਾਂ ਵਿਦਵਾਨਾਂ ਦੇ ਸਵਾਲਾਂ ਦੇ ਘੇਰੇ ਵਿਚੋਂ ਹਲੀ ਤਕ ਬਰੀ ਨਹੀ ਹੋ ਸਕੇ ਹਨ ਤੇ ਹੁਣ ਬਰੀ ਹੋਣ ਦੀ ਸ਼ਾਇਦ ਗੁੰਜਾਈਸ਼ ਵੀ ਨਹੀ ਬਚੀ ਹੈ।ਇਸੇ ਲਈ ਉਹ ਪਾਠਕਾਂ ਦਾ ਧਿਆਨ ਦੂਜੇ ਪਾਸੇ ਲੈ ਜਾਂਣ ਲਈ ‘ਸਾਬਕਾ ਜਥੇਦਾਰਾਂ’ ਨੂੰ ਉਕਸਾਨ ਵਾਲਾ ਲੇਖ ਲਿਖ ਚੁਕੇ ਹਨ ,ਤਾਂਕੇ ਸੰਬੰਧਿਥ ਵਿਅਕਤੀ ਜਾਂ ਧਿਰਾਂ ਇਸ ਵਿਚ ਉਲਝ ਜਾਂਣ ਤੇ ਉਹ ਮੁੱਦਾ ਠਪਿਆ ਜਾਵੇ,ਜਿਸ ਬਾਰੇ ਹੁਣ ਉਨਾਂ ਕੋਲ ਕਹਿਨ ਲਈ ਕੁਝ ਵੀ ਬਾਕੀ ਬਚਿਆ ਨਹੀ ਹੈ।(ਇਸ ਬਾਰੇ ਕਿਰਪਾਲ ਸਿੰਘ ਭਠਿੰਡਾ ਦਾ 10.05.2011 ਵਾਲਾ ਲੇਖ ਜੋ ਕਈ ਵੇਬਸਾਈਟਾਂ ਅਤੇ ਦਾਸ ਦੇ ਬਲਾਗ ਤੇ ਵੀ ਛਪਿਆ ਹੈ) ਬਹੁਤ ਹੀ ਸਟੀਕ ਤੇ ਸਾਰਥਕ ਜਵਾਬ ਹੈ। ਇਸ ਬਾਰੇ ਚਰਚਾ ਇਸ ਖਤ ਵਿਚ ਅਗੇ ਕਰਾਂਗੇ ਪਹਿਲਾਂ ਦੂਜੇ ਮੁਦੇ ਤੇ ਗਲ ਕਰ ਲਈਏ।

ਇਸ ਵਿਚ ਕੋਈ ਦੋ ਰਾਏ ਨਹੀ ਕੇ ਹਰ ਜਾਗਰੂਕ ਸਿੱਖ ਤੇ ਹਰੇਕ ਪੰਥਿਕ ਧਿਰ ਅਕਾਲ ਤਖਤ ਤੇ ਕਾਬਿਜ ‘ਧਰਮ ਮਾਫੀਆ’, ਜੋ ਆਏ ਦਿਨ ਸਿੱਖ ਸਿਧਾਂਤਾਂ ਦੇ ਖਿਲਾਫ ਜੋ ਕੂੜਨਾਮੇ ਸਿੱਖਾਂ ਨੂੰ ਡਰਾਉਣ ਤੇ ਧੰਮਕਾਉਣ ਲਈ ਜਾਰੀ ਕਰ ਰਿਹਾ ਹੈ, ਉਸ ਦੀ ਇਕ ਅਵਾਜ ਵਿਚ ਨਿਖੇਧੀ ਕਰਨੀ ਬਣਦੀ ਹੈ ਤੇ ਇਹ ਨਿਖੇਧੀ ਕੋਮ ਦਾ ਜਾਗਰੂਕ ਤਬਕਾ ਇਕਜੁਟ ਹੋ ਕੇ ਕਰ ਵੀ ਰਿਹਾ ਹੈ। ਉਸ ‘ਧਰਮ ਮਾਫੀਆ’ ਵਲੋ ਕੋਈ ਵੀ ਸਿੱਖ ਜੇ ਉਨਾਂ ਦੀ ਸਿਰਜੀ ‘ਕਾਲ ਕੋਠਰੀ’(ਸਕਤਰੇਤ) ਵਿਚ ਬੁਲਾਇਆ ਜਾਂਦਾ ਹੈ, ਭਾਵੇ ਉਹ ਪੰਥ ਦੇ ਮਹਾਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਹੋਣ ਭਾਂਵੇ ਜਰਮਨੀ ਦੇ ਭਾਈ ਤਰਸੇਮ ਸਿੰਘ ਹੋਣ ਤੇ ਭਾਵੇਂ ਇਕਬਾਲ ਸਿੰਘ ਢਿਲੋਂ ਜਾਂ ਕੋਈ ਹੋਰ ਸਿੱਖ ਹੀ ਕਿਊ ਨਾਂ ਹੋਵੇ ਇਸ ਦਾ ਹਰ ਸਿੱਖ ਵਿਰੋਧ ਕਰੇਗਾ ਤੇ ਕਰਦਾ ਆ ਰਿਹਾ ਹੈ। ਇਸ ਗਲ ਵਿਚ ਕੋਈ ਕਿੰਤੂ ਹੈ ਹੀ ਨਹੀ।ਦੂਜੀ ਗਲ ਇਹ ਹੈ ਕੇ ਇਕਬਾਲ ਸਿੰਘ ਦੇ ਸਮਰਥਨ ਵਿਚ ਖੜੇ ਲੋਕ ਉਨਾਂ ਨਾਲ ਕੀਤੇ ਜਾ ਰਹੇ ‘ਕਥਿਤ ਧੱਕੇ’ ਲਈ ਤਰਲੋ ਮੱਛੀ ਕਿਊ ਹੋਈ ਜਾ ਰਹੇ ਨੇ।

ਇਹ ਗਲ ਬੜੀ ਹੈਰਾਨਗੀ ਵਾਲੀ ਹੈ?ਉਨਾਂ ਨਾਲ ਤੇ ਹਲੀ ਕੋਈ ਧੱਕਾ ਹੋਇਆ ਹੀ ਨਹੀ। ਜਦੋਂ ‘ਧਰਮ ਮਾਫੀਆ” ਉਨਾਂ ਨੂੰ ਕੋਈ ਨੋਟਿਸ ਭੇਜੇਗਾ ਫੇਰ ਉਸ ਬਾਰੇ ਵੀਚਾਰ ਕੀਤਾ ਜਾਏਗਾ। ਹਲੀ ਤੇ ਉਹ ਵਿਦਵਾਨਾ ਤੇ ਪਾਠਕਾਂ ਦੀ ਕਚਹਿਰੀ ਵਿਚ ਹੀ ਇਕ ਮੁਜਰਿਮ ਦੀ ਤਰ੍ਹਾਂ ਖੜੇ ਹਨ। ਉਨਾਂ ਦੇ ਲੇਖਾਂ ਵਿਚ ਅਕਾਲ ਤਖਤ ਤੇ ਗੁਰੁ ਗ੍ਰੰਥ ਸਾਹਿਬ ਬਾਰੇ ਵਰਤੀ ਗਈ ਸ਼ਬਦਾਵਲੀ ਇਤਰਾਜ ਯੋਗ ਹੀ ਨਹੀ ਬਲਕੇ ਉਨਾਂ ਅਦਾਰਿਆਂ ਦੀ ਅਜਮਤ ਨੂੰ ਰੋਲਣ ਵਾਲੀ ਵੀ ਹੈ। ਇਕਬਾਲ ਸਿੰਘ ਢਿਲੋ ਨੂੰ ਉਦੋਂ ਤਕ ਕਲੀਨ ਚਿਟ ਨਹੀ ਦਿਤੀ ਜਾ ਸਕਦੀ ਜਦੋਂ ਤਕ ਉਨਾਂ ਦੀ ਸ਼ੁਰੂ ਕੀਤੀ ਗਈ ਚਰਚਾ ਵਿਚ ਭਾਗ ਲੈਣ ਵਾਲੇ ਵਿਦਵਾਨ (ਹਰਦੇਵ ਸਿੰਘ ਜੰਮੂ, ਗਿਆਨੀ ਗੁਰਮੁਖ ਸਿੰਘ, ਅਮਰ ਜੀਤ ਸਿੰਘ ਚੰਦੀ, ਚਰਨਜੀਤ ਸਿੰਘ ਬਰੇਮਪਟਨ, ਪਰਮ ਜੀਤ ਸਿੰਘ, ਜਸਬੀਰ ਸਿੰਘ ਕੈਲਗਰੀ, ਆਦਿਕ ਹੋਰ ਉਹ ਵਿਦਵਾਨ ਜੋ ਉਸ ਚਰਚਾ ਵਿਚ ‘ਪਾਰਟੀਸਿਪੇਂਟ’ ਦੀ ਹੈਸਿਅਤ ਰਖਦੇ ਹਨ।) ਉਨਾਂ ਨੂੰ ਬਰੀ ਨਾਂ ਕਰ ਦੇਂਣ।ਵੀਰ ਗੁਰ ਸੇਵਕ ਸਿੰਘ ਜੀ ਤੁਸੀ ਕਿਸ ਅਧਾਰ ਤੇ ਇਹ ਫਤਵਾ ਜਾਰੀ ਕਰ ਦਿਤਾ ਕੇ “ਇਕਬਾਲ ਸਿੰਘ ਢਿਲੋਂ ਇਕ ਬਹੁਤ ਹੀ ਦਲੀਲ ਨਾਲ ਆਪਣੇ ਵਿਚਾਰ ਦੇਣ ਵਾਲੇ ਵਿਦਵਾਨਾਂ ਵਿਚੋਂ ਹਨ”। ਵੀਰ ਗੁਰਸੇਵਕ ਸਿੰਘ ਜੀ ਮੈਂ ਆਪ ਜੀ ਕੋਲੋਂ ਇਹ ਜਾਨਕਾਰੀ ਚਾਂਉਦਾ ਹਾਂ ਕੇ ਵੀਰ ਹਰਦੇਵ ਸਿੰਘ ਜੱਮੂ ਤੋਂ ਲੈ ਕੇ ਵੀਰ ਜਸਬੀਰ ਸਿੰਘ ਕੈਲਗਰੀ ਤਕ (ਚਰਚਾ ਵਿਚ ਭਾਗ ਲੈਣ ਵਾਲੇ ਸਾਰੇ) ਵਿਦਵਾਨਾਂ ਵਿਚੋਂ ਕਿਸਨੇ ਦਲੀਲ ਤੋਂ ਬਗੈਰ ਗਲ ਕੀਤੀ।ਕੀ ਇਹ ਸਾਰੇ ਵਿਦਵਾਨ ਜੋ ਪਿਛਲੇ 5 ਮਹੀਨਿਆਂ ਤੋਂ ਇਸ ਚਰਚਾ ਵਿਚ ਰੁਝੇ ਹੋਏ ਹਨ ਅਤੇ ਅਪਣਾਂ ਕੀਮਤੀ ਵਕਤ ਬਰਬਾਦ ਕਰ ਰਹੇ ਹਨ।ਉਹ ਸਾਰੇ ਮੂਰਖ ਹਨ,ਤੇ ਇਕ ਇਕਬਾਲ ਸਿੰਘ ਹੀ ਕੌਮ ਦਾ ਸਭਤੋਂ ਵਡਾ ਵਿਦਵਾਨ ਹੈ ਜੋ ਭਾਈ ਕਾਨ੍ਹ ਸਿੰਘ ਨਾਭਾ ਵਰਗੇ ਵਿਦਵਾਨ ਦੀ ਵਿਦਵਤਾ ਨੂੰ ਅਪਣੀਆਂ ਲਿਖਤਾਂ ਵਿਚ ਆਏ ਦਿਨ ਰੋਲਣ ਤੋਂ ਬਾਜ ਨਹੀ ਆਂਉਦਾ।। ਆਪ ਜੀ ਨੂੰ ਇਹ ਨਿਰਣਾਂ ਦੇਣ ਤੋਂ ਪਹਿਲਾਂ ਥੋੜਾ ਅਧਿਯੈਨ ਇਸ ਵਿਸ਼ੈ ਤੇ ਹੋਰ ਕਰ ਲੈਣ ਦੀ ਜਰੂਰਤ ਸੀ।ਹਲੀ ਤੇ ਇਸ ਚਰਚਾ ਨੂੰ ਰਚਾਉਣ ਵਾਲੀ ਵੇਬ ਸਾਈਟ ਦੇ ਵਿਦਵਾਨ ਸੰਪਾਦਕ ਜੀ ਦੇ ਨਿਰਣੈ ਦਾ ( ਸਾਨੂੰ ਇਕ ਪਾਠਕ ਦੇ ਰੂਪ ਵਿਚ ਇੰਤਜਾਰ ਹੈ।)

ਦਾਸ ਇਕਬਾਲ ਸਿੰਘ ਢਿਲੋਂ ਦੇ ਲੇਖਾਂ ਤੇ ਉਸ ਵਿਚ ਵਰਤੀ ਗਈ ਸ਼ਬਦਾਵਲੀ ਨੂੰ ਸਿੱਖ ਸਿਧਾਂਤਕ ਅਦਾਰਿਆਂ ਤੇ ਸ਼ਬਦ ਗੁਰੁ ਦੇ ਸਿਧਾਂਤ ਤੇ ਚੋਟ ਕਰਨ ਵਾਲਾ ਸਮਝਦਾ ਹੈ। ਆਪ ਇਕ ‘ਅਖੌਤੀ” ਸ਼ਬਦ ਨੂੰ ਹੀ ਕਿਊ ਚੁਣਿਆ ਹੈ?ਕੀ ਆਪ ਜੀ ਨੂੰ ਤੇ ਉਨਾਂ ਦੇ ਹੋਰ ਸਮਰਥਕਾਂ ਨੂੰ ਅਕਾਲ ਤਖਤ ਬਾਰੇ ਉਨਾਂ ਦੇ ਵਰਤੇ ਗਏ ‘ਨਕਲੀ’ ਤੇ ‘ਅਡਾ’ ਵਰਗੇ ਸ਼ਬਦ ਨਜਰ ਕਿਊ ਨਹੀ ਆਂਉਦੇ?ਕੀ ਗੁਰੁਆਂ ਨੇ ਸਿੱਖਾਂ ਦੀ ਅਜਾਦ ਹਸਤੀ ਦਾ ਜੋ ਸਿਧਾਂਤ ਕਾਇਮ ਕੀਤਾ ਸੀ ਉਸ ਨੂੰ ਇਕ ‘ਨਕਲੀ ਅਡਾ’ ਕਹਿਨਾਂ ਕਿਸੇ ਦਲੀਲ ਨਾਲ ਗਲ ਕਰਨ ਵਾਲੇ ਵਿਦਵਾਨ ਦੀ ਵਿਦਵਤਾ ਕਹਿਆ ਜਾਏਗਾ? ਕੀ ਇਸ ਵਿਦਵਾਨ ਦਾ ਸਮਰਥਨ ਕਰਨ ਵਾਲੇ ਵੀ ਅਕਾਲ ਤਖਤ ਨੂੰ ‘ਨਕਲੀ ਤਖਤ’ ਕਹਿਣ ਦੇ ਹਿਮਾਇਤੀ ਹਨ? ਜੇ ਉਸ ਅਦਾਰੇ ਤੇ ‘ਧਰਮ ਮਾਫੀਆ’ ਦਾ ਕਬਜਾ ਹੋ ਗਇਆ ਹੈ ਤੇ ਉਸ ਮਾਫਿਆ ਤੋਂ ਇਸ ਨੂੰ ਅਜਾਦ ਕਰਵਾਉਣ ਦੀ ਗਲ ਕਰਨੀ ਚਾਹੀਦੀ ਹੈ ਕੇ ਉਸ ‘ਨਕਲੀ ਅਖੌਤੀ ਅਡੇ’ (ਇਕਬਾਲ ਸਿੰਘ ਦੇ ਸ਼ਬਦਾਂ ਅਨੁਸਾਰ) ਦੇ ਸਿਧਾਂਤ ਤੋ ਹੀ ਕੌਮ ਨੂੰ ਖਹਿੜਾ ਛੁੜਾ ਲੈਣ ਦੀ ਬੇਹੂਦੀ ਵਕਾਲਤ ਇਕਬਾਲ ਸਿੰਘ ਨੂੰ ਕਰਨੀ ਚਾਹੀ ਦੀ ਹੈ।ਜੇ ਦਰਬਾਰ ਸਾਹਿਬ ਤੇ ਮਹੰਤਾਂ ਤੇ ਪੁਜਾਰੀਆਂ ਦਾ ਕਬਜਾ ਹੋ ਗਇਆ ਸੀ ਤੇ ਉਥੇ ਟੱਲ ਅਤੇ ਘੜਿਆਲ ਖੜਕਦੇ ਸਨ, ਸਿੱਖਾਂ ਨੇ ਉਸ ਨੂੰ ਇਨਾਂ ਮਹੰਤਾਂ ਤੋ ਅਜਾਦ ਕਰਵਾ ਕੇ ਮੁੜ ਉਸ ਦੀ ਮਰਿਯਾਦਾ ਨੂੰ ਬਹਾਲ ਕੀਤਾ ਸੀ ਕੇ ਦਰਬਾਰ ਸਾਹਿਬ ਨੂੰ ਹੀ ਰੱਦ ਕਰ ਦਿਤਾ ਸੀ।

ਜੇ ਆਪ ਜੀ ਦੀ ਇਸ ਗਲ ਨੂੰ ਥੋੜੀ ਦੇਰ ਲਈ ਮਣ ਵੀ ਲਿਆ ਜਾਵੇ ਕੇ ‘ਅਖੌਤੀ’ ਸ਼ਬਦ ਕੋਈ ਬੁਰਾ ਜਾਂ ਅਸ਼ਲੀਲ ਨਹੀ ਤੇ ਕਿਸੇ ਸਿੱਖ ਪਾਸੋਂ ‘ਸਿੱਖ ਮਾਰਗ” ਨੂੰ ‘ਅਖੌਤੀ ਸਿੱਖ ਮਾਰਗ’ ਕਹਿਨ ਤੇ ਆਪ ਜੀ ਨੂੰ ਇਨਾਂ ਬੁਰਾ ਕਿਉ ਲਗਿਆ। ਕਲ ਕੋਈ ਪੰਥ ਦੋਖੀ ਸਾਡੇ ਗੁਰੂ ਦੇ ਨਾਮ ਅਗੇ ਵੀ “ਅਖੌਤੀ ਗੁਰੂ” ਲਿਖੇ ਤੇ ਫੇਰ ਤੁਸੀ ਉਸ ਲਈ ਇਤਰਾਜ ਕਿਵੇਂ ਦਰਜ ਕਰੋਗੇ, ਜੋ ਇਸ ਸ਼ਬਦ ਨੂੰ ਇਤਰਾਜ ਯੋਗ ਨਹੀ ਮਨ ਰਹੇ।ਇਹ ਗਲ ਹੋਰ ਹੈ ਕੇ ਜਿਸਨੂੰ ਤੁਸੀ ਦਲੀਲ ਨਾਲ ਗਲ ਕਰਨ ਵਾਲਾ ਵਿਦਵਾਨ ਐਲਾਨ ਰਹੇ ਹੋ,ਉਹ ਅਪਣੇ ਇਕ ਲੇਖ ਵਿਚ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵੀ ‘ਅਖੌਤੀ ਤੇ ਨਕਲੀ” ਸ਼ਬਦਾਂ ਨਾਲ ਸੰਬੋਧਿਤ ਕਰ ਚੁਕਾ ਹੈ।

ਵੀਰ ਗੁਰਸੇਵਕ ਸਿੰਘ ਜੀ ਆਪ ਜੀ ਨੂੰ ਇਸ ਗਲ ਦਾ ਵੀ ਧਿਆਨ ਰਖਨਾਂ ਚਾਹੀਦਾ ਹੈ ਕੇ ਕੋਈ ਵੀ ਬੰਦਾ ਜਦੋਂ ਜਨਤਕ ਤੌਰ ਤੇ ਕੁਝ ਲਿਖਦਾ ਹੈ ਤੇ ਉਸ ਤੇ ਇਤਰਾਜ ਕਰਨ ਵਾਲਿਆਂ ਜਾ ਸ੍ਰੋਤਾਂ ਦਾ ਵੇਰਵਾਂ ਮੰਗਣ ਵਾਲਿਆਂ ਪ੍ਰਤੀ ਜਵਾਬ ਦੇਹ ਹੂੰਦਾ ਹੈ। ਜੇ ਉਹ ਐਸਾ ਕਰਨ ਵਿਚ ਅਸਫਲ ਹੂੰਦਾ ਹੈ ਤੇ ਉਸ ਨੂੰ ਖੇਦ ਸਹਿਤ ਅਪਣੇ ਉਹ ਲੇਖ ਜਾਂ ਇਤਰਾਜ ਯੋਗ ਸ਼ਬਦ ਵਾਪਸ ਲੈਣੇ ਪੈਂਦੇ ਹਨ। ਇਹ ਕੋਈ ਕਿਸੇ ਬੰਦੇ ਦੇ ਘਰ ਦਾ ਰਾਜ ਨਹੀ ਕੇ ਕੌਮੀ ਮਸਲਿਆਂ ਤੇ ਜੋ ਉਹ ਚਾਹੇ ਉਹ ਲਿਖ ਦੇਵੇ ਤੇ ਦੂਜੇ ਚੁਪ ਕਰਕੇ ਉਸ ਨੂੰ ਸਵੀਕਾਰ ਕਰ ਲੈਣ ਤੇ ਉਸ ਦਾ ਪੇਸ਼ ਕੀਤਾ ਹੋਇਆ ਕੂੜ ਅੰਤਿਮ ਸੱਚ ਮਨ ਕੇ ਸਵੀਕਾਰ ਕਰ ਲਿਆ ਜਾਵੇ । ਇਹ ਗਲ ਵੀ ਪਾਠਕਾਂ ਨੂੰ ਸਮਝਣੀ ਚਾਹੀ ਦੀ ਹੈ ਕੇ ਚਰਚਾ ਕਰਨ ਤੇ ਕਰਾਉਣ ਵਾਲੇ ਦੋਹਾਂ ਦੀ ਜਿੱਮੇਦਾਰੀ ਹੁੰਦੀ ਹੈ ਕੇ ਜੇ ਚਰਚਾ ਨੂੰ ਸ਼ੂਰੂ ਕਰਨ ਵਾਲਾ ‘ਸਰੇਂਡਰ’ ਹੋ ਜਾਵੇ ਜਾਂ ਉਸ ਚਰਚਾ ਵਿਚ ਭਾਗ ਲੈਣ ਵਾਲੇ ਦੂਜੇ ਵਿਦਵਾਨ ਉਸ ਨੂੰ ਸਵੀਕ੍ਰਤੀ ਨਾਂ ਦੇ ਦੇਣ ਤੇ ਉਸ ਨੂੰ ਦੂਜੇ ਵਿਦਵਾਨਾਂ ਕੋਲੋਂ ਉਨਾਂ ਦਾ ਟਾਈਮ ਖਰਾਬ ਕਰਨ ਲਈ ਮਾਫੀ ਮੰਗੀ ਜਾਂਣੀ ਚਾਹੀ ਦੀ ਹੈ ਤੇ ਉਨਾਂ ਵਲੋਂ ਸੁਝਾਏ ਗਏ ਵੀਚਾਰਾਂ ਜਿਨਾਂ ਦਾ ਉਹ ਜਵਾਬ ਨਹੀ ਦੇ ਸਕਿਆ ਉਨਾਂ ਨੂੰ ਜਨਤਕ ਰੂਪ ਨਾਲ ਸੱਚ ਦੇ ਰੂਪ ਵਿ ਸਵੀਕਾਰ ਕਰ ਲੈਣਾਂ ਚਾਹੀਦਾ ਹੈ।

ਜੇ ਉਹ ਐਸਾ ਨਹੀ ਕਰਦਾ ਤੇ ਫੇਰ ਉਸ ਚਰਚਾ ਨੂੰ ਰਚਾਉਣ ਵਾਲੇ ਮਾਧਿਅਮ ਦੇ ਸੰਪਾਦਕ/ਮੋਡਰੇਟਰ ਨੂੰ ਅਪਣਾ ਸਿਧਾਂਤਕ ਰੂਪ ਵਿਚ ਫੈਸਲਾ ਦੇ ਕੇ ਇਸ ਵਿਚਾਰ ਚਰਚਾ ਨੂੰ ਫੋਰਨ ਬੰਦ ਕਰਵਾ ਦੇਂਣਾਂ ਚਾਹੀਦਾ ਹੈ ਤੇ ਉਸ ਲਿਖਾਰੀ ਨੂੰ ਜਨਤਕ ਰੂਪ ਵਿਚ ਤਾੜਨਾਂ ਕਰਨੀ ਚਾਹੀ ਦੀ ਹੈ ਕੇ । ਭਵਿਖ ਵਿਚ ਉਹ ਜਿਸ ਵਿਸ਼ੈ ਤੇ ਲਿਖੇ, ਉਸ ਦੇ ਸ੍ਰੋਤ ਤੇ ਉਠਾਏ ਗਏ ਸਵਾਲਾਂ ਦਾ ਉਹ ਤਸੱਲੀ ਬਕਸ਼ ਜਵਾਬ ਦੇਵੇ ਨਹੀ ਤਾਂ ਉਸ ਦੀ ਨੀਯਤ ਤੇ ਜੇ ਕੋਈ ਸ਼ਕ ਕਰੇ ਤਾਂ ਕੋਈ ਇਤਰਾਜ ਨਹੀ ਕੀਤਾ ਜਾਵੇਗਾ। ਐਸੈ ਅਧਾਰ ਹੀਣ ਲੇਖ ਉਸ ਮਾਧਿਅਮ ਤੋਂ ਫੋਰਨ ਹਟ ਜਾਣੇ ਚਾਹੀ ਦੇ ਹਨ ਜਿਨਾਂ ਦੀ ਪ੍ਰਮਾਣਿਕਤਾ ਦੇ ਸ੍ਰੋਤ ਅਗਿਆਤ ਹੋਨ ਜਾਂ ਲਿਖਾਰੀ ਦੀ ਮੰਨ ਧੜੰਤ ਕਲਪਨਾਂ ਮਾਤਰ ਹੋਣ, ਕਿਊਕੇ ਇਹ ਲੇਖ ਪਾਠਕਾਂ ਦੀ ਧਾਰਣਾਂ ਨੂੰ ਵਿਕ੍ਰਤ ਕਰ ਸਕਦੇ ਹਨ ਤੇ ਕੌਮ ਲਈ ਬਹੁਤ ਨੁਕਸਾਨ ਦੇਅ ਸਾਬਿਤ ਹੋ ਸਕਦੇ ਹਨ।

ਵੀਰ ਗੁਰਸੇਵਕ ਸਿੰਘ ਜੀ ।ਇਕਬਾਲ ਸਿੰਘ ਢਿਲੋਂ ਨੂੰ ਕਲੀਨ ਚਿਟ ਦੇਣ ਤੋਂ ਪਹਿਲਾਂ ਉਸ ਚਰਚਾ ਦਾ ਨਿਰਣੈ ਤੇ ਸਿਟਾ ਸਾਮ੍ਹਣੇ ਆਉਣ ਤਾਂ ਦੇਵੋ, ਜਲਦੀ ਨਾਂ ਕਰੋ। ਉਸ ਚਰਚਾ ਵਿਚ ਭਾਗ ਲੈਣ ਵਾਲੇ ਹੋਰ ਵਿਦਵਾਨਾਂ ਦੇ ਨੁਕਤਿਆਂ ਨੂੰ ਵੀ ਧਿਆਨ ਵਿਚ ਰਖੋ ਉਨਾਂ ਵੀ ਬਹੁਤ ਮੇਹਨਤ ਤੇ ਲਗਨ ਨਾਲ ਅਪਣੇ ਪੱਖਰਖੇ ਹਨ। ਕੇਵਲ ‘ਧਰਮ ਮਾਫਿਆ’ ਪਾਸੋਂ ਸੰਭਾਵਿਤ ‘ਕਥਿਤ ਧੱਕੇ” ਦੀ ਦੁਹਾਈ ਦੇ ਕੇ ਇਕਬਾਲ ਸਿੰਘ ਨੂੰ ਬਹੁਤ ਵਡਾ ਵਿਦਵਾਨ ਐਲਾਨ ਕਰਨ ਤੋ ਸੰਕੋਚ ਕਰੋ। ਭਾਈ ਕਾਨ੍ਹ ਸਿੰਘ ਨਾਭਾ ਵਰਗੇ ਵਿਦਵਾਨ (ਜਿਨਾਂ ਦੀ ਵਿਦਵਤਾ ਦੇ ਸਾਮ੍ਹਣੇ ਇਹ ਇਕ ਪਾਸਕੂ ਦੇ ਬਰਾਬਰ ਵੀ ਨਹੀ ਹੈ) ਨੂੰ ਨੀਵਾਂ ਵਖਾਉਣ ਲਈ ਉਨਾਂ ਦੀ ਜਨਤਕ ਰੂਪ ਵਿਚ ਬੇਪਤੀ ਕਰਦਿਆਂ ਇਹ ਰਤੀ ਵੀ ਸੰਕੋਚ ਨਹੀ ਕਰਦਾ, ਥੋੜਾ ਇੰਤਜਾਰ ਕਰੋ ਵੀਰ ਜੀ ਅਸਲਿਅਤ ਸਾਮ੍ਹਣੇ ਆਉਣ ਦਿਉ, ਕਿਤੇ ਸਾਨੂੰ ਅਪਣੇ ਦਿਤੇ ਬਿਆਨ ਵਾਪਸ ਹੀ ਲੈਣੇਂ ਨਾ ਪੈ ਜਾਣ।

ਹੋਈਆਂ ਭੁਲਾਂ ਲਈ ਖਿਮਾਂ ਦਾ ਜਾਚਕ ਹਾਂ ਜੀ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top