Share on Facebook

Main News Page

ਜਜ਼ਬਾਤ, ਗੁਣ ਅਤੇ ਅੰਧ ਵਿਸ਼ਵਾਸ਼

ਤਰਕ ਇਕ ਐਸਾ ਜਾਦੂ ਹੈ ਜੋ ਗਿਆਨ ਦੀ ਪੌੜੀ ਨਾਲ ਗਲਤ ਨੂੰ ਠੀਕ ਤੇ ਠੀਕ ਨੂੰ ਗਲਤ ਸਾਬਤ ਕਰ ਦਿੰਦਾ ਹੈ।ਤੇ ਇਹ ਬੰਦੇ ਦੇ ਗਿਆਨ ਉਪਰ ਨਿਰਭਰ ਕਰਦਾ ਹੈ ਕਿ ਉਹ ਕਿਨਾ ਕੁ ਤਰਕਵਾਨ ਹੈ ਉੇਸੇ ਹਿਸਾਬ ਨਾਲ ਉਸ ਵਿਚ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਸਾਬਤ ਕਰਨ ਦੀ ਸ਼ਕਤੀ ਹੁੰਦੀ ਹੈ।ਕਿਸੇ ਵਕਤ ਜਜ਼ਬਾਤ ਕਿਸੇ ਗੱਲ ਦੀ ਸਹੀ ਤਰਜਮਾਨੀ ਕਰਦੁੇ ਹਨ ਤਾਂ ਇਹ ਉਸ ਵਕਤ ਗੁਣ ਜਾਪਦੇ ਹਨ। ਪਰ ਕਿਸੇ ਵਕਤ ਜਜ਼ਬਾਤ ਕੰਟਰੋਲ ਕਰਨੇ ਸਿਆਣਪ ਹੁੰਦੀ ਹੈ।ਚਮਕੌਰ ਦੀ ਗੜੀ ਵਿਚੋ ਨਿਕਲ ਜਾਣ ਦੀ ਗੱਲ ਇਥੇ ਗੁਣ ਲਗਦੀ ਹੈ , ਬਸਤਰਾਂ ਦਾ ਰੰਗ ਬਦਲਕੇ ਉਚ ਦੇ ਪੀਰ ਬਣਕੇ ਨਿਕਲ ਜਾਣਾ ਵੀ ਇਸੇ ਨਜ਼ਰ ਨਾਲ ਹੀ ਵੇਖਿਆਂ ਜਾਂਦਾ ਹੈ।ਦੂਜੇ ਪਾਸੇ ਜੰਗ ਵਿਚ ਨਾਲ ਦੇ ਸਾਰਿਆਂ ਦੇ ਮਾਰੇ ਜਾਣਦੇ ਬਾਹਦ ਕਿਸੇ ਦਾ ਉਥੋ ਭੱਜ ਨਿਕਲਣ( ਵਿਰੋਧੀਆਂ ਦੀ ਨਜ਼ਰ ਵਿਚ) ਬੁਜ਼ਦਿਲੀ ਦੀ ਸੰਗਿਆ ਨਾਲ ਨਿਵਾਜਿਆ ਜਾਦਾ ਹੈ।ਪਰ ਸਾਹਮਣੇ ਬੈਠਾ ਸਾਡੇ ਗੁਰੂ ਵਾਸਤੇ ਇਹ ਲਫਜ ਕੋਈ ਵਰਤੇ ਤਾਂ ਜਜ਼ਬਾਤੀ ਸਿੰਘ ਸ੍ਰੀ ਸਾਹਿਬ ਦਾ ਇਸਤੇਮਾਲ ਕਰਨਗੇ।ਪਰ ਵਿਸ਼ਵਾਸ਼ੀ ਸਿੰਘ ਬਾਕੀ ਬਚਦੀ ਉਹਨਾ ਦੀ ਜਿੰਦਗੀ ਵਿਚੋ ਨਿਚੋੜ ਕੱਢ ਕੇ ਇਸ ਨੁੰ ਸਿਆਣਪ ਨਾਲ ਜੋੜ ਕੇ ਸਹਿਮਤ ਕਰਵਾਉਣਗੇ ਤੇ ਉਹਨਾ ਦਾ ਵੀ ਵਿਸ਼ਵਾਸ਼ ਪੱਕਾ ਹੋਵੇਗਾ।

ਅੱਜ ਇਕੀਵੀ ਸਦੀ ਵਿਚ ਸਿਰ ਦੇਣਾ ਹੀ ਕੇਵਲ ਬਹਾਦਰੀ ਨਹੀ ਅੱਛੇ ਨਤੀਜੇ ਕੱਢ ਕੇ ਦਿਖਾਉਣਾ ( ਘੱਟ ਤੋ ਘੱਟ ਨੁਕਸਾਨ ਵੱਧ ਤੋ ਵੱਧ ਪ੍ਰਾਪਤੀ ਕਰ ਕੇ ਦਿਖਾਉਣਾ ਵੀ ਸਿਆਣਪ ਤੇ ਬਹਾਦਰੀ ਸਮਝੀ ਜਾਂਦੀ ਹੈ।)ਕਿਉਕਿ ਲੜਾਈ ਅੱਜ ਬਾਹੂਬਲ ਦੀ ਨਹੀ ਰਹੀ ਸਿਆਣਪ ਅਤੇ ਚਤੁਰਾਈ ਦੀ ਰਹਿ ਗਈ ਹੈ। ਤੇ ਉਸੇ ਚਤੁਰਾਈ ਨਾਲ ਬਾਦਲ ਚਾਰ ਵਾਰ ਮੁਖ ਮੰਤਰੀ ਵੀ ਬਣਿਆ ਤੇ ਲੰਬੇ ਸਮੇ ਤੋ ਸ਼੍ਰੋਮਣੀ ਕਮੇਟੀ ਵੀ ਆਪਣੇ ਕਬਜੇ ਵਿਚ ਕੀਤੀ ਫਿਰਦਾ ਹੈ।ਘਰੇ ਘਰ ਸਾਰੀਆਂ ਅਕਾਲੀ ਪਾਰਟੀਆਂ ਦੇ ਲੀਡਰਸਿੱਖ ਰਾਜ ਦਾ ਸੰਕਲਪ ਪੂਰਾ ਕਰਨ ਦਾ ਦਾਹਵਾ ਕਰ ਰਹੇ ਹਨ।ਪਰ ਏਨਾ ਗੁਣ ਨਹੀ ਪੈਦਾ ਕਰ ਸਕੇ ਕਿ ਆਉ ਕਿਸੇ ਇਕ ਨੂੰ ਅੱਗੇ ਲਾਕੇ ਉਸਦੀ ਅਗਵਾਈ ਹੀ ਕਬੂਲ ਕਰਕੇ ਖਾਲਸਾ ਰਾਜ ਦਾ ਸਹੀ ਸੰਕਲਪ ਸਾਬਤ ਕਰ ਸਕੀਏ।ਤੇ ਸਾਬਤ ਕੀ ਕਰ ਰਹੇ ਹਾਂ ਕਿ ਨੜਿਨਵੇ % ਮੂਰਖ ਹਾਂ ਅੰਧਵਿਸ਼ਵਾਸੀ ਹੀ ਹਾਂ।ਮੱਥਾ ਤਾਂ ਟੇਕੀ ਜਾਂਵਾਂਗੇ ਚਰਨਾਮਤ ਵੀ ਲਈ ਜਾਂਵਾਂਗੇ ਪਰ ਜਜ਼ਬਾਤ ਨੂੰ ਲਾਂਭੇ ਕਰਕੇ ਸਿੱਖਣ ਦੀ ਹਿੰਮਤ ਨਹੀ ਕਰਨੀ ਤੇ ਜਿਹੜਾ ਕਰੇ ਉਹਦੇ ਮਗਰ ਛਿਤਰ ਲੈਕੇ ਪੈ ਜਾਂਵਾਂਗੇ।

ਜਜ਼ਬਾਤਾਂ ਨੇ ਸਾਨੂੰ ਮਸ਼ੀਨਾ ਬਣਾ ਦਿੱਤਾ ਹੈ। ਦਿਮਾਗ ਰਹਿਤ ਮਸ਼ੀਨਾ ਜਿਨਾ ਵਿਚ ਜੋ ਭਰ ਦਿਤਾ ਗਿਆ ਹੈ ਉਹੀ ਕੁਝ ਉਹਨਾ ਕਰਨਾ ਹੈ।ਕਦੀ ਕਦੀ ਵਿਚਾਰੇ ਕਾਲਾ ਅਫਗਾਨਾ ਵਰਗੇ ਕਮਲੇ ਦੀ ਗੱਲ ਉਪਰ ਵੀ ਖਿਝਣ ਦੀ ਬਜਾਏ ਉਹਦੀ ਗੱਲ ਵਿਚਾਰ ਲੈਣੀ ਚਾਹੀਦੀ ਹੈ।ਡਾਂਗਾਂ ਲੈਕੇ ਇਕੀਵੀ ਸਦੀ ਵਿਚ ਉਹਦੇ ਮਗਰ ਪਏ ਹੋਏ ਹੋਏ ਹਾਂ,ਖਾਸਤੌਰ ਤੇ ਜਦੋ ਬਣਾਈਆਂ ਗਈਆਂ ਮਾਨਤਾਵਾਂ ਜਿਹਨਾ ਨੂੰ ਅਸੀ ਕਦੀ ਜਜ਼ਬਾਤੀ ਹੋਕੇ ਤੇ ਕਦੀ ਅੰਧਵਿਸ਼ਵਾਸੀ ਹੋਕੇ ਖਿਚੀ ਤੁਰੇ ਆਉਦੇ ਹਾਂ।ਉਹਨਾ ਦੀ ਮੁੜ ਪੜਚੋਲ ਕਰ ਲਈਏ ਵਕਤ ਬਦਲਦੇ ਨਾਲ।ਦੁਖ ਅਬੋਧ ਲੋਕਾਂ ਤੇ ਨਹੀ ਦੁਖ ਅਤੇ ਅਫਸੋਸ ਆਪਣੇ ਆਪ ਨੂੰ ਤਰਕ ਸੰਗਤ ਕਹਾਉਦੇ ਸੂਝਵਾਨ ਲੋਕਾਂ ਉਪਰ ਹੈ।ਜੋ ਬਣੀਆਂ ਹੋਈਆਂ ਮਾਨਤਾਵਾਂ, ਜੋ ਅੰਧਵਿਸ਼ਵਾਸ਼ ਦੀ ਪਦਵੀ ਅਖਤਿਆਰ ਕਰ ਗਈਆਂ ਹਨ ਤੇ ਕੁਝ ਚਤੁਰ ਲੋਕ ਇਸੇ ਅੰਧਵਿਸ਼ਵਾਸ਼ ਦਾ ਫਾਇਦਾ ਉਠਾ ਰਹੇ ਹਨ ,ਘੱਟੋ ਘੱਟ ਉਹਨਾ ਮਾਨਤਾਵਾਂ ਦੇ ਖਿਲਾਫ ਹੀ ਖੜੇ ਹੋ ਜਾਈਏ।ਪਰ ਕਿਉਕਿ ਸਾਨੂੰ ਵੋਟਾਂ ਚਾਹੀਦੀਆਂ ਹਨ ਇਸ ਲਈ ਐਸਾ ਨਹੀ ਕਰਾਂਗੇ ।ਬਲਕਿ ਉਹਨਾ ਮਾਨਤਾਵਾਂ ਨੂੰ ਹੋਰ ਪਕਿਆ ਕਰਕੇ ਮੂਰਖਾਂ ਦਾ ਗਰਾਫ ਹੋਰ ਵਧਾਵਾਂਗੇ ਤਾਕਿ ਵਕਤ ਪੈਣ ਤੇ ਇਹਨਾਂ ਮੂਰਖ ਸਿਰਾਂ ਨੂੰ ਵੋਟਾਂ ਵਿਚ ਕਨਵਰਟ ਕਰ ਸਕੀਏੇ ਬਲਕਿ ਜੇ ਕੋਈ ਹੋਸ਼ ਲਿਆਉਣ ਦੀ ਕੋਸ਼ਿਸ਼ ਵੀ ਕਰੇ ਉਹਦੇ ਵੀ ਮਗਰ ਮੂਰਖਾਂ ਦਾ ਟੋਲਾ ਪਾ ਦੇਈਏ।

ਜਿਹੜੇ ਇਹ ਸਮਝਦੇ ਹਨ ਕਿ ਗੁਰੂ ਸਾਹਿਬ ਕਿਰਪਾਨ ਕੱਢਕੇ ਸੰਗਤ ਵਿਚ ਆਏ ਤੇ ਆਉਦਿਆਂ ਹੀ ਇਕ ਇਕ ਕਰਕੇ ਸਿਰ ਮੰਗਦੇ ਗਏ ਤੇ ਜਗ਼ਬਾਤੀ ਜਾਂ ਵਿਸ਼ਵਾਸੀ ਲੋਕ ਸਿਰ ਭੇਟ ਕਰਨ ਲਈ ਉਠਦੇ ਆਏ ਉਹਨਾ ਦੀ ਅਕਲ ਤੇ ਹਾਸਾ ਹੀ ਆ ਸਕਦਾ ਹੈ ਜੋ ਤਕਰੀਬਨ ਬੀਤੀਆਂ ਢਾਈ ਸਦੀਆਂ ਵਿਚ ਜੋ ਵਾਪਰਿਆ ਉਸ ਉਪਰ ਗੌਰ ਨਹੀ ਕਰਦੇ ਤੇ ਇਹ ਮੰਨਦੇ ਹਨ ਕਿ ਅੰਧਵਿਸ਼ਵਾਸੀ ਜਾਂ ਜਜ਼ਬਾਤੀ ਹੋ ਕੇ ਲੋਕ ਸਿਰ ਭੇਟ ਕਰਨ ਲਈ ਉਠਦੇ ਆਏ ।ਮੇਰੇ ਖਿਆਲ ਮੁਤਾਬਿਕ ਗੁਰੂ ਸਾਹਿਬ ਗਿਆਨਵਾਨ ਸਨ ਤਰਕ ਸੰਗਤ ਸਨ ਸਾਹਿਤਕਾਰ ਸਨ ਤੇ ਉਹਨਾ ਆਪਣੀ ਅਕਲ ਦੇ ਹਰ ਗੁਣ ਨਾਲ ਇਸ ਬੈਠੀ ਸੰਗਤ ਦੇ ਮਨ ਵਿਚ ਇਹ ਗੱਲ ਬਿਠਾ ਦਿਤੀ ਸੀ ਕਿ ਮਰ ਹਰੇਕ ਨੇ ਹੀ ਜਾਣਾ ਹੈ ਗੀਧੀਆਂ ਵਾਂਗ ਮਰ ਜਾਣ ਵਾਲਿਆ ਦੀ ਬਦੌਲਤ ਅੱਜ ਦਾ ਵਰਤਮਾਨ ਗੁਲਾਮ ਹੈ ਤੇ ਕਿਸਮਤ ਨੂੰ ਕੋਸ ਰਿਹਾ ਹੈ। ਪਰ ਜੇ ਬਹਾਦਰਾ ਵਾਂਗ ਮਰ ਜਾਉਗੇ ਤਾਂ ਆਉਣ ਵਾਲੀਆਂ ਆਜ਼ਾਦ ਪੀੜੀਆਂ ਅੱਜ ਵਾਂਗ ਝੁਰਨ ਦੀ ਥਾਂ ਤੁਹਾਡਾ ਗੁਣਗਾਣ ਕਰਨਗੀਆਂ।ਮੁਕਤ ਹੋ ਜਾਵੋਗੇ ਤੇ ਆਉਣਵਾਲਿਆਂ ਨੂੰ ਮੁਕਤ ਕਰ ਜਾਉਗੇ।ਬਸ ਇਹੀ ਮੰਤਰ ਸੀ ਕਿ ਇਸਦਾ ਅਸਰ ਹੋਇਆ। ਪਰ ਫਰਕ ਕੀਹ ਸੀ ਕਿ ਜਿਹੜਾ ਬੰਦਾ ਇਹ ਵੰਗਾਰ ਦੇ ਰਿਹਾ ਹੈ ਉਸਦੀ ਅਕਲ ਉਸਦੀ ਸ਼ਕਤੀ ਤੇ ਉਹਦੇ ਬਚਨਾ ਤੇ ਭਰੋਸਾ ਸੀ। ਤੇ ਇਹ ਭਰੋਸਾ ਹੈ ਵੀ ਢਾਈ ਸਦੀਆਂ ਦੇ ਪ੍ਰੈਕਟੀਕਲ ਵਿਚੋ ਲੰਘ ਕੇ ਬਣਿਆ ਸੀ।

ਚੌਰਾਸੀ ਦੇ ਫੌਜੀਆਂ ਦੇ ਜਜ਼ਬਾਤਾਂ ਨੂੰ ਕੋਈ ਇੰਜ ਦੀ ਪ੍ਰੈਕਟੈਕਲ ਸੇਧ ਨਹੀ ਸੀ ਉਹਨਾ ਨਾਲ ਕੋਈ ਪਹਿਲਾਂ ਰਾਬਤਾ ਜਾਂ ਪਲੈਣ ਤਹਿ ਨਹੀ ਸੀ ਕੀਤਾ ਗਿਆ, ਤੇ ਇੰਜ ਦੇ ਜਜ਼ਬਾਤ ਇਹ ਕਿਸੇ ਦੇ ਸਿਰ ਚੜਕੇ ਆਪ ਖੂਹ ਵਿਚ ਛਾਲ ਮਾਰਨ ਵਰਗੀ ਗੱਲ ਅੱਜ ਦੀ ਸਿਆਣਪ ਵਿਚ ਸਾਬਤ ਹੁੰਦੀ ਹੈ।ਮੈ ਉਹਨਾ ਫੌਜੀਆਂ ਨਾਲ ਸੈਟਰਲ ਜੇਲ ਫਿਰੋਜਪੁਰ ਦੇ ਬੇਅੰਤ ਮਹੀਨੇ ਬਿਤਾਏ ਹਨ।ਉਹਨਾ ਨੂੰ ਰਸਦ ਤੇ ਕਪੜੇ ਕਛਹਿਰੇ ਵੀ ਪਹੁੰਚਾਉਦਾ ਰਿਹਾ ਹਾਂ। ਪਰ ਕਿਸੇ ਨੇ ਵੀ ਇਸ ਫੌਜੀ ਐਕਸ਼ਨ ਵਿਚ ਕਿਸੇ ਤਰਾਂ ਦੀ ਕਮਾਂਡ ਹੋਣ ਦਾ ਜ਼ਿਕਰ ਨਹੀ ਕੀਤਾ।ਕੇਵਲ ਜਜ਼ਬਾਤ ਹੀ ਜਜ਼ਬਾਤ ਸੀ ਕੋਈ ਹੁਕਮ ਕਰਨ ਵਾਲਾ ਨਹੀ ਸੀ।ਤੇ ਸੰਤ ਆਪ ਸ਼ਹੀਦ ਹੋ ਚੁਕੇ ਸਨ ਜੋ ਕਿ ਹੋਣਾ ਹੀ ਸੀ ਕਿਉਕਿ ਕਿਸੇ ਦੇਸ਼ ਨੇ ਵੀ ਬਾਂਹ ਨਹੀ ਫੜੀ,ਕੋਈ ਪੱਕੀ ਪਲ਼ੈਨਿਗ ਹੀ ਨਹੀ ਸੀ ਕਿਸੇ ਨਾਲ ਕੋਈ ਲਿਖਤੀ ਸਮਝੌਤਾ ਹੀ ਨਹੀ ਸੀ।ਤੇ ਪਾਕਿਸਤਾਨ ਜਿਸਦਾ ਰਕਬਾ ਤੁਸੀ ਆਪਣੇ ਖਾਲਿਸਤਾਨ ਦੇ ਨਕਸ਼ੇ ਵਿਚ ਬਣਾਈ ਫਿਰਦੇ ਹੋ, ਉਹ ਭਲਾ ਕਿਵੇ ਤੁਹਾਡੀ ਮਦਦ ਕਰ ਸਕਦਾ ਹੈ। ਉਸ ਤਾਂ ਬੰਗਲਾ ਦੇਸ਼ ਦੀ ਲੜਾਈ ਵਾਲਾ ਬਦਲਾ ਇੰਡੀਆ ਤੋ ਲੈਣਾ ਸੀ ਤੇ ਮੋਹਰੇ ਬਣ ਗਏ ਜਜ਼ਬਾਤੀ ਸਿੱਖ। ਫਿਰ ਬੰਦ ਕਿਲੇ ਵਿਚ ਇਕ ਨਾ ਇਕ ਦਿਨ ਤਾਂ ਇਹ ਹੋਣਾ ਹੀ ਸੀ ਕਿਉਕਿ ਇੰਦਰਾ ਨੇ ਹਰਿਮੰਦਰ ਤੇ ਹਮਲਾ ਕਰਨ ਸਮੇ ਜਜ਼ਬਾਤ ਤੋ ਕੰਮ ਨਹੀ ਲਿਆ ਭਾਵੇ ਕਿ ਇਸਦਾ ਇਵਜਾਨਾ ਉਸਨੂੰ ਖੁਦ ਭੁਗਤਨਾ ਪਿਆ ਤੇ ਸਿੱਖ ਕੌਮ ਉਦੋ ਤੋ ਅੱਜ ਤੱਕ ਭੁਗਤ ਰਹੀ ਹੈ। ਕੀਹ ਫਾਇਦਾ ਹੋਇਆ ਅਜੇਹੇ ਜਜ਼ਬਾਤਾਂ ਦਾ, ਫਿਰ ਦਸੋ ਕਿਸੇ ਕੌਮ ਦੇ ਵਾਰਸ ਨੇ ਕਿਸੇ ਜਜ਼ਬਾਤੀ ਫੌਜੀ ਨੂੰ ਸੰਭਾਲਿਆ? ਨਹੀ। ਜੇ ਕਿਸੇ ਕੋਲ ਸੰਭਾਲਣ ਦਾ ਵੇਰਵਾ ਹੈ ਤਾਂ ਮੇਰੇ ਨਾਲ ਸੰਪਰਕ ਕਰ ਕੇ ਦਸ ਸਕਦਾ ਹੈ।

ਸੋ, ਸ਼ਰਧਾ ਜਦੋ ਅੰਧਵਿਸ਼ਵਾਸ ਬਣ ਜਾਵੇ, ਤੇ ਉਸ ਅੰਧ ਵਿਸ਼ਵਾਸ਼ ਦਾ ਕੋਈ ਚਤੁਰ ਫਾਇਦਾ ਉਠਾ ਰਿਹਾ ਹੋਵੇ, ਤਾਂ ਉਸ ਨਾਲ ਲਗਦੇ ਹੋਰ ਵੀ ਅੰਧਵਿਸ਼ਵਾਸ਼ਾ ਤੇ ਨਜਰਸਾਨੀ ਕਰਨਾ ਹੀ ਸਿਆਣਪ ਹੈ . ਭਲਾ ਕਿਉ ਹਰਿਆਣੇ ਦੀ ਵੱਖਰੀ ਕਮੇਟੀ ਵਿਚ ਰੋਕ ਪਾਈ ਜਾ ਰਹੀ ਹੈ? ਪੈਸੇ ਦੀ ਖਾਤਰ ਤੇ ਪੈਸਾ ਆ ਰਿਹਾ ਹੈ ਗੁਰੂ ਦੇ ਨਾ ਤੇ। ਭਲਾ ਗੁਰੂ ਨੂੰ ਤੁਹਾਡੇ ਪੈਸੇ ਦੀ ਕੀਹ ਲੋੜ ਹੈ ਪਰ ਫਿਰ ਵੀ ਅਸੀ ਗੁਰੂ ਦੇ ਨਾ ਤੇ ਦੇਈ ਹੀ ਜਾਂਦੇ ਹਾਂ, ਗਰੀਬ ਦਾ ਮ੍ਹੰਹ ਗੁਰੂ ਦੀ ਗੋਲਕ ਅਸੀ ਕਦੀ ਨਹੀ ਬਨਾਉਦੇ। ਪਰ ਇਸੇ ਗੱਲ ਤੇ ਹੀ ਗੋਲਕਾਂ ਖਾਣ ਵਾਲੇ ਆਖਣ ਵਾਲੇ ਦੇ ਮਗਰ ਡਾਂਗਾਂ ਲੈਕੇ ਪੈ ਜਾਂਦੇ ਹਨ।ਫਿਰ ਦੇਣ ਵਾਲੇ ਅੰਧਵਿਸ਼ਵਾਸੀ ਦੇ ਨਾਲ ਨਾਲ ਮੂਰਖ ਵੀ ਨਹੀ ਹਨ?

ਹਰਦੀਪ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top