Share on Facebook

Main News Page

ਪੰਥ-ਪ੍ਰਵਾਣਿਕਤਾ ਦੀ ਸਥਿਤੀ ਅਤੇ ਉਸ ਦੀ ਲੋੜ

ਗੁਰੂਮਤਿ ਦਾ ਸੰਖੇਪ ਅਰਥ ਹੈ ਗੁਰੂ ਦੀ ਸਿੱਖਿਆ!ਨਿਰਸੰਦੇਹ ਗੁਰਮਤਿ ਸਰਵੋੱਚ ਹੈ!ਗੁਰੂ ਦੀ ਹੋਂਦ ਚੇਲੇ ਦੀ ਪਰਵਾਣਗੀ (ਗੁਰਤਾ ਸਵੀਕਾਰ ਕਰਨਾ) ਹੈ ਅਤੇ ਚੇਲਾ ਬਿਨਾ ਗੁਰੂ ਦੇ ਨਹੀਂ ਹੋ ਸਕਦਾ।ਗੁਰੂ ਨੂੰ ਵੀ ਉਹ ਲੋਗ ਭਾਉਂਦੇ ਹਨ ਜੋ ਉਸਦੀ ਸਿੱਖਿਆ ਨੂੰ ਪਰਵਾਣ (ਸਵੀਕਾਰ) ਕਰਦੇ ਹਨ।ਪਰ ਚੇਲੇ ਦੀ ਪਰਵਾਣਿਕਤਾ (ਅਚਚੲਪਟੳਨਚੲ) ਕਈ ਗੱਲਾਂ ਵਿੱਚ ਮਨਮਤਿ ਦਾ ਰੂਪ ਲੇ ਵੀ ਸਕਦੀ ਹੈ ਜਿਵੇਂ ਕਿ ਅਕਸਰ ਵੇਖਣ ਨੂੰ ਮਿਲਦਾ ਹੈ।ਇਸ ਲਈ ਪਰਵਾਣਿਕਤਾ ਹਮੇਸ਼ਾ ਗੁਰਮਤਿ ਦੇ ਅਧੀਨ ਸਮਝੀ ਜਾਣੀ ਚਾਹੀਦੀ ਹੈ।ਪੰਥ-ਪਰਵਾਣਿਕਤਾ ( ਅਚਚੲਪਟੳਨਚੲ ਬੇ ਫੳਨਟਹ ) ਦਾ ਅਰਥ ‘ਸਵੀਕਾਰ’ ਕਰਨਾ ਹੈ ਨਾ ਕਿ ‘ਸਵਕ੍ਰਤੀ/ਅਨੁਮਤਿ’ (ਸ਼ੳਨਚਟੋਿਨ) ਦੇਣਾ।ਗੁਰੂ ਹੁਕਮ ਦੇਣ ਵਾਲਾ ਹੈ ਇਸ ਲਈ ਇਸਦੀ ਬਰਾਬਰੀ ਗੁਰਮਤਿ ਨਾਲ ਨਹੀਂ ਕੀਤੀ ਜਾ ਸਕਦੀ। ਪਰ ਨਾਲ ਹੀ ਇਹ ਕ੍ਰਿਆ (ਫਰੋਚੲਸਸ) ਜ਼ਰੁਰੀ ਹੈ ਜਿਸ ਰਾਹੀਂ ਪੰਥ ਨੂੰ ਆਪਣੇ ਅਤੇ ਮਨੁੱਖੀ ਹਿਤ ਲਈ ਗੁਰੂ ਦੀ ਸਿੱਖਿਆ ਨੂੰ ਪਰਵਾਣ (ਅਚਚੲਪਟ) ਕਰ ਸਕਦਾ ਹੈ।ਬਾਣੀ ਦੀ ਸਪਸ਼ਟ ਤਾਕੀਦ ਹੈ;

ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ (ਗੁਰੂ ਨਾਨਕ, ਜਪੁ)

ਸੰਖੇਪ ਅਰਥ:-ਜੇ ਸਤਿਗੁਰੂ ਦੀ ਇਕ ਸਿੱਖਿਆ ਪਰਵਾਣ (ਅੰਗੀਕਾਰ/ਕਬੂਲ) ਕਰ ਲਈ ਜਾਏ, ਤਾਂ ਮਨੁੱਖ ਦੀ ਬੁੱਧ-ਵਿਵੇਕ ਦੇ ਅੰਦਰ ਰਤਨ, ਜਵਾਹਰ ਤੇ ਮੌਤੀ ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ।ਨਿਰਸੰਦੇਹ ਸ਼ਬਦ ‘ਸੁਣੀ’ ਦਾ ਭਾਵ ਕੰਨਾਂ ਨਾਲ ਸੁਣਨ ਦੀ ਕ੍ਰਿਆ ਨਹੀਂ ਬਲਕਿ ਇਹ ਵਿਵਹਾਰਕ ਰੂਪ ਵਿੱਚ ਪਰਵਾਣ ਕਰਨ ਦਾ ਭਾਵ ਹੈ।

ਗੁਰੂ ਗੋਬਿਂਦ ਸਿੰਘ ਜੀ ਤੋਂ ੳਪਰੰਤ ਗੁਰਮਤਿ ਆਪਣੇ ਆਪ ਕਿਵੇਂ ਲਾਗੂ ਨਹੀਂ ਹੋਈ ਅਤੇ ਉਹ ਅੱਜ ਵੀ ਆਪਣੇ ਆਪ ਲਾਗੂ ਕਿਉਂ ਨਹੀਂ ਹੁੰਦੀ? ਇਹ ਸਵਾਲ ਬੜਾ ਅਹਿਮ ਹੈ। ਨਿਰਸੰਦੇਹ ਗੁਰਮਤਿ ਸਰਵੋੱਚ ਹੈ! ਫ਼ਿਰ ਕੀ ਕਾਰਣ ਹੈ ਕਿ ਸਰਵੋਚਤਾ ਆਪਣੇ-ਆਪ ਪੁਰੀ ਤਰਾਂ ਪੰਥ ਵਿੱਚ (ਅਪਵਾਦ ਛੱਡ ਕੇ) ਨਹੀਂ ਵਾਪਰ ਰਹੀ? ਕਾਰਨ ਸਪਸ਼ਟ ਹੈ, ਇਸ ਕੋਤਾਹੀ ਲਈ ਚੇਲੇ ਜਿੰਮੇਵਾਰ ਹਨ ਜਿਨ੍ਹਾਂ ਤੇ ਗੁਰੂ ਨੇ ਇਸਦੀ ਜ਼ਿੰਮੇਵਾਰੀ ਪਾਈ ਸੀ।ਜੇਕਰ ਚੇਲੇ ਗੁਰਮਤਿ ਨਾ ਵਾਪਰਣ ਦੇ ਜਿੰਮੇਵਾਰ ਹਨ ਤਾਂ ਨਿਰਸੰਦੇਹ ਗੁਰਮਤਿ ਲਾਗੂ ਕਰਨ ਦੀ ਜਿੰਮੇਵਾਰੀ ਵੀ ਉਨ੍ਹਾਂ ਦੇ ਸਿਰ ਹੈ। ਉਨ੍ਹਾਂ ਨੂੰ ਹੀ ਪਰਵਾਣ ਕਰਨਾ ਪਵੇਗਾ ਗੁਰਮਤਿ ਨੂੰ ਜੋ ਕਿ ਸਰਵੋੱਚ ਹੈ। ਜੁਆ-ਸ਼ਰਾਬ ਨੂੰ ਜ਼ਿੰਦਗੀ ਦੇ ਆਨੰਦ ਦੇ ਰੂਪ ਵਿੱਚ ਪਰਵਾਣ ਕਰਨ ਵਾਲਾ ਬੰਦਾ ਜੇਕਰ ਗੁਰਮਤਿ ਪਰਵਾਣ ਕਰ ਲਵੇ ਤਾਂ ਨੁਕਸਾਨ ਦੇਹ “ਆਨੰਦ” ਤੋਂ ਛੁੱਟਕਾਰਾ ਮਿਲ ਸਕਦਾ ਹੈ।ਚੰਗੇ ਬੁਰੇ ਦੀ ਚੋਂਣ ਵਿੱਚ ‘ਪਰਵਾਣਗੀ ਦਾ ਸਿਧਾਂਤ’ ਕੰਮ ਕਰਦਾ ਹੈ। ਇਹ ਕੁਦਰਤੀ ਨਿਯਮ ਹੈ!ਇਸੇ ਨਿਯਮ ਰਾਹੀਂ ਗੁਰੂ ਨਾਨਕ ਦਾ ਫ਼ਲਸਫ਼ਾ ਅੱਗੇ ਤੁਰਿਆ ਸੀ ਅਤੇ ਤੁਰੇਗਾ।

ਸਿੱਖ ਨੂੰ ਗੁਰੂ ਦੀ ਸਿੱਖਿਆ ਪੜਨੀ/ਸੁਣਨੀ ਚਾਹੀਦੀ ਹੈ ਇਹ ਠੀਕ ਹੈ ਪਰ ਗੱਲ ਪੁਰੀ ਨਹੀਂ ਹੁੰਦੀ ਕਿਉਂਕਿ ਸਮਝਣਾ ਲਾਜ਼ਮੀ ਹੈ।ਹੁਣ ਸਿੱਖ ਨੂੰ ਗੁਰੂ ਦੇ ਲਿਖੇ ਨੂੰ ਸਮਝਣਾ ਚਾਹੀਦਾ ਹੈ ਪਰ ਗੱਲ ਫ਼ਿਰ ਵੀ ਪੁਰੀ ਨਹੀਂ ਹੁੰਦੀ ਕਿੳਂਕਿ ਪਰਵਾਣਗੀ ਲਾਜ਼ਮੀ ਹੈ! ਬੰਦਾ ਪੜ ਵੀ ਲੇ, ਸੁਣ ਵੀ ਲੇ,ਸਮਝ ਵੀ ਲੇ ਪਰ ਪਰਵਾਣ (ਕਬੂਲ/ਅੰਗੀਕਾਰ) ਨਾ ਕਰੇ ਤਾਂ ਅਧੂਰਾਪਨ ਹੈ।

ਗੁਰਮਤਿ ਦਾ ਮਨੋਰਥ ਮਨੱਖ ਨੂੰ ਸੱਚੀਆਰਾ ਬਨਾਉਂਣਾ ਹੈ।ਗੁਰੂ ਇਸ ਮਨੋਰਥ ਦੀ ਪ੍ਰਾਪਤੀ ਲਈ ਉਪਦੇਸ਼ਦਾ ਹੈ ਇਸ ਤਾਕੀਦ ਦੇ ਨਾਲ ਕਿ ਮਨੁੱਖ ਗੁਰੂ ਦੇ ਉਪਦੇਸ਼ ਨੂੰ ‘ਪਰਵਾਣ’ ਕਰੇ।ਪਰਵਾਣਿਕਤਾ (ਅਚਚੲਪਟੳਨਚੲ) ਗੁਰੂ ਅਤੇ ਚੇਲੇ ਦੇ ਸਬੰਧ ਦੀ ਪਹਿਲੀ ਸ਼ਰਤ ਹੈ। ਜੇ ਪਰਵਾਣਿਕਤਾ ਨਹੀਂ ਤਾਂ ਚੇਲਾ, ਚੇਲਾ ਨਹੀਂ ਸਰੋਤਾ ਜਾਂ ਪੜਨ ਵਾਲਾ ਹੈ ਜਾਂ ਇੰਝ ਕਹਿ ਲਈਏ ਕਿ ਉਹ ਅਧੂਰਾ ਹੈ।

ਕਿਸੇ ਵਿਸ਼ੇ ਤੇ ਗੁਰੂ ਦੀ ਮਤਿ (ਉਪਦੇਸ਼) ਦੀ ਗਲਤ ਸਮਝ, ਉਸ ਵਿਸ਼ੇ ਬਾਰੇ ਚੇਲੇ ਦੀ ਪਰਵਾਣਿਕਤਾ ਨੂੰ ਮਨਮਤਿ ਵਿੱਚ ਬਦਲ ਦਿੰਦੀ ਹੈ।ਪਰ ਨਾਲ ਹੀ ਧਿਆਨ ਦੇਂਣ ਯੋਗ ਗੱਲ ਇਹ ਹੈ ਕਿ ਇਸ ਨਾਲ ‘ਪਰਵਾਣਿਕਤਾ ਦੀ ਲੋੜ’ ਸਮਾਪਤ ਹੋਈ ਨਹੀਂ ਕਹੀ ਜਾ ਸਕਦੀ ਕਿਉਂਕਿ ਮਨਮਤਿ ਨੂੰ ਪਲਟਣ ਲਈ ਫ਼ਿਰ ਗੁਰੂ ਦੇ ਉਪਦੇਸ਼ ਨੂੰ ਉਸ ਦੇ ਸਹੀ ਪਰਿਪੇਖ ਵਿੱਚ ‘ਪਰਵਾਣ ਕਰਨ ਦੀ ਲੋੜ’ ਬਣੀਂ ਰਹਿੰਦੀ ਹੈ। ਇਹੀ ਸਿਧਾਂਤ ਪੰਥ-ਪਰਵਾਣਿਕਤਾ ਅਤੇ ਉਸ ਦੀ ਸਥਿਤੀ ਵਿੱਚ ਕੰਮ ਕਰਦਾ ਹੈ।

ਪੰਥ ਪਰਵਾਣਿਕਤਾ ਗੁਰਮਤਿ ਤੋਂ ਕਦੇ ਵੀ ਉੱਪਰ ਨਹੀਂ ਹੋ ਸਕਦੀ ਉਹ ਕੇਵਲ ਸਾਮੂਹਕ ਤੋਰ ਤੇ ਗੁਰੂਮਤਿ ਅਨੁਸਾਰੀ ਹੋਂਣ ਦਾ ਜ਼ਰੂਰੀ ਉਪਰਾਲਾ ਹੈ।ਜਿਵੇਂ ਕਿ ਆਰੰਭ ਵਿੱਚ ਹੀ ਵਿਚਾਰ ਆਏ ਹਾਂ ਪਰਵਾਣਿਕਤਾ ਦਾ ਅਰਥ ਸਵੀਕਾਰ ਕਰਨਾ ਹੈ ਨਾ ਕਿ ਸਵਕ੍ਰਤੀ/ਅਨੁਮਤਿ ਦੇਣਾ। ਜੇਕਰ ਪੰਥ ਨੂੰ ਗਲਤ ਸਮਝ ਛੱਡ ਕੇ ਗੁਰੂ ਦੀ ਮਤਿ ਨੂੰ ਪਰਵਾਣ ਕਰਨ ਦੀ ਲੋੜ ਹੈ ਤਾਂ ਇਸ ਕਾਰਜ ਲਈ ਵੀ ਕੇਵਲ ਅਤੇ ਕੇਵਲ ‘ਪ੍ਰਵਾਣਿਕਤਾ’ ਦਾ ਸਿਧਾਂਤ ਹੀ ਕੰਮ ਕਰਦਾ ਹੈ। ੲਹੀ ਇੱਕ ਮਾਤਰ ਸਾਧਨ ਹੈ।ਬਿਨਾ ਪਰਵਾਣ ਕੀਤੇ ਸਿੱਖ ਲਈ ਗੁਰੂ ਦੀ ਸਿੱਖਿਆ ਕਿਵੇਂ ਗੁਰੂ ਹੋ ਸਕਦੀ ਹੈ? ਇਥੇ ਗੱਲ ਹੁਣ ਇੱਕ ਸਿੱਖ ਦੀ ਨਹੀਂ ਬਲਕਿ ਸਿੱਖਾਂ ਦੀ ਹੈ! ਇਹ ਵਿਸ਼ਾ ਨਿਜੀ ਨਹੀਂ ਕੋਮੀ ਹੈ।ਇਹ ਪੰਥ-ਪਰਵਾਣਿਕਤਾ ਗੁਰਮਤਿ ਦੀ ਪਰਖ ਨਹੀਂ ਬਲਕਿ ਸਾਮੂਹਕ ਰੂਪ ਵਿੱਚ ਗੁਰਮਤਿ ਅਤੇ ਉਸ ਅਨੁਸਾਰ ਕੋਮੀ ਪ੍ਰਬੰਧ ਨੂੰ ਅੱਗੇ ਤੋਰਨ ਦਾ ਇੱਕ ਮਾਤਰ ਸਾਧਨ ਹੈ। ਇਸ ਸਾਧਨ ਦੀ ਦੁਰਵਤੋਂ ਨਹੀਂ ਹੋਣੀ ਚਾਹੀਦੀ ਕਿ ਇਸ ਨੂੰ ਗੁਰਮਤਿ ਦੀ ਪਰਖ ਦੇ ਰੂਪ ਵਿੱਚ ਪ੍ਰਚਾਰਿਆ/ਸਵੀਕਾਰਿਆ ਜਾਏ।

ਇੱਕ ਮਨੁੱਖ ਨਿਜੀ ਰੂਪ ਵਿੱਚ ਗੁਰੂ ਦੀ ਸਿੱਖਿਆ ਦੇ ਭਾਵ ਨੂੰ ਆਪਣੀ ਸਮਝ ਅਨੁਸਾਰ ਸਮਝਦਾ ਅਤੇ ਪਰਵਾਣ ਕਰਦਾ ਹੈ। ਲੇਕਿਨ ਸਾਮੂਹਕ ਰੂਪ ਵਿੱਚ ਚੁੰਕਿ ਸੰਧਰਭ ਬਦਲ ਜਾਂਦਾ ਹੈ, ਇਸ ਲਈ ਉਸ ਵੇਲੇ ਸਾਂਝੇ ਫ਼ੈਸਲਿਆਂ/ਪ੍ਰਬੰਧਾਂ ਬਾਰੇ ਵੱਖੋ-ਵੱਖ ਪਰਵਾਣਿਗੀਆਂ ( ਗੁਰਮਤਿ ਬਾਰੇ ਨਿਜੀ ਪਰਵਾਣਿਗਿਆਂ) ਸੰਵਾਦ ਅਤੇ ਵਿਵਹਾਰ ਦੇ ਤਲ ਤੇ, ਵੱਖੋ-ਵੱਖ ਦਾਵੇਆਂ ਦੇ ਰੂਪ ਵਿੱਚ ਪ੍ਰਗਟ ਹੁੰਦਿਆਂ ਹਨ। ਇਸ ਸੂਰਤ ਵਿੱਚ, ਗੁਰਮਤਿ ਨੂੰ ਪਰਵਾਣ ਕਰਨ ਲਈ ਉਪਰਾਲੇ ਹੁੰਦੇ ਹਨ ਤਾਂ ਕਿ ਗੁਰੂ ਦੀ ਮਤਿ ਨੂੰ ਪਰਵਾਣ ਕਰਦੇ ਸਾਂਝੇ ਤੋਰ ਤੇ ਚਲਿਆ ਜਾਏ। ਇਸ ਸਾਂਝੇ ਉਪਰਾਲੇ ਨੂੰ ‘ਪੰਥ-ਪਰਵਾਣਿਕਤਾ’ ਕਿਹਾ ਜਾਂਦਾ ਹੈ ਜੋ ਕਿ, ਨਿਰਸੰਦੇਹ, ਜ਼ਰੂਰੀ ਨਹੀਂ ਕਿ ਹਰ ਪੱਖੋਂ ਗੁਰਮਤਿ ਅਨੁਸਾਰੀ ਹੀ ਹੋ ਜਾਏ ਕਿੱਧਰੇ ਕਮੀ-ਪੇਸ਼ੀ ਰਹਿ ਵੀ ਸਕਦੀ ਹੈ। ਜੇਕਰ ਆਪ ਬੰਦਾ ਗੁਰਮਤਿ ਬਾਰੇ ਜ਼ਿਆਦਾ ਸਮਝ ਦੀ ਸਮਰਥਾ ਨਾ ਰੱਖਦਾ ਹੋਵੇ ਤਾਂ ਉਹ ਵਿੱਦਵਾਨਾਂ ਰਾਹੀਂ ਸੁਝਾਈ ਪਰਵਾਣਿਕਤਾ ਨੂੰ ਪਰਵਾਣ ਕਰਦੇ ਤੁਰ ਪੇਂਦਾ ਹੈ ਭਾਵੇਂ ਉਸ ਵਿੱਚ ਕੋਈ ਕਮੀ ਹੀ ਕਿਉਂ ਨਾ ਹੋਵੇ।

ਹੁਣ ਜੇਕਰ ਪੰਥ ਸਾਮੁਹਕ ਰੂਪ ਵਿੱਚ ਕਿਸੇ ਗੱਲ ਤੇ ਗੁਰਮਤਿ ਦੇ ਅਸਲ ਭਾਵ ਨੂੰ ਪਰਵਾਣ ਕਰਨ ਵਿੱਚ ਅਸਮਰਥ ਰਿਹਾ ਹੋਵੇ ਤਾਂ ਵੀ ਪਰਵਾਣਿਕਤਾ ਦਾ ਸਿਧਾਂਤ ਅਪ੍ਰਸੰਗਿਕ ਨਹੀਂ ਹੁੰਦਾ ਕਿਉਂਕਿ ਸੁਧਾਰ ਲਈ ਇੱਕ ਵਾਰ ਫ਼ਿਰ ਮਨਮਤਿ ਦੇ ਤਿਆਗ ਲਈ ‘ਪੰਥ-ਪਰਵਾਣਿਕਤਾ’ ਦਾ ਸਿਧਾਂਤ ਹੀ ਚੁਣਨਾ ਪਵੇਗਾ ਕਿੳਂਕਿ ਕੋਮ ਦੇ ਵੱਡੇ ਵਿਸਤਾਰ ਕਾਰਨ ਬਹੁਤ ਸਾਰੀਆਂ ਗੱਲਾਂ ਦਾ ਸਬੰਧ ਸਾਂਝੇ ਪ੍ਰਬੰਧਾਂ (ਛੋਦੲ ੋਡ ਚੋਨਦੁਚਟ) ਨਾਲ ਵੀ ਹੈ ਅਤੇ ਇਹ ਕੰਮ ਕਰਨ ਦਾ ਅਧਿਕਾਰ/ਜਿੰਮਾਂ ਇੱਕ-ਦੋ ਬੰਦਿਆਂ ਦੀ ਸਮਝ, ਮਰਜ਼ੀ, ਸ਼ਰਤ, ਮੰਸ਼ਾ ਜਾਂ ਸਹੂਲਿਅਤ ਤੇ ਨਹੀਂ ਛੱਡਿਆ ਜਾ ਸਕਦਾ। ਇਸ ਦਾ ਢੰਗ ਬੰਦਾ-ਪਰਵਾਣਤ ਨਹੀਂ। ਇਹ ਕੇਵਲ ਗੁਰਮਤਿ ਦੇ ਚਾਨਣ ਵਿੱਚ ‘ਪੰਥਕ ਜੁਗਤ’ ਹੀ ਹੋ ਸਕਦਾ ਹੈ। ਇਹੀ ਪੰਥ-ਪਰਵਾਣਿਕਤਾ ਦਾ ਭਾਵਅਰਥ ਹੈ।ਨਾਲ ਹੀ ਪੰਥ-ਪਰਵਾਣਿਕਤਾ ਪੱਧਤੀ ਰਾਹੀਂ ਲਏ ਗਏ ਕਿਸੇ ਸਹੀ ਫ਼ੈਸਲੇ ਦਾ ਗਲਤ ਵਿਰੋਧ ਕਾਬਿਲੇ ਕਬੂਲ ਨਹੀਂ ਹੁੰਦਾ।

ਮਿਸਾਲ ਦੇ ਤੋਰ ਤੇ ਕਿਸੇ ਗੁਰਦੂਆਰੇ ਦੇ ਸੰਗਤੀ ਦਿਵਾਨ ਵਿੱਚ 200 ਦੀ ਸੰਗਤ ਜੁੜਦੀ ਹੈ।ਆਸਾ ਦੀ ਵਾਰ ਪੜੀ ਜਾਂਦੀ ਹੈ।ਗੁਰਦੂਆਰਾ ਇੱਕਲੇ ਕਿਸੇ ਬੰਦੇ ਲਈ ਹੁੰਦਾ ਤਾਂ ਵਿਚਾਰ ਦੀ ਲੋੜ ਹੀ ਨਹੀਂ।ਆਪਣੀ-ਆਪਣੀ ਸਮਝ ਲਾਗੂ ਹੋ ਸਕਦੀ ਹੈ।ਕੋਮ ਵਿੱਚ ਗੁਰਮਤਿ ਪ੍ਰਚਾਰ ਦਾ ਮੂਲ ਕਾਰਨ ਹੀ ਇਸ ਅਧਾਰ ਤੇ ਹੈ ਕਿ ਅਸੀਂ ‘ਇੱਕ ਗੁਰੂ’ ਨਾਲ ਜੁੜੀ ਕੋਮ ਹਾਂ ਅਤੇ ਇਸੇ ਲਈ ਸੁਧਾਰ ਸਾਡਾ ‘ਸਾਂਝਾ ਸਰੋਕਾਰ’ ਹੈ।ਨਹੀਂ ਤਾਂ ਜਿਸ ਨੂੰ ਸਮਝ ਆ ਚੁੱਕੀ ਹੈ ਉਹ ਸਮਝ ਕੇ ਚੁਪ ਹੋ ਜਾਏ ਉਸ ਨੂੰ ਬਾਕੀਆਂ ਨਾਲ ਕੀ ਵਾਸਤਾ? ਲ਼ੇਕਿਨ ਐਸਾ ਨਹੀਂ ਹੈ।ਸਾਂਝ ਤਾਂ ਹੈ ਹੀ ਜਿਸ ਵਿੱਚ ਅਸੀਂ ਇੱਕਠੇ ਹੋਕੇ ਆਪਣੇ ਅਤੇ ਮਨੁੱਖੀ ਭਲੇ ਲਈ ਤੁਰਨਾ ਹੈ।

ਹੁਣ 200 ਵਿੱਚੋਂ ਇੱਕ ਚਾਹੁੰਦਾ ਹੈ (ਮਿਸਾਲ ਦੇ ਤੋਰ ਤੇ) ਕਿ ਹੋਰ ਕੋਈ ਸ਼ਬਦ ਪੜਿਆ ਜਾਵੇ। ਦੁਸਰੇ ਦੀ ਮੰਸ਼ਾ ਕਿਸੇ ਹੋਰ ਸ਼ਬਦ ਨੂੰ ਸੁਣਨ ਦੀ ਹੈ ਤੀਸਰੇ ਦਾ ਮਨ ਕਿਸੇ ਹੋਰ ਸ਼ਬਦ ਨੂੰ ਸੁਣਨ ਤੇ ਹੈ।ਇੱਕ ਸੋਚਦਾ ਹੈ ਕਿ ਮੇਰੇ ਪਾਸ ਸਮਾਂ ਨਹੀਂ ਇਸ ਲਈ ਚਾਹੁੰਦਾ ਹੈ ਕਿ ਕੀਰਤਨ ਹੁਣੇ ਹੀ ਬੰਦ ਹੋਵੇ ਤਾਂ ਕੜਾਹ ਦੀ ਦੇਗ ਵਰਤੇ ਤੇ ਚਲਦਾ ਬਣਾ!ਹੁਕਮਨਾਮਾ ਸੁਣਨ ਵੇਲੇ ਵੀ ਵੱਖ-ਵੱਖ ਇੱਛਾਵਾਂ ਹਨ ਕਿੳਂਕਿ ਕੋਈ ਖੂਸ਼ ਹੈ ਕੋਈ ਗਮਜ਼ਦਾ। ਐਸੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਇੱਕ ਅਨੁਸ਼ਾਸਨ ਦੀ ਲੋੜ ਨੂੰ ਵੇਖਦੇ, ਪੰਥ ਗੁਰਮਤਿ ਦੀ ਰੋਸ਼ਨੀ ਵਿੱਚ ਇਸ ਬਾਰੇ ਇੱਕ ਸਾਂਝਾ ਨਿਰਨਾ ਲੇਂਦਾ ਹੈ ਅਤੇ ਸਮੇਂ ਸਾਰਨੀ ਸਥਾਨਕ ਪ੍ਰਬੰਧਕੀ ਸੱਜਣਾ ਤੇ ਛੱਡਦੇ ਇੱਕ ਅਨੁਸ਼ਾਸਨ ਨੂੰ ਪਰਵਾਣ ਕਰ ਲਿਆ ਜਾਂਦਾ ਹੈ।ਜੇ ਕਰ ਇਸ ਵਿੱਚ ਵੀ ਕੋਈ ਸਿਧਾਂਤ ਭੰਗ ਹੁੰਦਾ ਨਜ਼ਰ ਆਏ ਤਾਂ ਗੁਰਮਤਿ ਅਨੁਸਾਰੀ ਇੱਕ ਨਵੇਂ ਅਨੁਸ਼ਾਸਨ ਦੀ ਲੋੜ ਪੈ ਸਕਦੀ ਹੈ ਜਿਸ ਨੂੰ ਸਥਾਪਤ ਕਰਨ ਦਾ ਢੰਗ ਮੁੜ ਇੱਕ ਸਾਂਝੇ ਨਿਰਨੇ ਰਾਹੀਂ ਹੀ ਨਿਕਲਦਾ ਹੈ।ਉਸ ਨਵੇਂ ਨਿਰਨੇ ਨੂੰ ਵੀ ਪੰਥ- ਪਰਵਾਣਿਕਤਾ ਕਿਹਾ ਜਾਏਗਾ।ਇਹ ਗੁਰਮਤਿ ਤੋਂ ਕਦੇ ਵੀ ਉਪਰ ਨਹੀਂ ਪਰ ਗੁਰਮਤਿ ਲਾਗੂ ਕਰਨ ਲਈ ਕਦੇ ਵੀ ਅਪ੍ਰਸੰਗਿਕ ਨਹੀਂ।ਨਾਲ ਹੀ ਪੰਥ-ਪਰਵਾਣਿਕਤਾ ਪੱਧਤੀ ਰਾਹੀਂ ਲਏ ਗਏ ਕਿਸੇ ਸਹੀ ਫ਼ੈਸਲੇ ਦਾ ਗਲਤ ਵਿਰੋਧ ਕਾਬਿਲੇ ਕਬੂਲ ਨਹੀਂ ਹੁੰਦਾ।

ਪਰਵਾਣਿਕਤਾ ਗੁਰਮਤਿ ਤੋਂ ਨੀਵੀਂ ਗੱਲ ਹੈ ਹੁਕਮ ਦੀ ਤਾਮੀਲ ਵਰਗੀ ਪਰ ਇਹ ਗੁਰੂ ਦੀ ਸਿੱਖਿਆ ਨੂੰ ਗ੍ਰਹਣ ਕਰਨ ਦਾ ਮੂਲ ਸਿਧਾਂਤ ਹੈ। ਗੁਰਮਤਿ ਮਾਰਗ ਹੈ ਪ੍ਰਵਾਣਿਕਤਾ ਉਸ ਤੇ ਚਲਣ ਦੀ ਸ਼ਰਤ ਹੈ। ਅਸੀਂ ਗੁਰੂ ਦੇ ਉਪਦੇਸ਼ ਨੂੰ ਗਲਤ ਢੰਗ ਨਾਲ ਸਮਝਦੇ ਹੋਏ ਕੀਤੀ ਜਾ ਰਹੀ ਗਲਤ ਗੱਲ ਨੂੰ ਪਰਵਾਣ ਨਹੀਂ ਕਰਨਾ ਚਾਹੁੰਦੇ ਤਾਂ ਇਸ ਲਈ ਸਾਨੂੰ ਫ਼ਿਰ ‘ਪਰਵਾਣਿਕਤਾ ਦੇ ਸਿਧਾਂਤ’ ਦਾ ਹੀ ਪਾਲਨ ਕਰਨਾ ਪਵੇਗਾ ਤਾਂ ਕਿ ਪੰਥ ਗੁਰਮਤਿ ਨੂੰ ਉਸਦੇ ਠੀਕ ਪਰਿਪੇਖ ਵਿੱਚ ਪਰਵਾਣ ਕਰਦੇ ਤੁਰੇ।ਪੰਥ ਜੇਕਰ ਕਿਸੇ ਗਲਤੀ ਨੂੰ ਠੀਕ ਕਰਨਾ ਚਾਹੁੰਦਾ ਹੈ ਤਾਂ ਪੰਥ ਨੂੰ ਗਲਤ ਸਮਝ ਤਿਆਗ ਕੇ ਸਹੀ ਗੱਲ ਨੂੰ ਪਰਵਾਣ ਕਰਨਾ ਪਵੇਗਾ ਅਤੇ ਜੇ ਕਰ ਉਹ ਐਸਾ ਕਰਦਾ ਹੈ ਤਾਂ ਉਸ ਵੇਲੇ ਉਹ ਬਦਲਾਵ ਵੀ ‘ਪੰਥ-ਪਰਵਾਣਿਕਤਾ’ ਕਹਿਲਾਏਗਾ।

ਕੁਦਰਤ ਦੀ ਖੇਡ ਹੀ ਹੈ ਕਿ ਕੋਮੀ ਪ੍ਰਬੰਧਾਂ ਦੇ ਪਰਿਪੇਖ ਵਿੱਚ, ਪਰਖ ਦੇ ਪੈਮਾਨੇ (ਗੁਰਮਤਿ ਦੀ ਕਸਵਟੀ) ਦਾ ਇਸਤੇਮਾਲ ਮਨੁੱਖਾਂ ਦੇ ਹੱਥ ਹੈ ਜੋ ਅਕਸਰ ਆਪਣੇ ਹੱਖ ਵਿੱਚ ਫ਼ੜੇ ਹਰ ਪੈਮਾਨੇ ਨੂੰ ਗੁਰਮਤਿ ਦੀ ਕਸਵਟੀ ਕਰਕੇ ਪ੍ਰਚਾਰਦੇ ਹਨ। ਐਸੇ ਵੱਖੋ-ਵੱਖ ਦ੍ਰਿਸ਼ਟੀਕੋਣਾ ਦੇ ਇਸ ਦਾਵੇ ਦੀ ਪਰਖ ਜ਼ਰੂਰੀ ਹੈ ਕਿ ਉਹ ਹੀ ਸੱਚਮੁੱਚ ਗੁਰਮਤਿ ਦੀ ਕਸਵਟੀ ਦੇ ਗਿਆਤਾ ਹਨ। ‘ਪੰਥ-ਪ੍ਰਵਾਣਿਕਤਾ’ ਅਤੇ ‘ਬੰਦਾ-ਪ੍ਰਵਾਣਿਕਤਾ’ ਦੋਹਾਂ ਵਿੱਚ ਬਦਲਾਵ ਦੀ ਲੋੜ ਹੋ ਸਕਦੀ ਹੈ ਅਤੇ ਇਸ ਬਦਵਾਲ ਲਈ ਗੁਰਮਤਿ ਨੂੰ ਪਰਵਾਣ ਕਰਨ ਲਈ ਤਿਆਰ ਰਹਿਣ ਦੀ ਲੋੜ ਹੈ ਜਿਸ ਦਾ ਢੰਗ ਗੁਰਮਤਿ ਦੇ ਚਾਨਣ ਵਿੱਚ ਪੰਥਕ ਜੁਗਤ ਹੀ ਹੋ ਸਕਦਾ ਹੈ।

ਕਿਸੇ ਕਮੀ-ਪੇਸ਼ੀ ਦੇ ਤਿਆਗ/ਸੁਧਾਰ ਲਈ ਗੁਰਮਤਿ ਦੀ ਰੋਸ਼ਨੀ ਵਿੱਚ ਸਹੀ ‘ਪੰਥ-ਪਰਵਾਣਿਕਤਾ’ ਦੇ ਸਿਧਾਂਤ ਦਾ ਹੀ ਪਾਲਨ ਕਰਨਾ ਪਵੇਗਾ ਕਿੳਂਕਿ ਇਹੀ ਕੁਦਰਤੀ/ਪ੍ਰਬੰਧਕੀ ਨੇਮ ਹੈ ਚੰਗੇ ਨੂੰ ਅੰਗੀਕਾਰ ਕਰਨ ਦਾ।ਹਾਂ ਜੇਕਰ ਗੁਰਮਤਿ ਸਥਾਪਤ ਕਰਨਾ ਪੰਥਕ/ਮਨੁੱਖੀ ਸਾਰੋਕਾਰ ਨਹੀਂ ਤਾਂ ਸਮਝਦਾਰ, ਸਮਝ ਕੇ ਨਿਜੀ ਰੂਪ ਵਿੱਚ ਲਾਗੂ ਕਰ ਲੇ ਚਿੰਤਾ ਦੀ ਕੋਈ ਲੋੜ ਹੀ ਨਹੀਂ।ਨਿਰਸੰਦੇਹ ਸੁਹਿਰਦ ਲੋਗਾਂ ਲਈ ਇਹ ਪੰਥਕ/ਮਨੁੱਖੀ ਸਰੋਕਾਰ ਹੀ ਹੈ ਨਾ ਕਿ ‘ਨਿਜੀ’ ਮਾਤਰ।

ਹਰਦੇਵ ਸਿੰਘ, ਜੰਮੂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top