Share on Facebook

Main News Page

ੴ ਸਤਿਗੁਰ ਪ੍ਰਸਾਦਿ ॥

ਗੁਰੂ ਗ੍ਰੰਥ ਸਾਹਿਬ - ਪੀਰੀ-ਮੀਰੀ ਦਾ ਸਿਧਾਂਤ

ਸਾਰੇ ਸਿੱਖਾਂ ਨੂੰ ਇਹ ਸੋਝੀ ਪਰਾਪਤ ਹੈ ਕਿ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ ਤੋਂ ਲਿਖਵਾ ਕੇ ਇਕ ਗਰੰਥ ਤਿਆਰ ਕੀਤਾ, ਜਿਸ ਨੂੰ ਉਸ ਸਮੇਂ “ਪੋਥੀ ਸਾਹਿਬ ਜਾਂ ਗਰੰਥ ਸਾਹਿਬ” ਕਿਹਾ ਜਾਂਦਾ ਸੀ ਅਤੇ ਉਸ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ 16 ਅਗਸਤ 1604 ਨੂੰ ਕੀਤਾ ਗਿਆ । ਭਾਵੇਂ ਇਸ ਤੋਂ ਪਹਿਲਾਂ ਹੀ ਸ਼ਬਦ-ਗੁਰੂ ਦਾ ਪ੍ਰਚਾਰ ਕੀਤਾ ਜਾਂਦਾ ਸੀ, ਪਰ ਉਸ ਦਿਨ ਤੋਂ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸਿੱਖਾਂ ਦਾ ਇਕ ਉਚੇਚਾ ਕੇਂਦਰ ਬਣ ਗਿਆ ਸੀ, ਜਿਥੇ ਹਰ ਰੋਜ਼ ਦਰਬਾਰ ਸੱਜਦਾ ਅਤੇ ਸਤਿ-ਸੰਗ ਹੁੰਦਾ । ਇਵੇਂ ਹੀ ਸਿੱਖਾਂ ਨੂੰ ਭਗਤੀ-ਸ਼ਕਤੀ, ਇਲਾਹੀ-ਸੰਸਾਰੀ, ਪੀਰੀ-ਮੀਰੀ ਬਾਰੇ ਗਿਆਨ ਪਰਾਪਤ ਹੁੰਦਾ । ਇਸੀ ਸਿਧਾਂਤ ਦਾ ਪਰਚਾਰ ਬਾਕੀ ਗੁਰੂ ਸਾਹਿਬਾਨ ਨੇ ਕੀਤਾ ਅਤੇ ਫਿਰ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫੁਰਮਾਨ ਕੀਤਾ:

“ਸੱਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨੀਯੋ ਗਰੰਥ” (7 ਅਕਤੂਬਰ 1708)

ਇਸ ਲਈ, ਸਾਰੀ ਦੁੱਨੀਆ ਵਿਖੇ ਵਿਚਰਦੇ ਸਿੱਖ, ਗੁਰੂ ਗਰੰਥ ਸਾਹਿਬ ਦੇ ਉਪਦੇਸ਼ਾਂ ਦੁਆਰਾ ਹੀ ਜੀਵਨ ਬਤੀਤ ਕਰਦੇ ਆ ਰਹੇ ਹਨ । ਪਰ, ਕਾਫੀ ਸਮੇਂ ਤੋਂ ਅਸੀਂ ਕਈ ਝੰਝਟਾਂ ਵਿਚ ਪੈ ਕੇ ਉਲਝ ਰਹੇ ਹਾਂ ਜਿਵੇਂ ਰਾਗ ਮਾਲਾ, ਦਸਮ ਗਰੰਥ ਜਾਂ ਪੰਜਾ ਤੱਖਤਾਂ ਦੇ ਜਥੇਦਾਰ, ਆਦਿਕ ! ਇੰਜ, ਅਸੀਂ ਆਪਸ ਵਿਚ ਝਗੜਦੇ ਝਗੜਦੇ, ਗੁਰੂ ਗਰੰਥ ਸਾਹਿਬ ਵਿਚ ਅੰਕਿਤ ਉਪਦੇਸ਼ਾਂ ਨੂੰ ਅਲੋਪ ਹੀ ਕਰ ਛਡਿਆ ਅਤੇ ਖੁਆਰੀ ਦਾ ਰਾਹ ਫੜ ਲਿਆ ਹੋਇਆ ਹੈ ! ਹੁਣ ਤਾਂ ਅਸੀਂ ਸੱਭ ਗੁਰੂ ਸਾਹਿਬਾਨ ਨੂੰ ਭੀ ਇਕ ਜੋਤਿ ਨਹੀਂ ਸਮਝਦੇ । ਗੁਰੂ ਗਰੰਥ ਸਾਹਿਬ, ਪੰਨਾ 966 ਵਿਖੇ ਸਾਨੂੰ ਉਪਦੇਸ਼ ਹੈ:

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥ ਕਰਹਿ ਜਿ ਗੁਰ ਫੁਰਮਾਇਆ ਸਿਲ ਜੋਗੁ ਅਲੂਣੀ ਚਟੀਐ ॥

ਇੰਜ ਹੀ, ਪੀਰੀ-ਮੀਰੀ ਦਾ ਸਿਧਾਂਤ ਭੀ ਗੁਰੂ ਗਰੰਥ ਸਾਹਿਬ ਵਿਚ ਦਰਸਾਇਆ ਹੋਇਆ ਹੈ, ਜਿਵੇਂ

ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥ {ਮਹਲਾ 1 - ਪੰਨਾ 20}

ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥ ਨਾਨਕ ਅਵਰੁ ਨ ਜੀਵੈ ਕੋਇ ॥ ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥ ਰਾਜਿ ਰੰਗੁ ਮਾਲਿ ਰੰਗੁ ॥ ਰੰਗਿ ਰਤਾ ਨਚੈ ਨੰਗੁ ॥  ਨਾਨਕ ਠਗਿਆ ਮੁਠਾ ਜਾਇ ॥ ਵਿਣੁ ਨਾਵੈ ਪਤਿ ਗਇਆ ਗਵਾਇ ॥ (ਮਹਲਾ 1, ਪੰਨਾ 142)

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥ (ਮਹਲਾ 1, ਪੰਨਾ 579)

ਹਮ ਨਹੀ ਚੰਗੇ ਬੁਰਾ ਨਹੀ ਕੋਇ ॥ ਪ੍ਰਣਵਤਿ ਨਾਨਕੁ ਤਾਰੇ ਸੋਇ ॥ (ਮਹਲਾ 1, ਪੰਨਾ 728)

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ (ਮਹਲਾ 1, ਪੰਨਾ 1412)

ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥ ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥ (ਮਹਲਾ 2, ਪੰਨਾ 474)
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥ (ਮਹਲਾ 3, ਪੰਨਾ 646)

ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥(ਮਹਲਾ 4, ਪੰਨਾ 366)

ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥ (ਮਹਲਾ 5, ਪੰਨਾ 74)

ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥ ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ ॥ (ਮਹਲਾ 5, ਪੰਨਾ 534)

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥ (ਮਹਲਾ 5, ਪੰਨਾ 1102)

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥ (ਮਹਲਾ 5, ਪੰਨਾ 1185)

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥ (ਮਹਲਾ 5, ਪੰਨਾ 1299)

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥16॥ (ਮਹਲਾ 9, ਪੰਨਾ 1427)

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥1॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥2॥
(ਭਗਤ ਕਬੀਰ ਜੀ, ਪੰਨਾ 1105)

ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥ (ਭਗਤ ਰਵਿਦਾਸ ਜੀ, ਪੰਨਾ 345)

ਇੰਜ ਹੀ, ਸ਼ਬਦ “ਤਖਤੁ” ਬਾਰੇ ਉਪਦੇਸ਼ ਦਿੱਤੇ ਹੋਏ ਹਨ ਅਤੇ ਮੱਕੇ ਵਾਲੀ ਸਾਖੀ ਭੀ ਸਾਨੂੰ ਜਾਣਕਾਰੀ ਦਿੰਦੀ ਹੈ ਕਿ ਅਕਾਲ ਪੁਰਖ ਤਾਂ ਸਾਰੀ ਸ੍ਰਿਸ਼ਟੀ ਵਿਖੇ ਵਿਚਰਦਾ ਹੈ । ਇਸ ਲਈ, ਉਸ ਦਾ ਤਖਤੁ ਇਨਸਾਨ ਦੀ ਪਹੁੰਚ ਤੋਂ ਬਾਹਰ ਹੈ । ਜਾਂ ਇੰਜ ਕਹਿ ਲਵੋ ਕਿ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਤੱਕ, ਉਨ੍ਹਾਂ ਨੂੰ ਅਕਾਲ ਤਖਤੁ ਦੀ ਲੋੜ ਨਹੀਂ ਪਈ ਅਤੇ ਉਨ੍ਹਾਂ ਤੋਂ ਪਹਿਲਾਂ ਭੀ ਸਾਰੀ ਦੁੱਨੀਆ ਨੂੰ ਅਕਾਲ ਤਖਤ ਕਾਇਮ ਕਰਨ ਦਾ ਖਿਆਲ ਨਾਹ ਆਇਆ ? ਹੁਣ, ਸਿੱਖ ਕੌਮ ਪਾਸ ਪੰਜ ਤਖਤ ਹਨ ਪਰ, ਆਪਣਾ ਇਕ ਪਿੰਡ ਭੀ ਆਜ਼ਾਦ ਨਹੀਂ ?

ਸਿਰੀਰਾਗੁ ਮਹਲਾ 1 ॥ ਗੁਰੂ ਗਰੰਥ ਸਾਹਿਬ - ਪੰਨਾ 14 ॥ ਸੁਲਤਾਨ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥ ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨਾ ਆਵੈ ਨਾਉ ॥4॥1॥

ਆਸਾ ਮਹਲਾ 1 ॥ ਪੰਨਾ 355 ॥ ਸਚੈ ਤਖਤਿ ਬੁਲਾਵੈ ਸੋਇ ॥ ਦੇ ਵਡਿਆਈ ਕਰੇ ਸੁ ਹੋਇ ॥ 2 ॥

ਰਾਗੁ ਆਸਾ ਮਹਲਾ 1 ॥ ਪੰਨਾ 411 ॥ ਰਸਿ ਰਸਿਆ ਮਤਿ ਏਕੈ ਭਾਇ ॥ ਤਖਤ ਨਿਵਾਸੀ ਪੰਚ ਸਮਾਇ ॥6॥
ਵਡਹੰਸੁ ਮਹਾਲ 1 ॥ ਪੰਨਾ 580 ॥ ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ ॥ ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ ॥ 2 ॥

ਬਿਲਾਵਲੁ ਮਹਲਾ 1 ॥ ਪੰਨਾ 840 ॥ ਡਰ ਮਹਿ ਘਰੁ ਘਰ ਮਹਿ ਡਰੁ ਜਾਣੈ ॥  ਤਖਤਿ ਨਿਵਾਸੁ ਸਚੁ ਮਨਿ ਭਾਣੈ ॥ 17 ॥

ਰਾਮਕਲੀ ਮਹਲਾ 1 ॥ ਪੰਨਾ 907 ॥ ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ ॥ 8 ॥

ਮਾਰੂ ਮਹਲਾ 1 ॥ ਪੰਨਾ 992 ॥ ਰਾਜਾ ਤਖਤਿ ਵਿਕੈ ਗੁਣੀ ਭੈ ਪੰਚਾਇਣ ਰਤੁ ॥ 1 ॥

ਮਾਰੂ ਮਹਲਾ 1 ॥ ਪੰਨਾ 1022 ॥ ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ ॥10॥

ਮਾਰੂ ਮਹਲਾ 1 ॥ ਪੰਨਾ 1023 ॥ ਸਾਚੀ ਨਗਰੀ ਤਖਤੁ ਸਚਾਵਾ ॥ ਗੁਰਮੁਖਿ ਸਾਚੁ ਮਿਲੈ ਸੁਖੁ ਪਾਵਾ ॥ ਸਾਚੇ ਸਾਚੈ ਤਖਤਿ ਵਡਾਈ ਹਉਮੈ ਗਣਤ ਗਵਾਈ ਹੇ ॥ 11 ॥

ਮਾਰੂ ਮਹਲਾ 1 ॥ ਪੰਨਾ 1023 ॥ ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ ॥ 2 ॥

ਮਾਰੁ ਮਹਲਾ 1 ॥ ਪੰਨਾ 1039 ॥ ਕਾਇਆ ਗੜ ਮਹਲ ਮਹਲੀ ਪ੍ਰਭ ਸਾਚਾ ਸਚੁ ਸਾਚਾ ਤਖਤੁ ਰਚਾਇਆ॥12॥ ਤਖਤਿ ਬਹੈ ਤਖਤੈ ਕੀ ਲਾਇਕ ॥ ਪੰਚ ਸਮਾਏ ਗੁਰਮਤਿ ਪਾਇਕ ॥ ਆਦਿ ਜੁਗਾਈ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ ॥ 14 ॥ ਤਖਤਿ ਸਲਾਮੁ ਹੋਵੈ ਦਿਨੁ ਰਾਤੀ ॥ ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ ॥ 15 ॥

ਬਸੰਤ ਮਹਲਾ 1 ॥ ਪੰਨਾ 1188 ॥ ਏਕੋ ਤਖਤੁ ਏਕੋ ਪਾਤਿਸਾਹੁ ॥ ਸਰਬੀ ਥਾਈ ਵੇਪਰਵਾਹੁ ॥

ਵਾਰ ਮਲਾਰ ਕੀ ਮਹਲਾ 1 ॥ ਪਉੜੀ ॥ ਪੰਨਾ 1279 ॥ ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥1॥

ਪਉੜੀ ॥ ਪੰਨਾ 1280 ॥ ਸਚੀ ਕੀਮਤਿ ਪਾਇ ਤਖਤੁ ਰਚਾਇਆ॥ ਦੁਨੀਆ ਧੰਧੈ ਲਾਇ ਆਪੁ ਛਪਾਇਆ ॥

ਗੂਜਰੀ ਕੀ ਵਾਰ ਮਹਲਾ 3 ॥ ਪਉੜੀ ॥ ਪੰਨਾ 515 ॥ ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ ॥ ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ॥ 16 ॥

ਵਾਰ ਸੂਹੀ ਮਹਲਾ 3 ॥ ਪਉੜੀ ॥ ਪੰਨਾ 785 ॥ ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ ॥ ਹੁਕਮੇ ਧਰਤੀ ਸਾਜੀਅਨੁ ਸਚੀ ਧਰਮਸਾਲਾ ॥

ਰਾਮਕਲੀ ਕੀ ਵਾਰ ਮਹਲਾ 3 ॥ ਪਉੜੀ ॥ ਪੰਨਾ 947 ॥ ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ ॥ ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ ॥

ਪਉੜੀ ॥ ਪੰਨਾ 949 ॥ ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ ॥ ਸਭੁ ਸਚੋ ਸਚੁ ਵਰਤਦਾ ਗੁਰਮੁਖਿ ਅਲਖੁ ਲਖਾਈ ॥ 6 ॥

ਮਾਰੂ ਵਾਰ ਮਹਲਾ 3॥ਪਉੜੀ॥ ਪੰਨਾ 1087॥ ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ ॥
ਪਉੜੀ ॥ ਪੰਨਾ 1088 ॥ ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥
ਪਉੜੀ ॥ ਪੰਨਾ 1092 ॥ ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ ॥

ਸਵਈਏ ਮਹਲੇ ਚਉਥੇ ਕੇ 4 ॥ ਪੰਨਾ 1399 ॥ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥ ਸਭ ਬਿਧਿ ਮਾਨ੍ਹਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥4॥

ਗਉੜੀ ਗੁਆਰੇਰੀ ਮਹਲਾ 5 ॥ ਪੰਨਾ 179 ॥ ਤਖਤੁ ਸਭਾ ਮੰਡਨ ਦੋਲੀਚੇ ॥ ਸਗਲ ਮੇਵੇ ਸੁੰਦਰ ਬਾਗੀਚੇ ॥ 3 ॥

ਵਡਹੰਸੁ ਮਹਲਾ 5 ॥ ਪੰਨਾ 562 ॥ ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ ॥  ਆਇ ਨ ਜਾਵੈ ਮੇਰਾ ਪ੍ਰਭੁ ਅਬਿਨਾਸੀ ॥ 3 ॥

ਜੈਤਸਰੀ ਮਹਲਾ 5 ਵਾਰ ਸਲੋਕ ॥ ਪੰਨਾ 707 ॥ ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ ॥ ਰਚੰਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ ॥ 1 ॥

ਰਾਮਕਲੀ ਮਹਲਾ 5 ॥ ਪੰਨਾ 924 ॥ ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ ॥ 3 ॥

ਰਾਮਕਲੀ ਕੀ ਵਾਰ ਮਹਲਾ 5 ॥ ਪਉੜੀ ॥ ਪੰਨਾ 964 ॥ ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥ ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥

ਮਾਰੂ ਸੋਲਹੇ ਮਹਲਾ 5 ॥ ਪੰਨਾ 1073 ॥ ਸਾਚਾ ਤਖਤੁ ਸਚੀ ਪਾਤਿਸਾਹੀ ॥ ਸਚੁ ਖਜੀਨਾ ਸਾਚਾ ਸਾਹੀ ॥4॥

ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ॥ ਪੰਨਾ 966 ॥ ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥

ਪੰਨਾ 968 ॥ ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥
*****
ਇਸ ਲਈ, ਸਿੱਖ ਕੌਮ ਨੂੰ ਸੋਚਣਾ ਪਏਗਾ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਪੁਜਾਰੀ, ਕਿਸ “ਸ਼ਬਦੁ ਗੁਰੂ” ਅਨੁਸਾਰ ਤੱਖਤਾਂ ਉੱਪਰ ਬੈਠ ਕੇ, ਕਿਵੇਂ ਹੁਕਮ ਕਰ ਰਹੇ ਹਨ ਜਦੋਂ ਕਿ “ਤਖਤੁ” ਦੀ ਧਾਰਨਾ ਤਾਂ ਗੁਰਬਾਣੀ ਦੁਆਰਾ ਪਹਿਲਾਂ ਹੀ ਦਰਸਾਈ ਹੋਈ ਹੈ ? ਕੀ ਸਿੱਖਾਂ ਨੇ ਕਦੀ ਸ਼ਬਦ ਗੁਰੂ ਦੀ ਵਿਚਾਰ ਕਰਕੇ, ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਬਾਣੀ ਕੀ ਸੇਧ ਦਿੰਦੀ ਹੈ ? ਅਕਾਲ ਪੁਰਖ ਤਾਂ ਸਾਰੀ ਸ੍ਰਿਸ਼ਟੀ ਵਿਖੇ ਵਿਆਪਕ ਹੈ ਅਤੇ ਉਹੀ ਜਾਣਦਾ ਹੈ ਕਿ ਉਸ ਦਾ ਦਰੁ, ਘਰੁ, ਦਰਬਾਰੁ ਅਤੇ ਤਖਤੁ ਕਿੱਥੇ ਹੈ ?

ਹੋਰ ਦੇਖੋ ! ਪ੍ਰੋਫੈਸਰ ਗੁਰਮੁਖ ਸਿੰਘ (18 ਮਾਰਚ 1887 ਸਮੇਂ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਦੀ ਹੋਂਦ ਨਹੀਂ ਸੀ, ਦੇਖੋ ਹੁਕਮਨਾਮਾ), ਤੋਂ ਲੈ ਕੇ ਪ੍ਰੋਫੈਸਰ ਦਰਸ਼ਨ ਸਿੰਘ ਤੱਕ, ਕੋਈ ਜਾਣਕਾਰੀ ਨਹੀਂ ਕਿ ਉਨ੍ਹਾਂ ਨੇ ਕਿਸ ਗੁਰੂ ਗਰੰਥ ਸਾਹਿਬ ਦੇ ਸ਼ਬਦ ਦੀ ਉਲੰਘਣਾ ਕੀਤੀ ਸੀ, ਜਾਂ ਕਿਸ ਲੀਗਲ ਐਕਟ ਅਨੁਸਾਰ ਸਿੱਖ ਪੰਥ ਵਿਚੋਂ ਛੇਕੇ ਗਏ ਅਤੇ ਐਸੇ ਹੁਕਮਨਾਮੇ ਜ਼ਾਰੀ ਕਰਨ ਲਈ ਜਥੇਦਾਰਾਂ ਨੂੰ ਕਿਸ ਨੇ ਅਧਿਕਾਰ ਦਿੱਤਾ ?
ਖਿਮਾ ਦਾ ਜਾਚਕ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ) 14 ਅਪ੍ਰੈਲ 2011


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top