Share on Facebook

Main News Page

ਪੰਜਾਬ ਵਿੱਚ ਵੱਧ ਰਹੇ ਡੇਰਾਵਾਦ ਦਾ ਕਾਰਣ ਕੀ?

ਅਜ ਜਦੋਂ ਮੈਂ ਆਪਣੇ ਪੇਸ਼ੇ (Advertising and Marketing) ਨੂੰ ਦੇਖਦਾ ਹਾਂ, ਤਾਂ ਲਗਦਾ ਹੈ ਕੀ ਇਸ ਕਮ ਵਿਚ ਪੰਜਾਬ ਦੇ ਡੇਰੇਦਾਰਾਂ ਨੇ ਮਹਾਰਤ ਹਾਸਲ ਕਰ ਲਈ ਹੈ |

ਅਜ ਕੋਈ ਸਮਾਨ ਵੇਚਣ ਲਈ ਜਦੋਂ ਕੋਈ ਕੰਪਨੀ ਇਸ਼ਤਿਹਾਰ ਬਣਾਉਂਦੀ ਹੈ, ਤਾਂ ਸਭ ਤੋ ਜਿਆਦਾ ਔਰਤਾਂ (ਬੀਬੀਆਂ) ਨੂੰ ਧਿਆਨ ਵਿੱਚ ਰਖ ਕੇ ਬਣਾਇਆ ਜਾਂਦਾ ਹੈ | ਕਿਉਂਕਿ ਸਾਮਾਨ ਖਰੀਦਣ ਵਿੱਚ ਔਰਤਾਂ ਦਾ ਫੈਸਲਾ ਹੀ ਘਰ ਵਿਚ ਲਾਗੂ ਹੁੰਦਾ ਹੈ | ਇਸੇ ਤਰਾਂ ਅੱਜ ਕਲ ਦੇ ਡੇਰੇਦਾਰਾਂ ਨੇ ਹੀ ਨਹੀਂ, ਬਲਕਿ ਜਦੋਂ ਤੋਂ ਡੇਰਾਵਾਦ ਸ਼ੁਰੂ ਹੋਇਆ (ਭਾਵੇਂ ਓਹ ਨਾਨਕਸਰ ਹੋਵੇ, ਭਾਵੇਂ ਓਹ ਰਾਧਾਸਵਾਮੀ ਤੇ ਭਾਵੇਂ ਨਰਕਧਾਰੀ ਹੋਣ) ਸਭ ਤੋਂ ਜਿਆਦਾ ਉਥੇ ਬੀਬੀਆਂ ਜਾਂਦੀਆਂ ਨੇ ਤੇ ਡੇਰੇਦਾਰਾਂ ਨੇ ਆਪਣੇ ਇਸ਼ਤਿਹਾਰ ਤੇ ਮਸ਼ਹੂਰੀ ਵੀ ਬੀਬੀਆਂ ਦੀ ਕਮਜੋਰ ਨਬਜ਼ ਪੜ੍ਹ ਕੇ ਹੀ ਕੀਤੀ ਹੈ |

ਘਰ ਦੀ ਇਕ ਬੀਬੀ ਕਿਸੇ ਡੇਰੇਦਾਰ ਕੋਲ ਜਾਣ ਲਗ ਪਵੇ ਤਾਂ ਸਮਝੋ ਪੂਰਾ ਘਰ ਉਸ ਤਰਫ਼ ਲਗ ਜਾਵੇਗਾ | ਕਿਉਂਕਿ ਕਿਸੇ ਕੌਮ ਨੂੰ ਜੇ ਵਿਗਾੜਨਾ ਹੈ, ਤਾਂ ਉਸ ਕੌਮ ਦੀ ਬੀਬੀਆਂ ਨੂੰ ਵਿਗਾੜ ਦੇਵੋ, ਓਹ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਆਪ ਵਿਗਾੜ ਲੈਣਗੀਆਂ |

ਦੂਜੀ ਸਭ ਤੋਂ ਜ਼ਿਆਦਾ ਅਸਰ ਇਸ਼ਤਿਹਾਰਾਂ ਦਾ ਬੱਚਿਆਂ 'ਤੇ ਹੁੰਦਾ ਹੈ | ਡੇਰੇਦਾਰ ਕਹਿੰਦੇ, ਬੱਚਿਆਂ ਤੂੰ ੧੦੦ ਵਾਰ ਜਪੁਜੀ ਸਾਹਿਬ ਪੜ ਤੇ ਭਾਵੇਂ  ਸਮਝ ਨਾ ਆਵੇ, ਪਰ ਤੂੰ ਆਪਣੇ ਸਕੂਲ ਵਿਚ ਜ਼ਰੂਰ ਪਾਸ ਹੋ ਜਾਵੇਂਗਾ | ੧ ਲੱਖ ਪਾਠ ਤੁਸੀਂ ਜਪੁਜੀ ਦੇ ਕਰੋ ਤੇ ਤੁਹਾਡੇ ਘਰ ਦਾ ਮਸਲਾ ਦੂਰ ਹੋ ਜਾਵੇਗਾ | ਥੋੜੇ ਦਿਨਾਂ ਤਕ ਸਾਡੇ ਪੰਥ ਦੇ ਮਹਾਨ ਕੀਰਤਨੀਆਂ ਨੇ ਇਸ਼ਤਿਹਾਰ ਕਢ ਦੇਣੇ ਨੇ ਕੀ ਤੁਹਾਡੀ Love Marriage ਹੋ ਜਾਵੇਗੀ, ਜੇ ਤੁਸੀਂ ਸਾਡੇ ਡੇਰੇ ਦੇ ਸੇਵਕ ਬਣ ਗਏ |

ਆਓ, ਸੰਭਾਲਿਏ ਆਪਣੇ ਕੌਮ ਦੀ ਬੀਬੀਆਂ ਤੇ ਬੱਚਿਆਂ ਨੂੰ, ਜੇ ਨੌਜਵਾਨ ਪੀੜੀ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਹੈ, ਤਾਂ ਡੇਰੇਦਾਰਾਂ ਤੋਂ ਦੂਰ ਕਰਨਾ ਪਵੇਗਾ |

ਸੁਖਦੀਪ ਸਿੰਘ, ਨਵੀਂ ਦਿੱਲੀ
+91-9810750285


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top