Share on Facebook

Main News Page

ਹਜ਼ੂਰ ਸਾਹਿਬ ਐਕਸਪ੍ਰੈਸ ਦੀ ਪਹਿਲੀ ਸਾਲ ਗ੍ਰਿਹਾ ਦੇ ਮੌਕੇ ’ਤੇ ਸਮੂਹ ਸੰਗਤਾਂ ਵਲੋਂ ਸ਼ੁਕਰਾਨਾ ਸਮਾਰੋਹ ਮਨਾਇਆ ਗਿਆ
ਮਨਮਤਿ ਤੇ ਪਖੰਡ ਨੂੰ ਉਤਸ਼ਾਹਤ ਕਰਕੇ ਗੁਰਮਤਿ ਨੂੰ ਦਿੱਤੀ ਜਾ ਰਹੀ ਹੈ ਪਿੱਠ

ਬਠਿੰਡਾ 18 ਮਾਰਚ (ਕਿਰਪਾਲ ਸਿੰਘ): ਸੱਚਖੰਡ ਸ੍ਰੀ ਹਜੂਰ ਸਾਹਿਬ ਨਾˆਦੇੜ ਯਾਤਰਾ ਸੇਵਕ ਜੱਥਾ ਬਠਿੰਡਾ ਅਤੇ ਪ੍ਰਬੰਧਕੀ ਕਮੇਟੀ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਬਠਿੰਡਾ ਨੇ ਸ਼ਹਿਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ, ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਚਲਾਈ ਗਈ, ਹਜੂਰ ਸਾਹਿਬ ਐਕਸਪ੍ਰੈਸ ਨਾˆਦੇੜ ਤੋਂ ਸ੍ਰੀ ਗੰਗਾ ਨਗਰ ਵਾਇਆ ਬਠਿੰਡਾ ਸਪਤਾਹਿਕ ਰੇਲ ਗੱਡੀ ਦੇ ਯਾਤਰੀਆˆ ਦੀ ਸੇਵਾ ਚਾਹ ਪਾਣੀ, ਲੰਗਰ, ਮਠਿਆਈ ਆਦਿ ਨਾਲ ਸੇਵਾ ਕਰਦਿਆˆ ਦਾ ਇਕ ਸਾਲ ਪੂਰਾ ਹੋਣ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕਰਾਦਿਆˆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਦੀ ਸੇਵਾ ਹਜੂਰੀ ਰਾਗੀ ਭਾਈ ਗੁਰਸੇਵਕ ਸਿੰਘ ਵਲੋਂ ਕੀਤੀ ਗਈ, ਜਿਨ੍ਹਾˆ ਨੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

ਇਸ ਖੁਸ਼ੀ ਦੇ ਮੌਕੇ ਤੇ ਸੱਚਖੰਡ ਦੇ ਦਰਸ਼ਨਾਂ ਲਈ ਜਾਣ ਵਾਲੀਆˆ ਸੰਗਤਾਂ ਦੀ ਸੇਵਾ ਕਰਨ ਵਾਲੇ ਜੱਥੇ ਦੇ ਸਮੂਹ ਸੇਵਾਦਾਰਾਂ ਦੇ ਚੇਹਰਿਆਂ ’ਤੇ ਅਲੋਕਿਕ ਜਲੌਅ ਚਮਕਾˆ ਮਾਰ ਰਿਹਾ ਸੀ, ਜਿਸ ਤੋਂ ਆਉਣ ਵਾਲੇ ਸਮੇˆ ਵਿਚ ਵੀ ਲੰਗਰ ਦੀ ਸੇਵਾ ਕਰਨ ਦਾ ਉਤਸ਼ਾਹ ਠਾਠਾਂ ਮਾਰਦਾ ਸਾਫ਼ ਨਜ਼ਰ ਆ ਰਿਹਾ ਸੀ। ਇਸ ਮੌਕੇ ’ਤੇ ਜਥੇ ਦੇ ਮੁੱਖ ਪ੍ਰਬੰਧਕ ਭਾਈ ਰਾਜਿੰਦਰ ਸਿੰਘ ਸਿੱਧੂ ਕੌਂਸਲਰ ਜੋ ਕਿ ਖਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਦੇ ਵੀ ਪ੍ਰਧਾਨ ਹਨ, ਨੇ ਪੂਰੀ ਤਨਦੇਹੀ ਨਾਲ ਲੰਗਰ ਦੀ ਸੇਵਾ ਨਿਭਾਉਣ ਵਾਲਿਆਂ ਦਾ ਵਿਸੇਸ਼ ਧੰਨਵਾਦ ਕਰਦਿਆˆ ਸਭਨਾˆ ਨੂੰ ਗੁਰੂ ਘਰ ਦੀ ਬਖਸ਼ਿਸ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ। ਸਨਮਾਨਤ ਕਰਨ ਵਾਲਿਆਂ ਵਿਚ ਜਥੇ ਦੇ ਸਰਪ੍ਰਸਤ ਦਰਸ਼ਨ ਸਿੰਘ ਵਾਲੀਆ, ਲੰਗਰ ਕਮੇਟੀ ਦੇ ਮੁਖੀ ਆਤਮਾ ਸਿੰਘ ਚਹਿਲ , ਵਿੱਤ ਸਕੱਤਰ ਰਛਪਾਲ ਸਿੰਘ ਵਾਲੀਆ, ਭਾਈ ਭਰਪੂਰ ਸਿੰਘ ਇੰਚਾਰਜ ਮਾਲਵਾ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਆਦਿ ਗੁਰੂ ਘਰ ਦੇ ਸ਼ਰਧਾਲੂ ਸ਼ਾਮਲ ਸਨ। ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰ: ਬਲਜੀਤ ਸਿੰਘ ਬੀੜ ਬਹਿਮਣ ਮੇਅਰ ਨਗਰ ਨਿਗਮ ਬਠਿੰਡਾ, ਬੀਬੀ ਬਲਦੇਵ ਕੌਰ ਮੁਖ ਸੇਵਾਦਾਰ ਜਥਾ ਬੀਬੀਆˆ ਲੰਗਰ ਕਮੇਟੀ ਸਮੇਤ ਬੀਬੀਆˆ ਤੇ ਪੂਰਾ ਸਾਲ ਪ੍ਰੈੱਸ ਕਵਰਿਜ਼ ਕਰਨ ਵਾਲੀ ਸਮੁੱਚੀ ਪ੍ਰੈੱਸ ਨੂੰ ਵੀ ਵਿਸ਼ੇਸ਼ ਤੌਰ ’ਤੇ ਸ਼ਨਮਾਨਤ ਕੀਤਾ ਗਿਆ। ਇਸ ਮੌਕੇ ਤੇ ਰੇਲਵੇ ਜੰਕਸ਼ਨ ਬਠਿੰਡਾ ਦੇ ਉਚ ਅਧਿਕਾਰੀਆˆ, ਗੱਡੀ ਦੇ ਗਾਰਡ ਤੇ ਡਰਾਈਵਰਾˆ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ’ਤੇ ਜਥੇ ਦੇ ਨਿਗਰਾਨ ਯਾਤਰਾ ਭਾਈ ਨਿਰੰਜਨ ਸਿੰਘ ਪ੍ਰੇਮੀ ਨੇ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆˆ ਸੰਗਤਾਂ ਨੂੰ ਜਾਣਕਾਰੀ ਦਿੰਦਿਆˆ ਦੱਸਿਆ ਕਿ ਹਜੂਰ ਸਾਹਿਬ ਵਿਖੇ ਰਿਹਾਇਸ਼ ਦੀ ਜੇਕਰ ਕੋਈ ਸਮੱਸਿਆ ਆਵੇ ਤਾˆ ਉਹ 98158 11656 ’ਤੇ ਸੰਪਰਕ ਕਰ ਸਕਦੇ ਹਨ ਅਤੇ ਹਜੂਰ ਸਾਹਿਬ ਦਾ ਨੰਬਰ 09823260073 ਤੇ ਵੀ ਸੰਪਰਕ ਕਰ ਸਕਦੇ ਹਨ ਤਾˆ ਜੋ ਕਿਸੇ ਕਿਸਮ ਦੀ ਔਖਿਆਈ ਪੇਸ਼ ਨਾ ਆਵੇ।

ਇਹ ਦੱਸਣ ਯੋਗ ਹੈ ਹੈ ਕਿ ਸਿੱਖ ਧਰਮ ਵਿੱਚ ਤੀਰਥ ਯਾਤਰ ਦੀ ਕੋਈ ਮਹਾਨਤਾ ਨਹੀਂ, ਫਿਰ ਪਤਾ ਨਹੀਂ ਕਿਉਂ ਉਸ ਹਜੂਰ ਸਾਹਿਬ ਦੀ ਯਾਤਰਾ ਲਈ ਇਤਨਾ ਉਤਸ਼ਾਹ ਤੇ ਖੁਸ਼ੀ ਪ੍ਰਗਟ ਕੀਤੀ ਜਾ ਰਹੀ ਹੈ, ਜਿਥੇ

  1. ਗੁਰਮਤਿ ਦੀਆਂ ਭਾਰੀ ਉਲੰਘਨਾਵਾਂ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਤੇ ਸਰਬ ਉੱਚਤਾ ਨੂੰ ਚੁਣੌਤੀ ਦਿਤੀ ਜਾ ਰਹੀ ਹੈ,
  2. ਦੀਵੇ ਜਗਾ ਕੇ ਆਰਤੀ ਉਤਾਰੀ ਜਾ ਰਹੀ ਹੈ, ਚੰਦਨ ਘਸਾ ਕੇ ਮੱਥੇ ’ਤੇ ਟਿੱਕੇ ਲਗਾਏ ਜਾਂਦੇ ਹਨ,
  3. ਗੋਦਾਵਰੀ ਜਿਸ ਵਿੱਚ ਸ਼ਹਿਰ ਦਾ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ, ਦੇ ਜਲ ਨਾਲ ਸ਼ਸ਼ਤਰਾਂ ਦਾ ਇਸ਼ਨਾਨ ਪੂਜਾ ਕਰ ਕੇ, ਉਸ ਪਾਣੀ ਨੂੰ ਚੁਬੱਚੇ ’ਚ ਇਕੱਤਰ ਕਰ ਕੇ ਸ਼ਰਧਾਲੂਆਂ ਨੂੰ ਚੂਲੀਆਂ ਪਿਆਈਆਂ ਜਾਂਦੀਆਂ ਹਨ,
  4. ਭੰਗ ਘੋਟ ਕੇ ਪਿਆਈ ਜਾਂਦੀ ਹੈ,
  5. ਉੱਥੋਂ ਦਾ ਜਥੇਦਾਰ ਮੂੰਹ ’ਤੇ ਢਾਠਾ ਬੰਨ੍ਹ ਕੇ ਅਜੀਬ ਕਿਸਮ ਦੀ ਧੋਤੀ ਪਹਿਨ ਕੇ ਅਜੀਬ ਹਰਕਤਾਂ ਕਰਦਾ ਹੋਇਆ ਪੂਜਾ ਕਰਦਾ
  6. ਤੇ ਦੇਹਧਾਰੀਆਂ ਵਾਂਗ ਸ਼੍ਰਧਾਲੂਆਂ ਤੋਂ ਮੱਥੇ ਟਿਕਾ ਕੇ ਉਨ੍ਹਾਂ ਨੁੰ ਫਲ ਦਿੰਦਾ ਹੈ,
  7. ਨਿਸ਼ਾਨ ਸਾਹਿਬ ਦੇ ਬਿਲਕੁਲ ਨਜ਼ਦੀਕ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ.....

ਕੀ ਇਹ ਸਭ ਮਨਮਤ ਵਿਖਾਉਣ ਲਈ ਉਥੇ ਸ਼੍ਰਧਾਲੂਆਂ ਨੂੰ ਢੋਹਿਆ ਜਾ ਰਿਹਾ ਹੈ, ਤਾਂ ਕਿ ਉਸ ਤੋਂ ਪ੍ਰਭਾਵਤ ਹੋ ਕੇ, ਪੰਜਾਬ ਦੇ ਗੁਰ ਅਸਥਾਨਾਂ ’ਤੇ ਵੀ ਇਹੀ ਮਨਮਤਾਂ ਚਾਲੂ ਕਰਵਾ ਕੇ, ਰਹਿੰਦੀ ਖੂੰਹਦੀ ਸਿੱਖੀ ਨੂੰ ਹੋਰ ਢਾਹ ਲਾਈ ਜਾਵੇ।

ਇਹ ਕੈਸੀ ਸੇਵਾ ਹੈ ਕਿ ਮਨਮਤ ਵੇਖਣ ਅਤੇ ਕਰਨ ਜਾਣ ਵਾਲਿਆਂ ਲਈ ਪਿਛਲੇ ਇਕ ਸਾਲ ਤੋਂ ਲੰਗਰ ਪਾਣੀ ਦੀ ਸੇਵਾ ਕਰਨ ਵਾਲਿਆਂ ਨੂੰ ਉਨ੍ਹਾਂ ਹੀ ਆਗੂਆਂ ਵਲੋਂ ਸਨਮਾਨਤ ਕੀਤਾ ਗਿਆ, ਜਿਨ੍ਹਾਂ ਵਿੱਚੋਂ ਕਾਫੀ ਨੇ ਬੀਤੇ ਕੱਲ੍ਹ ਰੁਜ਼ਗਾਰ ਮੰਗਣ ਆਈਆਂ ਨੌਜਵਾਨ ਲੜਕੀਆਂ ਤੇ ਲੜਕਿਆਂ ਦੀ ਕੁੱਟ ਮਾਰ ਕਰਦਿਆਂ ਨੇ ਉਨ੍ਹਾਂ ਦੀਆਂ ਚੁੰਨੀਆਂ ਤੇ ਦਸਤਾਰਾ ਪੈਰਾਂ ਵਿੱਚ ਰੋਲਣ ਦੀ ਸੇਵਾ ਵਿੱਚ ਆਪਣਾ ਚੰਗਾ ਯੋਗਦਾਨ ਪਾਇਆ ਸੀ। ਸ਼ਾਇਦ ਕੱਲ੍ਹ ਦੇ ਕੀਤੇ ਪਾਪ ਧੋਣ ਲਈ ਇਨ੍ਹਾਂ ਨੇ ਅੱਜ ਇਹ ਪੁੰਨ ਦਾ ਕੰਮ ਕੀਤਾ ਹੋਵੇ ਤੇ ਮੁੜ ਅਜੇਹੇ ਪਾਪ ਕਰਨ ਲਈ ਉਤਸ਼ਾਹ ਪ੍ਰਪਤ ਕੀਤਾ ਹੋਵੇ। ਤੇ ਸੋਚਦੇ ਹੋਣ ਗੁਰੂ ਸਾਹਿਬ ਦਾ ਉਪਦੇਸ਼ ‘ਪਾਪ ਕਰਹਿ ਪੰਚਾਂ ਕੇ ਬਸਿ ਰੇ॥ ਤੀਰਥਿ ਨਾਇ ਕਹਹਿ ਸਭਿ ਉਤਰੇ ॥ ਬਹੁਰਿ ਕਮਾਵਹਿ ਹੋਇ ਨਿਸੰਕ ॥ ਜਮ ਪੁਰਿ ਬਾਂਧਿ ਖਰੇ ਕਾਲੰਕ ॥2॥’ ਉਨ੍ਹਾਂ ’ਤੇ ਲਾਗੂ ਨਾ ਹੁੰਦਾ ਹੋਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top