Share on Facebook | ||
ਖ਼ੂਹ ਵਿੱਚ ਛਾਲ ਮਾਰਨ
ਤੋਂ ਪਹਿਲਾਂ ਸੌ ਵਾਰ ਸੋਚਣ ਦੀ ਲੋੜ ਹੈ, ਪਰ ਪਹਾੜ `ਤੇ ਚੜ੍ਹਨ ਲਈ
ਵੱਡੀ ਤਿਆਰੀ ਦੀ ਲੋੜ ਹੈ ਇਹ ਕਹਾਵਤ ਬਿਲਕੁਲ ਸੱਚ ਹੈ ਕਿ ਖ਼ੂਹ ਵਿੱਚ ਛਾਲ ਮਾਰਨ ਤੋਂ ਪਹਿਲਾਂ ਸੌ ਵਾਰ ਸੋਚਣ ਦੀ ਲੋੜ ਹੈ, ਪਰ ਪਹਾੜ `ਤੇ ਚੜ੍ਹਨ ਲਈ ਵੱਡੀ ਤਿਆਰੀ ਦੀ ਲੋੜ ਹੈ, ਕਿਉਂਕਿ ਖ਼ੂਹ ਵਿੱਚ ਇੱਕ ਵਾਰ ਛਾਲ ਮਾਰ ਦਿੱਤੀ ਤਾਂ ਆਪਣੀ ਗਲਤੀ ਸੁਧਾਰਨ ਲਈ ਆਪਣੇ ਹੱਥ ਵੱਸ ਕੁੱਝ ਨਹੀਂ ਰਹਿੰਦਾ, ਤੇ ਅੱਗੇ ਸਿੱਧੀ ਮੌਤ ਹੈ ਪਰ ਜੇ ਪਹਾੜ `ਤੇ ਚੜ੍ਹਨਾ ਹੋਵੇ, ਤਾਂ ਬਿਖੜੇ ਪਹਾੜੀ ਰਸਤੇ `ਤੇ ਚੱਲਣ ਸਮੇਂ ਰਸਤੇ ਵਿੱਚ ਲੋੜੀਂਦਾ ਸਾਜੋ ਸਮਾਨ ਤੇ ਯੋਗ ਵਾਹਨ ਦਾ ਪ੍ਰਬੰਧ ਕਰਨ ਦੀ ਲੋੜ ਹੈ। ਪਹਾੜ ਦੀ ਟੀਸੀ `ਤੇ ਚੜ੍ਹਨ ਲਈ ਕਈ ਕਠਨਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਤੇ ਇਨ੍ਹਾਂ ਕਠਨਾਈਆਂ ਨੂੰ ਸਰ ਕਰਨ ਲਈ, ਪਹਾੜ `ਤੇ ਚੜ੍ਹਨ ਵਾਲੇ ਕੋਲ ਕਈ ਵਿਕਲਪ ਹੁੰਦੇ ਹਨ, ਤੇ ਉਹ ਮੌਕੇ `ਤੇ ਯੋਗ ਫੈਸਲਾ ਕਰਕੇ ਖ਼ਤਰੇ ਰਹਿਤ ਅਸਾਨ ਰਸਤਾ ਅਖਤਿਆਰ ਕਰਕੇ ਚੋਟੀ ਸਰ ਕਰ ਸਕਦਾ ਹੈ। ਜੇ ਕਦੀ ਉਹ ਯੋਗ ਫੈਸਲਾ ਕਰਨ ਵਿੱਚ ਅਸਫਲ ਵੀ ਹੋ ਜਾਵੇ ਤਾਂ ਵੀ ਅੱਗੇ ਸ਼ਰਤੀਆ ਮੌਤ ਵਾਲਾ ਖ਼ਤਰਾ ਨਹੀਂ ਹੁੰਦਾ, ਵੱਧ ਤੋਂ ਵੱਧ ਉਸ ਨੂੰ ਚੋਟੀ `ਤੇ ਪਹੁੰਚਣ ਲਈ ਸਮਾਂ ਵੱਧ ਲੱਗ ਸਕਦਾ ਹੈ ਜਾਂ ਅਜਿਹਾ ਵੀ ਹੋ ਸਕਦਾ ਹੈ ਕਿ ਅਸਫਲ ਰਹਿਣ ਕਰਕੇ ਉਸ ਨੂੰ ਵਾਪਸ ਹੇਠਾਂ ਵੀ ਆਉਣਾ ਪਵੇ। ਹੁਣ ਅਸਲੀ ਗੱਲ ਵੱਲ ਆਈਏ ਤਾਂ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟਣਾ, ਇਸ ਦੀ ਪ੍ਰਮਾਣਿਕਤਾ ਨੂੰ ਸ਼ੱਕੀ ਬਣਾਉਣਾ ਜਾਂ ਰੱਦ ਕਰਨਾ ਸਿੱਖ ਲਈ ਸਿੱਧੀ ਮੌਤ ਹੈ ਤੇ ਇਸ ਰਸਤੇ ਪੈਣਾ ਖ਼ੂਹ ਵਿੱਚ ਛਾਲ ਮਾਰਨ ਲਈ ਤਿਆਰ ਹੋਣਾ ਹੈ। ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਗੁਰਬਾਣੀ ਦੇ ਮੂਲ ਸਿਧਾਂਤ: ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ।। ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤੁ ਛੂਟੈ।।੧।। (ਪੰਨਾ ੭੪੭) ਮਃ ੫।। ਨਾਨਕ, ਸਤਿਗੁਰਿ ਭੇਟਿਐ, ਪੂਰੀ ਹੋਵੈ ਜੁਗਤਿ।। ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ, ਵਿਚੇ ਹੋਵੈ ਮੁਕਤਿ।। ੨।। … …. . ਸਲੋਕੁ ਮਃ ੫।। ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ।। ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ, ਉਤਰੀ ਚਿੰਤ।।੧।। (ਪੰਨਾ ੫੨੨) ਉਦਮੁ ਕਰਤ ਮਨੁ ਨਿਰਮਲੁ ਹੋਆ।।
ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ।। ਨਾਮੁ ਨਿਧਾਨੁ ਸਤਿਗੁਰੂ
ਸੁਣਾਇਆ, ਮਿਟਿ ਗਏ ਸਗਲੇ ਰੋਗਾ ਜੀਉ।।੨।। (ਪੰਨਾ ੯੯) ਪਰ ਅਫ਼ਸੋਸ ਕਿ ਆਪਣੀ ਹਉਂਮੈ ਤੇ ਈਗੋ ਕਾਰਣ (ਜੋਗਿੰਦਰ ਸਿੰਘ ਨੇ ਪ੍ਰੋ: ਦਰਸ਼ਨ
ਸਿੰਘ ਜੀ ਦਾ ਸਾਥ ਦੇਣ ਦੀ ਥਾਂ, ਉਨ੍ਹਾਂ ਵਿਰੁਧ ਵੱਡੀ ਪੱਧਰ `ਤੇ
ਭੰਡੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਸੁਹਿਰਦ ਵੀਰਾਂ ਨੇ ਇਨ੍ਹਾਂ ਵਿੱਚ ਨੇੜਤਾ
ਕਰਵਾਉਣ ਦੀਆਂ ਵੀ ਕਾਫੀ ਕੋਸ਼ਿਸਾਂ ਕੀਤੀਆਂ। ਇਨ੍ਹਾਂ ਕੋਸ਼ਿਸ਼ਾਂ ਦੇ ਅਸਫਲ ਰਹਿਣ ਦਾ ਮੁੱਖ ਕਾਰਣ ਸੀ,
ਕਿ ਪ੍ਰੋ: ਦਰਸ਼ਨ ਸਿੰਘ ਜੀ ਭਲੀ ਭਾਂਤ ਸਮਝਦੇ ਸਨ, ਕਿ ਜੋਗਿੰਦਰ
ਸਿੰਘ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਅਤੇ ਅੰਮ੍ਰਿਤ ਸੰਚਾਰ `ਤੇ ਕਿੰਤੂ ਕਰਕੇ,
ਖ਼ੂਹ ਵਿੱਚ ਛਾਲ ਮਾਰਣ ਵੱਲ ਵੱਧ ਰਿਹਾ ਹੈ, ਇਸ ਲਈ ਜਦ ਤੱਕ ਉਹ
ਜਨਤਕ ਤੌਰ `ਤੇ ਆਪਣੀ ਇਹ ਨੀਤੀ ਤਿਆਗਣ ਦਾ ਐਲਾਨ ਨਹੀਂ ਕਰਦੇ, ਉਸ
ਸਮੇ ਤੱਕ ਜ਼ਾਹਰਾ ਤੌਰ `ਤੇ ਉਸ ਨਾਲ ਕੋਈ ਤਾਲ ਮੇਲ ਕਰ ਕੇ, ਉਹ (ਪ੍ਰੋ: ਦਰਸ਼ਨ ਸਿੰਘ) ਸੰਗਤ ਨੂੰ
ਗੁਮਰਾਹ ਕਰਨ ਲਈ ਤਿਆਰ ਨਹੀਂ ਹਨ। ਕਿਸੇ ਵਿਚੋਲੇ ਵਿੱਚ ਇਤਨੀ ਹਿੰਮਤ ਨਹੀਂ ਸੀ ਕਿ ਉਹ ਜੋਗਿੰਦਰ
ਸਿੰਘ ਤੋਂ ਇਹ ਵਾਅਦਾ ਲੈ ਸਕੇ, ਕਿ ਉਸ ਨੇ ਇਹ ਗਲਤ ਨੀਤੀ ਤਿਆਗ
ਦਿੱਤੀ ਹੈ। ਇਸ ਲਈ ਉਨ੍ਹਾਂ ਵਿੱਚ ਏਕਤਾ ਦੀ ਥਾਂ ਦੂਰੀਆਂ ਵਧਦੀਆਂ ਗਈਆਂ। ਦੂਸਰੇ ਪਾਸੇ ਪ੍ਰੋ: ਦਰਸ਼ਨ ਸਿੰਘ ਬਾਰੇ ਉਨ੍ਹਾਂ ਲਿਖਿਆ ਹੈ ਕਿ `ਉਹ ਕੌਮ ਦੀ
ਬਹੁਤ ਹੀ ਮਾਨਯੋਗ ਅਤੇ ਕਾਬਿਲ ਸਖਸ਼ੀਅਤ ਹਨ। ੮੪ ਤੋਂ ਬਾਅਦ ਕਾਲੇ ਬੱਦਲਾਂ ਵਾਲੇ ਦੌਰ ਵਿੱਚ ਵੀ
ਉਨ੍ਹਾਂ ਨੇ ਨਿਡਰਤਾ ਨਾਲ ਕੀਰਤਨ ਰਾਹੀਂ ਪ੍ਰਚਾਰ ਕਰਕੇ ਕੌਮ ਨੂੰ ਕਾਫੀ ਹੌਸਲਾ ਦਿੱਤਾ। ਬੇਸ਼ੱਕ ਦਸਮ
ਗ੍ਰੰਥ ਪ੍ਰਤੀ ਉਨ੍ਹਾਂ ਦੀ ਪਹੁੰਚ ਕਾਫੀ ਸਮੇਂ ਤੱਕ ਜਾਗਰੂਕਤਾ ਵਾਲੀ ਨਹੀਂ ਸੀ,
ਪਰ ਇਹ ਨਿਰੋਲ ਅਨਜਾਣਪੁਣੇ ਕਾਰਨ ਸੀ, ਜੋ ਇਤਨੀ ਗਲਤ ਗੱਲ ਨਹੀਂ ਹੈ। ਵੱਡੀ ਗੱਲ ਇਹ ਹੈ,
ਕਿ ਜਿਵੇਂ ਹੀ ਉਨ੍ਹਾਂ ਨੂੰ ਦਸਮ ਗ੍ਰੰਥ ਦਾ ਸੱਚ ਸਮਝ ਆਉਣ ਲੱਗ ਪਿਆ, ਉਨ੍ਹਾਂ ਨੇ ਆਪਣੀ ਇਸ ਪੁਰਾਣੀ
ਸੋਚ ਨੂੰ ਤਿਆਗਣ ਵਿੱਚ ਬਿਲਕੁਲ ਵੀ ਸੰਕੋਚ ਨਹੀਂ ਕੀਤਾ। ਐਸੀ ਹਿੰਮਤ ਵਿਰਲੇ ਹੀ ਕਰ ਸਕਦੇ ਹਨ।
ਉਨ੍ਹਾਂ ਨੇ ਤਾਂ ਇਸ ਤੋਂ ਵੀ ਅੱਗੇ ਜਾਂਦੇ ਹੋਏ, ਦਸਮ ਗ੍ਰੰਥ ਬਾਰੇ ਸੱਚ ਪ੍ਰਗਟ ਕਰਦਾ ਪ੍ਰਚਾਰ ਵੀ
ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਇਸ ਖੇਤਰ ਵਿੱਚ ਆਉਣ ਨਾਲ, ਜਾਗਰੂਕ
ਪੰਥ ਦੀ ਦਸਮ ਗ੍ਰੰਥ ਵਿਰੋਧੀ ਲਹਿਰ ਨੂੰ ਤੱਕੜਾ ਬਲ ਮਿਲਿਆ। ਜਾਗਰੂਕ ਪੰਥ ਨੂੰ ਉਨ੍ਹਾਂ ਵਿੱਚ ਇਸ
ਲਹਿਰ ਦਾ, ਇੱਕ ਦੰਮਦਾਰ ਅਤੇ ਪ੍ਰਭਾਵਸ਼ਾਲੀ ਆਗੂ ਨਜ਼ਰ ਆਉਣ ਲੱਗ ਪਿਆ।
ਇਸ ਦੇ ਨਾਲ ਹੀ ਉਹ ਇਹ ਵੀ ਲਿਖ ਰਹੇ ਹਨ, ਕਿ ਪ੍ਰੋ. ਦਰਸ਼ਨ ਸਿੰਘ
ਜੀ ਦਸਮ ਗ੍ਰੰਥ ਵਿਰੋਧੀ ਲਹਿਰ ਨੂੰ ਲਾਮਬੰਦ ਤਾਂ ਕਰਨਾ ਚਾਹੁੰਦੇ ਹਨ,
ਪਰ ਇਸ `ਕੂੜ ਦੇ ਬੂਟੇ` ਨੂੰ ਜੜ੍ਹੋਂ ਪੁਟੱਣ ਦੇ ਹੱਕ ਵਿੱਚ ਨਹੀਂ ਲਗਦੇ। ਉਨ੍ਹਾਂ ਦੀ ਪੰਥ
ਪ੍ਰਵਾਨਿਤ (ਸਿੱਖ ਰਹਿਤ ਮਰਿਯਾਦਾ ਵਿਚਲੀਆਂ) ਹੋ ਚੁੱਕੀਆਂ ਰਚਨਾਵਾਂ ਬਾਰੇ ਜਨਤਕ ਤੌਰ `ਤੇ
ਦੁਬਿਧਾਪੂਰਨ ਸਥਿਤੀ ਬਣੀ ਹੋਈ ਹੈ। ਇਸ ਦੁਬਿਧਾ ਨੂੰ ਤਿਆਗ ਨਾ ਸਕਣ ਕਾਰਨ ਜਾਗਰੂਕ ਪੰਥ ਨੂੰ ਕਾਫੀ
ਨਿਰਾਸ਼ਤਾ ਵੀ ਹੋ ਰਹੀ ਹੈ। … …. ਉਨ੍ਹਾਂ ਨੇ ਦਸਮ ਗ੍ਰੰਥ ਦੀ ਜੜ੍ਹ ਪੁੱਟਣ ਦੇ ਸਹੀ ਤਰੀਕੇ ਨੂੰ
ਆਪਨਾਉਣ ਦੀ ਥਾਂ ਲਹਿਰ ਨੂੰ ਦਸਮ ਗ੍ਰੰਥ ਦਾ ਪ੍ਰਕਾਸ਼ ਹਟਾਉਣ ਦੇ ਨਿੱਕੇ ਜਿਹੇ ਟੀਚੇ ਤੱਕ ਹੀ ਸੀਮਿਤ
ਕਰ ਲਿਆ ਲਗਦਾ ਹੈ`। ਪ੍ਰੋ: ਦਰਸ਼ਨ ਸਿੰਘ ਜੀ ਦੀ ਉਕਤ ਸੂਝ-ਬੂਝ ਭਰਪੂਰ ਅਤੇ ਤਮਾਮ ਪੰਥਕ ਵਿਦਵਾਨਾਂ
ਤੋਂ ਹਮਾਇਤ ਪ੍ਰਾਪਤ ਨੀਤੀ ਨੂੰ ‘ਦੁਬਿਧਾਪੂਰਨ ਸਥਿਤੀ` ਐਲਾਨਣ ਦੀ ਕੋਸ਼ਿਸ਼ ਬਿਲਕੁਲ ਨਿਰਾਧਾਰ, ਤੱਥਾਂ
ਤੋਂ ਉਲਟ ਅਤੇ ਢੀਠਪੁਣੇ ਦੀ ਪ੍ਰਤੀਕ ਹੈ। ਪ੍ਰੋ: ਦਰਸ਼ਨ ਸਿੰਘ ਨੇ ਦਸਮ ਗ੍ਰੰਥ ਦੀ ਜੜ੍ਹ ਪੁੱਟਣ ਦੇ
ਅਖੌਤੀ ‘ਸਹੀ ਤਰੀਕੇ` ਦੀ ਥਾਂ, ਲਹਿਰ ਨੂੰ ਦਸਮ ਗ੍ਰੰਥ ਦਾ ਪ੍ਰਕਾਸ਼
ਹਟਾਉਣ ਦੇ ਨਿੱਕੇ ਜਿਹੇ ਟੀਚੇ ਤੱਕ ਹੀ ਸੀਮਤ ਨਹੀਂ ਕੀਤਾ ਬਲਕਿ ਇਹ ਲਹਿਰ ਦਾ ਪਹਿਲਾ ਪੜਾਅ ਹੈ। ਇਸ
ਵਿੱਚ ਸਫ਼ਲਤਾ ਮਿਲਣ ਉਪਰੰਤ ਹੀ ਦੂਜੇ ਪੜਾਅ ਵੱਲ ਵਧਿਆ ਜਾ ਸਕਦਾ ਹੈ। ਨਹੀਂ ਤਾਂ ਸਥਿਤੀ “ਆਧੀ ਛੋੜ
ਪੂਰੀ ਕੋ ਧਾਵੈ, ਆਧੀ ਰਹੈ ਨਾ ਪੂਰੀ ਪਾਵੈ” ਵਾਲੀ ਕਹਾਵਤ ਮੁਤਾਬਿਕ ਹੋ ਸਕਦੀ ਹੈ। ਜੇ ਇਹ ਸਮਝ ਹੁੰਦੀ ਤਾਂ ਹੁਣ ਤਕ ਉਹ ਸਮਝ ਚੁੱਕੇ ਹੁੰਦੇ ਕਿ ਉਨ੍ਹਾਂ (ਪਰਿਵਾਰ) ਨੂੰ ਤਾਂ ਇਹ ਸਮਝ ਸੀ! ਫਿਰ ਉਹ ਸਪੋਕਸਮੈਨ ਤੋਂ ਵੱਖਰੇ ਕਿਉਂ ਹੋਏ? ਇਹ ਪਰਿਵਾਰ ਇਹ ਵੀ ਸਮਝ ਚੁੱਕਿਆ ਹੁੰਦਾ, ਕਿ ਜੋਗਿੰਦਰ ਸਿੰਘ ਦੇ ਜਿਹੜੇ ਸਮਰਥਕ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਜੋਗਿੰਦਰ ਸਿੰਘ ਦੀ ਸੋਚ ਦੇ ਉਲਟ, ਆਪਣੀ ਨਿਜੀ ਰਾਇ ਵੀ ਜਨਤਕ ਤੌਰ `ਤੇ ਨਹੀਂ ਦੇ ਸਕਦੇ, ਉਨ੍ਹਾਂ ਤੋਂ ਕਿਵੇਂ ਆਸ ਰੱਖੀ ਜਾ ਸਕਦੀ ਹੈ ਕਿ ਜੋਗਿੰਦਰ ਸਿੰਘ ਤੋਂ ਇਹ ਲਿਖਤੀ ਵਾਅਦਾ ਲੈ ਸਕਣ, ਕਿ ਉਹ ਆਪਣੀ ਨਿਜੀ ਮੱਤ ਨੂੰ ਪ੍ਰਧਾਨਤਾ ਦੇਣ ਦੀ ਥਾਂ ਨਿਰਪੱਖ ਜਾਗਰੂਕ ਵਿਦਵਾਨਾਂ ਦੇ ਇੱਕ ਪੈਨਲ ਦੀ ਦੇਖ-ਰੇਖ ਹੇਠ, ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣਗੇ? ਐਸੀ ਆਸ ਰੱਖਣ ਵਾਲਿਆਂ ਲਈ ਪੰਜਾਬੀ ਅਖਾਣ ਵਰਤੀ ਜਾਂਦੀ ਹੈ `ਝੋਟਿਆਂ ਵਾਲੇ ਘਰੋਂ ਲੱਸੀ ਭਾਲਣਾ`। ਵੀਰ ਜੀ, ਜੇ ਜੋਗਿੰਦਰ ਸਿੰਘ ਲੱਸੀ ਦੇਣ ਵਾਲਾ
ਹੁੰਦਾ ਤਾਂ, ਤੁਸੀਂ ਖ਼ੁਦ ਉਸ ਤੋਂ ਵੱਖ ਨਹੀਂ ਸੀ ਹੋਣਾ। ਜੇ ਤੁਸੀਂ
ਸਮਝਦੇ ਹੋ ਕਿ, ਉਸ ਸਮੇਂ ਤੁਹਾਨੂੰ ਅੱਜ ਵਾਲੀ ਸੋਝੀ ਨਹੀਂ ਸੀ,
ਤਾਂ ਗੱਲ ਵੱਖਰੀ ਹੈ, ਪਰ ਤੁਸੀਂ ਦੂਸਰਿਆਂ ਨੂੰ ਸਲਾਹ ਦੇਣ ਦੀ ਥਾਂ,
ਖ਼ੁਦ ਹੁਣ ਹੀ ਉਨ੍ਹਾਂ ਨੂੰ ਮਨਾ ਕੇ ਵੇਖ ਲਓ! (ਵੈਸੇ ਇਹ ਸੰਭਵ ਨਹੀਂ ਜਾਪਦਾ) ਪਰ ਮੰਨ ਲਓ ਕਿ
ਜੋਗਿੰਦਰ ਸਿੰਘ ਹੁਣ ਵਾਅਦਾ ਕਰ ਵੀ ਦਿੰਦਾ ਹੈ, ਕਿ ਉਹ ਆਪਣੀ ਨਿਜੀ
ਮੱਤ ਦਾ ਤਿਆਗ ਕਰਕੇ ਜਾਗਰੂਕ ਵਿਦਵਾਨਾਂ ਦਾ ਪੈਨਲ ਬਣਾਉਣ ਲਈ ਤਿਆਰ ਹੈ, ਤਾਂ ਕੀ ਤੁਹਾਨੂੰ ਪੂਰਾ
ਯਕੀਨ ਹੈ ਕਿ ਇਸ ਪੈਨਲ ਦਾ ਹਾਲ ਵੀ ਏਕਸ ਕੇ ਬਾਰਕ ਜਥੇਬੰਦੀ ਦੇ ਉਸ ੫੧ ਮੈਂਬਰੀ ਸਲਾਹਕਾਰ ਬੋਰਡ
ਵਾਲਾ ਨਹੀਂ ਹੋਵੇਗਾ, ਜਿਸ ਦੀ ਅੱਜ ਤੱਕ ਨਾ ਕੋਈ ਮੀਟਿੰਗ ਹੋਈ ਹੈ, ਤੇ ਨਾ ਹੀ ਉਨ੍ਹਾਂ ਮੈਂਬਰਾਂ
ਦੇ ਨਾਮ ਹੁਣ ਉਸ ਖ਼ੁਦ ਨੂੰ ਹੀ ਯਾਦ ਹਨ, ਕਿ ਕਿਹੜੇ ਕਿਹੜੇ ਉਸ ਨੇ ਮੈਂਬਰ ਬਣਾਏ ਸਨ,
ਤੇ ਉਨ੍ਹਾਂ ਵਿਚੋਂ ਕਿਹੜੇ ਉਸ ਨੇ ਚੁੱਪ ਚਪੀਤੇ ਬਰਖ਼ਾਸਤ ਕਰ ਦਿੱਤੇ ਹਨ। ਤੁਸੀਂ ਤਾਂ ਮੈਂਬਰਾਂ ਦੀ
ਸੂਚੀ ਬਾਰੇ ਖ਼ੁਦ ਪੁੱਛ ਕੇ ਜੋਰ ਲਾ ਹਟੇ ਹੋ, ਤੁਹਾਡੇ ਹੱਥ ਪੱਲੇ
ਉਸ ਨੇ ਕੁੱਝ ਪਾਇਆ? ਜੇ ਕਰ ਤੱਤ ਗੁਰਮਤਿ ਪਰਿਵਾਰ ਵਾਲੇ, ਜਿਨ੍ਹਾਂ
ਦੀ ਪਹੁੰਚ ਦਸਮ ਗ੍ਰੰਥ ਦੇ ਮਾਮਲੇ `ਤੇ ਜੋਗਿੰਦਰ ਸਿੰਘ ਨਾਲ ਮੇਲ ਖਾਂਦੀ ਹੈ, ਉਹ ਉਸ ਨਾਲ ਏਕਤਾ ਨਹੀਂ
ਕਰ ਸਕਦੇ, ਤਾਂ ਪ੍ਰੋ: ਦਰਸ਼ਨ ਸਿੰਘ ਨਾਲ ਉਸ ਦੀ ਏਕਤਾ ਕਰਵਾਉਣ ਦਾ
ਉਪਦੇਸ਼ ਦੇਣਾ ਮੁੰਗੇਰੀ ਲਾਲ ਦੇ ਸੁਪਨੇ ਲੈਣ ਦੇ ਬਰਾਬਰ ਹੈ। ਸਪੋਕਸਮੈਨ ਤੇ ਪਰਿਵਾਰ ਵਾਲੇ ਇਹ ਗੱਲ ਸਮਝਣ ਤੋਂ ਅਸਮਰਥ ਹਨ, ਤੇ ਵਾਰ ਵਾਰ ਪ੍ਰੋ: ਦਰਸ਼ਨ ਸਿੰਘ ਤੋਂ ਸਪਸ਼ਟੀਕਰਨ ਮੰਗ ਕੇ ਅਤੇ ਉਸ ਦੇ ਸਮਰਥਕਾਂ ਨੂੰ, ਸਖਸ਼ੀਅਤ ਪੂਜਕ ਦੱਸ ਕੇ ਦਸਮਗ੍ਰੰਥੀਆਂ ਨੂੰ ਲਾਭ ਪਹੁੰਚਾ ਰਹੇ ਹਨ। ਜਿਸ ਬੰਦੇ ਨੂੰ ਇਹ ਗਲਤ ਫ਼ਹਿਮੀ ਹੋ ਜਾਵੇ, ਕਿ ਸਿਧਾਂਤ ਨੂੰ ਸਿਰਫ ਉਹ ਹੀ ਸਮਝ ਸਕਿਆ ਹੈ, ਤੇ ਬਾਕੀ ਦੇ `ਗੁਰਮਤਿ ਸਿਧਾਂਤ` ਨੂੰ `ਸ਼ਖਸੀਅਤ` ਤੋਂ ਕੁਰਬਾਨ ਕਰਨ ਵਾਲੇ ਹੀ ਹਨ, ਉਸ ਨੂੰ ਸਮਝਾਉਣਾ ਸੰਭਵ ਨਹੀਂ ਹੈ। ਸ਼ਾਇਦ ਇਸੇ ਕਰਕੇ ਪ੍ਰੋ: ਦਰਸ਼ਨ ਸਿੰਘ ਜੀ ਨੂੰ ਤੱਤ ਗੁਰਮਤਿ ਪਰਿਵਾਰ ਨੂੰ ਨਿਜੀ ਮੇਲ ਰਾਹੀਂ ਜਵਾਬ ਦੇਣਾ ਪਿਆ, `ਮੈਂ ਤੁਹਾਨੂੰ ਸ਼ਾਇਦ ਨਹੀਂ ਸਮਝਾ ਸਕਦਾ`। ਤੱਤ ਗੁਰਮਤਿ ਵਾਲਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ
ਚੋਣ, ਤੱਤ ਗੁਰਮਤਿ ਪਰਿਵਾਰ ਨੇ ਕਰਨੀ ਹੈ, ਉਹ ਇਨ੍ਹਾਂ ਦੋਵਾਂ ਵਿਚੋਂ ਕੋਈ ਵੀ ਕਰ ਸਕਦੇ ਹਨ। ਪਰ ਮਹਿਸੂਸ ਇਹ ਹੋ ਰਿਹਾ ਹੈ ਕਿ ਉਨ੍ਹਾਂ ਦੋਵਾਂ ਵਿਚੋਂ ਇਨ੍ਹਾਂ ਨੇ ਕਰਨਾ ਕੋਈ ਵੀ ਨਹੀਂ। ਅੱਗੇ ਕੋਈ ਕਦਮ ਪੁੱਟਣ ਦੀ ਵਜਾਏ ਉਸੇ ਥਾਂ ਖੜ੍ਹੇ ਸਿਧਾਂਤ ਦਾ ਪਾਠ ਹੀ ਪੜ੍ਹਾਈ ਜਾਣਾ ਹੈ, ਜਿਸ ਵਿਚੋਂ ਕੁੱਝ ਵੀ ਹਾਸਲ ਹੋਣ ਵਾਲਾ ਨਹੀਂ ਹੈ। ਉਨ੍ਹਾਂ ਨੂੰ ਭਾਈ ਗੁਰਦਾਸ ਜੀ ਦੇ ਇਸ ਕਬਿੱਤ `ਤੇ ਵੀਚਾਰ ਕਰ ਲੈਣਾ ਚਹੀਦਾ ਹੈ: ਖਾਂਡ ਖਾਂਡ ਕਹੈ ਜਿਹਬਾ ਨ ਸ੍ਵਾਦੁ
ਮੀਠੋ ਆਵੈ।। ਅਗਨਿ ਅਗਨਿ ਕਹੈ ਸੀਤ ਨ ਬਿਨਾਸ ਹੈ।। ਅਖੀਰ ਵਿੱਚ ਮੈਂ ਤੱਤ ਗੁਰਮਤਿ ਪ੍ਰੀਵਾਰ ਵਾਲਿਆਂ ਵਲੋਂ, ਪ੍ਰੋ: ਦਰਸ਼ਨ ਸਿੰਘ ਦੇ ਸਮਰਥਕਾਂ `ਤੇ ਇਹ ਦੋਸ਼ ਲਾਉਣ `ਤੇ ਇਤਰਾਜ ਕਰ ਰਿਹਾ, ਕਿ ਇਹ ਜੋਗਿੰਦਰ ਸਿੰਘ ਤੇ ਉਸ ਦੇ ਸਮਰਥਕਾਂ ਨੂੰ ਨੀਚਾ ਦਿਖਾਉਣ ਲਈ ਉਨ੍ਹਾਂ ਵਿਰੁਧ ਤੋਮਤਬਾਜ਼ੀ ਕਰ ਰਹੇ ਹਨ। ਮੇਰਾ ਖਿਆਲ ਹੈ ਕਿ ਪ੍ਰੋ: ਦਰਸ਼ਨ ਸਿੰਘ ਦੇ ਕਿਸੇ ਸਮਰਥਕ ਨੇ ਸਪੋਕਸਮੈਨ ਤੇ ਉਸ ਦੇ ਸਮਰਥਕਾਂ ਵਿਰੁਧ ਉਸ ਤੋਂ ਵੱਧ ਕੁੱਝ ਨਹੀਂ ਲਿਖਿਆ, ਜਿੰਨਾ ਕੁ ਤੱਤ ਗੁਰਮਤਿ ਵਾਲੇ ਲਿਖ ਚੁੱਕੇ ਹਨ। ੧੩ ਫਰਵਰੀ ਦੀ ਸੰਪਾਦਕੀ ਪੜ੍ਹਨ ਤੋਂ ਹੀ ਕਾਫੀ ਕੁੱਝ ਸਪਸ਼ਟ ਹੋ ਜਾਂਦਾ ਹੈ। ਜੋ ਕੁੱਝ ਤੱਤ ਗੁਰਮਤਿ ਵਾਲਿਆਂ ਨੇ ੧੩ ਫਰਵਰੀ ਦੀ ਸੰਪਾਦਕੀ ਵਿੱਚ ਲਿਖਿਆ ਹੈ, ਕੀ ਉਹ ਦੂਜੇ ਨੂੰ ਨੀਚਾ ਵਿਖਾਉਣ ਲਈ ਹੈ? ਜੇ ਨਹੀਂ ਤਾਂ ਹੋਰ ਕੋਈ ਸਪੋਕਸਮੈਨ ਤੋਂ ਉਹੀ ਸਵਾਲ ਪੁੱਛਣ ਵਾਲਾ ਦੋਸ਼ੀ ਕਿਵੇਂ ਹੋ ਗਿਆ? ਇਸ ਤੋਂ ਵੱਧ ਜੇ ਕੁੱਝ ਹੈ ਤਾਂ ਉਹ ਸਪੋਕਸਮੈਨ ਦੇ ਸਮਰਥਕਾਂ ਵਲੋਂ ਸਿਧਾਂਤਕ ਸਵਾਲ ਨੂੰ ਛੱਡ ਕੇ, ਸਵਾਲ ਪੁੱਛਣ ਵਾਲਿਆਂ `ਤੇ ਲਾਏ ਗਏ ਨਿਜੀ ਦੋਸ਼ਾਂ ਦਾ ਉੱਤਰ ਹੀ ਹੈ। ਜੇ ਤੱਤ ਗੁਰਮਤਿ ਵਾਲਿਆਂ ਕੋਲ ਇਸ ਦਾ ਕੋਈ ਸਬੂਤ ਹੈ, ਕਿ ਸਵਾਲ ਪੁੱਛਣ ਵਾਲਿਆਂ ਨੇ ਸਪੋਕਸਮੈਨ ਦੇ ਸਮਰਥਕਾਂ `ਤੇ ਨਿਜੀ ਦੋਸ਼ ਲਾਉਣ ਦੀ ਪਹਿਲ ਕੀਤੀ ਹੈ, ਤਾਂ ਉਹ ਦੱਸੇ ਜਾਣ ਪਰ ਐਵੇਂ ਹੀ ਆਪਣੇ ਆਪ ਨੂੰ ਨਿਰਪੱਖ ਹੋਣ ਦਾ ਸਿਹਰਾ ਬੰਨ੍ਹਣ ਲਈ, ਦੋਵਾਂ ਧਿਰਾਂ ਨੂੰ ਬਰਾਬਰ ਦਾ ਦੋਸ਼ੀ ਐਲਾਨ ਦੇਣਾ ਈਮਾਨਦਾਰੀ ਨਹੀਂ ਹੈ। ਤੱਤ ਗੁਰਮਤਿ ਪਰਿਵਾਰ ਵਾਲਿਆਂ ਨੂੰ ਭਲੀ ਭਾਂਤ ਪਤਾ ਹੈ, ਕਿ ਜੋਗਿੰਦਰ ਸਿੰਘ ਜਾਂ ਉਸ ਦੇ ਸਮਰਥਕਾਂ ਨੇ ਕਦੀ ਵੀ ਪੁੱਛੇ ਗਏ ਸਿਧਾਂਤਕ ਸਵਾਲ ਦਾ ਸਹੀ ਜਵਾਬ ਨਹੀਂ ਦਿੱਤਾ, ਸਗੋਂ ਸਵਾਲ ਕਰਤਾ `ਤੇ ਨਿਜੀ ਊਝਾਂ ਹੀ ਲਈਆਂ ਹਨ। ਤਾਂ ਕੀ ਉਨ੍ਹਾਂ ਦੇ ਜਵਾਬ ਨਾ ਦਿੱਤੇ ਜਾਣ? ਕੀ ਪਰਿਵਾਰ ਨੇ ਖ਼ੁਦ ਜਵਾਬ ਨਹੀਂ ਦਿੱਤੇ? ਜੇ ਤੱਤ ਗੁਰਮਤਿ ਪਰਿਵਾਰ ਵਾਲੇ ਮੇਰੀ ਗੱਲ ਸਮਝ ਗਏ ਹੋਣ, ਤਾਂ ਮੈਂ ਉਨ੍ਹਾਂ ਤੋਂ ਮੰਗ ਕਰਾਂਗਾ ਕਿ ਉਪਦੇਸ਼ਕ ਬਣ ਕੇ ਸਭ ਨੂੰ ਇੱਕੋ ਰੱਸੇ ਬੰਨ੍ਹਣ ਵਾਲੀ, ਆਪਣੀ ਨੀਤੀ ਵਿੱਚ ਸੁਧਾਰ ਜਰੂਰ ਕਰਨ। ਕਿਰਪਾਲ ਸਿੰਘ ਬਠਿੰਡਾ |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |