Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਤੇ ਸਾਡੀ ਜਿੰਮੇਦਾਰੀ

ਸੰਸਾਰਕ ਰਿਸ਼ਤੇ ਬੜੇ ਹੀ ਭਾਵਨਾਤਮਕ ਹੁੰਦੇ ਹਨ। ਉਨ੍ਹਾਂ ਵਿਚੋਂ ਮਾਂ ਬੱਚੇ ਦਾ ਰਿਸ਼ਤਾ ਸਭ ਤੋਂ ਵੱਧ ਭਾਵਨਾਤਮਕ ਹੁੰਦਾ ਹੈ।ਇਹ ਰਿਸ਼ਤਾ ਹੋਰ ਰਿਸ਼ਤਿਆਂ ਵਾੰਗ ਕੱਚਾ ਨਹੀਂ ਹੁੰਦਾ ਹੈ। ਹੋਰ ਰਿਸ਼ਤੇ ਸਬੰਧਕ ਤੋਰ ਤੇ ਤੋੜੇ ਜਾ ਸਕਦੇ ਹਨ ਲੇਕਿਨ ਮਾਂ ਬੱਚੇ ਦਾ ਰਿਸ਼ਤਾ ਨਹੀਂ ਟੁੱਟਦਾ ਹੈ। ਜੇ ਕੋਈ ਤੋੜਨ ਦੀ ਕੋਸ਼ਿਸ਼ ਵੀ ਕਰੇ ਤੇ, ਉਹ ਹੋਰ ਵੀ ਜਿਆਦਾ ਭਾਵਨਾਤਮਕ ਤੋਰ ਤੇ ਅਗੇ ਵੱਧ ਹੋ ਤੁਰਦਾ ਹੈ। ਇਸ ਕਰਕੇ ਬੱਚੇ ਦਾ ਮਾਂ ਨਾਲ ਪਿਆਰ ਤੇ ਮਾਂ, ਬੱਚੇ ਦੇ ਮੋਹ ਵਿਚ ਬੱਝੀ ਹੁੰਦੀ ਹੈ। ਬੱਚਾ ਮਾਂ ਤੋਂ ਆਪਣਿਆਂ ਨਿਤ ਦੀਆ ਜਰੂਰਤਾਂ ਪੂਰਿਆਂ ਕਰਵਾਉਂਦਾ ਹੈ ਤੇ ਮਾਂ ਬੱਚੇ ਵਿਚ ਆਪਣਾ ਭਵਿੱਖ ਤੱਕਦੀ ਹੈ। ਇਸ ਕਾਰਣ ਨਾਲ ਮਾਂ ਬੱਚੇ ਦਾ ਧਿਆਨ ਆਪਣੇ ਨਾਲੋ ਵੀ ਵੱਧ ਰਖਦੀ ਹੈ। ਮਾਂ ਗੀਲੇ ਵਿਚ ਆਪ ਤੇ ਸੋ ਜਾੰਦੀ ਹੈ, ਲੇਕਿਨ ਬੱਚੇ ਨੂੰ ਸਦਾ ਹੀ ਸੁੱਕੇ ਵਿਚ ਸੁਆਂਦੀ ਹੈ। ਆਪੂੰ ਤੇ ਭੂੱਖੀ ਰਹਿ ਜਾੰਦੀ ਹੈ ਲੇਕਿਨ ਬੱਚੇ ਦਾ ਢਿਡ ਭਰਨ ਦਾ ਹਰ ਜਤਨ ਕਰਦੀ ਹੈ।
ਇਹ ਸਾਰੇ ਤਿਆਗ, ਪਿਆਰ ਤੇ ਭਾਵਨਾਵਾਂ ਮਾਂ ਦੀਆਂ ਕੇਵਲ ਆਪਣੇ ਹੀ ਬੱਚੇ ਤਕ ਹੁੰਦਿਆ ਹਨ। ਮਾਂ ਕਦੇ ਵੀ ਰਾਹ ਜਾੰਦੇ ਜਾਂ ਗਵਾੰਡੀ ਦੇ ਬੱਚੇ ਲਈ, ਆਪਣੇ ਬੱਛੇ ਦਾ ਢਿੱਡ ਨਹੀ ਕੱਟਦੀ ਹੈ। ਬਸ! ਮਾਂ ਆਪਣੇ ਬੱਚੇ ਤਕ ਹੀ ਪਿਆਰ ਪ੍ਰਗਟਾਉਂਦੀ ਹੈ, ਕਿਸ਼ੀ ਹੋਰ ਲਈ ਨਹੀਂ। ਲੇਕਿਨ ਸਤਿਗੁਰੂ ਇਸ ਤੋ ਕਈ ਗੁਨਾ ਅਗੇ ਵੱਧ ਕੇ, ਹਰ ਇਕ ਪ੍ਰਾਣੀ ਲਈ ਆਪਣਾ ਪਿਆਰ ਵੰਡਦੇ ਹਨ। ਉਹ ਕਦੀ ਆਪਣੀ ਬਖਸ਼ਸ਼ ਦੇਣ ਵਿਚ ਕਿਸੀ ਦਾ ਨਾਂ, ਜਾਤਿ, ਲਿੰਗ ਨਹੀਂ ਤੱਕਦੇ ਹਨ। ਸਤਿਗੁਰੂ ਦੀ ਕ੍ਰਿਪਾ ਵਿਚ ਕਿਸੀ ਤਰ੍ਹਾਂ ਦਾ ਵਿੱਤਕਰਾ ਨਹੀਂ ਹੁੰਦਾ ਹੈ। ਸਤਿਗੁਰੂ ਬਖਸ਼ਸ਼ ਦੀ ਨਦਰਿ ਨਾਲ ਵੇਖਣ ਵਿਚ ਕਦੀਂ ਇਹ ਨਹੀਂ ਵਿਚਾਰਦੇ ਕਿ ਇਹ ਮੇਰਾ ਕੋਈ ਪਿਆਰਾ ਸਿੱਖ ਹੈ ਜਾਂ ਕੋੱਡਾ, ਸੱਜਣ ਜਾਂ ਭੂਮਿਆ। ਉਨ੍ਹਾਂ ਨੇ ਭਾਈ ਮਹਾਂ ਸਿੰਘ ਤੇ ਵੀ ਆਪਣੀ ਕ੍ਰਿਪਾ ਦੀ ਨਦਰਿ ਕੀਤੀ ਹੈ ਤੇ ਪੈਂਦੇ ਖਾਂ ਨੂੰ ਭਖਸ਼ਣ ਵਿਚ ਵੀ ਇਕ ਖਿਨ ਨਹੀਂ ਲਾਇਆ ਹੈ। ਮਨੋਵਿਗਿਆਨਕ ਤੋਰ ਤੇ ਵੈਖਿਏ, ਮਾਂ ਨੂੰ ਬੱਚੇ ਵਿਚ ਆਪਣਾ ਭਵਿੱਖ ਵੇਖ ਕੇ, ਉਸਦਿਆ ਨਿੱਤ ਦੀਆਂ ਜਰੁਰਤਾਂ ਪੂਰਿਆਂ ਕਰਦੇ ਹੋਏ ਬੱਚੇ ਦੇ  ਮੋਹ ਵਿਚ ਫਸਦੀ ਜਾੰਦੀ ਹੈਂ ਜਦਕਿ ਸਤਿਗੁਰੂ ਆਪਣੇ ਸਿੱਖ ਦੀਆ ਨਿੱਤ ਦੀਆ ਅਰਦਾਸਾਂ ਪ੍ਰਵਾਨ ਕਰਕੇ ਉਸ ਨੂੰ ਜੀਵਨ ਚਾਜ ਬਖਸ਼ ਕੇ, ਉਸ ਨੂੰ ਮੁਕਤੀ ਦਾ ਮਾਰਗ ਬਖਸਦੇ ਹੋਏ ਆਪ ਹੀ ਸਿੱਖ ਦੇ ਪ੍ਰੇਮ ਵਿਚ ਬੱਝਦੇ ਜਾੰਦੇ ਹਨ।

ਇਥੇਂ ਇਕ ਗੱਲ ਬੜੇ ਹੀ ਧਿਆਨ ਦੇਣ ਦੀ ਹੈ ਕਿ ਕਦੀ ਵੀ ਸੰਸਾਰ ਵਿਚ ਬੱਚਾ ਜਿਨ੍ਹਾਂ ਵੀ ਨਾਲਾਇਕ ਹੋਵੇ, ਉਹ ਕਦੀ ਵੀ ਆਪਣੀ ਮਾਂ ਦੀ ਸ਼ਰੀਕਣ (ਸੌਤਨ) ਆਪਣੇ ਘਰ ਨਹੀਂ ਲੈ ਕੇ ਆਉਂਦਾ ਹੈ, ਤੇ ਨਾ ਹੀ ਉਹ ਕਦੀ ਪਿਤਾ ਲਈ ਦੂਜੀ ਜਨਾਨੀ ਲਿਆਉਣ ਦੀ ਸੋਚ ਨੂੰ ਸੋਚਦਾ ਹੈ। ਜੇ ਪਿਤਾ ਹੀ ਕਦੀ ਦੂਜੀ ਜੱਨਾਨੀ ਲੈ ਵੀ ਆਵੇ, ਤਾਂ ਉਸ ਤੋਂ ਬੱਚੇ ਨੂੰ ਕੱਦੀ ਵੀ ਸੱਚੀ ਮਮਤਾ ਨਹੀਂ ਮਿਲ ਪਾਉਂਦੀ ਹੈ। ਜੇ ਕਰ ਪਿਤਾ ਦੀ ਲਿਆਈ ਜਨਾਨੀ ਦਾ ਚਰਿਤ੍ਰ ਕਿਧਰੇ ਪਵਿਤਰ ਨਾ ਹੋਵੇ, ਤਾਂ ਬੱਚੇ ਵੀ ਉਸ ਨੂੰ ਕਦੀ ਵੀ ਆਪਣੀ ਮਾਂ ਵਜੋਂ ਪ੍ਰਵਾਨ ਨਹੀਂ ਕਰਦੇ ਹਨ। ਪਿਤਾ ਕਿਤਨਾ ਵੀ ਦੂਜੀ ਜਨਾਨੀ ਨਾਲ ਪਿਆਰ ਕਰੇ ਲੇਕਿਨ ਬੱਚੇ ਸਦਾ ਹੀ ਆਪਣੀ ਸੱਕੀ ਮਾਂ ਨਾਲ ਹੀ ਪ੍ਰੇਮ ਦੀ ਪੀਂਘ ਝੁੱਲਦਾ ਹੈ।

ਪਤਾ ਨਹੀਂ ਅੱਜ ਦੇ ਸਿੱਖਾਂ ਨੂੰ ਕੀ ਹੋ ਗਿਆ ਹੈ, ਜੋ ਉਹ ਸ੍ਰੀ ਗੁਰੁ ਗੋਬਿੰਦ ਸਿੰਘ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁੱਰਤਾ ਗਦੀ ਬਖਸ਼ਣ ਤੋਂ 300 ਸਾਲ ਬਾਅਦ ਵੀ ਸਤਿਗੁਰੂ ਦੇ ਸਿੰਘਾਸਨ ਦੇ ਬਰਾਬਰ ਹੋਰ ਗ੍ਰੰਥਾਂ ਨੂੰ ਸਥਾਪਿਤ ਕਰਕੇ ਉਨ੍ਹਾਂ ਗ੍ਰੰਥਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਨਾ ਰਹੇ ਹਨ! ਇਸ ਗੱਲ ਤੇ ਕਿਸੀ ਵੀ ਸਿੱਖ ਜਾਂ ਗੈਰ-ਸਿੱਖ ਨੂੰ ਰੱਤੀ ਭਰ ਵੀ ਕਿੰਤੂ ਨਹੀਂ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੀ ਹੋਰ ਨੂੰ ਬਖਸ਼ੀ, ਤਾਂ ਫਿਰ ਅਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੀ ਹੋਰ ਗ੍ਰੰਥਾਂ ਨੂੰ ਕਿਉ ਸਥਾਪਿਤ ਕਰਦੇ ਕਰਾਉਂਦੇ ਹਾਂ? ਕਿ ਅਸੀਂ ਚਰਿਤ੍ਰ ਤੋਂ ਗਿਰੇ ਪੁਤਰ ਦੀ ਮਾਨਸਿਕਤਾ ਤੋ ਵੀ ਥਲੇ ਹੋ ਕੇ ਸੋਚ ਦੇ ਹਾਂ ਜੋ ਅਸੀਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਗ੍ਰੰਥ ਦੀ ਪੈਰਵੀ ਕਰਦੇ ਨਹੀਂ ਥੱਕਦੇ ਤੇ ਉਨ੍ਹਾਂ ਦੇ ਬਰਾਬਰ ਸ਼ਰੀਕ ਖੜਾ ਕਰਣ ਵਿਚ ਹੀ ਆਪਣੀ ਵਡਿਆਈ ਸਮਝ ਰਹੇ  ਹਾਂ।

ਇਹ 100 ਫੀਸਦੀ ਸੱਚ ਹੈ ਕਿ ਸਾਡੇ ਗੁਰੂਧਾਮਾਂ ਤੇ ਪਿਛਲੇ ਕੂਝ ਸਮੇਂ ਪਹਿਲਾਂ ਤੱਕ ਤੇ ਕੂਝ ਤੇ ਹੁਣ ਤਕ, ਅਨਧਰਮਾਂ ਤੋਂ ਆਈ ਮਰਿਯਾਦਾ ਮੁਤਾਬਿਕ ਹੀ ਸੇਵਾ ਹੁੰਦੀ ਰਹੀ ਹੈ। ਜਿਸ ਕਰਕੇ ਗੁਰੁ ਅਸਥਾਨਾਂ ਤੇ ਮਨਮਤਿ ਹੁੰਦੀ ਰਹੀ ਹੈ। ਜਦੋਂ ਅੱਜ ਸਾਰਾ ਸੰਸਾਰ ਗੁਰੁ ਗ੍ਰੰਥ ਸਾਹਿਬ ਵੱਲ ਆਸ ਭਰੀ ਨਜਰ ਨਾਲ ਵੇਖ ਰਿਹਾਂ ਤੇ ਅਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਦਾ ਕਾਰਣ ਆਪ ਹੀ ਕਿਉ ਬਨ ਰਹੇ ਹਾਂ? ਅੱਜ ਸਾਡਾ ਸਬ ਤੋਂ ਵੱਡਾ ਫਰਜ ਇਹ ਬਣਦਾ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਨੂੰ ਬਹਾਲ ਕਰਣ ਕਰਾਉਣ ਵਿਚ ਤੱਤਪਰ ਹੋ ਜਾਈਏ, ਤੇ ਹਰ ਕੋਈ ਆਪਣੇ ਆਪਣੇ ਜਤਨ ਮੁਤਾਬਿਕ ਸੇਵਾ ਕਰਣ ਵਿਚ ਜੁੱਟੇ ਰਹੀਏ।

ਅਸੀ ਅੱਜ ਆਪਸੀ ਕੁਣਤਣ (ਚੌਧਰ ਦੀ ਭੁੱਖ) ਜਾਂ ਹੋਰ ਕੀਸੀ ਨਿਜੀ ਕਾਰਣਾਂ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਗਲ ਕਰਣ ਵਿੱਚ ਹੀ ਸੰਕੋਚ ਕਰਦੇ ਹਾਂ। ਕੀ ਸਾਡੀ ਇਹ ਨੀਤੀ ਉਸ ਕੁਪੁਤਰ ਵਾੰਗ ਨਹੀਂ, ਜੋ ਆਪਣੀ ਮਾਂ ਦੀ ਸੌਂਕਣ ਘਰ ਲੈ ਆਉਂਦਾ ਹੈ। ਜਿਵੇਂ ਕੁਪੁਤਰ ਨੂੰ ਕਦੀ ਵੀ ਮਾਂ ਦੀ ਸੌਂਕਣ ਤੋਂ ਮਮਤਾ ਦੀ ਛਾਂ ਨਹੀਂ ਮਿਲਣੀ, ਤਿਵੇਂ ਹੀ ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੀ ਹੋਰ ਗ੍ਰੰਥ ਤੋ ਲੋਕ ਪਰਲੋਕ ਦਾ ਕੋਈ ਵੀ ਸੁਖ ਨਹੀਂ ਮਿਲਣਾ ਹੈ।

ਅੱਜ ਅਸੀਂ ਇਸ ਵਿਚਾਰ ਤੇ ਹੀ ਆਪਣੀ ਸਾਰੀ ਸ਼ਕਤੀ ਖਰਚ ਕਰ ਰਹੇ ਹਾਂ ਕਿ ਇਹ ਦਸਮ ਗ੍ਰੰਥ ਗੁਰੂ ਕ੍ਰਿਤ ਹੈ ਜਾਂ ਕਿਸ ਹੋਰ ਨੇ ਲਿਖਿਆ ਹੈ। ਇਸ ਗੱਲ ਦਾ ਨਿਰਣਾ ਤਾਂ ਕੌਮ ਪਿਛਲੇ 300 ਸਾਲ ਦੇ ਸਮੇਂ ਵਿਚ ਨਹੀਂ ਕਰ ਸਕੀ ਹੈ, ਜਦਕਿ ਸਾਰਾ ਖਾਲਸਾ ਪੰਥ ਤੇ ਇਸ ਗੱਲ ਤੇ ਪੂਰੇ ਤਰੀਕੇ ਨਾਲ ਸਹਿਮਤ ਹੈ ਕਿ ਖਾਲਸਾ ਪੰਥ ਦੇ ਗੁਰੂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ ਤੇ ਉਹੀ ਇਕ ਸਿੱਖ ਦੀ ਸਾਰੀ ਸ਼ਰਧਾ ਭਗਤੀ ਦਾ ਕੇਂਦਰ ਹਨ। ਇਸ ਲਈ ਉਨ੍ਹਾਂ ਦੇ ਬਰਾਬਰ ਕਿਸੀ ਹੋਰ ਗ੍ਰੰਥ ਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ ਹੈ। ਇਸ ਗੱਲ ਦਾ ਨਿਰਣਾ ਵੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਵਿਚ ਕੀਤਾ ਜਾ ਚੁੱਕਾ ਹੈ। ਨਾਲੋਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰਾਂ ਵਲੋਂ ਵੀ ਪਿਛਲੇ ਕੁੱਛ ਦਿਨਾਂ ਪਹਿਲਾਂ ਵੀ ਇਹ ਅਪੀਲ ਕੀਤੀ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਕਿਸੀ ਹੋਰ ਗ੍ਰੰਥ ਨੂੰ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਦਾ ਹੈ। ਪਰ! ਗੱਲ ਹਾਲੇ ਵੀ ਕਿੱਧਰੇ ਅਗੇ ਨਹੀਂ ਤੁਰੀ ਹੈ।

ਅਸੀਂ ਸਾਰੇ ਪੰਥ ਦਰਦੀ, ਪ੍ਰਚਾਰਕ, ਲਿਖਾਰੀ, ਪ੍ਰਬੰਧਕ ਥੋੜਾ ਜਿਹਾ ਵੀ ਧਿਆਨ ਇਸ ਤਰਫ ਦਈਏ ਤੇ ਉਹ ਦਿਨ ਦੂਰ ਨਹੀਂ ਜਦੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਗ੍ਰੰਥ ਤੇ ਤਸਵੀਰਾਂ ਨੂੰ ਸੰਗਤਾਂ ਹੀ ਜਾਗਰੂਕ ਹੋ ਕੇ ਹੱਟਾ ਦੇਣਗੀਆਂ। ਜੋ ਗੁਰਮਤਿ ਦਾ ਬਹੁਤ ਵੱਡਾ ਪ੍ਰਚਾਰ ਹੋਵੇਗਾ ਤੇ ਸਾਡੀ ਇਕ ਬਹੁਤ ਵੱਡੀ ਪੰਥਕ ਸਮਸਿਆ ਦਾ ਵੀ ਸਦਾ ਲਈ ਅੰਤ ਹੋ ਜਾਵੇਗਾ। ਅਸੀਂ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸੱਚੇ ਸਿੱਖ ਹੋ ਨਿਬੜਾਗੇਂ ਤੇ ਸਤਿਗੁਰੂ ਸ੍ਰੀ ਗੁਰੁ ਗ੍ਰੰਥ ਸਾਗਿਬ ਦੇ ਸ਼ਰੀਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜੂਰੀ ਵਿਚੋਂ ਹਟਵਾ ਕੇ ਸਤਿਹੁਰੂ ਜੀ ਦਾ ਸਨਮਾਨ ਬਹਾਲ ਕਰਵਾ ਕੇ ਸੱਚੇ ਸਿੱਖ ਹੋਣ ਦਾ ਮਾਣ ਵੀ ਹਾਸਿਲ ਕਰ ਸਕਾਗੇਂ।

ਮਨਮੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top