Share on Facebook

Main News Page

ਰਾਜਨੀਤੀ ਦਾ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਅੰਨ੍ਹੀ ਦਖਲਅੰਦਾਜ਼ੀ ਕਾਰਨ ਹੀ ਸਿੱਖ ਕੌਮ ਧੜੇਬੰਦੀ ਅਤੇ ਗੁਰਮਤਿ ਪ੍ਰਚਾਰ ਵਿਚ ਘਾਟ ਆਈ ਹੈ

ਗੁਰਦੁਆਰਿਆਂ ਦੇ ਪ੍ਰਬੰਧ ਰਾਹੀਂ ਰਾਜਨੀਤੀ ਦੀਆਂ ਪਉੜੀਆਂ ਚੜ੍ਹਨ ਦੇ ਮਾੜੇ ਰੁਝਾਨ ਨੇ ਸਿਖ ਕੌਮ ਵਿਚ ਧੜੇਬੰਦੀ ਅਤੇ ਗੁਰਮਤਿ ਦੇ ਪ੍ਰਚਾਰ ਨੂੰ ਵੱਡੀ ਢਾਹ ਲਾਈ ਹੈ। ਵਿਰਲੀਆਂ ਥਾਵਾਂ ਹੀ ਹੋਣਗੀਆਂ ਜਿਥੇ ਗੁਰਦੁਆਰਿਆਂ ਵਿਚ ਧੜੇਬੰਦੀਆਂ ਨਾ ਹੋਣ ਅਤੇ ਗੁਰਮਤਿ ਦਾ ਪ੍ਰਚਾਰ ਸਹੀ ਅਰਥਾਂ ਵਿਚ ਹੋ ਰਿਹਾ ਹੋਵੇ। ਨਹੀਂ ਤਾਂ ਸਾਰਾ ਕੌਮੀ ਪ੍ਰਬੰਧ ਹੀ ਅਜਿਹੀ ਕਮਜ਼ੋਰੀ ਦਾ ਸ਼ਿਕਾਰ ਹੋ ਚੁੱਕਾ ਹੈ ਕਿ ਸਿਖ ਪੰਥ ‘ਗੁਰਮੁਖਿ ਬੈਸਹੁ ਸਫਾ ਵਿਛਾਇ’ ਦੀ ਥਾਂ ਤੇ ‘ਆਪੋ ਧਾਪੀ ਹੋਇ ਕੇ ਨਿਆਰੇ ਨਿਆਰੇ ਧਰਮ ਚਲਾਵੈ’ ਵਰਗੀ ਕਮਜ਼ੋਰੀ ਦਾ ਸ਼ਿਕਾਰ ਹੋਇਆ ਪਿਆ ਹੈ ਅਤੇ ਗੁਰਮਤਿ ਦੀ ਥਾਂ ਮਨਮਤਿ ਅਮਰਵੇਲ ਵਾਂਗ ਛਾਈ ਜਾ ਰਹੀ ਹੈ। ਇਸ ਸਭ ਕੁਝ ਦਾ ਵੱਡਾ ਜ਼ਿਮੇਵਾਰ ਗੁਰਦੁਆਰਿਆਂ ਦਾ ਸਿਆਸੀਕਰਨ ਅਤੇ ਉਸ ਨੂੰ ਰਾਜਨੀਤੀ ਦੀ ਜੰਗ ਦਾ ਅਖਾੜਾ ਬਣਾ ਦੇਣ ਕਰਕੇ ਹੋਇਆ ਹੈ। ਇਸ ਵਜਹ ਕਰਕੇ ਹੀ ਲੋਕ ਗੁਰਦੁਆਰੇ ਵਰਗੀ ਪਵਿੱਤਰ ਥਾਂ ਨੂੰ ਧੜੇਬੰਦੀ ਦੀ ਭਾਵਨਾ ਨਾਲ ਵੇਖਣ ਲੱਗ ਪਏ ਹਨ, ਅਤੇ ਜਿਸਦਾ ਨਤੀਜਾ ਸਿਖ ਪੰਥ ਦੀਆਂ ਸ਼ਾਨਾਮੱਤੀ ਵਿਰਾਸਤਾਂ ਨੂੰ ਢਾਹ ਲੱਗਣ ਦੇ ਰੂਪ ਵਿਚ ਨਿਕਲ ਰਿਹਾ ਹੈ। ਜਿਨ੍ਹਾ ਚਿਰ ਗੁਰਦੁਆਰਿਆਂ ਦਾ ਪ੍ਰਬੰਧ ਗੁਰਮਤਿ ਨੂੰ ਪ੍ਰਣਾਏ ਲੋਕਾਂ ਦੇ ਹੱਥਾਂ ਵਿਚ ਨਹੀਂ ਆ ਜਾਂਦਾ, ਅਤੇ ਗੁਰਦੁਆਰੇ ਵਰਗੀ ਸੰਸਥਾਂ ਧੜੇਬੰਦੀ ਦੇ ਜਾਲ ਚੋਂ ਨਹੀਂ ਨਿਕਲਦੀ ਗੁਰਮਤਿ ਦਾ ਸਹੀ ਆਸ਼ੇ ਅਨੁਸਾਰ ਪ੍ਰਚਾਰ ਸੰਭਵ ਹੀ ਨਹੀਂ ਹੋ ਸਕਦਾ।

ਹਰਜਿੰਦਰ ਸਿੰਘ ਸਭਰਾਅ
98555-98833


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top