Share on Facebook

Main News Page

ਰੇਡਿਓ "ਸਿੰਘਨਾਦ" ਵਲੋਂ ਇੱਕ ਹੋਰ ਪੁਲਾਂਘ
-: ਗੁਲਜ਼ਾਰ ਸਿੰਘ

ਰੇਡਿਉ "ਸਿੰਘਨਾਦ" ਜੋ ਕਿ 20 ਜੂਨ 2014 ਨੂੰ ਸ਼ੁਰੂ ਹੋਇਆ ਸੀ, ਹੌਲੀ ਹੌਲੀ ਪੰਥਕ ਧਿਰਾਂ 'ਚ ਕਾਮਯਾਬ ਹੋ ਰਿਹਾ ਹੈ, ਜਿਸ ਨਾਲ ਸਮੇਂ ਦੀ ਮੰਗ ਨੂੰ ਮੁੱਖ ਰਖਦਿਆਂ ਪਹਿਲਾਂ iPhone ਅਤੇ Android ਫੋਨ ਲਈ App ਸ਼ੁਰੂ ਕੀਤੇ ਗਏ ਸੀ, ਹੁਣ ਸਰੋਤਿਆਂ ਦੀ ਮੰਗ 'ਤੇ Windows App ਵੀ ਬਣ ਕੇ ਤਿਆਰ ਹੈ, ਜੋ ਕਿ ਥੱਲੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

http://www.windowsphone.com/en-us/store/app/singh-naad-radio/06e46e98-eccd-4d71-9c47-1ee8d2f255c5

ਜਦੋਂ ਦਾ ਇਸ ਰੇਡਿਓ ਸ਼ੁਰੂ ਹੋਇਆ ਹੈ, ਇਸ ਵਿੱਚ ਕੌਮੀ ਪੱਧਰ ਦੀ ਸ਼ਖਸੀਅਤਾਂ ਨਾਲ ਸਰੋਤਿਆਂ ਨੰ ਰੂਬਰੂ ਕਰਵਾਇਆ ਗਿਆ ਹੈ। ਆਉਣ ਵਾਲੇ ਸਮੇਂ 'ਚ ਛੇਤੀ ਹੀ FM channel 'ਤੇ ਵੀ ਸਿੰਘਨਾਦ ਰੇਡਿਓ ਨੂੰ ਸੁਣਿਆ ਜਾ ਸਕੇਗਾ। ਇਸ ਨੂੰ ਸਫਲ ਬਣਾਉਣ 'ਚ ਜਿਥੇ ਇਸ ਦੀ ਟੀਮ ਦੀ ਅਣਥੱਕ ਮਿਹਨਤ ਦਾ ਹੱਥ ਹੈ, ਉਸ ਤੋਂ ਵੱਧ ਸਰੋਤਿਆਂ ਦਾ ਸਾਥ ਹੈ।

ਰੇਡਿਉ ਸਿੰਘ ਨਾਦ ਕੌਮੀ ਚੇਤਨਤਾ, ਖਾਲਸਾਈ ਵਿਰਸਾ ਅਤੇ ਸਿੱਖ ਸਭਿਆਚਾਰ ਦੀ ਅਵਾਜ਼ ਨੂੰ ਬੁਲੰਦ ਕਰਨ ਲਈ ਵਚਨਬੱਧ ਹੈ। ਧਾਰਮਿਕ ਅਤੇ ਇਤਿਹਾਸਿਕ ਪ੍ਰੋਗਰਾਮਾਂ ਦਾ ਅਧਾਰ ਕੇਵਲ ਤੇ ਕੇਵਲ ''ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵਿਚਾਰਿ'' ਦੇ ਸਿਧਾਂਤ ਨੂੰ ਸਮਰਪਿਤ ਹੋਵੇਗਾ। ਹਰ ਇੱਕ ਸਿੱਖ ਆਪਣਾ ਫਰਜ਼ ਪਹਿਚਾਣਦਾ ਹੋਇਆ ਆਪਣੇ ਇਸ ਪੰਥਿਕ ਰੇਡਿਉ ਦੀ ਅਵਾਜ਼ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਵੇ। ਇਹ ਸਾਡੀ ਆਸ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top