Share on Facebook

Main News Page

ਸਿੰਘਨਾਦ ਰੇਡਿਉ ਦੇ ਸਰੋਤਿਆਂ ਲਈ ਇੱਕ ਹੋਰ ਲਾਇਵ ਪ੍ਰੋਗਰਾਮ ਸ਼ੁਰੂ

ਜਗਰੂਪ ਸਿੰਘ 22 July 2014: ਸਿੰਘਨਾਦ ਰੇਡਿਉ 'ਤੇ ਸ. ਨਿਰੰਜਨ ਸਿੰਘ ਪ੍ਰੋਗਰਾਮ "ਅੰਮ੍ਰਿਤ ਵਰਖਾ" ਰਾਹੀਂ ਹਰ ਰੋਜ਼ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸੰਗਤਾਂ ਨੂੰ ਸੰਬੋਧਨ ਹੋਇਆ ਕਰਨਗੇ। ਇਸ ਲਾਇਵ ਲਾਇਵ ਪ੍ਰੋਗਰਾਮ ਰਾਹੀਂ ਸੰਗਤਾਂ ਕੋਈ ਭੀ ਸ਼ਬਦ, ਕਿਸੇ ਭੀ ਰਾਗੀ ਦੁਆਰਾ ਗਾਇਆ ਹੋਇਆ ਹੋਵੇ, ਬੇਸ਼ਰਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋ ਹੋਵੇ, ਸੁਣਨ ਲਈ ਫ਼ਰਮਾਇਸ਼ ਕਰ ਸਕਦੀਆਂ ਹਨ।

ਸ. ਨਿਰੰਜਨ ਸਿੰਘ ਹੁਰਾਂ ਨੇ ਬੜੀ ਮਿਹਨਤ ਦੁਆਰਾ ਦਸ ਹਜ਼ਾਰ ਤੋਂ ਵੱਧ ਸ਼ਬਦਾਂ ਦਾ ਖਜਾਨਾ ਇੱਕਠਾ ਕੀਤਾ ਹੋਇਆ ਹੈ, ਜਿੰਨ੍ਹਾਂ ਵਿੱਚ 1960 -65 ਦੇ ਵੇਲੇ ਦੇ ਗਾਇਨ ਕੀਤੇ ਗਏ ਕਾਫੀ ਸ਼ਬਦ ਐਸੇ ਹਨ, ਜਿੰਨ੍ਹਾਂ ਦੀਆਂ ਤਰਜ਼ਾਂ ਬਾਲੀਵੁੱਡ ਵਾਲਿਆਂ ਨੇ ਚੁਰਾ ਕੇ, ਆਪਣੇ ਫਿਲਮੀ ਗਾਣਿਆਂ ਵਾਸਤੇ ਵਰਤੀਆਂ ਸਨ। (ਅੱਜ ਭਾਵੇਂ ਥੋੜਾ ਉਲਟਾ ਦੌਰ ਚੱਲ ਰਿਹਾ ਹੈ, ਅੱਜ ਬਾਲੀਵੁਡ ਵਾਲੇ ਰਾਗੀਆਂ ਮਗਰ ਨਹੀਂ, ਸਗੋਂ ਅੱਜ ਦੇ ਰਾਗੀ ਬਾਲੀਵੁੱਡ ਦੀਆਂ ਧੁਨਾਂ 'ਤੇ ਸ਼ਬਦ ਗਾਇਣ ਕਰ ਰਹੇ ਹਨ)

Monday to Friday

ਪ੍ਰੋਗਰਾਮ ਦਾ ਸਮਾਂ
UK - 8:00 am 
Germany - 9:00 am
Canada ( Toronto ) - 3:00 am
Canada ( Calgary ) - 1:00 am
USA ( New York ) 3:00 am
India 12:30 pm 

ਫਿਲਹਾਲ  ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਹੇਠਾਂ ਦਿੱਤੇ ਯੂ.ਕੇ. ਦੇ ਨੰਬਰਾਂ 'ਤੇ ਫੋਨ ਕਰ ਸਕਦੇ ਹੋ।

PHONE (LandLine) +44 208582 9483
MOBILE +44 7947 357 650

 

ਨੋਟ:- "ਸਿੰਘ ਨਾਦ" ਰੇਡਿਓ ਨੂੰ ਲਾਇਵ ਸੁਨਣ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਸੰਬੰਧੀ ਹੇਠਾਂ ਦਿੱਤੇ ਹੋਏ ਪੋਸਟਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top