ਭਾਵੇਂ ਪੰਜਾਬ ਦੀ ਕਿਰਸਾਨੀ ਡੁੱਬ ਮਰ ਜਾਵੇ, ਨੌਜਵਾਨ ਨਸ਼ਿਆਂ ਵਿੱਚ
ਗਲਤਾਨ ਹੋ ਜਾਣ, ਬੇਰੋਜ਼ਗਾਰੀ ਸਿੱਖਰਾਂ 'ਤੇ ਪਹੁੰਚ ਜਾਵੇ, ਗੁਰੂ ਗ੍ਰੰਥ ਦੀ ਬੇਅਦਬੀ ਦਾ
ਮੁੱਦਾ ਖੂਹ ਵਿੱਚ ਪਵੇ, ਮੇਰੇ ਰਾਸ਼ਟਰਵਾਦੀ ਬਿਆਨਾਂ ਰਾਹੀਂ ਕਰਤਾਰਪੁਰ ਦੇ ਲਾਂਘੇ ਦਾ
ਮੁੱਦਾ ਭਾਵੇਂ ਸਿਰੇ ਚੜੇ ਭਾਵੇਂ ਨਾ... ਮੈਨੂੰ ਕੋਈ ਪਰਵਾਹ ਨਹੀਂ ਹੈ।
ਪਰ ਮੇਰੇ ਪੈਦਾ ਕੀਤੇ ਹੋਏ ਸੰਤ ਜਿਥੇ
ਜਾ ਕੇ ਮੇਰੀ ਮਹਾਰਾਣੀ ਨੂੰ ਸ਼ਾਂਤੀ ਮਿਲਦੀ ਹੈ, ਜੋ ਸਾਡਾ ਬੜਾ ਬੀਬਾ ਕਾਕਾ ਹੈ ਜਿਸਦੀ
ਬਦੌਲਤ ਹੀ ਕੇ.ਪੀ ਗਿੱਲ, ਬੇਅੰਤ ਬੁੱਚੜ ਵਰਗੇ ਸੁਰਖਰੂ ਹੋਏ ਅਤੇ ਜੋ ਮੇਰੀ ਸਰਕਾਰ ਦਾ ਬੜਾ
ਅਹਿਮ ਮੁੱਦਾ ਹੈ, ਉਸ ਵੱਲ ਕੋਈ ਮਾੜੀ ਅੱਖ ਨਾਲ ਵੇਖਣ ਦੀ ਕੋਈ ਹਿੰਮਤ ਨਾ ਕਰੇ।
(ਬਾਕੀ ਤੁਸੀਂ 2018 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਰੋਮਣੀ ਕਮੇਟੀ ਨੂੰ ਲਿਖੀ ਚਿੱਠੀ
ਆਪ ਪੜ ਲਵੋ)