ਟਿੱਪਣੀ:
ਇੱਥੇ ਅਕਾਲੀ ਦਾ ਅਰਥ ਅਕਾਲੀ ਦਲ ਜਾਂ ਪਾਰਟੀ ਨਹੀਂ, ਅਕਾਲੀ ਦਾ ਅਰਥ ਹੈ
ਅਕਾਲਪੁਰਖ ਨੂੰ ਮੰਨਣ ਵਾਲਾ, ਅਕਾਲ ਦਾ ਉਪਾਸ਼ਕ
ਅਕਾਲ ਦੇ ਪੁਜਾਰੀਆਂ ਦੀ ਦ੍ਰਿੜਤਾ
ਤਾਂ ਇਸ ਤਰਾਂ ਦੀ ਹੁੰਦੀ ਹੈ ਕਿ "ਛੋਡਿ ਰਾਮੁ
ਕੀ ਨ ਭਜਹਿ ਖੁਦਾਇ ॥ ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥"
ਭਾਵ ਧੱਕੇ ਨਾਲ ਰਮੇ ਹੋਏ ਰਾਮ ਨੂੰ ਛੱਡ ਖੁਦਾ ਖੁਦਾ ਜਾਂ ਅੱਲਾ ਅੱਲਾ ਨਹੀਂ
ਕਹਿਣਾ, ਪਰ ਇਸਦੇ ਉਲਟ ਖੈੜੇ ਵਿੱਚ ਆਏ ਅਸੀਂ "ਅਵਲਿ
ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥" ਵਰਗੇ ਅਮੋਲਕ ਬਚਨਾਂ
ਦੀ ਮਸਤੀ ਵਿੱਚ ਝੂਮਦੇ ਹਾਂ, ਭਾਵ ਅੱਲਾ ਅੱਲਾ ਕਹਿ ਕੇ ਪੁਕਾਰਦੇ ਹਾਂ।
ਗੁਰੂ ਗ੍ਰੰਥ ਦੇ ਉਪਾਸ਼ਕਾਂ ਲਈ ਇਹ ਪਿਰਤ ਉਹਨਾਂ ਦੇ ਇਨਕਲਾਬੀ ਗੁਰੂਆਂ ਅਤੇ
ਭਗਤਾਂ ਨੇ ਪਾਈ ਹੈ। ਯਾਦ ਰਹੇ ਰਾਮ, ਅੱਲਾ,
ਨਰਾਇਣ, ਬੀਠਲ ਅਤਿਆਦਿ ਸਾਰੇ ਉਹ ਅਕਾਲ ਪੁਰਖ ਦੇ ਗੁਣਵਾਚਕ ਨਾਮ ਹਨ, ਮਸਲਾ
ਤਾਂ ਕੇਵਲ ਧੱਕੇ ਨਾਲ ਥੋਪਣ ਦਾ ਹੈ। ਜਿੰਨਾ ਉਸ ਕਾਦਰ ਦਾ ਧੱਕੇ
ਨਾਲ ਇੱਕ ਗੁਣਵਾਚਕ ਨਾਮ ਛੱਡ ਦੂਜਾ ਨਹੀਂ ਲਿਆ,
ਤੁਸੀਂ ਕੀ ਆਸ ਕਰਦੇ ਜੇ ਕਿ ਉਹਨਾਂ ਤੇ ਬਿਲਕੁੱਲ ਪਰਾਈ ਜ਼ੁਬਾਨ (ਹਿੰਦੀ)
ਥੋਪ ਦੇਵੋਗੇ?