ਜਨਤਕ ਉਭਾਰ ਲਈ
ਤਿੰਨ ਗੱਲਾਂ ਯਾਦ ਰੱਖੋ (ਜਿਹੜੀਆਂ ਇਹ ਲੋਕ ਵਰਤਦੇ ਹਨ):
੧) ਕੁੱਝ ਨਵਾਂ ਬੋਲੋ, ਭਾਵੇਂ ਆਧਾਰਹੀਣ ਹੀ ਹੋਵੇ
੨) ਕਿਸੇ ਵੱਡੀ ਸ਼ਖ਼ਸੀਅਤ ਨੂੰ ਚੈਲੰਜ ਕਰੋ, ਆਪ ਭਾਵੇਂ ਗੰਗੂ ਤੇਲੀ
ਦੇ ਵੰਸ਼ਜ ਹੀ ਕਿਉਂ ਨਾ ਹੋਵੋ
੩) ਕਿਸੇ ਸਫਲ ਅਤੇ ਪਰਖੇ ਹੋਏ ਵੱਡੇ ਫਲਸਫੇ 'ਤੇ ਚੋਟ ਮਾਰੋ,
ਭਾਵੇਂ ਆਪਣੇ ਕੋਲ ਗੀਤਾਂ ਦੀਆਂ ਤਰਜ਼ਾਂ
'ਤੇ ਆਧਾਰਤ ਧਾਰਨਾਵਾਂ ਤੋਂ ਬਿਨਾਂ
ਕੁਝ ਨਾ ਹੋਵੇ
ਭੀੜ ਦਾ
ਫਿਕਰ ਨਾ ਕਰੋ, ਇਹ ਤਾਂ ਮਸਤਾਂ ਦੇ ਮਗਰ ਭੀ ਤੁਰੀ ਫਿਰਦੀ ਹੈ।
ਭੀੜ ਅਤੇ ਭੇਡ ਇੱਕ ਹੀ
ਬਿਰਤੀ ਦੀ ਮਾਲਿਕ ਹੁੰਦੀ ਹੈ।