ਅੱਜ
ਸਵੇਰੇ ਉੱਠਿਆ ਤਾਂ ਦੇਖਿਆ ਕਿ ਇੱਕ ਪੋਸਟਰ ਬਹੁਤ ਵਾਇਰਲ ਹੋ ਰਿਹਾ, ਜਿਸ ਵਿੱਚ ਢੱਡਰੀਆਂ
ਵਾਲੇ ਨਾਲ ਅਮਰੀਕਾ ਦੀ ਧਰਤੀ 'ਤੇ ਮੇਰੇ ਵੱਲੋਂ ਵਿਚਾਰ ਗੋਸ਼ਟੀ ਕਰਨ ਦੀ ਗੱਲ ਉਠਾਈ ਜਾ ਰਹੀ
ਹੈ।
ਮੈਂ ਸਪਸ਼ੱਟ ਕਰਨਾ ਚਾਹੁੰਦਾ ਹਾਂ
ਕਿ ਆਪਣੇ ਪੂਰੇ ਅਤੇ ਖਾਸ ਗੁਰੂ ਦੀ ਕਿਰਪਾ ਨਾਲ ਕਦੇ ਵਿਚਾਰ ਤੋਂ ਪਿੱਠ ਨਹੀਂ
ਵਿਖਾਈ, ਪਰ ਜੇ ਇਹ ਵਿਚਾਰ ਇੱਕ ਮਰਿਯਾਦਾ ਤਹਿਤ ਹੋਵੇ, ਜੋ ਕਿ ਮੇਰੇ ਮੁਤਾਬਿਕ ਨਿਮਨ
ਲਿਖਤ ਅਨੁਸਾਰ ਹਨ:
੧) ਵਿਚਾਰ ਦੀ ਪ੍ਰਮਾਨਿਕਤਾ ਗੁਰੂ ਗਰੰਥ ਦੇ ਫਲਸਫੇ ਅਨੁਸਾਰੀ
ਹੋਵੇ।
੨) ਵਿਸ਼ੇ ਦੇ ਦਾਇਰੇ ਵਿੱਚ ਹੀ ਰਿਹਾ ਜਾਵੇ (ਯਾਦ ਰਹੇ ਕਿ ਬਾਬੇ ਦੀਆਂ ਸੱਜੀਆਂ ਬਾਹਵਾਂ
ਵੱਲੋਂ ਪੈਦਾ ਕੀਤੇ ਸਵਾਲ ਭੀ ਵਿਸ਼ੇ ਦਾ ਹਿੱਸਾ ਰਹਿਣਗੇ)
੩) ਕੇਵਲ ਮੇਰੇ ਤੇ ਢੱਡਰੀਆਂ ਵਾਲੇ ਤੋਂ ਸਿਵਾਏ ਕੋਈ ਹੋਰ ਨਾ ਬੋਲੇ।
੪) ਸਾਰੀ ਵਿਚਾਰ ਲਾਇਵ ਹੋਵੇ, ਪਰ ਮਾਹੌਲ ਸਹੀ ਨੂੰ ਬਣਾਈ ਰੱਖਣ ਲਈ ਪਬਲਿਕ ਪਲੇਸ
'ਤੇ ਨਾ ਹੋਵੇ।
੫) ਸਭ ਤੋਂ ਪਹਿਲਾ ੧੦ ਮਿੰਟ ਲਈ ਦੋਵੇਂ ਵਿਚਾਰਕ ਮੁੱਢਲਾ ਪ੍ਰਤੀਕਰਮ ਦੇਣ ਅਤੇ ਫਿਰ
ਸੰਵਾਦ ਦੀ ਸ਼ੁਰੁਆਤ ਹੋਵੇ।
੬) ਸੰਵਾਦ ਸਮੇਂ ਦੋਵੇਂ ਵਿਚਾਰਕਾਂ ਦੇ ਬੈਠਣ ਦੇ ਆਸਨ ਇੱਕ ਉਚਾਈ 'ਤੇ ਹੀ ਹੋਣ ਅਤੇ
ਮਾਇਕ ਦੀ ਆਵਾਜ ਭੀ ਬਰਾਬਰ ਦੀ ਹੋਵੇ।
ਜਿਸ ਨੇ ਸੰਵਾਦ ਵਾਲੀ ਪੋਸਟ ਵਾਇਰਲ ਕੀਤੀ
ਹੈ, ਪਤਾ ਨਹੀਂ ਕਿਸ ਪਾਕ ਜਾਂ ਨਾਪਾਕ ਨੀਅਤ ਨਾਲ ਪਾਈ ਹੈ, ਪਰ ਇਸਦਾ ਸਿੱਟਾ ਸਹੀ
ਨਿਕਲ ਸਕਦਾ ਹੈ ਅਤੇ ਰੋਜ਼ ਦਾ ਰੌਲ਼ਾ ਭੀ ਮੁੱਕ ਸਕਦਾ ਹੈ। ਇਸ ਲਈ ਮੈਂ ਪੂਰੀ ਤਰਾਂ ਤਿਆਰ
ਹਾਂ, ਅਗਰ ਰਣਜੀਤ ਸਿੰਘ ਢੱਡਰੀਆਂ ਵਾਲਾ ਤਿਆਰ ਹੈ ਤਾਂ ਉਹ ਭੀ ਪੋਸਟ ਪਾ ਕੇ ਦੱਸ ਦੇਵੇ
ਅਤੇ ਕੁਝ ਜਿੰਮੇਵਾਰ ਸੱਜਣ ਇਸ ਦਾ ਪ੍ਰਬੰਧ ਕਰ ਲੈਣ।