Share on Facebook

Main News Page

ਸਿੱਖ... ਹਿੰਦੂਆਂ ਵਿੱਚੋਂ ਨਹੀਂ ਨਿਕਲੇ !!!
-: ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ.
June 14, 2017

ਜਿਹੜੇ ਭੁੱਲੜ ਲੋਕ ਇਹ ਕਹਿੰਦੇ ਹਨ, ਤੇ ਬਹੁਤਾਤ ਸਿੱਖ ਅਖਵਾਉਣ ਵਾਲੇ ਵੀ ਇਹੀ ਕਹੀ ਜਾਂਦੇ ਹਨ ਕਿ ਸਿੱਖ ਹਿੰਦੂਆਂ ਵਿੱਚੋਂ ਨਿਕਲੇ ਹਨ ਉਨ੍ਹਾਂ ਨੂੰ ਖਾਸਕਰ ਕੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਹਿੰਦੂ ਨਹੀਂ, ਨਾ ਹੀ ਸਿੱਖ ਹਿੰਦੂਆਂ ਵਿੱਚੋਂ ਨਿਕਲੇ ਹਨ। ਸਾਡੀ ਕੋਈ ਜਾਤੀ ਖੁੰਦਕ ਨਹੀਂ ਸਨਾਤਨ ਧਰਮੀਆਂ ਨਾਲ, ਪਰ ਇਸ ਸੱਚਾਈ ਤੋਂ ਜਾਣੂੰ ਕਰਵਾਉਣਾ ਸਾਡਾ ਫਰਜ਼ ਹੈ, ਜਿਸ ਬਾਰੇ ਬਹੁਤ ਵੱਡਾ ਭੁਲੇਖਾ ਪਾਇਆ ਜਾਂਦਾ ਹੈ।

ਸਿੱਖ ਹਿੰਦੂਆਂ ਵਿੱਚੋਂ ਨਹੀਂ ਨਿਕਲੇ, ਜਿਸਦਾ ਪ੍ਰਤੱਖ ਤੇ ਪੁੱਖ਼ਤਾ ਪ੍ਰਮਾਣ ਹੈ ਗੁਰਬਾਣੀ, ਜਿਸ ਵਿੱਚ ਗੁਰੂ ਨਾਨਕ ਸਾਹਿਬ ਦਾ ਫੁਰਮਾਨ ਹੈ :

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ 
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਪੰਨਾਂ 15

ਸਿੱਖ ਉਨ੍ਹਾਂ ਵਿੱਚੋਂ ਪੈਦਾ ਹੋਏ ਜਿਨ੍ਹਾਂ ਨੂੰ ਉਸ ਸਮੇਂ ਦੇ ਸਨਾਤਨ ਧਰਮ ਦੇ ਠੇਕੇਦਾਰ ਬ੍ਰਾਹਮਣਾਂ ਨੇ ਦੁਰਕਾਰ ਦਿੱਤਾ ਸੀ, ਜਿਨ੍ਹਾਂ ਨੂੰ ਉਹ ਨੀਚ ਕਹਿੰਦੇ ਸੀ...... ਉਨ੍ਹਾਂ ਕਥਿਤ ਨੀਚ ਜਾਤਾਂ ਵਿੱਚੋਂ ਸਿੱਖ ਬਣੇ ਤੇ ਗੁਰੂ ਨੇ ਇੱਕ ਐਸਾ ਮਨੁੱਖ ਸਿਰਜਿਆ ਜੋ ਕਿਰਦਾਰ, ਅਕਲ ਤੇ ਦਲੇਰੀ ਪੱਖੋਂ ਬਹੁਤ ਉਮਦਾ ਸੀ, ਉਸਨੂੰ ਗੁਰੂ ਨੇ ਸਰਦਾਰੀਆਂ ਬਖਸ਼ੀਆਂ..... ਜਿਸਦੀ ਮਿਸਾਲ ਗੁਰੂ ਜਾਮੇ, ਉਸ ਸਮੇਂ ਦੇ ਸਿੱਖ ਵਿਦਵਾਨ, ਜਰਨੈਲ ਤੇ ਸ਼ਹੀਦ ਹਨ, ਤੇ ਅੱਜ ਦੇ ਸਮੇਂ ਵਿੱਚ ਵੀ ਕੁੱਝ ਗਿਣੇ ਚੁਣੇ ਸਿੱਖ ਮੌਜੂਦ ਹਨ। ਗੁਰੂ ਦੇ ਤਿਆਰ ਕੀਤੇ ਸਿੱਖ ਦਾ, ਸਨਾਤਨ ਧਰਮੀ ਜਾਂ ਹਿੰਦੂ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਂ, ਬਹੁਤਾਤ ਭੇਖਧਾਰੀ ਲੋਕ ਆਪਣੇ ਆਪ ਨੂੰ ਸਿੱਖ ਅਖਵਾ ਜ਼ਰੂਰ ਰਹੇ ਨੇ, ਪਰ ਉਹ ਸਿਰਫ ਭੇਖ ਤੱਕ ਹੀ ਸੀਮਤ ਹਨ, ਉਹ ਕਿਸੇ ਸੰਪਰਦਾ, ਟਕਸਾਲ, ਡੇਰੇਦਾਰ ਆਦਿ ਦੇ ਚੇਲੇ ਜਾਂ ਭੇਡ ਤਾਂ ਹੋ ਸਕਦੇ ਹਨ, ਪਰ ਉਹ ਗੁਰੂ ਦੇ ਸਿੱਖ ਨਹੀਂ ਹੋ ਸਕਦੇ।

ਗੁਰੂ ਦਾ ਸਿੱਖ ਸਿਰਫ ਗੁਰੂ ਨਾਲ ਜੁੜਿਆ ਹੈ, ਗੁਰੂ ਵੱਲੋਂ ਸਿਰਜਿਆ ਗਿਆ ਹੈ, ਇਸ ਲਈ ਇਹ ਕਹਿਣਾ ਸਰਾਸਰ ਗਲਤ ਹੈ ਕਿ ਸਿੱਖ ਹਿੰਦੂਆਂ ਵਿੱਚੋਂ ਪੈਦਾ ਹੋਏ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top