Share on Facebook

Main News Page

ਹਿੰਦੁਸਤਾਨੁ ਡਰਾਇਆ
-: ਸਿਰਦਾਰ ਪ੍ਰਭਦੀਪ ਸਿੰਘ
03 Jul 2018

ਆਰ.ਐਸ.ਐਸ. ਦੇ ਪੰਜਾਬ ਸੂਬੇ ਦੇ ਸੈਕਟਰੀ ਯਸ਼ ਗਿਰੀ ਦਾ ਇੱਕ ਛੋਟਾ ਜਿਹਾ ਬਿਆਨ ਪੜਨ ਨੂੰ ਮਿਲਿਆ, ਜਿਸ ਵਿੱਚ ਹਰ ਵਾਰ ਦੀ ਤਰਾਂ ਫਿਰ ਉਹੋ ਬੀਨ ਵਜਾਈ ਗਈ ਕਿ ਸਿੱਖ, ਕ੍ਰਿਸ਼ਚਨ, ਬੋਧੀ ਅਤੇ ਭਾਰਤ ਦੇ ਹੋਰ ਧਰਮਾਂ ਵਾਲਿਆਂ ਦੀ ਬੁਨਿਆਦ ਕੇਵਲ ਹਿੰਦੂ ਹੀ ਹਨ। ਇਹਨਾਂ ਦੇ ਵੱਡ ਵਡੇਰੇ ਹਿੰਦੂਆਂ ਦੀ ਅੰਸ਼ ਸੀ। ਇਸ ਤੋਂ ਥੋੜਾ ਹੋਰ ਅੱਗੇ ਵੱਧਦੇ ਹੋਏ ਯਸ਼ ਗਿਰੀ ਨੇ ਇਹ ਭੀ ਕਹਿ ਦਿੱਤਾ ਕਿ ਜੋ ਭਾਰਤ ਵਿੱਚ ਰਹਿੰਦਾ ਹੈ ਉਹ ਭਾਵੇਂ ਗੁਰਦਵਾਰੇ ਜਾਵੇ, ਮਸੀਤ ਜਾਵੇ ਜਾਂ ਕਿਸੇ ਵੀ ਹੋਰ ਧਾਰਮਿਕ ਅਸਥਾਨ ਤੇ ਜਾਵੇ ਉਹ ਹਿੰਦੂ ਹੀ ਰਹਿੰਦੇ ਹਨ ਕਿਉਂ ਕਿ ਇਹਨਾਂ ਦੀਆਂ ਪਿਛਲੀਆਂ ਕੁੱਲਾਂ ਹਿੰਦੂਆਂ ਦਾ ਹਿੱਸਾ ਰਹੀਆਂ ਹਨ। ਸਿੱਖਾ ਦੇ ਸੰਧਰਭ ਵਿੱਚ ਗੱਲ ਕਰਦੇ ਯਸ਼ ਗਿਰੀ ਨੇ ਉਹੋ ਘਿਸੀ ਪਿਟੀ ਦਲੀਲ ਦਿੱਤੀ ਕਿ ਗੁਰੂ ਨਾਨਕ ਸਾਹਿਬ ਨੇ ਹਿੰਦੂਆਂ ਦੇ ਹੱਕ ਵਿੱਚ ''ਹਿੰਦੁਸਤਾਨ ਡਰਾਇਆ'' ਕਹਿ ਕੇ ਹਾਅ ਦਾ ਨਾਅਰਾ ਮਾਰਿਆ ਅਤੇ ਗੁਰੂ ਗਰੰਥ ਸਾਹਿਬ ਵਿੱਚ ਇਹ ਸ਼ਬਦ ਹੋ ਭੀ ਕਈ ਵਾਰ ਵਰਤਿਆ ਗਿਆ। ਅਖੀਰ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਯਸ਼ ਗਿਰੀ ਇਹ ਕਹਿ ਗਿਆ ਕਿ ਆਰ ਐਸ ਐਸ ਤਾਂ ਕੇਵਲ ਇਹਨਾਂ ਨੂੰ ਯਾਦਹਾਨੀ ਹੀ ਦੇ ਰਹੀ ਹੈ ਤਾਂ ਕਿ ਆਪਣੇ ਅਸਲੇ ਤੋਂ ਜਾਣੂ ਹੋ ਸਕਣ ਕਿ ਇਹਨਾਂ ਦਾ ਮੂਲ ਹਿੰਦੂ ਹੈ।

ਪ੍ਰਸ਼ਨ - ਕੀ ਸਿੱਖ ਹਿੰਦੂ ਹਨ?
ਜੁਆਬ - ਭਾਰਤ ਦੀ ਵਰਨ ਵੰਡ ਵਿਵਸਥਾ ਨੇ ਸਮਾਜ ਨੂੰ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸੂਦ ਦੇ ਰੂਪ ਵਿੱਚ ਚਾਰ ਭਾਗਾਂ ਵਿੱਚ ਵੰਡਿਆ ਸੀ। ਇਹਨਾਂ ਚਾਰ ਵਰਣਾਂ ਵਿੱਚੋ ਸਭ ਤੋਂ ਮਾੜੀ ਹਾਲਤ ਸ਼ੂਦਰ ਦੀ ਸੀ।ਇਹ ਹੀ ਉਹ ਵਰਣ ਸੀ ਜੋ ਧਰਮਹੀਨ ਸੀ, ਭਾਵ ਜਿਸਦਾ ਕਿਸੇ ਧਰਮ ਨਾਲ ਕੋਈ ਸੰਬੰਧ ਨਹੀਂ ਸੀ। ਭਾਰਤ ਦੇ ਅਵਤਾਰੀ ਪੁਰਸ਼ ਵਜੋਂ ਜਾਣੇ ਜਾਣ ਵਾਲੇ ਰਾਮ ਚੰਦਰ ਵਰਗੀ ਸ਼ਖ਼ਸੀਅਤ ਨੇ ਭੀ ਇੱਕ ਸੂਦਰ ਦੇ ਕੰਨ ਵਿੱਚ ਸ਼ੀਸ਼ਾ ਪਿਘਲਾ ਕੇ ਇਸ ਲਈ ਪਵਾ ਦਿੱਤਾ ਸੀ ਕਿ ਉਸ ਨੇ ਗਲਤੀ ਨਾਲ ਵੇਦਾਂ ਦੇ ਬਚਨ ਸੁਣ ਲਏ ਸਨ ਭਾਵ ਇਹ ਚੋਥੇ ਵਰਨ ਦਾ ਕਿਸੇ ਭੀ ਧਰਮ ਨਾਲ ਕੋਈ ਸੰਬੰਧ ਨਹੀਂ ਸੀ ਇਹ ਤਾਂ ਪਹਿਲੇ ਤਿੰਨ ਵਰਨਾਂ ਵਿੱਚੋ ਖਾਸ ਕਰਕੇ ਬ੍ਰਹਮਣਾਂ ਤੇ ਖੱਤਰੀਆਂ ਦੀ ਸੇਵਾ ਟਹਿਲ ਲਈ ਹੀ ਪੈਦਾ ਹੋਏ ਸਨ। ਸਿੱਖ ਇਨਕਲਾਬ ਦਾ ਹਿੱਸਾ ਬਹੁਤਾਤ ਇਹ ਲੋਕ ਬਣੇ ਜੋ ਬ੍ਰਾਹਮਣੀ ਵਰਨ ਵੰਡ ਦੇ ਸਮਾਜ ਵੱਲੋਂ ਹਮੇਸ਼ਾ ਦੁਰਕਾਰੇ ਗਏ ਸਨ। ਗੁਰੂ ਨਾਨਕ ਸਾਹਿਬ ਨੇ ਐਲਾਨ ਕਰਕੇ ਆਖਿਆ ਕਿ ਮੇਰਾ ਸਾਥ ਭੀ ਇਹਨਾਂ ਚੌਥੇ ਵਰਨ ਵਾਲਿਆਂ ਨਾਲ ਹੈ ਜਿਹਨਾਂ ਨੂੰ ਅੱਜ ਤੱਕ ਧਰਮਹੀਂਨ ਰੱਖਿਆ ਗਿਆ।

ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚ।।
ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ।।

ਹੁਣ ਨੁਕਤਾ ਇਹ ਸਮਝਣ ਵਾਲਾ ਹੈ ਕਿ ਜੋ ਕਿਸੇ ਧਰਮ ਵਿਵਸਥਾ ਦਾ ਹਿੱਸਾ ਹੀ ਨਹੀਂ ਸਨ ਅਤੇ ਜਦੋਂ ਨਾਨਕ ਪੰਥੀ ਹੋ ਗਏ ਅਤੇ ਇਹਨਾਂ ਦਾ ਵਿਸ਼ੇਸ਼ਣ ਸਿੱਖ ਹੋ ਨਿੱਬੜਿਆ ਤਾਂ ਅੱਜ ਇਹ ਹਿੰਦੂ ਕਿਵੇਂ ਹੋ ਗਏ? ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਜਦੋਂ ਹਿੰਦੂ ਕੋਲ ਮੌਕਾ ਸੀ ਇਸ ਲਿਤਾੜੀ ਹੋਈ ਜਮਾਤ ਨੂੰ ਭੀ ਧਾਰਮਿਕ ਪਹਿਚਾਣ ਦਿੰਦਾ ਤਾਂ ਕਿਉਂ ਇਹਨਾਂ ਨੂੰ ਕੇਵਲ ਆਪਣੀਆਂ ਗਰਜਾਂ ਪੂਰੀਆਂ ਕਰਨ ਲਈ ਹੀ ਗੁਲਾਮ ਬਣਾ ਕੇ ਰੱਖ ਲਿਆ ਗਿਆ? ਹੁਣ ਜਦੋਂ ਇਹ ਲਿਤਾੜੀਆਂ ਜਮਾਤਾਂ ਨਾਨਕ ਪੰਥ ਦਾ ਹਿੱਸਾ ਹੋ ਕੇ ਇਹਨਾਂ ਨੇ ਬ੍ਰਾਹਮਣ ਦੀ ਸੰਘੀ ਨੂੰ ਹੱਥ ਪਾ ਲਿਆ ਤਾਂ ਇਹਨਾਂ ਨੂੰ ਇਹ ਅੱਜ ਇਹ ਹਿੰਦੂ ਲੱਗਣੇ ਸ਼ੁਰੂ ਹੋ ਗਏ। ਬ੍ਰਾਹਮਣੀ ਨੀਤੀ ਬੜੀ ਖ਼ਤਰਨਾਕ ਹੈ ਇਹ ਜਾਂ ਤਾਂ ਕਿਸੇ ਉੱਭਰ ਰਹੀ ਸ਼ਕਤੀ ਨੂੰ ਜਬਰੀ ਕੁਚਲ ਦਿੰਦੇ ਹਨ ਜਾ ਫਿਰ ਆਪਣੇ ਵਿੱਚ ਜ਼ਜਬ ਕਰ ਲੈਂਦੇ ਹਨ ਜੋ ਕਿ ਯਸ਼ ਗਿਰੀ ਵੱਲੋਂ ''ਸਿੱਖ ਹਿੰਦੂ ਹਨ'' ਕਹਿਣਾ ਹੀ ਇਸਦੀ ਨੀਤੀ ਦਾ ਪ੍ਰਦਰਸ਼ਨ ਹੈ। ਇੱਥੇ ਇੱਕ ਗੱਲ ਹੋਰ ਸਪਸ਼ੱਟਤਾ ਮੰਗਦੀ ਹੈ ਕਿ ਨਾਨਕ ਸਾਹਿਬ ਨੂੰ ਭੀ ਹਿੰਦੂ ਸਾਬਿਤ ਕਰਨ ਲਈ ਆਰ ਐਸ ਐਸ ਪੱਬਾਂ ਭਾਰ ਹੋਈ ਰਹਿੰਦੀ ਹੈ ਕਿ ਉਹ ਵਰਣ ਆਸ਼ਰਮ ਦੇ ਖੱਤਰੀ ਵਰਨ ਵਿੱਚ ਪੈਦਾ ਹੋਏ ਸਨ। ਇੱਕ ਗੱਲ ਯਾਦ ਰਹੇ ਕਿ ਕੋਈ ਭੀ ਹਿੰਦੂ, ਮੁਸਲਿਮ ਜਾਂ ਇਸਾਈ ਜਨਮ ਕਰਕੇ ਨਹੀਂ ਹੁੰਦਾ ਸਗੋਂ ਉਸਦੇ ਕਰਮਾ ਕਰਕੇ ਉਸਦੇ ਧਰਮ ਦੀ ਪਹਿਚਾਨ ਹੁੰਦੀ ਹੈ ਭਾਵ ਜੇ ਨਾਨਕ ਸਾਹਿਬ ਯਗਉਪਵੀਤ ਸੰਸਕਾਰ ਵਾਲੇ ਦਿਨ ਜਨੇਊ ਦਾ ਵਿਰੋਧ ਨਾ ਕਰਕੇ ਜਨੇਊ ਧਾਰਨ ਕਰ ਲੈਂਦੇ ਤਾਂ ਜਰੂਰ ਹਿੰਦੂ ਹੁੰਦੇ ਪਰ ਜਦੋ ਹਿੰਦੂ ਧਰਮ ਦੀ ਪ੍ਰਵੇਸ਼ ਪ੍ਰਣਾਲੀ ਦੀ ਮੁੱਢਲੀ ਸ਼ਰਤ ਨੂੰ ਹੀ ਰੱਦ ਦਿੱਤਾ ਤਾਂ ਹਿੰਦੂ ਕਿਵੇਂ ਹੋ ਗਏ?

ਗੁਰਬਾਣੀ ਦਾ ਇਸ ਸੰਬੰਧੀ ਸਪਸ਼ੱਟ ਫੈਂਸਲਾ ਹੈ ਕਿ ਸਿੱਖ ਤੀਸਰ ਪੰਥ ਹੈ ਇਹ ਨਾ ਹਿੰਦੂ ਹੈ ਅਤੇ ਨਾ ਹੀ ਮੁਸਲਮਾਨ-

ਭੈਰਉ ਮਹਲਾ 5

ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥
ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥
ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥


ਮਹਲਾ : 1

ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥
ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ॥

ਬਾਣੀ ਕਬੀਰ ਜੀ ਕੀ
ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥
ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀਂ ਆਪੁ ਤਹਾ ਹੋਇ ਗਾਵਉ ॥੨॥
ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥
ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥
੪॥੭॥ {ਪੰਨਾ 1158-1159}

ਪ੍ਰਸ਼ਨ - ਹਿੰਦੁਸਤਾਨ ਡਰਾਇਆ ਕਿਸ ਸੰਧਰਭ ਵਿੱਚ ਵਰਤਿਆ ਗਿਆ ਹੈ?

ਜੁਆਬ - ਇਹ ਸ਼ਬਦ ਆਸਾ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਉਚਾਰਿਆ ਹੋਇਆ ਹੈ ਜੋ ਕਿ ਬਾਬਰ ਦੇ ਹਮਲੇ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਾ ਹੈੀ ਇਸ ਸ਼ਬਦ ਦੀ ਦੁਰਵਰਤੋਂ ਆਰ ਐਸ ਐਸ ਵੱਲੋਂ ਆਪਣੇ ਰਾਸ਼ਟਰਵਾਦੀ ਐਜੰਡੇ ਨੂੰ ਸਿੱਧ ਕਰਨ ਲਈ ਪਹਿਲਾਂ ਭੀ ਬਹੁਤ ਵਾਰ ਕੀਤੀ ਹੈ ਅਤੇ ਗੁਰੂ ਨਾਨਕ ਸਾਹਿਬ ਇੱਕ ਦੇਸ਼ੀ ਸੰਤ ਜਾਂ ਗੁਰੂ ਸਿੱਧ ਕਰਨ ਦੀ ਕੋਸਿਸ ਕੀਤੀ ਗਈ ਹੈੀ ਆਉ ਕੁਝ ਹੇਠ ਲਿਖੇ ਨੁਕਤਿਆ ਰਾਹੀਂ ਆਰ ਐਸ ਐਸ ਇਸ ਕੂੜਨੀਤੀ ਨੂੰ ਸਮਝਣ ਦੀ ਕੋਸਿਸ਼ ਕਰੀਏ ਤੇ ਯਸ਼ ਗਿਰੀ ਵਰਗੇ ਰਾਸ਼ਟਰਵਾਦੀਆਂ ਦੇ ਸਾਹਮਣੇ ਕੁਝ ਸਵਾਲ ਰੱਖੀਏ

ਨੁਕਤਾ ਨੰਬਰ ੧ - ਜੇਕਰ ਇਤਹਾਸਿਕ ਪਹਿਲੂ ਤੋਂ ਭੀ ਵਾਚ ਲਈਏ ਤਾਂ ਜਦੋਂ ਬਾਬਰ ਨੇ ਐਮਨਾਬਾਦ ਤੇ ਹਮਲਾ ਕੀਤਾ ਤਾਂ ਉਸ ਵੇਲੇ ਭਾਰਤ ਵਿੱਚ ਲੋਧੀ ਪਠਾਣਾ ਦਾ ਰਾਜ ਸੀ ਨਾ ਕਿ ਹਿੰਦੁਆਂ ਜਾਂ ਜਨਸੰਘੀਆਂ ਦਾ ਜੇ ਹਿੰਦੂ ਦਾ ਰਾਜ ਹੀ ਨਹੀਂ ਸੀ ਤਾਂ ਗੁਰੂ ਨਾਨਕ ਸਾਹਿਬ ਕਿਹੜੇ ਹਿੰਦੂ ਦੇ ਸਤਾਨ (ਹਿੰਦੁਸਤਾਨ) ਲਈ ਹਾਅ ਦਾ ਨਾਅਰਾ ਮਾਰਿਆ? ਹਾਲਾਂਕਿ ਇਸ ਪੰਕਤੀ ਦੀ ਦੁਰਵਰਤੋਂ ਪਠਾਣ ਕਰਦੇ ਤਾਂ ਗੱਲ ਸਮਝਣ ਵਿੱਚ ਆਉਂਦੀ ਸੀ ਪਰ ਜਿਹੜੀ ਹਿੰਦੂ ਕੌਮ ਪਹਿਲਾਂ ਤੋਂ ਗੁਲਾਮ ਸੀ ਜਾਂ ਰਾਜਹੀਣ ਸੀ ਉਹ ਕਿਵੇਂ ਇਸ ਪੰਕਤੀ ਦੀ ਦੁਰਵਰਤੋਂ ਕਰਕੇ ਉਸ ਖਿੱਤੇ ਨੂੰ ਹਿੰਦੂ ਦਾ ਸਤਾਨ ਦੱਸ ਕੇ ਅਤੇ ਆਪਣੇ ਹੱਕ ਵਿੱਚ ਨਾਨਕ ਸਾਹਿਬ ਨੂੰ ਭੁਗਤਾ ਕੇ ਗੁਰੂ ਨੂੰ ਦੇਸ਼ ਭਗਤ ਸਾਬਿਤ ਕਰੀ ਜਾਂਦੇ ਹਨ ੀ ਯਸ਼ ਗਿਰੀ ਦੇ ਭਾਈਆਂ ਦੀ ਹਲਾਤ ਤਾਂ ਉਸ ਵੇਲੇ ਨਾ ਤਿੰਨਾ ਵਿੱਚੋ ਤੇ ਨਾ ਤੇਰਾਂ ਵਿੱਚੋ ਵਾਲੀ ਸੀ ਭਾਵ ਇਹ ਬੁਰੀ ਤਰਾਂ ਗੁਲਾਮ ਸਨ ਤੇ ਜੰਗ ਦੇ ਮੈਦਾਨ ਵਿੱਚ ਮੁਗਲ ਪਠਾਣਾ ਭਈ ਲੜਾਈ, ਰਣ ਮਹਿ ਤੇਗ ਵਗਾਈ ਦੋਵੇਂ ਪਾਸੇ ਮੁਗਲ ਲੜ ਰਹੇ ਸਨ ੀ

ਨੁਕਤਾ ਨੰਬਰ ੨ ਗੁਰੂ ਨਾਨਕ ਸਾਹਿਬ ਦਾ ਵਿਰੋਧ ਕਿਸੇ ਖਿੱਤੇ ਨੂੰ ਲੈ ਕੇ ਨਹੀਂ ਸਗੋਂ ਜੁਲਮ ਦੇ ਖਿਲਾਫ਼ ਸੀ ੀ ਜੇਕਰ ਜੇ ਉਸ ਵੇਲੇ ਐਮਨਾਵਾਦ ਵਿੱਚ ਬਾਬਰ ਦਾ ਰਾਜ ਹੁੰਦਾ ਤੇ ਲੋਧੀ ਚੜ ਕੇ ਆ ਜਾਂਦੇ ਤਾਂ ਭੀ ਗੁਰੂ ਦੇ ਬਿਆਨ ਵਿੱਚ ਰਤੀ ਫਰਕ ਨਾ ਪੈਂਦਾੀ ਵੈਸੇ ਕੀ ਇਹ ਗੱਲ ਹਿੰਦੂ ਸਮਾਜ ਨੂੰ ਦੱਸਣ ਦੀ ਲੋੜ ਹੈ? ਯਾਦ ਕਰੋ ਨੋਵੇਂ ਨਾਨਕ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਜੋ ਨਿਰੋਲ ਜੁਲਮ ਦੇ ਖਿਲਾਫ਼, ਮਨੁੱਖੀ ਹੱਕਾਂ ਨੂੰ ਮਹਿਫੂਜ ਕਰਨ ਲਈ ਸੀ ਨਾਨਕ ਜੋਤ ਭਾਵੇਂ ਜਨੇਊ ਦੇ ਹੱਕ ਵਿੱਚ ਨਹੀਂ ਸੀ ਪਰ ਫਿਰ ਭੀ ਜੇ ਕੋਈ ਤੁਹਾਡੇ ਜਨੇਊ ਨੂੰ ਜਬਰੀ ਲਾਉਣ ਲਾਇਆ ਗਿਆ ਤਾਂ ਤੁਹਾਡੀਆਂ ਧਾਰਮਿਕ ਮਨੌਤਾ ਦੀ ਰਾਖੀ ਲਈ ਆਪਾ ਵਾਰ ਦਿੱਤਾੀ ਗੁਰੂ ਨਾਨਕ ਸਾਹਿਬ ਜੇ ਕਿਸੇ ਇੱਕ ਦੇਸ਼ ਨਾਲ ਸੰਬੰਧਿਤ ਹੁੰਦੇ ਜਾਂ ਕੇਵਲ ਰਾਸ਼ਟਰਵਾਦੀ ਗੁਰੂ ਹੁੰਦੇ ਤਾਂ ਕਿਉਂ ਤਿੱਬਤ, ਚੀਨ, ਅਫਗਾਨਿਸਤਾਨ, ਇਰਾਨ, ਇਰਾਕ ਅਤੀਆਦਿਕ ਦੇਸ਼ਾਂ ਵਿੱਚ ਉਦਾਸੀਆਂ ਲਈ ਜਾਂਦੇ? ਭਾਈ ਗੁਰਦਾਸ ਜੀ ਨੇ ਖੂਬ ਬਿਆਨਿਆ ਹੈ ਕਿ ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ ਕਿਉਂ ਨਹੀਂ ਲਿਖਿਆ ਭਾਈ ਸਾਹਿਬ ਨੇ ਕਿ ਜਲਤਾ ਹਿੰਦੁਸਤਾਨ ਦਿਸ ਆਇਆ?

ਨੁਕਤਾ ਨੰਬਰ ੩ ਆਖਿਰ ਗੁਰੂ ਸਾਹਿਬ ਨੇ ਹਿੰਦੂਸਤਾਨ ਸ਼ਬਦ ਨਾਲ ਕਿਉਂ ਸੰਬੋਧਨ ਕੀਤਾ? ਇਹ ਨਾਮ ਇੱਥੋ ਦੇ ਵਸਨੀਕਾਂ ਨੂੰ ਇਹਨਾਂ ਦੀ ਕਾਇਰਤਾ ਕਰਕੇ ਮਿਲਿਆ ਸੀ ਜਦੋਂ ਭਾਰਤ ਉੱਤੇ ਵਿਦੇਸ਼ੀ ਧਾੜਵੀਆਂ ਦੇ ਹਮਲਿਆਂ ਦਾ ਆਗਾਜ ਹੋਇਆ ਤਾਂ ਇਹ ਲੋਕ ਜੋ ਆਪਣੀ ਸਵੈ-ਰੱਖਿਆ ਕਰਨ ਦੇ ਭੀ ਯੋਗ ਨਹੀਂ ਸਨ ਤਾਂਗੁਲਾਮ ਬਣਾ ਲਏ ਗਏੀ ਅਰਬੀ ਅਤੇ ਫ਼ਾਰਸੀ ਦੀਆਂ ਸ਼ਬਦ ਕੋਸ਼ਾਂ ਮੁਤਾਬਿਕ ਹਿੰਦੂ ਤੋਂ ਭਾਵ ਕਾਇਰ, ਗੁਲਾਮ, ਕਾਲੇ ਅਤਿਆਦਿ ਹੈੀ ਕਹਿਣ ਤੋਂ ਭਾਵ ਕਿ ਨਾਮ ਹਿੰਦੂ ਅਤੇ ਹਿੰਦੂ ਤੋਂ ਹਿਦੁਸਤਾਨ ਇੱਕ ਇਤਿਹਾਸਿਕ ਵਰਤਾਰਾ ਹੈੀ ਇਸ ਦੇਸ਼ ਵਿੱਚ ਜਦੋਂ ਲੋਧੀ ਆਏ ਤਾਂ ਬੇਸ਼ੱਕ ਉਹ ਸੂਰਬੀਰ ਸਨ ਜਿੰਨਾ ਨੇ ਭਾਰਤ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਲੈ ਲਿਆ ਪਰ ਜਦੋਂ ਹੋਲੀ ਹੋਲੀ ਹਿੰਦੁਸਤਾਨ ਦੀ ਸਭਿਅਤਾ ਵਿੱਚ ਅਭੇਦ ਹੋ ਗਏ ਤਾਂ ਉਹ ਭੀ ਇਹਨਾਂ ਵਰਗੇ ਹੀ ਹੋ ਗਏ ਜੋ ਕਰਾਮਾਤੀ ਸ਼ਕਤੀਆਂ ਤੇ ਵਿਸ਼ਵਾਸ ਰੱਖਦੇ ਹੋਏ ਨਿਕੰਮੇ ਹੋ ਨਿੱਬੜੇ ਤੇ ਬਾਬਰ ਦੇ ਹਮਲੇ ਵੇਲੇ ਭੀ ਪੀਰਾਂ-ਫਕੀਰਾਂ ਦੀਆਂ ਕਰਾਮਾਤੀ ਸ਼ਕਤੀਆਂ ਦਾ ਆਸਰਾ ਤੱਕਣ ਲੱਗੇੀ ਇਹੀ ਕਾਰਣ ਸੀ ਕਿ ਗੁਰੂ ਸਾਹਿਬ ਨੇ ਇਹਨਾਂ ਨੂੰ ਭੀ ਕਾਇਰਸਤਾਨ ਵਿੱਚ ਰਹਿਣ ਵਾਲੇ ਕਾਇਰ ਘੋਸ਼ਿਤ ਕੀਤਾ ਤੇ ਨਸੀਅਤਾਂ ਭੀ ਦਿੱਤੀਆਂ


ਕੋਟੀ ਹੂ ਪੀਰ ਵਰਜਿ ਰਹਾਏ, ਜਾ ਮੀਰੁ ਸੁਣਿਆ ਧਾਇਆ ॥
ਥਾਨ ਮੁਕਾਮ ਜਲੇ ਬਿਜ ਮੰਦਰ, ਮੁਛਿ ਮੁਛਿ ਕੁਇਰ ਰੁਲਾਇਆ ॥
ਕੋਈ ਮੁਗਲੁ ਨ ਹੋਆ ਅੰਧਾ, ਕਿਨੈ ਨ ਪਰਚਾ ਲਾਇਆ ॥


ਹੁਣ ਯਸ਼ ਗਿਰੀ ਦਾ ਇਹ ਬਿਆਨ ਭਾਵੇਂ ਕੋਈ ਨਵਾਂ ਕੱਦੂ ਵਿੱਚ ਤੀਰ ਨਹੀਂ ਪਰ ਫਿਰ ਭੀ ਇੱਕ ਗੱਲ ਤੋਂ ਹਰ ਸਿੱਖ ਨੂੰ ਸਾਵਧਾਨ ਕਰਾਉਂਦਾ ਹੈ ਕਿ ਦੇਖਿਉ ਕਿਤੇ ਗਫਲਤ ਦੀ ਨੀਂਦ ਦਾ ਸੌਂ ਜਾਇਉ ਤਾਂ ਕਿ ਆਰ ਐਸ ਐਸ ਰੂਪੀ ਅਜਗਰ ਤੁਹਾਨੂੰ ਨਿਗਲ ਜਾਵੇ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top