Share on Facebook

Main News Page

ਉਦਾਸੀ ਸਾਧ ਨਰੈਣ ਦਾਸ ਦੀ ਵੀਡਿਉ ਵਾਲੇ ਨੂੰ Nobel Prize ਦੇਈਏ ਕਿ Goebbels Prize ?
-: ਸਿਰਦਾਰ ਪ੍ਰਭਦੀਪ ਸਿੰਘ
16 May 2018

ਸੋਸ਼ਲ ਮੀਡਿਆ 'ਤੇ ਅੱਜ ਕੱਲ ਇੱਕ ਵੀਡੀਉ ਜੋ ਉਦਾਸੀ ਸਾਧ ਨਰੈਣ ਦਾਸ ਦੀ ਗੁਰੂ ਅਰਜੁਨ ਸਾਹਿਬ 'ਤੇ ਸਵਾਲੀਆ ਲਾਉਣ ਦੇ ਸੰਬੰਧ ਵਿੱਚ ਹੈ ਬਹੁਤ ਵਾਇਰਲ ਹੋਈ ਹੈ, ਅਤੇ ਹੁਣ ਤਕਰੀਬਨ ਕੌਮੀ ਰੋਹ ਇਸ ਅਖੌਤੀ ਸਾਧ ਕੰਨੀ ਹੋਇਆ ਪਇਆ ਹੈ।

ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਕੀ ਇਹ ਆਪਮੁਹਾਰਾ ਵਰਤਾਰਾ ਹੈ ਜਾਂ ਜਾਣ ਬੁੱਝ ਕੇ ਇਹ ਮਸਲੇ ਨੂੰ ਉਭਾਰਿਆ ਗਿਆ ਹੈ ?

ਥੋੜਾ ਜਿਹਾ ਭੀ ਦਿਮਾਗ 'ਤੇ ਜ਼ੋਰ ਦੇਈਏ ਤਾਂ ਪਿੱਛੇ ਕੰਮ ਕਰ ਰਹੀਆਂ ਏਜੰਸੀਆਂ ਦਾ ਐਜੰਡਾ ਸਪਸ਼ੱਟ ਹੋ ਜਾਂਦਾ ਹੈ ਕਿ ਇਸ ਸਾਧ ਦੁਆਰਾ ਇਹ ਮਸਲਾ ਕੇਵਲ ਗਿਆਨੀ ਅਮਰੀਕ ਸਿੰਘ ਚੰਡੀਗੜ ਵਾਲਿਆਂ ਦੀ ਪੱਗ ਦੀ ਬੇਅਦਬੀ ਜੋ ਕਿ ਯੂਕੇ ਦੇ ਉਹਨਾਂ ਹੁੱਲੜਬਾਜਾਂ ਵੱਲੋਂ ਕੀਤੀ ਗਈ ਹੈ ਜਿੰਨਾ ਦੀ ਪਿੱਠ ਇਹਨਾਂ ਉਦਾਸੀ ਸਾਧਾਂ ਨਾਲ ਲੱਗਦੀ ਹੈ, ਕੌਮ ਦਾ ਧਿਆਨ ਉਹਨਾਂ ਗੁੰਡਿਆਂ ਦੇ ਵਿਦ੍ਰੋਹ ਵੱਲੋਂ ਭਟਕਾ ਕੇ, ਇਸ ਵਿਦ੍ਰੋਹ ਦਾ ਰੁੱਖ ਇਸ ਨਵੇਂ ਉਭਰੇ ਮਸਲੇ ਵੱਲ ਮੋੜਣਾ ਹੈ, ਨਹੀਂ ਤਾਂ ਆਪ ਸੋਚੋ ਕਿ ਕੌਣ ਹੈ ਇਹ ਨਰੈਣ ਦਾਸ? ਕਦੇ ਪਹਿਲਾਂ ਇਸਨੂੰ ਸੁਣਿਆ ਵੇਖਿਆ ਹੈ ? ਕਿਵੇਂ ਕਿਸੇ ਇੱਕ ਬੰਦੇ ਦੀ ਹਿੰਮਤ ਪੈ ਗਈ ਗੁਰੂ 'ਤੇ ਸਵਾਲੀਆ ਚਿੰਨ੍ਹ ਲਾਉਣ ਦੀ ?

ਬਾਬਾ ਠਾਕੁਰ ਸਿੰਘ ਜੋ ਇੱਕੀ ਸਾਲ ਬਾਬਾ ਜਰਨੈਲ ਸਿੰਘ ਦੀ ਸ਼ਹੀਦੀ ਸਬੰਧੀ ਝੂਠ ਬੋਲਦਾ ਰਿਹਾ, ਉਸਦੀਆਂ ਸਿੱਧੀਆਂ ਤਾਰਾਂ ਉਦਾਸੀਆਂ ਦੇ ਮੁਖੀ ਸਾਧ ਪਰਮਾਨੰਦ ਨਾਲ ਜੁੜਦੀਆਂ ਹਨ, ਜਿਹਨਾਂ ਤੋਂ ਸਰੋਪੇ ਲੈਣ ਦੇਣ ਦਾ ਸਿਲਸਲਾ ਭੀ ਜਾਰੀ ਰਿਹਾ ਹੈ ਇਹ ਤਸਵੀਰਾਂ ਭੀ ਟਾਈਗਰ ਜਥੇ ਅਤੇ ਖਾਲਸਾ ਨਿਊਜ਼ ਅਤੇ ਵੱਲੋਂ ਜਾਰੀ ਹੋ ਚੁੱਕੀਆਂ ਹਨ। ਕੁੱਝ ਸਮਾਂ ਪਹਿਲਾਂ ਪੱਗ ਲਾਹੁਣ ਵਾਲਾ ਹਮਲਾਵਰ ਟੋਲਾ ਭੀ ਸਾਧਵੀ ਰਿਤੰਬਰਾ ਜੋ ਆਰ ਐਸ ਐਸ ਦੀ ਕੱਟੜ ਪ੍ਰਚਾਰਕ ਸਾਧਵੀ ਹੈ ਉਸੇ ਸਾਥ ਦਾ ਨਿੱਘ ਮਾਣ ਚੁੱਕਾ ਹੈ।

ਨਰੈਣ ਦਾਸ ਰਾਹੀਂ ਤਾਂ ਕੇਵਲ Propaganda ਕਰਵਾਇਆ ਗਿਆ ਹੈ, ਕਿ ਕਿਸੇ ਤਰਾਂ ਕੌਮੀ ਰੋਹ ਦੀ ਕਰਵਟ ਬਦਲ ਕੇ ਇਸ ਅਖੌਤੀ ਸਾਧ ਵੱਲ ਕਰ ਦਿੱਤੀ ਜਾਵੇ ਤੇ ਘਰ ਦੇ ਚੋਰ ਜੋ ਘਰ ਦੇ ਵਸਨੀਕਾਂ ਦੇ ਭੇਸ ਵਿੱਚ ਹੀ ਰਹਿ ਰਹੇ ਹਨ, ਉਹਨਾਂ ਨੂੰ Cover Fire ਦੇ ਕੇ ਜੋ ਕਿ ਫੌਜੀ ਯੁੱਧ ਕਲਾ ਹੈ ਇਸ ਕੌਮੀ ਵਿਦ੍ਰੋਹ ਤੋਂ ਬਚਾਇਆ ਜਾ ਸਕੇ।

ਇਸ ਲਈ ਨਰੈਣ ਦਾਸ ਨੂੰ ਇਸਦੀ ਇੱਛਾ ਅਨੁਸਾਰ ਅਵਾਰਡ ਤਾਂ ਜ਼ਰੂਰ ਮਿਲਣਾ ਚਾਹੀਦਾ ਹੈ, ਪਰ ਨੋਬਲ ਨਹੀਂ ਸਗੋਂ ਗੋਬਲਸ
Goebbels Prize ਮਿਲਣਾ ਚਾਹੀਦਾ ਹੈ। ਗੋਬਲਸ ਹਿਟਲਰ ਦਾ Propaganda Minister ਸੀ (Paul Joseph Goebbels was a German Nazi politician and Reich Minister of Propaganda of Nazi Germany from 1933 to 1945) ਜੋ ਝੂਠ ਦੇ ਅਧਾਰ 'ਤੇ ਧਿਆਨ ਭਟਕਾਉਣ ਵਿੱਚ ਮਾਹਰ ਹੁੰਦਾ ਸੀ ਅਤੇ ਨਰੈਣ ਦਾਸ ਭੀ ਆਪਨੇ ਭਾਈਆਂ ਨੂੰ ਬਚਾਉਣ ਲਈ ਧਿਆਨ ਭਟਕਾ ਰਿਹਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top