Share on Facebook

Main News Page

ਧੂਤਿਆਂ ਦੀਆਂ ਕਰਤੂਤਾਂ ਖਿਲਾਫ ਹੋ ਰਹੇ ਕੌਮੀ ਵਿਦਰੋਹ ਦਾ ਰੁੱਖ ਮੋੜ੍ਹਨ ਲਈ ਆਰ.ਐਸ.ਐਸ. ਨੇ ਸਾਧ ਨਾਰਾਇਣ ਦਾਸ ਦਾ ਮੁੱਦਾ ਉਭਾਰਿਆ
-: ਸਿਰਦਾਰ ਪ੍ਰਭਦੀਪ ਸਿੰਘ
15 May 2018
   

ਇੰਗਲੈਂਡ ਦੀ ਟਕਸਾਲ ਰੂਪੀ ਬਿਪਰ ਜਮਾਤ ਦੀ ਹੋਈ ਬਦਨਾਮੀ ਕਰਕੇ ਇਸ ਸਾਧ ਦਾ ਮੁੱਦਾ ਉਭਾਰਿਆ ਗਿਆ, ਕਿਉਂਕਿ ਮਸਲਾ ਇਹ ਹੈ ਕਿ ਇਹ ਸਾਧ ਆਪ ਉਭਰਿਆ ਹੈ, ਜਾਂ ਉਭਾਰਿਆ ਗਿਆ ਹੈ? ਪਿਛਲੇ ਦਿਨੀਂ ਬਿਪਰਵਾਦੀ ਸ਼ਕਤੀਆਂ ਨੂੰ ਮੂੰਹ ਦੀ ਖਾਣੀ ਪਈ ਹੈ। ਗਿਆਨੀ ਅਮਰੀਕ ਸਿੰਘ ਨਾਲ ਬਦਸਲੂਕੀ ਕਰਕੇ ਇੰਗਲੈਂਡ ਵਾਲੀ ਬਿਪਰ ਜਮਾਤ ਦੀ ਬਹੁਤ ਬਦਨਾਮੀ ਹੋਈ ਹੈ। ਅਜੈਂਸੀਆਂ ਦੇ ਛੱਡੇ ਹੋਏ ਸਾਡੇ ਰੂਪ ਵਿੱਚ ਬੈਠੇ ਨੇ, ਉਨ੍ਹਾਂ ਨੂੰ ਬਚਾ ਰਹੇ ਨੇ। ਇਨ੍ਹਾਂ ਨੂੰ ਬਚਾਉਣ ਲਈ ਇਸ ਸਾਧ ਕੋਲੋਂ ਗੁਰੂ 'ਤੇ ਸਵਾਲੀਆ ਚਿੰਨ ਲਾ ਦਿਓ, ਕੌਮ ਦਾ ਸਾਰਾ ਧਿਆਨ ਉਧਰਲੇ ਪਾਸੇ ਲਾ ਦਿਓ, ਇਹ ਨੀਤੀ ਹੈ।

ਬੜੀ ਨੀਤੀ ਤਹਿਤ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕਰਨ ਲਈ ਇਸ ਨੇ ਨਾਨਕ ਜੋਤ ਦੀ ਅਹਿਮ ਇੱਕ ਸਖਸ਼ੀਅਤ ਗੁਰੂ ਅਰਜੁਨ ਸਾਹਿਬ ਤੇ ਨਿਸ਼ਾਨਾ ਸਾਧਿਆ ਗਿਆ ਹੈ, ਜਿਸਨੇ ਪੋਥੀ ਤੋਂ ਗਰੰਥ ਬੰਨਿਆ, ਜੋ ਬਾਣੀ ਦਾ ਬੋਹਿਥ ਅਖਵਾਇਆ ਅਤੇ ਪ੍ਰਚਲਤ ਅਖੌਤੀ ਭਗਤਾਂ ਛੱਜੂ, ਕਾਨਾ, ਪੀਲੂ, ਸ਼ਾਹ ਹੁਸੈਨ ਅਤਿਆਦਿ ਦੀਆਂ ਰਚਨਾਵਾਂ ਨੂੰ ਮਨੁੱਖੀ ਸਖਸ਼ੀਅਤ ਦੀ ਘਾੜਤ ਲਈ ਲਾਭਕਾਰੀ ਨਾ ਸਮਝਦੇ ਹੋਏ, ਉਸਨੂੰ ਰੱਦ ਕੀਤਾ, ਰਾਜਸ਼ਾਹੀ ਤੰਤਰ ਲਈ ਇੱਕ ਚੁਣੌਤੀ ਖੜੀ ਕੀਤੀ ਅਤੇ ਸਿਰਤਾਜ-ਏ-ਸ਼ਹੀਦ ਦਾ ਮਾਣ ਹਾਸਿਲ ਕੀਤਾ। ਅਗਰ ਇਹ ਗਰੰਥ ਦਾ ਬੋਹਿਥ ਪੰਜਵੀ ਨਾਨਕ ਜੋਤ ਹੀ ਰੱਦ ਹੋ ਜਾਵੇ, ਤਾਂ ਪਿੱਛੇ ਸਿੱਖਾਂ ਕੋਲ ਕੀ ਰਹਿ ਜਾਵੇਗਾ? ਬੜੀ ਨੀਤੀ ਨਾਲ ਆਰ.ਐਸ.ਐਸ ਕੰਮ ਕਰ ਰਹੀ ਹੈ, ਕਦੇ ਗੁਰੂ ਗਰੰਥ ਬਰਾਬਰ ਅਖੌਤੀ ਗਰੰਥ, ਕਦੇ ਇਤਿਹਾਸਕ ਰਲ ਗੱਡ, ਕਦੇ ਦਰਬਾਰ ਤੋਂ ਹਰੀ ਮੰਦਿਰ ਤੇ ਹੁਣ ਬਾਣੀਕਾਰ ਗੁਰੂ ਅਰਜੁਨ ਸਾਹਿਬ ਤੇ ਸਵਾਲੀਆ ਚਿੰਨ!!!!!

ਭਾਵੇ ਇਸ ਨਾਲ ਕੋਈ ਗੁਰੂ ਦਾ ਸਿੱਖ ਸਹਿਮਤ ਨਹੀਂ ਹੈ, ਪਰ ਫਿਰ ਭੀ ਇਸਦਾ ਹੱਲ ਕੀ ਹੋਵੇਗਾ?

੧) ਪੱਗ ਲਾਹੋਗੇ ?
ਉਹ ਤਾਂ ਇਸਨੇ ਪਹਿਲਾਂ ਹੀ ਲਾਹੀ ਹੋਈ ਹੈ।

੨) ਸਿਰ ਲਾਹੋਗੇ ?
ਫਿਰ ਕੀ ਹੋਵੇਗਾ, ਉਹ ਤਾਂ ਜੋ ਉਸਨੇ ਕਹਿਣਾ ਸੀ ਕਹਿ ਗਿਆ? ਨਾਲੇ ਨਾਨਕ ਪੰਥੀ ਲਈ ਇਹ ਸ਼ਰਮਨਾਕ ਕਾਰਾ ਨਹੀਂ ਹੋਵੇਗਾ ਕਿ ਉਹ ਕਿਸੇ ਦੇ ਸਵਾਲੀਆ ਚਿੰਨਾ ਤੋਂ ਮੁਕਤ ਹੋਣ ਲਈ ਵਿਚਾਰ ਨਾਲ ਕਾਟ ਨਹੀਂ ਕਰ ਪਾਇਆ ਤੇ ਉਸਨੂੰ ਅਖੀਰ ਉਸਦਾ ਸਿਰ ਕਲਮ ਕਰਨਾ ਪੈ ਗਿਆ।

੩) ਗਾਲਾਂ ਕੱਡੋਗੇ ?
ਮਨੋਵਿਗਆਂਨੀਆਂ ਅਨੁਸਾਰ ਗਾਹਲ ਭੀ ਵਿਚਾਰ ਦੇ ਖਾਤਮੇ ਤੋਂ ਬਾਅਦ ਆਪਣੀ
Frustration Release  ਕਰਨ ਲਈ ਕੱਢੀ ਜਾਂਦੀ ਹੈ। ਕੀ ਨਾਨਕ ਪੰਥੀ ਕਿਸੇ ਦੁਆਰਾ ਉਠਾਏ ਸਵਾਲਾਂ ਦੇ ਜੁਆਬ ਦੇਣ ਦੀ ਸਥਿਤੀ ਵਿੱਚ ਨਾ ਹੋਣ ਕਰਕੇ ਢਰੁਸਟਰੳਟੲਦ ਅਖਵਾਉਣਗੇ?

ਯਾਦ ਰੱਖੋ ਕੋਈ ਭੀ ਵਿਚਾਰ ਭਾਵੇ ਉਹ ਨਕਾਰਤਮਿਕ ਹੋਵੇ ਜਾਂ ਸਕਾਰਤਮਿਕ ਪੱਗ ਲਾ ਕੇ, ਸਿਰ ਕਲਮ ਕਰਕੇ ਜਾਂ ਗਾਲਾਂ ਕੱਢ ਕੇ ਨੂੰ ਉਸਨੂੰ ਬੰਨ ਨਹੀਂ ਲਾਇਆ ਜਾ ਸਕਦਾ ਹੈ। ਵਿਚਾਰ ਦੀ ਕਾਟ ਵਿਚਾਰ ਹੀ ਹੁੰਦਾ ਹੈ। ਸਗੋਂ ਉਪਕੋਰਤ ਆਪਹੁਦਰੇਪਣ ਵਾਲੀਆਂ ਕਾਰਵਾਈਆਂ ਨਾਲ ਕਿਸੇ ਵੇਲੇ ਨਾਕਾਰਤਮਿਕ ਵਿਚਾਰ ਭੀ ਆਦਰਸ਼ ਹੋ ਨਿਬੜਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top