ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਨਿਊਜ਼ੀਲੈਂਡ ਵਾਲੀ ਬੈਂਡ ਪਾਰਟੀ
ਅੱਜ ਕੱਲ ਕਾਲੇ ਕੰਧਾਰ ਤੋਂ ਅਗਲਾ ਸੁਰ ਹੀ ਲਾਉਂਦੀ ਪ੍ਰਤੀਤ ਹੋ ਰਹੀ ਹੈ, ਭਾਵ ਕਿ ਨਿੱਕੇ
ਮੋਟੇ ਸਾ, ਰੇ, ਗਾ, ਮਾ ਰੂਪੀ ਪ੍ਰਚਾਰਕ ਤਾਂ ਹੁਣ ਕਿਤੇ ਹੇਠਾਂ ਰਹਿ ਗਏ ਹਨ। ਹੁਣ ਇਹਨਾਂ
ਦਾ ਕਾਲੇ ਕੰਧਾਰ ਤੋਂ ਅਗਲਾ ਅੜਿੰਗ ਰਾਗ ਲਗਾਤਾਰ ਗੁਰੂ ਅਤੇ ਬਾਬਾ ਦੀਪ ਸਿੰਘ ਵਰਗੇ
ਜਰਨੈਲਾਂ ਕੰਨੀ ਹੋਇਆ ਪਿਆ ਹੈ।
ਇਹਨਾਂ ਦੇ ਬਿਆਨ ਮੁਤਾਬਿਕ ਬਾਬਾ ਦੀਪ
ਸਿੰਘ ਦਰਬਾਰ ਦੀ ਬੇਅਦਬੀ ਦਾ ਬਦਲਾ ਹਥਿਆਰਬੰਦ ਜੱਦੋ ਜਹਿਦ ਕਰਕੇ ਨਹੀਂ ਲੈ ਸਕਦੇ, ਉਹ ਇਸ
ਲਈ ਕਿਉਂਕਿ ਸਾਡਾ ਕਾਕਾ ਢੱਡਰੀਆਂ ਵਾਲਾ ਭੀ ਫੜਾਂ ਮਾਰ ਕੇ ਅੰਦਰ ਵੜ ਕੇ ਬੈਠਾ ਜਾਂਦਾ
ਹੈ। ਜਿਹੜਾ ਕੰਮ ਸਾਡਾ ਕਾਕਾ ਨਹੀਂ ਕਰ ਸਕਦਾ ਉਹ ਕਿਵੇਂ
ਕੋਈ ਗੁਰੂ ਜਾਂ ਕੋਈ ਜਰਨੈਲ ਕਰ ਸਕਦਾ ਹੈ? ਇਸ ਕਾਕੇ ਨੂੰ ਆਮ ਨਾ ਸਮਝਿਉ, ਆਉਣ
ਵਾਲੇ ਸਮੇਂ ਵਿੱਚ ਡੇਰੇ ਦੀ ਸਥਾਪਤੀ ਰਾਹੀਂ ਗੁਰੂ ਸ਼ਰੀਕ ਹੋਣ ਰਾਹ ਖੋਲਿਆ ਜਾ ਰਿਹਾ ਹੈ
ਤੇ ਬੈਂਡ ਪਾਰਟੀ ਇਸੇ ਮਿਸ਼ਨ 'ਤੇ ਲੱਗੀ ਹੈ।
ਇੱਕ ਉਲ੍ਹਾਮਾ
ਉਹਨਾਂ ਜਾਗਰੂਕਾਂ, ਵਿਦਵਾਨਾਂ ਜਾਂ ਕੌਮਪ੍ਰਸਤਾਂ ਨੂੰ ਭੀ ਦੇਣਾ ਚਾਹੁੰਦਾ ਹਾਂ ਜਿੰਨ੍ਹਾਂ
ਦੇ ਸਾਹਮਣੇ ਬਿੱਲਾ ਪ੍ਰਗਟ ਰੂਪ ਹੈ, ਪਰ ਕਬੂਤਰ ਵਾਂਗ ਅੱਖਾਂ ਮੀਟ ਕੇ ਬਚਾਉ ਕਰਨਾ ਲੋਚਦੇ
ਹਨ। ਇਹ ਉਹੋ ਜਮਾਤ ਹੈ ਜੋ ਅੱਧ-ਵਿਚਾਲੇ ਜਿਹੇ ਰਹਿੰਦੀ
ਹੈ ਇਹਨਾਂ ਨੂੰ ਪਹਿਲਾਂ ਪਹਿਲ ਲੱਗਦਾ ਸੀ ਕਿ ਇਹ ਸਿੰਘਨਾਦ ਅਤੇ ਵਿਰਸਾ ਰੇਡਿਉ ਦਾ ਨਿੱਜੀ
ਝਗੜਾ ਹੈ, ਪਰ ਅੱਜ ਤਾਂ ਗੱਲ ਸਪਸ਼ੱਟ ਹੋ ਗਈ ਹੋਣੀ ਚਾਹੀਦੀ ਹੈ। ਜਿਹੜੀ ਗੱਲੋਂ
ਤੁਹਾਨੂੰ ਛੇ ਮਹੀਨੇ ਪਹਿਲਾਂ ਸਿੰਘਨਾਦ ਤੋਂ ਆਗਾਜ਼ ਕਰ ਰਹੇ ਸੀ, ਕਿ ਕੇਵਲ ਤੰਦ ਹੀ ਨਹੀਂ
ਸਗੋਂ ਸਾਰੀ ਤਾਣੀ ਹੀ ਵਿਗੜੀ ਹੈ, ਜਿਸਨੂੰ ਬਹੁਤ ਥੋੜੇ ਸੱਜਣ ਸਨ ਜਿਹਨਾਂ ਨੇ ਵੱਡਾ ਦਿਲ
ਕਰਕੇ ਇਸ ਵਿਗੜੀ ਤਾਣੀ ਹਰਨੇਕ ਪਿੱਛੇ ਢੱਡਰੀਆਂ ਵਾਲੇ ਦੇ ਰੋਲ ਨੂੰ ਸਮਝਣ ਦੀ ਕੋਸਿਸ਼ ਕੀਤੀ,
ਨਹੀਂ ਤਾਂ ਬਹੁਤੇ ਵਿਚਾਰੇ ਤਾਂ ਲੰਬਰਦਾਰੀਆਂ ਜਹੀਆਂ ਹੀ ਨਿਭਾ ਰਹੇ ਸਨ।
ਇਸ ਨਵੇਂ ਉੱਠ ਰਹੇ
ਗੁਰੂਡੰਮ ਦਾ ਮੁੱਖ ਦੋਸ਼ੀ ਕੇਵਲ ਹਰਨੇਕ ਤੇ ਢੱਡਰੀਆਂ ਵਾਲਾ ਹੀ ਨਹੀਂ, ਸਗੋਂ ਚੁੱਪੀ ਧਾਰੀ
ਬੈਠੇ ਜਾਗਰੂਕ ਕਥਾਕਾਰ ਤੇ ਪੰਥ ਦਰਦੀ ਵੀ ਬਰਾਬਰ ਦੇ ਦੋਸ਼ੀ ਹਨ, ਜੋ ਨਾਨਕ ਸ਼ਾਹ
ਫ਼ਕੀਰ ਦੀ ਫਿਲਮ ਵਰਗੇ
Safe Zone ਵਿੱਚ ਤਾਂ ਵੱਡੇ ਵੱਡੇ
ਬਿਆਨ ਦਾਗਣੇ ਸ਼ੁਰੂ ਕਰ ਦਿੰਦੇ ਹਨ, ਪਰ ਜਿਥੇ ਕੋਈ ਜੁਆਬੀ ਕਾਰਵਾਈ ਹੋਣੀ ਹੋਵੇ ਉਥੇ ਘੇਸਲ
ਮਾਰ ਜਾਂਦੇ ਹਨ। ਅੰਜਰੇਜ ਲਿਖਾਰੀ
Leonard Mosley
ਦੇ ਬਚਨ ਯਾਦ ਆਉਂਦੇ ਹਨ ਕਿ
“Is
there such thing like a far seeing Sikh
?”.
ਅਜੇ ਭੀ ਮੌਕਾ ਹੈ ਜਾਗ ਪਵੋ ...............ਨਹੀਂ
ਤਾਂ ਫਿਰ ਸਮਾਂ ਲੰਘਣ ਤੋਂ ਬਾਅਦ ਕਥਾ ਹੀ ਰਹਿ ਜਾਵੇਗੀ ਪੱਲੇ!!!!!