Share on Facebook

Main News Page

ਫਰਜ਼ੀ ਕੌਲਾਂ ਦੇ ਲਾਡਲੇ ਗੱਪਇੱਕਬਾਲ ਸਿੰਘ ਦੇ ਜਨਮ 'ਤੇ ਵਿਸੇਸ਼
-: ਸਿਰਦਾਰ ਪ੍ਰਭਦੀਪ ਸਿੰਘ
26 Apr 2018

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਇੱਕ ਪੋਸਟਰ ਨੂੰ ਮਿਲਿਆ ਜਿਸ ਦਾ ਮੁੱਖ ਟਾਇਟਲ ''ਆਗਮਨ ਦਿਵਸ'' ਸੀ ਅਤੇ ਉਸ ਪੋਸਟਰ ਵਿੱਚ ਕੌਲਾਂ ਦੇ ਲਾਡਲੇ ਗੱਪਇਕਬਾਲ ਸਿੰਘ ਦੀ ਤਸਵੀਰ ਭੀ ਛਪੀ ਸੀ। ਪਹਿਲਾਂ ਤਾਂ ਇਹ ਹੀ ਸੋਚਿਆ ਕਿ ਸ਼ਾਇਦ ਕਿਸੇ ਗੁਰੂ ਦੇ ਆਗਮਨ ਪੁਰਬ 'ਤੇ ਇਸ ਭਾਈ ਕੀਰਤਨ ਦਾ ਬੁੱਕ ਹੋਵੇਗਾ ਅਤੇ ਉਸਦੀ ਮਸ਼ਹੂਰੀ ਹੋਵੇਗੀ, ਪਰ ਜਦੋਂ ਮੈਂ ਸਾਰੇ ਪੋਸਟਰ ਨੂੰ ਗਹੁ ਨਾਲ ਪੜਿਆ ਤਾਂ ਪਤਾ ਲੱਗਾ ਕਿ ਇਹ ਆਗਮਨ ਦਿਵਸ ਗੁਰੂ ਦਾ ਨਹੀਂ, ਸਗੋਂ ਇਸ ਦੇ ਆਪਣੇ ਜਨਮਦਿਨ ਦੇ ਸੰਬੰਧ ਵਿੱਚ ਇਸਦੀ ਕੋਈ ਚਹੇਤੀ ਸੰਸਥਾ ''ਬਾਬਾ ਦੀਪ ਸਿੰਘ ਸੇਵਾ ਸਿਮਰਨ ਸੁਸਾਇਟੀ ਪਟਿਆਲਾ'' ਵੱਲੋਂ ਇਸਨੂੰ ਵਧਾਈਆਂ ਦੇਣ ਲਈ ਛਾਪਿਆ ਗਿਆ ਹੈ ਅਤੇ ਨਾਲ ਹੀ ਇਸ ਸੁਸਾਇਟੀ ਵੱਲੋਂ ਬੇਨਤੀ ਭੀ ਕੀਤੀ ਗਈ ਹੈ, ਕਿ ਪੰਜ ਪਾਠ ਜਪੁਜੀ ਦੇ ਕਰਕੇ ਇਸਦੀ ਚੜਦੀਕਲਾ ਅਤੇ ਦੇਹ ਅਰੋਗਤਾ ਲਈ ਹਾਜਰੀ ਲਵਾਉ। ਸਵਾਲ ਤਾਂ ਇੱਥੇ ਹੀ ਖੜਾ ਹੋ ਜਾਂਦਾ ਹੈ ਕਿ ਜਿਸਦੀ ਰੱਖਿਆ ਹੀ ਅਸੀਂ ਆਪਣੇ ਪਾਠਾਂ ਅਤੇ ਦੁਆਵਾਂ ਜਾਂ ਅਰਦਾਸਾਂ ਰਾਹੀਂ ਕਰਨੀ ਹੈ ਉਹ ਸਾਡੇ ਲਈ ਪੂਜਣਯੋਗ ਕਿਵੇਂ ਹੋ ਗਿਆ?

ਸਭ ਤੋਂ ਪਹਿਲਾਂ ਪਾਠਕ ਇਹ ਜਾਣ ਲੈਣ ਇਹ ਗੱਪਇਕਬਾਲ ਨਾਮਕ ਪਾਖੰਡੀ ਸਾਧ ਆਰ.ਐਸ.ਐਸ ਇੱਕ ਪਾਲਤੂ ਕਰਿੰਦਾ ਹੈ। ਇਸਦੀਆਂ ਆਰ.ਐਸ.ਐਸ ਨਾਲ ਸਾਂਝੀਆਂ ਗਤਿਵਿਧਿਆਂ ਦੀਆਂ ਤਸਵੀਰਾਂ ਰੂਪੀ ਸਬੂਤ ਭੀ ਮੇਰੇ ਕੋਲ ਮੌਜੂਦ ਹਨ। ਹੁਣ ਆਉ ਇਸਦੀ ਚਹੇਤੀ ਸੰਸਥਾ ਵੱਲੋਂ ਇਸ ਸੰਬੰਧੀ ਵਰਤੇ ਗਏ ਵਿਸੇਸ਼ਣਾ ਸੰਬੰਧੀ ਗੱਲ ਕਰੀਏ।

ਪਹਿਲਾ ਵਿਸੇਸ਼ਣ - ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ
ਵਿਸ਼ਲੇਸ਼ਣ - ਵੈਸੇ ਤਾਂ ਹਰ ਸਿੱਖ ਦਾ ਧਰਮੀ ਪਿਤਾ ਨਾਨਕ ਜੋਤ ਗੁਰੂ ਗੋਬਿੰਦ ਸਿੰਘ ਜੀ ਹੈ ਪਰ ਇਹ ਪਿਤਾ-ਪੁੱਤਰ ਵਾਲਾ ਪਿਆਰ ਕੇਵਲ ਐਲਾਨ ਦੇ ਮੁਥਾਜ ਹੀ ਨਹੀਂ ਹੁੰਦਾ। ਯਾਦ ਕਰੋ ਉਹਨਾਂ ਹੱਕਦਾਰ ਗੁਰੂ ਗੋਬਿੰਦ ਦੇ ਪੁੱਤਰਾਂ ਨੂੰ ਜਿਹੜੇ ਨੀਹਾਂ ਵਿੱਚ ਖੜ ਗਏ, ਚਮਕੌਰ ਦੀ ਜੰਗ ਵਿੱਚ ਦੁਸ਼ਮਨ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਲੜੇ, ਖੋਪੜੀ ਲੁਹਾ ਗਏ ਪਰ ਇਮਾਨ ਤੋਂ ਨਾ ਡੋਲੇ, ਪੁੱਤਰ ਦੇ ਦਿਲ ਟੁਕੜਾ ਭੀ ਮੂੰਹ ਵਿੱਚ ਪਾ ਦਿੱਤਾ ਗਿਆ, ਪਰ ਸਮੇ ਦੀ ਰਾਜਸੀ ਸ਼ਕਤੀ (
Political Establishment) ਅੱਗੇ ਗੋਡੇ ਨਹੀਂ ਟੇਕੇ, ਪਰ ਜ਼ਰਾ ਸੋਚੋ ਇਸ ਸਾਧੜੇ ਦੇ ਗੁਰੂ ਪੁੱਤਰ ਹੋਣ ਦੇ ਐਲਾਨ ਪਿੱਛੇ ਕਿੰਨੀ ਕੁ ਸਚਾਈ ਹੈ? ਅੱਜ ਤੱਕ ਕਦੇ ਨਹੀਂ ਸੁਣਿਆ ਕਿ ਇਸ ਨੇ ਕਦੇ ਕੌਮ ਮਾਰੂ ਕਿਸੇ ਭੀ ਸਰਕਾਰੀ ਨੀਤੀ ਦਾ ਵਿਰੋਧ ਕੀਤਾ ਹੋਵੇ? ਕਦੇ ਨਹੀਂ ਸੁਣਿਆ ਕਿ ਸਮਾਜੀ ਮੁਸੀਬਤਾਂ ਭਾਵੇ ਉਹ ਕਿਰਸਾਨੀ ਹੋਵੇ ਜਾਂ ਨਸ਼ਾ ਤਸਕਰੀ ਉਸ ਸੰਬੰਧੀ ਇਸ ਨੇ ਆਪਣੀ ਕਦੇ ਜ਼ੁਬਾਨ ਭੀ ਖੋਲੀ ਹੋਵੇ? ਇਹ ਅਖੌਤੀ ਸਾਧ ਸਗੋਂ ਆਰ.ਐਸ.ਐਸ. ਹੱਥ ਟੋਕਾ ਬਣ ਕੇ ਸਟੇਟ ਦੀ ਨੀਤੀ ਘੱਟ ਗਿਣਤੀਆਂ 'ਤੇ ਲਾਗੂ ਕਰਵਾਉਣ ਲਈ ਤੱਤਪਰ ਰਹਿੰਦਾ ਹੈ। ਜੇ ਧਾਰਮਿਕ ਪਹਿਲੂ ਤੋਂ ਗੱਲ ਕਰੀਏ ਤਾਂ ਗੁਰਮਤਿ ਮਨੁੱਖ ਦੀ ਇੱਕ ਅਾਜ਼ਾਦ ਸ਼ਖਸੀਅਤ ਘੜਦੀ ਹੈ ਅਤੇ ਉਸਦਾ ਸੰਬੰਧ ਅਕਾਲ ਨਾਲ ਜੋੜਦੀ ਹੋਈ ਉਸਨੂੰ ਸਵੈ-ਨਿਰਭਰ ਬਣਾਉਂਦੀ ਹੈ, ਪਰ ਇਹ ਆਪਣੀ ਅਖੌਤੀ ਕਥਾ ਕਰਦਾ ਹੋਇਆ ਕਦੇ ਰਾਮ ਤੇ ਕਦੇ ਕ੍ਰਿਸ਼ਨ ਦੀਆਂ ਮਿਥਹਾਸਿਕ ਗੱਪਾਂ ਸਟੇਜ ਤੋਂ ਸੁਣਾਉਣ ਵਿੱਚ ਭੀ ਨਿਪੁੰਨ ਹੈ। ਪਿੱਛੇ ਜਿਹੇ ਇਸ ਦੁਆਰਾ ਲਿਖੀ ਇੱਕ ਕਿਤਾਬ ਮੇਰੇ ਹੱਠ ਲੱਗੀ ਜੋ ਇੰਨ-ਬਿੰਨ ਗੁਰਬਾਣੀ ਨੂੰ ਸਾਂਖ-ਸਾਸ਼ਤਰ ਦੀ ਨਿਆਈ ਪੇਸ਼ ਕਰਦੀ ਹੋਈ ਗਿਣਤੀ ਮਿਣਤੀ ਦੇ ਪਾਠਾਂ ਆਧਾਰਿਤ ਮਿਲੇ ਫਲਾਂ ਦਾ ਜ਼ਿਕਰ ਕਰਦੀ ਹੈ, ਜੋ ਕਿ ਮੂਲੋਂ ਹੀ ਗੁਰਮਤਿ ਸਿਧਾਂਤ ਵਿਰੋਧੀ ਹੈ। ਵੈਸੇ ਤਾਂ ਗੁਰੂ ਪੁੱਤਰ ਹੋਣ ਦੇ ਇਸਦੇ ਐਲਾਨਨਾਮੇ ਤੋਂ ਹੀ ਇਹ ਸਪਸ਼ੱਟ ਹੋ ਜਾਂਦਾ ਹੈ, ਇਹ ਕੇਵਲ ਝਾਂਸਾ ਹੈ ਨਹੀਂ ਤਾਂ ਕਦੇ ਪੁੱਤਰ ਨੂੰ ਇਹ ਐਲਾਨ ਕਰਕੇ ਦੱਸਣ ਦੀ ਲੋੜ ਪੈਂਦੀ ਹੈ ਕਿ ਮੇਰਾ ਪਿਉ ਕੌਣ ਹੈ? ਉਸਦਾ ਵਰਤਾਉ, ਚਾਲ-ਚਲਣ, ਵਿਚਰਣਾ ਅਤੇ ਉਸਦੀ ਸਖਸ਼ੀਅਤ ਅਤਿਆਦਿ ਹੀ ਉਸਦੇ ਪਿਉ ਦੀ ਨਿਸ਼ਾਨਦੇਹੀ ਕਰ ਦਿੰਦੀ ਹੈ।

ਦੂਜਾ ਵਿਸ਼ੇਸ਼ਣ - ਬਾਬਾ ਦੀਪ ਸਿੰਘ ਦਾ ਪਿਆਰਾ
ਵਿਸ਼ਲੇਸ਼ਣ - ਜਦੋਂ ਬਾਬਾ ਦੀਪ ਸਿੰਘ ਦੀ ਤਾਰੀਫ਼ ਕਰਨੀ ਸ਼ੁਰੂ ਕਰੀਏ ਤਾਂ ਪਤਾ ਨਹੀਂ ਲੱਗਦਾ, ਕਿ ਬਾਬਾ ਜੀ ਦੀ ਕਲਮ ਨੂੰ ਸਲਾਹੀਏ ਕਿ ਖੰਡੇ ਤੋਂ ਗੱਲ ਸ਼ੁਰੂ ਕਰੀਏ? ਇਸ ਸੰਦਰਭ ਵਿੱਚ ਮੈਂ ਕੇਵਲ ਇੱਕ ਹੀ ਸਵਾਲ ਇਸ ਸਾਧੜੇ ਗੁਰਇਕਬਾਲ ਸਿੰਘ ਨੂੰ ਪੁੱਛਦਾ ਹਾਂ ਕਿ ਬਾਬਾ ਦੀਪ ਸਿੰਘ ਤਾਂ ਉਹ ਸੀ ਜਿਸ ਨੇ ਦਰਬਾਰ ਦੀ ਬੇਅਦਬੀ ਦੀ ਖਬਰ ਸੁਣੀ ਤਾਂ ਉਸੇ ਵੇਲੇ ਕਲਮ ਨੂੰ ਦੁਵਾਤ ਵਿੱਚ ਟਿਕਾ ਕੇ ਹੱਥ ਵਿੱਚ ਖੰਡਾ ਫੜ ਕੇ ਧਰਤੀ 'ਤੇ ਲੀਕ ਖਿੱਚ ਦਿੱਤੀ ਤੇ ਐਲਾਨ ਕੀਤਾ ਕਿ ਜਿਹੜਾ ਬੇਅਦਬੀ ਦਾ ਬਦਲਾ ਲੈਣ ਲਈ ਆਪਣੇ ਸਿਰਧੜ ਦੀ ਬਾਜੀ ਲਾਉਣ ਲਈ ਤਿਆਰ ਹੈ, ਉਹ ਲੀਕ ਟੱਪ ਕੇ ਦੂਜੇ ਪਾਸੇ ਆ ਜਾਉ ਤੇ ਬਾਕੀ ਘਰੇ ਚਲੇ ਜਾਉ। 1984 ਦੇ ਦੌਰਾਨ ਜਦੋਂ ਹਿੰਦੁਸਤਾਨ ਦੀ ਫੌਜ ਦਰਬਾਰ ਦੀ ਬੇਅਦਬੀ ਕਰ ਰਹੀ ਸੀ, ਉਸ ਵੇਲੇ ਇਹ ਬਾਬਾ ਦੀਪ ਸਿੰਘ ਦਾ ਹੋਣਹਾਰ ਪਿਆਰਾ ਪੁੱਤਰ ਕਿੱਥੇ ਸੀ? ਬਾਬਾ ਜੀ ਵਾਲੀ ਲੀਕ ਟੱਪਣ ਵਾਲੀ ਗੱਲ ਤਾਂ ਕਿਤੇ ਦੂਰ ਰਹੀ ਇਸਨੇ ਤਾਂ ਕਦੇ ਹਾਅ ਦਾ ਨਾਅਰਾ ਭੀ ਨਹੀਂ ਮਾਰਿਆ, ਸਗੋਂ ਹਮਲਾ ਕਰਵਾਉਣ ਵਾਲੀ ਸੰਘ ਦੀ ਮਾਂ ਆਰ.ਐਸ .ਐਸ ਦਾ ਚਹੇਤਾ ਹੋਣ ਦਾ ਮਾਣ ਮਹਿਸੂਸ ਕਰ ਰਿਹਾ ਹੈ।

ਤੀਜਾ ਵਿਸ਼ੇਸ਼ਣ - ਮਾਤਾ ਕੌਲਾਂ ਦੇ ਲਾਡਲੇ
ਵਿਸ਼ਲੇਸ਼ਣ - ਕੌਣ ਹੈ ਕੌਲਾਂ ? ਜਦੋਂ ਗੁਰਬਿਲਾਸ ਪਾਤਸ਼ਾਹੀ ੬ ਦੇ ਕਰਤਾ ਮੁਤਾਬਿਕ ਦੇਖਦੇ ਹਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਬੀਬੀ ਕੌਲਾਂ ਨੂੰ ਘੋੜੇ 'ਤੇ ਚੜਾ ਕੇ ਕੱਢ ਕੇ ਲਿਆਏ ਸਨ, ਭਾਵ ਘਰੋਂ ਭਜਾ ਕੇ ਜਿਵੇਂ ਅੱਜ ਕੱਲ ਕੁਝ ਵਿਗੜੇ ਕਿਸਮ ਦੇ ਨੌਜਵਾਨ ਕਰਦੇ ਹਨ। ਲਿਖਤ ਮੁਤਾਬਿਕ ਗੁਰੂ ਜੀ ਨੇ ਕਾਜ਼ੀ ਤੋਂ ਵੀਹ ਹਜਾਰ ਰੁਪਏ ਵਿੱਚ ਲੰਗੜਾ ਘੋੜਾ ਖਰੀਦਿਆ ਜੋ ਗੁਰੂ ਜੀ ਵਲੋ ਘੋੜੇ ਉਪਰ ਹੱਥ ਫੇਰਨ ਨਾਲ ਹੀ ਉਸੇ ਵੇਲੇ ਠੀਕ ਹੋ ਗਿਆ। ਗੁਰੂ ਜੀ ਕਾਜੀ ਨੂੰ ਘੋੜੇ 'ਤੇ ਦੇ ਪੈਸੇ ਦੇਣ ਤੋ ਟਰਕਾਉਂਦੇ ਰਹੇ ਤਾਂ ਕਾਜੀ ਨੇ ਕਿਹਾ ਕਿ ਹੁਣ ਮੈਂ ਜਵਾਈ ਬਣ ਕੇ ਪੈਸੇ ਲਵਾਂਗਾ। ਗੁਰੂ ਜੀ ਨੇ ਕਿਹਾ ਕਿ ਜਵਾਈ ਕੌਣ ਬਣੇਗਾ, ਇਹ ਬਾਅਦ ਵਿੱਚ ਪਤਾ ਲੱਗ ਜਾਵੇਗਾ ਤੇ ਗੁਰੂ ਜੀ ਫਿਰ ਕਾਜੀ ਦੀ ਪੁੱਤਰੀ ਬੀਬੀ ਕੌਲਾਂ ਨੂੰ ਘੋੜੇ ਪਰ ਕੱਢ ਕੇ ਲੈ ਆਏ ਤੇ ਰਸਤੇ ਵਿੱਚ ਗੁਰੂ ਜੀ ਅਤੇ ਕੌਲਾਂ ਨੇ ਮੱਝਾ ਵਲੋਂ ਗੰਦਲੇ ਕੀਤੇ ਛਪੱੜ ਦੇ ਪਾਣੀ ਵਿਚ ਇਸਨਾਨ ਕੀਤਾ। ਗੁਰੂ ਜੀ ਨੇ ਕਿਹਾ ਕਿ ਇਹ ਹੁਣ ਉਤਮ ਹੋ ਗਿਆ ਹੈ, ਇਥੇ ਨਹਾ ਕੇ ਸਭ ਦੁੱਖ ਦੂਰ ਹੋਣਗੇ। ਇਹ ਹੈ ਇਸ ਸਾਧੜੇ ਗੁਰਇਕਬਾਲ ਦੀ ਮਾਤਾ ਕੌਲਾਂ ਜਿਸਨੂੰ ਗੁਰ-ਬਿਲਾਸ ਦੇ ਕਰਤਾ ਵੱਲੋਂ ਜੇ ਅੱਜ ਦੀ ਭਾਸ਼ਾ ਵਿੱਚ ਗੱਲ ਕਰੀਏ ਤਾਂ Girl Friend ਬਣਾ ਕੇ ਪੇਸ਼ ਕੀਤਾ ਹੈ। ਮਾਤਾ ਸ਼ਬਦ ਦੀ ਵਰਤੋਂ ਕੇਵਲ ਗੁਰੂ ਦੇ ਮਹਿਲਾਂ ਨਾਲ ਹੀ ਹੋਈ ਹੈ, ਪਰ ਇਸ ਬੇਈਮਾਨ ਨੇ ਗੁਰੂ ਹਰਗੋਬਿੰਦ ਦੀ ਅੱਤ ਦੀ ਤੌਹੀਨ ਕੀਤੀ ਹੈ। ਭਾਵੇਂ ਕੁੱਝ ਸਮਾਂ ਪਹਿਲਾਂ ਇਸ ਨੇ ਜਾਗਰੂਕਾਂ ਦਾ ਵਿਰੋਧ ਨਾ ਸਹਾਰਦੇ ਹੋਏ ਮਾਤਾ ਸ਼ਬਦ ਦੀ ਵਰਤੋਂ ਤੋਂ ਸੰਕੋਚ ਕਰਦੇ ਹੋਏ ਬੀਬੀ ਸ਼ਬਦ ਵਰਤੋਂ ਸ਼ੁਰੂ ਕਰ ਦਿੱਤੀ ਸੀ, ਪਰ ਪੰਜਾਬੀ ਦੇ ਅਖਾਣ ਮੁਤਾਬਿਕ ਚੌਰ ਚੋਰੀ ਸੇ ਤੋ ਜਾਏ, ਹੇਰਾ-ਫੇਰੀ ਸੇ ਨਾ ਜਾਏ ਵਾਂਗ ਅੱਜ ਇਹ ਅਤੇ ਇਸਦੇ ਚੇਲੇ ਇਹ ਕੁਤਾਹੀ ਕਰਦੇ ਰਹਿੰਦੇ ਹਨ।

ਚੌਥਾ ਵਿਸ਼ੇਸ਼ਣ - ਬਾਬਾ ਕੁੰਦਨ ਸਿੰਘ ਦੇ ਸੇਵਕ
ਵਿਸ਼ਲੇਸ਼ਣ - ਇਹ ਨੁਕਤਾ ਇਸ ਤੇ ਬਿਲਕੁੱਲ ਢੁਕਵਾਂ ਹੈ ਨਾ ਹੀ ਇਸ ਆਪੂ ਬਣੀ ਨਾਨਾਕਸਰੀ ਸੰਸਥਾ ਦੇ ਪਿਛੋਕੜ ਵਾਲੇ ਕੁੰਦਨ ਸਿੰਘ ਨੇ ਗੁਰਮਤਿ ਨੂੰ ਪ੍ਰਣਾਇਆ ਕੋਈ ਕਾਰਜ ਕੀਤਾ, ਤੇ ਨਾਂ ਹੀ ਅੱਜ ਤੱਕ ਇਸ ਸਾਧੜੇ ਨੇ ! ਸਗੋਂ ਦੋਵਾਂ ਨੇ ਕੌਮ ਦੇ ਸਰਮਾਏ ਨੂੰ ਖੂਬ ਲੁੱਟਿਆ ਅਤੇ ਗੁਰਮਤ ਦੀ ਨੀਤੀ ਦੇ ਵਿਰੁਧ ਭੁਗਤੇ।

ਬਾਕੀ ਰਹਿੰਦੇ ਵਿਸ਼ੇਸ਼ਣ - ਪਰਉਪਕਾਰੀ ਮਹਾਂਪੁਰਸ਼, ਨਿਸ਼ਕਾਮ ਸੰਤ ਕੀਰਤਨੀਏ, ਵਿਸਮਾਦੀ ਨੂਰ, ਨਿਰਵੈਰ ਆਤਮਾ ਅਤੇ ਰੰਗਲੇ ਸੱਜਣ
ਵਿਸ਼ਲੇਸ਼ਣ - ਵੈਸੇ ਇਹਨਾਂ ਵਿਸੇਸ਼ਣਾਂ ਦਾ ਵਿਸ਼ਲੇਸ਼ਣ ਜੇ ਕਿਸੇ ਬੱਚੇ ਦੇ ਰਾਹੀਂ ਭੀ ਕਰਵਾਇਆ ਜਾਵੇ ਤਾਂ ਹੋ ਜਾਵੇਗਾ ਕੇਵਲ ਇੱਕ ਨੁਕਤਾ ਸਾਹਮਣੇ ਰੱਖਣ ਦੀ ਲੋੜ ਹੈ ਕਿ ਹਰ ਵਿਸੇਸ਼ਣ ਦਾ ਵਿਰੋਧੀ ਸ਼ਬਦ (
Opposite Word) ਬਣਾਈ ਜਾਣਾ ਤੇ ਇਸ ਅਖੌਤੀ ਸਾਧ ਦੀ ਅਸਲੀ ਤਸਵੀਰ ਆਪਣੇ ਆਪ ਉਘੜ ਕੇ ਸਾਹਮਣੇ ਆ ਜਾਵੇਗੀ, ਪਰ ਫਿਰ ਭੀ ਸੰਖੇਪ ਜਿਹਾ ਉਪਰੋਕਤ ਵਿਸੇਸ਼ਣਾ ਨੂੰ ਖੋਲਣ ਦੀ ਕੋਸਿਸ਼ ਕਰਦੇ ਹਾਂ :-

ਪਰਉਪਕਾਰੀ ਮਹਾਂਪੁਰਸ਼ - ਪਰ ਖਪਤਕਾਰੀ ਮਹਾਂਮੂਰਖ ( ਨੋਟ - ਜੇ ਅਸੀਂ ਪਰਉੱਪਕਾਰ 'ਤੇ ਭੀ ਗੱਲ ਕਰ ਲਈਏ ਤਾਂ ਕਦੇ ਮਹਾਂਪੁਰਖ ਲਈ ਕੋਈ ਪਰਾਇਆ ਭੀ ਹੁੰਦਾ ਹੈ? ਪਰਾਏ ਭਾਵ ਤੋਂ ਬਾਅਦ ਪੈਦਾ ਹੋਇਆ ਉੱਪਕਾਰ ਸਗੋਂ ਉਪਕਾਰ ਨਾਂ ਹੋ ਕੇ ਇਹਸਾਨ ਹੁੰਦਾ ਹੈ, ਜੋ ਕਿ ਸੰਸਾਰੀ ਬਿਰਤੀ ਹੈ ਨਾ ਕਿ ਮਹਾਂਪੁਰਖੀ ਬਿਰਤੀ। ਸਿੱਖ ਲਈ ਪਰਾਏ ਤੇ ਉੱਪਕਾਰ ਕਰਨ ਤੋਂ ਭਾਵ ਕੇਵਲ ਅਉਗਣ ਹਨ ਜੋ ਜੋਤ ਸਰੂਪ ਮਨ ਦਾ ਮੂਲ ਸੁਭਾਉ ਨਹੀਂ ਉਸਤੋਂ ਪਰਾਏ ਹਨ, ਇਹਨਾਂ ਦਾ ਪਰਉਪਕਾਰ ਕਰਕੇ ਗੁਣਾਂ ਵਿੱਚ ਤਬਦੀਲ ਕਰਨਾ ਹੁੰਦਾ ਹੈ।)

ਨਿਸ਼ਕਾਮ ਕੀਰਤਨੀਏ - ਜੇ ਨਿਸ਼ਕਾਮ ਹੈ ਤਾਂ ਇੰਨੀ ਸ਼ਾਨੋ ਸ਼ੌਕਤ ਕਿਵੇਂ? ਮਹਿੰਗੀਆਂ ਗੱਡੀਆਂ, ਸੰਸਥਾਵਾਂ ਅਤਿਆਦਿ ਇਸ ਭੀ ਦੱਸਣਾ ਕਿ ਇਹ ਕੀਰਤਨ ਕਿਹੜੇ ਰਾਗ ਵਿੱਚ ਕਰਦੇ ਹਨ ਮੈਂ ਤਾਂ ਹੁਣ ਤੱਕ ਇਹਨਾਂ ਦੇ ਮੂੰਹੋ ਸਿਆਪਾ ਰਾਗ, ਘਭਰਾਹਟ ਰਾਗ, ਅੜਿੰਗ ਰਾਗ ਅਤਿਆਦਿ ਹੀ ਸੁਣਿਆ ਹੈ।

ਵਿਸ਼ਮਾਦੀ ਨੂਰ - ਵਿਸਮਾਦੀ ਦਾ ਤਾਂ ਪਤਾ ਨਹੀਂ, ਪਰ ਬਰਬਾਦੀ ਨੂਰ ਜ਼ਰੂਰ ਹੈ। ਕੌਮੀ ਬਰਬਾਦੀ ਜਿੰਨੀ ਐਸੇ ਵਿਗੜੇ ਸਾਧਾਂ ਨੇ ਕੀਤੀ ਹੈ ਸਾਇਦ ਹੀ ਕਿਸੇ ਨੇ ਕੀਤੀ ਹੋਵੇ?

ਨਿਰਵੈਰ ਆਤਮਾ - ਵੈਰ ਆਤਮਾ, ਇਸ ਆਤਮਾ ਨੇ ਗੁਰੂ ਸਿਧਾਂਤ ਨਾਲ ਜਿਹੜਾ ਵੈਰ ਕਮਾਇਆ ਹੈ ਉਹ ਸਾਇਦ ਹੀ ਕਿਸੇ ਹੋਰ ਆਤਮਾ ਦੇ ਹਿੱਸੇ ਆਇਆ ਹੋਵੇ?

ਰੰਗਲੇ ਸੱਜਣ - ਰੰਗਲੇ ਕਿ ਰੰਗੀਲੇ ਸੱਜਣ ? ਇਹਨਾਂ ਦੇ ਦੀਵਾਨ ਵਿੱਚ ਗੁਰਮਤਿ ਦੀ ਕਥਾ ਕੀਰਤਨ ਨਾਲੋਂ ਜਿਆਦਾ ਬਿਪਰ ਦੇ ਸਿਧਾਂਤ ਦਾ ਰੰਗ ਬੰਨਿਆ ਜਾਂਦਾ ਹੈ।

ਅਖੀਰ 'ਤੇ ਇਹਨਾਂ ਨੂੰ ਜਨਮ ਦੇਣ ਵਾਲੇ ਪਿਤਾ ਪਿਸ਼ੌਰਾ ਸਿੰਘ ਅਤੇ ਮਾਤਾ ਅੱਤਰ ਕੌਰ ਵਾਕਿਆ ਹੀ ਧੰਨ ਹਨ, ਜਿਹਨਾਂ ਨੇ ਇਸ ਬੋਝ ਦੀ ਜ਼ਰਾ ਭੀ ਪਰਵਾਹ ਨਾ ਕਰਕੇ ਇਸਦੀ ਦੇਹ ਪਾਲਣ ਲਈ ਇਸਨੂੰ ਚਾਰਾ ਖਵਾਇਆ ਅਤੇ ਦੁਰਮਤਿ ਦੀ ਵਿੱਦਿਆ ਹਾਸਲ ਕਰਵਾ ਕੇ ਕੌਮ ਦੇ ਸਿਰ ਵਿੱਚ ਗਲੀਆਂ ਕਰਨ ਲਈ ਪ੍ਰੇਰਿਆ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top