Share on Facebook

Main News Page

ਪੱਗ ਅਤੇ ਸਿੱਖ
-: ਸਿਰਦਾਰ ਪ੍ਰਭਦੀਪ ਸਿੰਘ
੨੩/੦੪/੨੦੧੮

ਸਿੱਖ ਤਾਂ ਆਪਣੇ ਰੱਬ ਦਾ ਚਿਤਵਨ ਭੀ ਪਗੜੀਧਾਰੀ ਹਸਤੀ ਦੇ ਰੂਪ ਵਿੱਚ ਕਰਦੇ ਹਨ ਕਿ ''ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ ॥", ਪਰ ਇਹ ਜੱਜ ਸਿੱਖਾਂ ਦੀ ਪੱਗ ਦੀ ਪੈੜ ਦੱਬਦਾ ਫਿਰ ਰਿਹਾ ਹੈ। ਭਾਵੇਂ ਗੁਰੂ ਇਤਿਹਾਸ ਕਾਲ ਹੋਵੇ, ਜਾਂ ਸਿੱਖ ਇਤਿਹਾਸ ਕਾਲ ਹੋਵੇ ਕਿਹੜਾ ਉਹ ਇਤਿਹਾਸਿਕ ਪੰਨਾ ਹੈ, ਜਿਹੜਾ ਸਿੱਖ ਦੀ ਪੱਗ ਦੀ ਸ਼ਾਨ ਨੂੰ ਦਰਸਾਉਂਦਾ ਨਜ਼ਰ ਨਹੀਂ ਆਉਂਦਾ?

- ਜਾਤੀ ਪ੍ਰਬੰਧ ਨੂੰ ਤੋੜਨਾ ਹੋਵੇ ਤਾਂ ਕਿਸੇ ਅਖੌਤੀ ਸ਼ੂਦਰ ਦੇ ਸਿਰ 'ਤੇ ਪਗੜੀ ਰੱਖ ਦਿਉ, ਉਹ ਸਿਰਦਾਰ ਹੋ ਨਿਬੜਦਾ ਹੈ।
- ਕਿਸੇ ਭੂਤਰੇ ਸ਼ਾਸਕ ਦੀ ਟੋਪੀ ਰੂਪੀ ਗੁਲਾਮੀ ਭੀ ਇਸ ਪਗੜੀ ਨਾਲ ਹੀ ਉੱਤਰਦੀ ਹੈ।
- ਪੱਗ ਵੱਟੀ ਜਾਵੇ, ਤਾਂ ਦੋ ਸਾਧਾਰਣ ਯਾਰਾਂ ਦੀ ਯਾਰੀ ਪੱਥਰ 'ਤੇ ਲੀਕ ਹੋ ਨਿੱਬੜਦੀ ਹੈ।
- ਇਹ ਪਗੜੀ ਹੀ ਤਾਂ ਹੈ ਜਿਹੜੀ ਕਿਸੇ ਸਿਰਦਾਰ ਦੀ ਧੀ ਨੂੰ ਆਪਣੇ ਹੱਦਾਂ ਬੰਨੇ ਟੱਪਣ ਤੋਂ ਰੋਕਦੀ ਹੈ।

ਕੀ ਸੁਪਰੀਮ ਕੋਰਟ ਦੀ ਕੁਰਸੀ 'ਤੇ ਬੈਠਾ ਜੱਜ ਕਿਸੇ ਹੋਰ ਗ੍ਰਹਿ ਤੋਂ ਤਾਂ ਨਹੀਂ ਆਇਆ, ਜਿਸਨੂੰ ਇਹ ਸਵਾਲ ਪੁੱਛਣ ਦੀ ਲੋੜ ਮਹਿਸੂਸ ਹੋ ਗਈ, ਜਾਂ ਫਿਰ ਰਾਸ਼ਟਰਵਾਦੀਆਂ ਦਾ ਇਹ ਖੁਫੀਆ ਗਿਰੋਹ ਹੁਣ ਆਪਣੀ ਅਸਲ ਔਕਾਤ 'ਤੇ ਆ ਗਿਆ ਹੈ?

ਜੱਜ ਸਾਬ ਅਸੀਂ ਤਾਂ ਸਿਰ ਵੱਟੇ ਸਿਰਦਾਰੀ ਲਈ ਹੈ, ਪਰ ਸਵਾਲ ਤਾਂ ਤੁਹਾਡੇ ਅੱਗੇ ਖੜਾ ਹੁੰਦਾ ਹੈ, ਕਿ ਜ਼ਰਾ ! ਦੱਸੋਗੇ ਕਿ ਤੁਹਾਡੇ ਵਿਆਵਾਂ ਦੇ ਸ਼ਗਨਾਂ ਰੂਪੀ ਕਾਰਜ ਦੇ ਮੌਕੇ 'ਤੇ ਤੁਹਾਨੂੰ ਪਗੜੀ ਕਿਉਂ ਬੰਨਣ ਦੀ ਲੋੜ ਕਿਉਂ ਪੈਂਦੀ ਹੈ, ਤੇ ਇਤਿਹਾਸ ਹੈ ਇਸ ਪਿੱਛੇ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top