ਜਿਵੇਂ ਜਿਵੇਂ ਅਸੀਂ
"ਏਕੇ" ਦੇ ਨੇੜੇ ਤੁਰੇ ਗਏ,
ਏਕਤਾ ਭੀ ਆਪੇ ਹੋ ਜਾਵੇਗੀ
-: ਸਿਰਦਾਰ ਪ੍ਰਭਦੀਪ ਸਿੰਘ
09 Feb 2018
ਸਿਧਾਂਤਿਕ ਸਪਸੱਟਤਾ ਵਿਹੂਣੀ ਏਕਤਾ,
ਕੇਵਲ ਸਰੀਰਾਂ ਦਾ ਮੇਲ ਹੈ, ਰੂਹਾਂ ਦਾ ਨਹੀਂ। ਬਹਿਰੂਨੀ ਲੋਕ ਲੱਜ ਹੈ, ਨਿੱਜ
ਲੱਜ ਨਹੀਂ, ਧਿਰਵਾਦੀ ਹੈ ਨਿਸ਼ਾਨਾ ਸੇਧਕ ਨਹੀਂ, ਕਿਸੇ ਵਿਰੋਧ 'ਚੋਂ ਉਪਜੀ ਹੈ, ਰੱਬੀ
ਆਦਰਸ਼ ਵਿੱਚੋਂ ਨਹੀਂ। ਇਸ ਲਈ ਐਵੇਂ ਹਰ ਤੀਜਾ ਸਖਸ਼ ਏਕਤਾ ਦੇ
ਰਾਗ ਨਾ ਅਲਾਪਿਆ ਕਰੋ, ਜਿਵੇਂ ਜਿਵੇਂ ਅਸੀਂ ਏਕੇ ਦੇ ਨੇੜੇ ਤੁਰੇ ਗਏ, ਏਕਤਾ ਭੀ
ਆਪੇ ਹੋ ਜਾਵੇਗੀ ਤੇ ਏਕੇ ਵਿਹੂਣੀ ਏਕਤਾ, ਏਕਤਾ ਹੋ ਕੇ ਭੀ ਅਨੇਕਤਾ ਹੋਵੇਗੀ।
ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ
॥
ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਨ ਹੋਈ ॥7॥