ਸਿੰਘਨਾਦ ਰੇਡੀਓ ਤੋਂ ਬਾਰ ਬਾਰ ਬੋਲਿਆ ਗਿਆ ਹੈ ਕਿ ਸਾਡੇ ਕੋਲ ਗੁਰੂ
ਬਖਸ਼ੀ ਵਿਚਾਰ ਹੈ, ਵਿਚਾਰਵਾਨ ਫਿਟਕਾਰ ਤਾਂ ਪਾ ਸਕਦਾ ਹੈ, ਪਰ ਗਾਹਲਾਂ ਕੱਢਣਾ ਉਸਦੇ
ਬੌਧਿਕ ਦਿਵਾਲੀਆਪਣ ਦੀ ਨਿਸ਼ਾਨੀ ਹੁੰਦੀ ਹੈ।
ਗੁਰੂ
ਨਿੰਦਾ 'ਤੇ ਤੁਰੰਤ ਹਰਕਤ ਵਿੱਚ ਆਉਣ ਤੋਂ ਬਾਅਦ ਆਪਣੇ ਉਪਦੇਸ਼ਕ ਭਾਈਆਂ ਨੂੰ ਅਰਜੋਈਆਂ ਕਰਕੇ
ਇਸ ਖੱਬੇ ਪੱਖੀ ਵਿਚਾਰਧਾਰਾ ਨੂੰ ਬੰਨ ਮਾਰਣ ਦਾ ਉੱਧਮ ਅਰੰਭਿਆ। ਨਿੰਦਕਾਂ ਨੇ ਕਈ
ਬਾਰ ਮੁੱਦੇ ਤੋਂ ਧਿਆਨ ਹੋਰ ਪਾਸੇ ਭਟਕਾਉਣ ਦਾ ਪੂਰਾ ਯਤਨ ਕੀਤਾ, ਜੋ ਹਰ ਵਾਰ ਅਸਫਲ
ਸਾਬਿਤ ਹੋਇਆ।
ਕਈਆਂ ਨੇ ਇਸ
ਸਿਧਾਂਤਿਕ ਜੰਗ ਨੂੰ ਨਿੱਜੀ ਜੰਗ ਬਣਾਉਣ ਦੀ ਭੀ ਪੂਰੀ ਵਾਹ ਲਾਈ, ਪਰ ਮੈਂ ਗੁਰੂ ਟੇਕ ਸਕਦਾ
ਆਪਣੇ ਨਿਸ਼ਾਨੇ ਤੋਂ ਜਰਾ ਭੀ ਪਰਾਂ ਨਹੀਂ ਹੋਇਆ। ਕਈਆਂ ਨੇ ਕਿਹਾ ਕਿ ਪ੍ਰਭਦੀਪ
ਸਿੰਘ ਮੈਂ (ਹਉਮੈ) ਦੇ ਸ਼ਿਕਾਰ ਹੋ ਗਿਆ ਹੈ, ਪਰ ਇਸ ਜੱਦੋਜਹਿਦ ਦੌਰਾਨ ਮੇਰੇ ਮਨ ਦੀ ਦਸ਼ਾ
ਕੀ ਸੀ ਜਾਂ, ਕੀ ਹੈ ਮੇਰਾ ਗੁਰੂ ਤਾਂ ਜਾਨੀਜਾਣ ਸੀ, ਇਸ ਲਈ ਇਸ ਹਉਮੈ ਦੇ ਮਿਹਣੇ ਰੂਪੀ
ਘਾਤਕ ਵਾਰ ਤੋਂ ਭੀ ਉਸਨੇ ਮੇਰਾ ਮਨੋਬਲ ਨਹੀਂ ਡਿੱਗਣ ਦਿੱਤਾ।
ਇੱਕ ਹੀ ਮਿਸ਼ਨ ਲੈ ਕੇ ਸਿੰਘਨਾਦ ਤੋਂ ਪ੍ਰੋਗਰਾਮ ਸ਼ੁਰੂ ਕੀਤਾ
ਸੀ ਕਿ ਕੋਈ ਭੀ ਪ੍ਰਚਾਰਕ, ਵਿਦਵਾਨ ਜਾਂ ਜਥੇਬੰਦੀ ਇਹਨਾਂ ਨਿਉਜ਼ੀਲੈਂਡ ਵਾਲੇ ਨਵ ਉੱਠੇ
ਖੱਬੇ ਪੱਖੀਆਂ ਦੇ ਗੁਰੂ ਤੇ ਸਵਾਲੀਆ ਫਿਕਰਾ ਲਾਉਣ ਦੀ ਸੋਚ ਦਾ ਕਿਤੇ ਹਾਮੀ ਜਾਂ ਭਾਈਵਾਲ
ਨਾ ਨਿਕਲ ਪਵੇ? ਕਿਸੇ ਉਪਦੇਸ਼ਕ ਦਾ ਐਸਾ ਹੋਣਾ ਬਹੁਤ ਘਾਤਕ ਹੋ ਸਕਦਾ ਸੀ, ਬੱਸ ਇਸੇ
ਲਈ ਆਪਣੇ ਭਰਾਵਾਂ ਅੱਗੇ ਇੱਕ ਗੂਹਾਰ ਲਗਾਈ। ਹਰ ਜਾਗਦੀ ਜ਼ਮੀਰ ਵਾਲੇ ਨਵੇਂ ਪੁਰਾਣੇ
ਪ੍ਰਾਚਾਰਕ ਇਸ ਰੁਝਾਨ ਨੂੰ ਠੱਲ ਪਾਈ। ਹੁਣ ਕੇਵਲ ਇੱਕ ਮੁੱਖ ਪ੍ਰਚਾਰਕ ਰਣਜੀਤ ਸਿੰਘ
ਢੱਡਰੀਆਂ ਵਾਲੇ ਜੋ ਸਾਬਕਾ ਸਾਧ ਤੋਂ ਪਲਟਾ ਮਾਰ ਕੇ ਇਸ ਜਾਗਰੂਕ ਲਹਿਰ ਹਿੱਸਾ ਹੋਣ ਦਾ
ਦਾਅਵਾ ਕਰਦੇ ਸਨ, ਉਹਨਾਂ ਦੀ ਗੁਰੂ ਨਿੰਦਾ ਤੇ ਧਾਰੀ ਖਾਮੋਸ਼ੀ ਬਹੁਤ ਚਿੰਤਾਜਨਕ ਮਹਿਸੂਸ
ਹੋ ਰਹੀ ਸੀ।
ਆਪਣਾ ਪ੍ਰਚਾਰਕ ਭਾਈ ਸਮਝਦੇ ਹੋਏ ਉਹਨਾਂ ਨੂੰ
ਅੰਦਰ ਖਾਤੇ ਬੇਨਤੀਆਂ ਕੀਤੀਆਂ, ਹਰ ਵਾਰ ਉਹਨਾਂ ਵੱਲੋਂ ਕੋਈ ਨਾ ਕੋਈ ਲਾਰਾ ਲਾਇਆ ਗਿਆ।
ਹਰਨੇਕ ਵੱਲੋਂ ਕੀਤੀ ਗੁਰੂ ਨਿੰਦਾ ਤੇ
ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਧਾਰੀ ਇਸ ਲੰਬੀ ਖਾਮੋਸ਼ੀ ਤੋਂ ਬਾਅਦ ਖ਼ਾਲਸਾ ਨਿਊਜ਼
'ਤੇ ਬੇਨਤੀ ਅਤੇ ਫਿਰ ਰੇਡਿਉ ਤੋਂ ਲਗਾਤਾਰ ਤਿੰਨ ਲਾਇਵ ਸ਼ੋਅ ਬੇਨਤੀਆਂ ਦੇ ਰੂਪ ਵਿੱਚ ਕੀਤੇ
ਕਿ ਹਰਨੇਕ ਤੁਹਾਡਾ ਨਾਮ ਲੈ ਕੇ ਆਪਣੀਆਂ
ਜੱਬਲੀਆਂ ਨੂੰ ਸਿਧਾਂਤਕ ਸਿੱਧ ਕਰਨ ਦੀਆਂ ਕੋਸਿਸ਼ਾਂ ਕਰ ਰਿਹਾ ਹੈ, ਕਿਰਪਾ ਕਰਕੇ ਇਸ
ਰੁਝਾਨ ਨੂੰ ਰੱਦ ਕਰੋ, ਪਰ ਇਹਨਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕੰਨ 'ਤੇ ਜੂੰ ਨਾ
ਸਰਕੀ।
ਬੇਨਤੀਆਂ ਫਿਰ
ਸਲਾਹਾਂ, ਤੇ ਸਲਾਹਾਂ ਸਵਾਲ ਬਣੇ। ਜਦੋਂ ਸਵਾਲਾਂ ਦੇ ਘੇਰੇ ਵਿੱਚ ਫਸਿਆ ਬੰਦਾ
ਆਪਣਾ ਪੱਖ ਨਾ ਸਪਸ਼ੱਟ ਕਰੇ, ਤਾਂ ਉਹ ਸਵਾਲ ਉਸਤੇ ਸਵਾਲੀਆ ਚਿੰਨ੍ਹ ਲਾ ਦਿੰਦੇ ਹਨ।
ਸਿੰਘਨਾਦ ਤੋਂ ਪੁੱਛੇ ਗਏ ਸਵਾਲ ਭੀ ਇਹਨਾਂ ਦੀਆਂ ਵੀਡਿਉ ਚਲਾ ਕੇ ਜਿਹੜੀਆਂ ਗੱਲਾਂ ਇਹ
ਬਾਹਰ ਸਮਝਾਉਂਦੇ ਹਨ, ਉਹੋਂ ਗੱਲਾਂ ਨੂੰ ਯਾਦ ਕਰਵਾਉਣ ਦੀ ਕੋਸਿਸ਼ ਕੀਤੀ, ਪਰ ''ਯਾਰਾਂ ਦੀ
ਯਾਰੀ'' ਇੰਨੀ ਪੱਕੀ ਸੀ, ਕਿ ਉਸ ਤੋਂ ਗੁਰੂ ਸਿਧਾਂਤ ਭੀ ਕੁਰਬਾਨ ਕੀਤਾ ਜਾ ਸਕਦਾ ਸੀ।
ਇਹ ਸਵਾਲ ਅਤੇ ਸਵਾਲਾਂ ਅੰਦਰ ਛੁਪੀਆਂ ਫਿਟਕਾਰਾਂ ਵਧਦੀਆਂ ਗਈਆਂ
ਅਤੇ ਅਖੀਰ ਰਣਜੀਤ ਸਿੰਘ ਢੱਡਰੀਆਂ ਵਾਲਾ ਇਸ ਬੋਝ ਨੂੰ ਨਾ ਸਹਾਰਦੇ ਹੋਏ ਬੜੀ
ਚਾਲਾਕੀ ਨਾਲ ਆਪਣੇ ਯਾਰ ਨੂੰ ਬਚਾਉਣ ਲਈ
ਮੇਰੇ ਵੱਲੋਂ ਪਹਿਲਾਂ ਹੀ ਇਸ਼ਾਰਾ ਕੀਤੇ ਅਨੁਸਾਰ Escape Route ਅਖਤਿਆਰ ਕਰਕੇ ਭੱਜਣ ਦੀ
ਕੋਸਿਸ਼ ਕੀਤੀ ਤੇ ਜਿਥੋਂ ਗੁਰੂ ਨਿੰਦਾ ਤੋਂ ਗੱਲ ਸ਼ੁਰੂ ਹੋਈ ਸੀ, ਉੱਧਰ ਇੱਕ ਵਾਰ
ਭੀ ਨਾ ਬਹੁੜਿਆ। ਤੈਸ਼ ਵਿੱਚ ਆਇਆ ਇਹ ਭਾਈ ਆਪਣੇ ਤੇ ਹਰਨੇਕ ਸੰਬੰਧੀ ਮਿਲਵਰਤਨ ਦਾ ਭਾਂਡਾ
ਭੀ ਭਰੇ ਬਜਾਰ ਭੰਨ ਗਿਆ। ਡੇਢ ਘੰਟਾ ਬੋਲਿਆ, ਪਰ ਵਿੱਚੋ ਕੁਝ ਨਹੀਂ ਲੱਭਾ ਸਿਵਾਏ...
ਅੱਪਗ੍ਰੇਡ ਭਾਸ਼ਾ ਦੇ, ਜੋ ਇਸ ਨੇ ਵਰਤੀ ਅਤੇ ਜਿਸਦੀ ਨਿੰਦਾ ਹਰ ਪੰਥ ਦਰਦੀ ਨੇ ਕੀਤੀ।
ਸੱਜਣੋ! ਤੁਸੀਂ ਕਿਸੇ ਨੂੰ ਬੋਲਣ ਤੋਂ ਨਹੀਂ ਰੋਕ ਸਕਦੇ, ਭਾਵੇਂ ਉਹ
ਗੁਰੂ ਨਿੰਦਾ ਕਰੇ ਜਾਂ ਤੁਹਾਡੇ ਵਰਗੇ ਨਾਚੀਜਾਂ ਦੀ ਨਿੰਦਾ ਕਰੇ। ਮੇਰਾ ਕੇਵਲ ਇੱਕ ਹੀ
ਮਿਸ਼ਨ ਹੈ ਕਿ ਇਸ ਸਾਰੀ ਜੱਦੋਜ਼ਹਿਦ ਪਿੱਛੇ ਕਿ ਐਸੇ ਲੋਕਾਂ ਦੀ ਨਿਸ਼ਾਨਦੇਹੀ (Marking)
ਕਰਨੀ, ਤਾਂ ਕਿ ਇਹ ਘਰ ਦੇ ਭੇਤੀ ਲੰਕਾ ਨੂੰ ਉਜ੍ਹਾੜਣ ਵਿੱਚ ਸਫਲ ਨਾ ਹੋਣ।
ਗੁਰੂ ਨਿੰਦਾ ਕਰਣ ਅਤੇ ਕਰਵਾਉਣ ਵਾਲੇ (ਢੱਡਰੀਆਂ
ਵਾਲਾ) ਹੁਣ ਕੌਮ ਦੀ ਕਚਹਿਰੀ ਨੰਗੇ ਹੋ ਚੁੱਕੇ ਹਨ।
ਬੱਸ ਜਾਗਦੇ ਰਹੋ.................