ਮੈਂ
ਤਾਂ ਪਿਛਲੇ ਦੋ ਹਫਤਿਆਂ ਤੋਂ ਗੁਮਸ਼ੁਦਾ ਮੋਗੇ ਵਾਲਿਆਂ ਦੀ ਤਲਾਸ਼ ਵਿੱਚ ਸੀ ਕਿ ਪਤਾ ਲੱਗੇ
ਕਿ ਅਕਸਰ ਮਾਜਰਾ ਕੀ ਹੈ? ਨਾਲ ਇਹ ਭੀ ਸੋਚ ਰਿਹਾ ਸੀ
ਕਿ ਐਸੀ ਰਾਜੀਨਾਵੇਂ ਕਰਵਾਉਣ ਵਾਲੀ ਯੂਨੀਨ ਪੂਰਾ ਸੱਚ ਦੱਸਣ ਤੋਂ ਕੰਨੀ ਕਤਰਾਉਂਦੀ ਹੁੰਦੀ
ਹੈ। ਆਤਮ ਵਿਸ਼ਵਾਸ ਦੀ ਕਮੀ ਹੋਣ ਕਰਕੇ ਐਸੇ ਲੋਕ ਸਾਰੇ ਪਾਸੇ ਬਣਾ ਕੇ ਰੱਖਣ ਦੇ ਚਾਹਵਾਨ
ਹੁੰਦੇ ਹਨ।
??? - ਕੀ ਹੈ ਪੂਰਾ ਸੱਚ?
??? - ਕੌਣ ਭੱਜਿਆ ਹੋਵੇਗਾ ਆਪਸੀ ਤਾਲਮੇਲ ਬਨਾਉਣ
ਤੋਂ?
??? - ਆਖਿਰ ਕੌਣ ਹੋਵੇਗਾ ਉਹ ਜੋ ਬਾਹਰਲੇ ਦੇਸ਼ਾਂ
ਵਿੱਚ ਕੌਮੀ ਭਵਿੱਖ ਦੀ ਚਿੰਤਾ ਕਰਨ ਵਾਲੇ ਪੰਥ ਦਰਦੀਆਂ ਨਾਲ ਆਪਸੀ ਤਾਲਮੇਲ ਦੇ ਵਾਅਦੇ
ਕਰਕੇ ਮੁੱਕਰਿਆ ਹੋਵੇਗਾ?
??? - ਜੋ ਵੀ ਹੋਵੇ ਉਸਦੇ ਭਗੌੜੇ ਹੋਣ ਦਾ ਕਾਰਣ ਕੀ
ਹੋਵੇਗਾ ?
ਮੇਰੇ ਮਨ ਵਿੱਚ
ਐਸੇ ਅਨੇਕਾਂ ਸਵਾਲ ਉਪਜ ਰਹੇ ਸਨ ਅਤੇ ਮੋਗੇ ਵਾਲਿਆਂ ਦੀ ਤਲਾਸ਼ ਵਿੱਚ ਸਨ,
ਪਰ ਕਹਿੰਦੇ ਹਨ ਕਿ ਚੋਰ ਨਾਲੋਂ ਪੰਡ ਕਾਹਲ਼ੀ।
ਇਸ ਚਵਲੇ-ਏ-ਕੌਮ ਦੇ ਇਸ ਕੁਮੈਂਟ ਤੋਂ ਸਾਰਾ ਮਾਜ਼ਰਾ ਸਾਹਮਣੇ
ਆਉਂਦਾ ਮਹਿਸੂਸ ਹੋ ਰਿਹਾ ਹੈ, ਕਿ ਅਸਲ ਵਿੱਚ ਉਹ ਸਾਬਕਾ ਅਤੇ ਮੌਜੂਦਾ ਅਖੌਤੀ ਸਾਧ
ਢੱਡਰੀਆਂ ਵਾਲਾ ਹੀ ਹੋਵੇਗਾ, ਜਿਸ 'ਤੇ ਭਗੋੜੇ ਹੋਣ ਦਾ ਕਲੰਕ ਲੱਗਣਾ ਹੈ।
ਅੱਜ ਤੋਂ ੩-4 ਮਹੀਨੇ ਪਹਿਲਾਂ ਹੀ ਸਿੰਘਨਾਦ ਰੇਡੀਓ ਤੋਂ ਕਹਿ
ਦਿੱਤਾ ਸੀ ਕਿ ਚਵਲ਼-ਏ-ਕੌਮ
ਅਤੇ ਅਖੌਤੀ ਸਾਧ ਢੱਡਰੀਆਂ ਵਾਲੇ
ਦੀ ਬੁਰਕੀ ਸਾਂਝੀ ਹੈ ਅਤੇ ਇਹਨਾਂ ਤੋਂ ਆਪਸੀ ਵਿਜੋਗ
ਦਾ ਨਾ ਝੱਲਿਆ ਜਾਣਾ ਹੀ ਸਾਧ ਦੇ ਭਗੌੜੇਪਨ ਦਾ ਅਸਲ ਕਾਰਣ ਹੋ ਸਕਦਾ ਹੈ। ਪਰ ਨਾਲ ਹੀ ਥੋੜੀ
ਮੋਟੀ ਮੱਤ ਵਾਲਿਆਂ ਲਈ ਇੱਕ ਸਵਾਲ ਹੈ ਕਿ ਢੱਡਰੀਆਂ ਵਾਲੇ ਮੁਤਾਬਿਕ ਤਾਂ ਉਸਦਾ ਇਸ
ਚਵਲ-ਏ-ਕੌਮ ਨਾਲ ਕੋਈ ਸੰਬੰਧ ਨਹੀਂ, ਪਰ ਜੇ ਫੰਡਰ ਗਾਂ ਦੇ ਕੁਮੈਂਟ ਵਾਲੀ ਜਾਣਕਾਰੀ ਕੱਲ
ਨੂੰ ਸਹੀ ਸਾਬਿਤ ਹੋਈ, ਤਾਂ ਫਿਰ ਇਸਨੂੰ ਇਹ ਜਾਣਕਾਰੀ ਕਿਸ ਨੇ ਦਿੱਤੀ ਹੋਵੇਗੀ? ਕਿਤੇ
ਇਸਦੇ ਆੜੀ ਨੇ ਤਾਂ ਨਹੀਂ ?
ਚਲੋ! ਅਜੇ ਭੀ ਉਡੀਕਦੇ ਹਾਂ ਕਿ ਸਾਇਦ ਮੋਗੇ ਵਾਲੇ ਕੋਮਾ ਵਿੱਚੋਂ ਬਾਹਰ ਨਿਕਲ ਆਉਣ, ਜਾਂ
ਇਹਨਾਂ ਤਿੰਨਾਂ ਮਿਲਣੀ ਕਰਣ ਵਾਲੇ ਪ੍ਰਚਾਰਕਾਂ (ਭਾਈ
ਪੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ ਅਤੇ ਸਾਧ ਢੱਡਰੀਆਂ ਵਾਲਾ)
ਵਿੱਚੋਂ ਹੀ ਕੋਈ ਜਾਣਕਾਰੀ ਕੌਮ ਨਾਲ ਸਾਂਝੀ ਕਰ ਦੇਵੇ !!!
💢
ਭਾਈ
ਰਣਜੀਤ ਸਿੰਘ ਢੱਡਰੀਆਂ ਵਾਲੇ, ਰੇਡਿਓ ਵਿਸ਼ਟਾ ਦੇ ਹਰਨੇਕ ਅਤੇ ਉਸਦੇ ਸਾਥੀਆਂ ਵੱਲੋਂ
ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਹੂੜਮਤੀਆਂ ਦਾ ਪੂਰਾ ਲੇਖਾ ਜੋਖਾ
... ਇਸ ਲਿੰਕ
'ਤੇ ਕਲਿੱਕ ਕਰਕੇ ਪੜਿਆ ਜਾ ਸਕਦਾ ਹੈ।