ਪਿਛਲੇ ਸਾਲ ਸ. ਵਰਪਾਲ ਸਿੰਘ ਵੱਲੋਂ "ਰੇਡੀਓ
ਵਿਰਸਾ" ਦੀਆਂ ਕੁੱਝ ਰਿਕਾਰਡਿੰਗ ਨਿਊਜ਼ੀਲੈਂਡ ਦੀ ਬ੍ਰੌਡਕਾਸਟਿੰਗ
ਸਟੈਂਡਰਡ ਅਥਾਰਟੀ BSA ਨੂੰ ਭੇਜੀਆਂ ਗਈਆਂ, ਜਿਸ ਦੇ ਚਲਦੇ ਅਥਾਰਟੀ
ਨੇ 27 ਅਕਤੂਬਰ 2017 ਨੂੰ ਫੈਸਲਾ ਸੁਣਾਉਂਦਿਆਂ ਕੁੱਝ ਕੁ ਰਿਕਾਰਡਿੰਗ
ਵਿਰੁੱਧ ਆਪਣਾ ਫੈਸਲਾ ਸੁਣਾਇਆ,
ਜੋ ਇਸ ਲਿੰਕ 'ਤੇ ਪੜਿਆ ਜਾ ਸਕਦਾ ਹੈ।
ਨਿਊਜ਼ੀਲੈਂਡ ਦੀ
ਬ੍ਰੌਡਕਾਸਟਿੰਗ ਸਟੈਂਡਰਡ ਅਥਾਰਟੀ ਨੇ ਇੱਕ ਮਹੀਨੇ ਦੇ ਵਿੱਚ ਰੇਡੀਓ
ਵਿਰਸਾ ਨੂੰ ਮੁਆਫੀਨਾਮਾ ਪ੍ਰਸਾਰਿਤ ਕਰਣ ਲਈ ਹੁਕਮ ਕੀਤਾ ਸੀ, ਜਿਸਦਾ
ਪ੍ਰਸਾਰਣ 24 ਨਵੰਬਰ ਨੂੰ ਕੀਤਾ ਗਿਆ।
ਇਸ ਵਿੱਚ ਵੀ ਹਰਨੇਕ ਦੀ ਬਦਬਖ਼ਤੀ ਸਾਹਮਣੇ
ਆਈ ਹੈ, ਕਿ ਇਹ ਐਨਾ ਹੀਆ ਨਾ ਕਰ ਸਕਿਆ ਕਿ ਆਪ ਜਾਂ ਇਸਦੀ "ਬੇਸ਼ਰਮ
ਯੂਨੀਅਨ" ਦਾ ਕੋਈ ਕਰਿੰਦਾ ਮੁਆਫੀਨਾਮਾ ਬੋਲੇ, ਉਹ ਵੀ ਕਿਸੇ ਹੋਰ ਦੀ
ਆਵਾਜ਼ ਵਿੱਚ ਰਿਕਾਰਡ ਕੀਤਾ ਗਿਆ,
ਜੱਦੇ ਅਪਗ੍ਰੇਡ !
ਖੈਰ, ਔਰਤਾਂ ਪ੍ਰਤੀ ਭੱਦੀਆਂ ਟਿੱਪਣੀਆਂ,
ਗੈਰ ਜ਼ਿੰਮੇਵਾਰਾਨਾ ਸ਼ਬਦਾਵਲੀ ਦੀ ਵਰਤੋਂ ਉਪਰ ਅਥਾਰਟੀ ਨੇ ਆਪਣਾ ਫੈਸਲਾ
ਸੁਣਾਇਆ, ਅਤੇ ਨਾਲ ਇਹ ਵੀ ਕਿਹਾ ਕਿ ਆਪਣੀ ਟੀਮ ਸਮੇਤ ਸਾਰੇ
ਰੇਡੀਓ ਪ੍ਰੋਗਰਾਮ ਕਿਸ ਤਰ੍ਹਾਂ ਕਰਣੇ ਹਨ, ਉਸ ਬਾਰੇ ਟ੍ਰੇਨਿੰਗ ਲਈ
ਜਾਵੇ..........
ਰੇਡੀਓ ਸਿੰਘਨਾਦ 'ਤੇ 24 ਨਵੰਬਰ 2017 ਨੂੰ ਪ੍ਰਸਾਰਿਤ ਪ੍ਰੋਗਰਾਮ
ਵਿੱਚ ਇਸ ਬਾਰੇ ਵਿਸ਼ਲੇਸ਼ਣ ਕੀਤਾ ਗਿਆ।