Share on Facebook

Main News Page

🦁 ਸਿੰਘਨਾਦ ਰੇਡਿਉ 'ਤੇ 03 ਨਵੰਬਰ 2017 ਨੂੰ ਵਿਸੇਸ਼ ਲਾਇਵ ਪ੍ਰੋਗਰਾਮ ਦੀ ਰਿਕਾਰਡਿੰਗ
ਸਿਧਾਂਤ ਰੂਪ ਗੁਰੂ ਨਾਲੋਂ ਟੁੱਟ ਕੇ ਸਿੱਖ ਦੀ ਅਸਲ ਨਸਲਕੁਸ਼ੀ ਹੈ

-:
ਪ੍ਰੋ. ਦਰਸ਼ਨ ਸਿੰਘ
ਸਿੰਘਨਾਦ ਰੇਡਿਉ 'ਤੇ ਪ੍ਰੋਗਰਾਮ ''ਤਬ ਜਾਨਹੁਗੇ ਜਬ ਉਘਰੈਗੋ ਪਾਜ'' ਦਾ ਲੜੀਵਾਰ ਵਿਸੇਸ਼ ਲਾਇਵ ਪ੍ਰੋਗਰਾਮ ਇਸ ਸ਼ੁਕਰਵਾਰ 03 ਨਵੰਬਰ 2017 ਨੂੰ ਉਲੀਕਿਆ ਗਿਆ, ਜਿਸ ਵਿੱਚ "ਸਿੱਖਾਂ ਦੀ ਨਸਲਕੁਸ਼ੀ ਕਿਵੇਂ ਹੋਈ ਤੇ ਹੋ ਰਹੀ ਹੈ" ਵਿਸ਼ੇ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਆਪਣੇ ਵੀਚਾਰ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ

-
ਸਿਧਾਂਤ ਜੀਵਨ ਦਾ ਇੱਕ ਸ਼ਕਤੀਸ਼ਾਲੀ ਹਿੱਸਾ ਹੈ, ਸ਼ਰੀਰ ਤੇ ਜ਼ਮੀਰ ਦੇ ਜੀਵਨ ਨੂੰ ਆਪਣੇ ਵਿੱਚ ਬੀਜ ਰੂਪ ਵਿੱਚ ਸੰਭਾਲਕੇ ਰੱਖਦਾ ਹੈ, ਉਹਦੇ ਵਿੱਚੋਂ ਹੀ ਸ਼ਰੀਰ ਦਾ ਜੀਵਨ ਪੈਦਾ ਹੁੰਦਾ, ਜ਼ਮੀਰ ਦਾ ਜੀਵਨ ਦਾ ਪੈਦਾ ਹੁੰਦਾ ਹੈ। ਜੇ ਸਿਧਾਂਤ ਜਿਊਂਦਾ ਹੈ, ਸ਼ਰੀਰ ਦੀ, ਜ਼ਮੀਰ ਦੀ ਨਸਲਕੁਸ਼ੀ ਹੋਣ ਦੇ ਬਾਅਦ ਵੀ ਕੌਮਾਂ ਖੜੀਆਂ ਹੋ ਜਾਂਦੀਆਂ ਹਨ।

- ਉਹ ਕੌਮਾਂ ਕਦੇ ਖ਼ਤਮ ਨਹੀਂ ਹੁੰਦੀਆਂ ਜਿਨ੍ਹਾਂ ਕੋਲ ਸਿਧਾਂਤ ਦਾ ਜੀਵਨ ਹੈ। ਤੇ ਉਹ ਸਿਧਾਂਤ ਹੈ ਗੁਰੂ ਗ੍ਰੰਥ ਸਾਹਿਬ।

"ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥15॥"

- ਸਿਧਾਂਤ ਰੂਪ ਗੁਰੂ ਨਾਲੋਂ ਟੁੱਟ ਕੇ ਸਿੱਖ ਦੀ ਅਸਲ ਨਸਲਕੁਸ਼ੀ ਹੈ। ਦੁਸ਼ਮਨ ਵੀ ਇਸੇ ਸਿਧਾਂਤ ਨੂੰ ਖ਼ਤਮ ਕਰਨਾ ਚਾਹੁੰਦਾ ਹੈ।

- ਵਤਨ ਤਾਂ ਕਦੇ ਪਾਕਿਸਤਾਨ ਵੀ ਸੀ,
ਅਸੀਂ ਦੇਸ਼ਭਗਤ ਹੋ ਸਕਦੇ ਹਾਂ, ਪਰ ਸਰਕਾਰ ਭਗਤ ਨਹੀਂ ਹੋ ਸਕਦੇ।

- ਸੂਰਜ ਪ੍ਰਕਾਸ਼, ਗੁਰਬਿਲਾਸ ਪਾ 6, 10 ਬਚਿੱਤਰ ਨਾਟਕ ਆਦਿ ਗ੍ਰੰਥਾਂ ਨਾਲ ਸਿੱਖੀ ਦੀ ਸਿਧਾਂਤਕ ਨਸਲਕੁਸ਼ੀ ਹੋ ਰਹੀ ਹੈ। ਇਹੋ ਜਿਹਾ ਲਿਟਰੇਚਰ ਪੈਦਾ ਕਰ ਦਿੱਤਾ ਜਾਵੇ ਜਿਸ ਨਾਲ ਸਿੱਖ ਦਾ ਗ੍ਰਿਹਸਥੀ ਜੀਵਨ ਖ਼ਤਮ ਹੋ ਜਾਵੇ...
ਇਹ ਹੈ ਨਸਲਕੁਸ਼ੀ।

- ਅੱਜ ਦਾ ਦੁਖਾਂਤ ਇਹ ਹੈ ਕਿ ਸੱਤਾ 'ਚ ਬੈਠੇ ਲੋਕ ਅੱਜ ਦੀ ਹੋ ਰਹੀ ਨਸਲਕੁਸ਼ੀ ਨੂੰ ਪਛਾਣ ਨਹੀਂ ਰਹੇ, ਤੇ ਅੱਖਾਂ ਬੰਦ ਕਰਕੇ ਬੈਠੇ ਹਨ।

- ਅੱਜ ਕੋਸ਼ਿਸ਼ ਹੋ ਰਹੀ ਹੈ ਕਿ ਕਿਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਜਿਸ ਵਿੱਚ ਸਿੱਖੀ ਦਾ ਬੀਜ ਹੈ, ਕਿਸੇ ਤਰ੍ਹਾਂ ਉਹਨੂੰ ਖ਼ਤਮ ਕੀਤਾ ਜਾਏ।

- ਜਿਹੜੇ ਕਾਤਿਲ ਸੂਰਜ ਪ੍ਰਕਾਸ਼ ਗ੍ਰੰਥ ਗੁਰਬਿਲਾਸ ਪਾ 6 10, ਬਚਿੱਤਰ  ਨਾਟਕ ਗ੍ਰੰਥ ਇਨ੍ਹਾਂ ਨੂੰ ਪਛਾਣ ਕੇ ਤਾਂ ਫਾਂਸੀ ਦਿਓ, ਇਨ੍ਹਾਂ ਨੂੰ ਕੱਢੋ ਆਪਣੇ ਵਿਹੜੇ ਵਿੱਚੋਂ। ਜਿੰਨੀ ਦੇਰ ਤੁਸੀਂ ਇਨ੍ਹਾਂ ਨੂੰ ਬਾਹਰ ਨਹੀਂ ਕੱਢਦੇ, ਸਿਧਾਂਤ ਨੂੰ ਕਤਲ ਕਰਣ ਵਾਲੇ ਲਿਟਰੇਚਰ ਰੂਪੀ ਕਾਤਿਲ ਨੂੰ ਬਾਹਰ ਨਹੀਂ ਕੱਢਦੇ, ਅਸੀਂ ਵੀ ਉਨੇ ਹੀ ਗੁਨਾਹਗਾਰ ਹਾਂ, ਜਿੰਨੇ ਉਹ ਹਨ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top