ਸਿੰਘਨਾਦ
ਰੇਡਿਉ 'ਤੇ ਪ੍ਰੋਗਰਾਮ ''ਤਬ ਜਾਨਹੁਗੇ
ਜਬ ਉਘਰੈਗੋ ਪਾਜ'' ਦਾ ਲੜੀਵਾਰ
ਪ੍ਰੋਗਰਾਮ ਜੋ ਕਿ ਹਰ ਸ਼ੁੱਕਰਵਾਰ ਕੀਤਾ ਜਾਂਦਾ ਹੈ।
ਪਰ ਬਦਲ ਚੁੱਕੇ ਹਲਾਤਾਂ ਦੇ
ਮੱਦੇਨਜਰ ਰੱਖਦਿਆਂ ਹੋਇਆਂ ਇਸ
ਸ਼ੁਕਰਵਾਰ 20 ਅਕਤੂਬਰ 2017 ਨੂੰ ਇੱਕ ਵਿਸੇਸ਼ ਲਾਇਵ
ਉਲੀਕਿਆ ਗਿਆ ਹੈ।
ਵਿਸ਼ਾ
: 1)
ਗੁਰੂ ਨਿੰਦਾ 'ਤੇ ਹੋ ਰਹੀ ਤਕਰਾਰ ਨੂੰ ਭਾਈ
ਰਣਜੀਤ ਸਿੰਘ ਦੁਆਰਾ ਜਾਗਰੂਕਾਂ ਦੀ ਲੜਾਈ ਦੇ ਲੱਡੂ ਕਹਿ ਕੇ ਬਿਆਨ ਦੇਣਾ।
ਗੁਰੂ ਨਿੰਦਾ ਸੰਬੰਧੀ ਖਾਸ ਕਰਕੇ ਗੁਰੂ ਹਰਕਿਸ਼ਨ ਪਾਤਸਾਹ ਦੀ ਗੱਦੀ ਨਸ਼ੀਨੀ ਤੇ
ਸਵਾਲੀਆ ਚਿੰਨ੍ਹ ਲਾਉਣ ਦੇ ਰੁਝਾਨ 'ਤੇ ਇੱਕ ਸ਼ਬਦ ਭੀ ਨਾ ਬੋਲਣਾ, ਨੂੰ ਮੁੱਖ ਰੱਖਕੇ
ਵਿਚਾਰਾਂ ਕੀਤੀਆਂ ਜਾਣਗੀਆਂ।
2)
ਡਾ. ਅਮਰਜੀਤ ਕੌਰ
ਵਿਸੇਸ਼ ਤੌਰ 'ਤੇ ਲਾਇਵ ਹਾਜਿਰ ਹੋਣਗੇ। ਇਹਨਾਂ ਦੀ ਪੀ.ਐਚ.ਡੀ ਦਾ ਵਿਸ਼ਾ ਬਾਬਾ ਬੁੱਢਾ
ਜੀ ਹੋਣ ਕਰਕੇ ਬਾਬਾ ਬੁੱਢਾ ਜੀ ਦੇ ਜੀਵਨ ਸੰਬੰਧੀ ਜਾਣਕਾਰੀ ਸਾਂਝੀ ਕਰਨਗੇ।
3)
ਜੀਵਾ ਸਿੰਘ,
ਜਿਸਦੇ ਘੋੜੇ ਦੀ ਕਾਠੀ ਲਹਿ ਜਾਣ ਕਰਕੇ ਘੋੜੇ ਨਦੀ ਪਾਰ ਨਹੀਂ ਕਰ ਪਾ ਰਹੇ। ਘੋੜੇ
'ਤੇ ਕਾਠੀ ਪਾਉਣ ਸੰਬੰਧੀ ਵਿਸੇਸ਼ ਨੁਕਤੇ ਸਾਂਝੇ ਕੀਤੇ ਜਾਣਗੇ।
👉
ਨੋਟ : ਸਿੰਘਨਾਦ 'ਤੇ
ਹਮੇਸ਼ਾਂ ਗੁਰਮੱਤ ਸਿਧਾਂਤ ਨੂੰ ਮੁੱਖ ਰੱਖ ਕੇ ਪ੍ਰੋਗਰਾਮ ਕੀਤੇ ਜਾਂਦੇ ਹਨ। ਕਿਸੇ
ਨਿੱਜ ਨੂੰ ਆਧਾਰ ਬਣਾ ਕੇ ਪ੍ਰੋਗਰਾਮ ਕਰਨੇ ਸਿੰਘਨਾਦ ਦੀ ਰੀਤ ਨਹੀਂ ਹੈ। ਇਸ ਲਈ ਅਸੀਂ
ਅੱਜ ਭੀ ਇਸ ਪ੍ਰੋਗਰਾਮ ਦਾ ਸਮਾਂ ਅਤੇ ਵਿਸ਼ਾ ਕਿਸੇ ਹੋਰ ਉਸਾਰੂ ਕਾਰਜ ਲਈ ਵਰਤ ਸਕਦੇ
ਹਾਂ।
ਜੇਕਰ
ਭਾਈ ਰਣਜੀਤ ਸਿੰਘ ਆਪਣੀ ਸਥਿਤੀ ਸਪਸੱਟ ਕਰਨ ਕਿ ਹਰਨੇਕ ਦੁਆਰਾ ਕੀਤੀ ਗੁਰੂ ਨਿੰਦਾ
ਸੰਬੰਧੀ ਉਹਨਾਂ ਦੇ ਨਾਮ ਦੀ ਵਰਤੋਂਇੱਕ ਨਹੀਂ ਸਗੋਂ ਦੁਰਵਰਤੋਂ ਹੋਈ ਹੈ।
ਪਰ ਜੇ ਇਹਨਾਂ ਦੁਆਰਾ ਇਸੇ ਤਰਾਂ ਚੁੱਪੀ ਕਾਇਮ ਰਹੀ, ਤਾਂ ਜੋ ਭੀ ਆਉਣ ਵਾਲੇ ਸਮੇਂ
ਵਿੱਚ ਕੌਮ ਵਿੱਚ ਤਕਰੀਰਕ ਉੱਥਲ ਪੁੱਥਲ ਹੋਵੇਗੀ ਉਸਦੇ ਜ਼ਿੰਮੇਵਾਰ ਇਹ ਖੁਦ ਹੋਣਗੇ।
ਜਾਗਰੂਕ ਲਹਿਰ ਦੇ ਕਿਸੇ ਭੀ ਪ੍ਰਚਾਰਕ ਨੂੰ ਆਪਣੀ ਮਨਮਰਜੀ ਜਾਂ ਆਪਣੇ ਤਰੀਕੇ ਨਾਲ
ਕੰਮ ਕਰਨ ਦਾ ਹੱਕ ਨਹੀਂ ਹੁੰਦਾ, ਇੱਥੇ ਤਾਂ "ਗੁਰਿ ਕਹਿਆ
ਸਾ ਕਾਰ ਕਮਾਵਹੁ" ਦਾ ਸਿਧਾਂਤ ਚੱਲਦਾ ਹੈ। ਹਾਂ! ਆਪਣੀ ਮਰਜ਼ੀ ਡੇਰਾਵਾਦੀਆਂ ਵਿੱਚ
ਚੱਲਦੀ ਹੈ। ਇਥੇ ਤੁਹਾਨੂੰ ਇਸ ਲਹਿਰ ਦੇ ਪਾਂਧੀਆਂ ਵੱਲੋਂ
ਬੇਨਤੀ ਭੀ ਕੀਤੀ ਜਾਣੀ ਹੈ (ਜੋ ਅਸੀਂ ਪਿਛਲੇ ਸ਼ੁੱਕਰਵਾਰ ਕਰ ਚੁੱਕੇ ਸੀ), ਸਲਾਹ ਭੀ
ਮਿਲਣੀ ਹੈ, ਹਦਾਇਤ ਭੀ ਮਿਲੇਗੀ ਅਤੇ ਜੇ ਪਾਣੀ ਸਿਰ ਉੱਤੋਂ ਲੰਘ ਜਾਵੇ ਤਾਂ ਫਿਟਕਾਰ
ਭੀ ਮਿਲੇਗੀ।