ਸਿੰਘਨਾਦ
ਰੇਡਿਉ 'ਤੇ ਪ੍ਰੋਗਰਾਮ ''ਤਬ ਜਾਨਹੁਗੇ
ਜਬ ਉਘਰੈਗੋ ਪਾਜ'' ਦਾ ਲੜੀਵਾਰ
ਪ੍ਰੋਗਰਾਮ ਜੋ ਕਿ ਹਰ ਸ਼ੁੱਕਰਵਾਰ ਕੀਤਾ ਜਾਂਦਾ ਹੈ।
ਪਰ ਬਦਲ ਚੁੱਕੇ ਹਲਾਤਾਂ ਦੇ
ਮੱਦੇਨਜਰ ਰੱਖਦਿਆਂ ਹੋਇਆਂ ਇਸ
ਸ਼ੁਕਰਵਾਰ 13 ਅਕਤੂਬਰ 2017 ਨੂੰ ਇੱਕ ਵਿਸੇਸ਼ ਲਾਇਵ
ਉਲੀਕਿਆ ਗਿਆ ਹੈ।
ਵਿਸ਼ਾ
: ਭਾਈ ਰਣਜੀਤ ਸਿੰਘ ਦੁਆਰਾ ਹਰਨੇਕ ਸਿੰਘ ਵੱਲੋਂ
ਕੀਤੀ ਗੁਰੂ ਨਿੰਦਾ ਰੂਪੀ ਬੱਜਰ ਗੁਨਾਹ 'ਤੇ ਭੀ ਧਾਰੀ ਹੋਈ ਚੁੱਪੀ ਪਿੱਛੇ ਕੀ ਕਾਰਣ
ਹੋ ਸਕਦਾ ਹੈ ਸਬੰਧੀ ਹੋਰ ਖੁਲਾਸੇ
👉
ਨੋਟ : ਸਿੰਘਨਾਦ 'ਤੇ
ਹਮੇਸ਼ਾਂ ਗੁਰਮੱਤ ਸਿਧਾਂਤ ਨੂੰ ਮੁੱਖ ਰੱਖ ਕੇ ਪ੍ਰੋਗਰਾਮ ਕੀਤੇ ਜਾਂਦੇ ਹਨ। ਕਿਸੇ
ਨਿੱਜ ਨੂੰ ਆਧਾਰ ਬਣਾ ਕੇ ਪ੍ਰੋਗਰਾਮ ਕਰਨੇ ਸਿੰਘਨਾਦ ਦੀ ਰੀਤ ਨਹੀਂ ਹੈ। ਇਸ ਲਈ ਅਸੀਂ
ਅੱਜ ਭੀ ਇਸ ਪ੍ਰੋਗਰਾਮ ਦਾ ਸਮਾਂ ਅਤੇ ਵਿਸ਼ਾ ਕਿਸੇ ਹੋਰ ਉਸਾਰੂ ਕਾਰਜ ਲਈ ਵਰਤ ਸਕਦੇ
ਹਾਂ।
ਜੇਕਰ
ਭਾਈ ਰਣਜੀਤ ਸਿੰਘ ਆਪਣੀ ਸਥਿਤੀ ਸਪਸੱਟ ਕਰਨ ਕਿ ਹਰਨੇਕ ਦੁਆਰਾ ਕੀਤੀ ਗੁਰੂ ਨਿੰਦਾ
ਸੰਬੰਧੀ ਉਹਨਾਂ ਦੇ ਨਾਮ ਦੀ ਵਰਤੋਂਇੱਕ ਨਹੀਂ ਸਗੋਂ ਦੁਰਵਰਤੋਂ ਹੋਈ ਹੈ।
ਪਰ ਜੇ ਇਹਨਾਂ ਦੁਆਰਾ ਇਸੇ ਤਰਾਂ ਚੁੱਪੀ ਕਾਇਮ ਰਹੀ, ਤਾਂ ਜੋ ਭੀ ਆਉਣ ਵਾਲੇ ਸਮੇਂ
ਵਿੱਚ ਕੌਮ ਵਿੱਚ ਤਕਰੀਰਕ ਉੱਥਲ ਪੁੱਥਲ ਹੋਵੇਗੀ ਉਸਦੇ ਜ਼ਿੰਮੇਵਾਰ ਇਹ ਖੁਦ ਹੋਣਗੇ।
ਜਾਗਰੂਕ ਲਹਿਰ ਦੇ ਕਿਸੇ ਭੀ ਪ੍ਰਚਾਰਕ ਨੂੰ ਆਪਣੀ ਮਨਮਰਜੀ ਜਾਂ ਆਪਣੇ ਤਰੀਕੇ ਨਾਲ
ਕੰਮ ਕਰਨ ਦਾ ਹੱਕ ਨਹੀਂ ਹੁੰਦਾ, ਇੱਥੇ ਤਾਂ "ਗੁਰਿ ਕਹਿਆ
ਸਾ ਕਾਰ ਕਮਾਵਹੁ" ਦਾ ਸਿਧਾਂਤ ਚੱਲਦਾ ਹੈ। ਹਾਂ! ਆਪਣੀ ਮਰਜ਼ੀ ਡੇਰਾਵਾਦੀਆਂ ਵਿੱਚ
ਚੱਲਦੀ ਹੈ। ਇਥੇ ਤੁਹਾਨੂੰ ਇਸ ਲਹਿਰ ਦੇ ਪਾਂਧੀਆਂ ਵੱਲੋਂ
ਬੇਨਤੀ ਭੀ ਕੀਤੀ ਜਾਣੀ ਹੈ (ਜੋ ਅਸੀਂ ਪਿਛਲੇ ਸ਼ੁੱਕਰਵਾਰ ਕਰ ਚੁੱਕੇ ਸੀ), ਸਲਾਹ ਭੀ
ਮਿਲਣੀ ਹੈ, ਹਦਾਇਤ ਭੀ ਮਿਲੇਗੀ ਅਤੇ ਜੇ ਪਾਣੀ ਸਿਰ ਉੱਤੋਂ ਲੰਘ ਜਾਵੇ ਤਾਂ ਫਿਟਕਾਰ
ਭੀ ਮਿਲੇਗੀ।