16 ਅਕਤੂਬਰ 2017 ਨੂੰ ਸਿੰਘਨਾਦ ਰੇਡਿਓ 'ਤੇ ਰੱਖੇ ਵਿਸ਼ੇਸ਼
ਪ੍ਰੋਗ੍ਰਾਮ ''ਤਬ ਜਾਨਹੁਗੇ ਜਬ ਉਘਰੈਗੋ ਪਾਜ'' ਵਿੱਚ ਮੌਜੂਦਾ ਪੰਥਿਕ ਹਲਾਤਾਂ 'ਤੇ ਗੱਲਬਾਤ
ਵਿੱਚ ਭਾਈ ਪੰਥਪ੍ਰੀਤ ਸਿੰਘ ਨੇ ਨਿਊਜ਼ੀਲੈਂਡ ਦੀ ਜਿਣਸ ਵੱਲੋਂ ਗੁਰੂ ਨੂੰ ਭੁੱਲਣਹਾਰ ਕਹਿਣ
ਦੇ ਸੰਬੰਧ ਵਿੱਚ ਆਪਣੇ ਵੀਚਾਰ ਦਿੰਦਿਆਂ ਕਿਹਾ ਕਿ:
- ਜਿਹੜਾ ਗੁਰੂ ਭੁਲੱਣਹਾਰ ਕਹਿੰਦਾ ਹੈ, ਉਹ ਕੋਈ ਮਨਮੁੱਖ ਹੋ ਸਕਦਾ,
ਉਹ ਕੋਈ ਮੂਰਖ ਹੋ ਸਕਦਾ, ਉਹ ਕੋਈ ਹਰਾਮਖੋਰ ਹੋ ਸਕਦਾ ਹੈ, ਉਹ ਕਦੇ ਵੀ ਸਿੱਖ ਨਹੀਂ ਹੋ
ਸਕਦਾ।
- ਇਸ ਤਰ੍ਹਾਂ ਲੋਕ ਅਪਗ੍ਰੇਡ ਨਹੀਂ ਹੁੰਦੇ, ਇਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ।
- ਨਾ ਕੋਈ ਅਪਗ੍ਰੇਡ ਨੇ ਇਹ, ਨਾ ਕੋਈ ਵਿਦਵਾਨ ਨੇ, ਨਾ ਕੋਈ ਸੋਝੀ ਵਾਲੇ ਨੇ, ਜਿਹੜਾ ਗੁਰੂ
ਨੂੰ ਭੁਲਣਹਾਰ ਕਹੇ, ਉਹ ਮੂਰਖ, ਹਰਮਾਖੋਰ, ਪਾਗਲ ਵੀ ਕਿਹਾ ਜਾ ਸਕਦਾ ਹੈ।
- ਜਿਹੜੇ ਹੰਕਾਰੀ ਹੋ ਕੇ ਗੁਰੂ ਨੂੰ ਪਰਖਣ ਲੱਗ ਪੈਂਦੇ ਹਨ
- ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥3॥
- ਗਊਆਂ ਵਿੱਚ ਫੰਡਰ ਗਊ, ਸਭ ੳਹ ਮੂਹਰੇ ਹੁੰਦੀ ਹੈ, ਉਨ੍ਹਾਂ
ਭੁਲੇਖਾਂ ਪੈ ਜਾਂਦਾ ਹੈ ਕਿ ਉਹ ਅਪਗ੍ਰੇਡ ਹੋ ਗਈ
- ਮੂਰਖ ਨਾਲ ਭਾਂਵੇਂ ਨਾ ਲੂਝੋ, ਪਰ ਉਸਦੀ ਮੂਰਖਤਾ ਨੂੰ ਠੱਲ ਪਾਉਣੀ ਜ਼ਰੂਰੀ ਹੈ
(ਪ੍ਰਭਦੀਪ ਸਿੰਘ ਦੀ ਕਹੀ ਗੱਲ ਨਾਲ ਸਹਿਮਤ ਹਾਂ)
- ਭਾਈ ਰਣਜੀਤ ਸਿੰਘ ਕੋਲ ਉਨ੍ਹਾਂ ਤੱਕ ਇਹ ਗੱਲ ਪਹੁੰਚ ਚੁਕੀ, ਜੋ ਉਨ੍ਹਾਂ ਦਾ ਵੀਊ ਹੋਇਆ
ਜ਼ਰੂਰ ਦੇਣਗੇ।
- ਜਿਦਾਂ ਦੇ ਪ੍ਰਚਾਰ ਦੀ ਲੋੜ ਹੈ ਇੱਤੇ ਗਰਾਉਂਡ ਦੇ ਉੱਥੇ,ਬਿਲਕੁਲ ੳੇਤੇ ਤਰ੍ਹਾਂ ਦਾ
ਟਾਈਮ ਟੂ ਟਾਈਮ ਉਸੇ ਤਰ੍ਹਾਂ ਦਾ ਕਰ ਰਹੇ ਹਾਂ
- ਅਸੀਂ ਬਿਲਕੁਲ ਨਿਡਰ ਹੋ ਕੇ ਪ੍ਰਚਾਰ ਕਰ ਰਹੇ ਹਾਂ, ਕਦੇ ਕਿਸੇ ਦਾ ਭਉ ਨਹੀਂ ਮੰਨਿਆ,
ਜੋ ਅਸੀਂ ਕਹਿਣਾ ਉਹ ਕਹਿ ਦਿੰਦੇ ਹਾਂ, ਚਾਹੇ ਕਿਸੇ ਅਫਸਰਸ਼ਾਹੀ ਦੇ ਖਿਲਾਫ ਜਾਵੇ, ਚਾਹੇ
ਕਿਸੇ ਲੀਡਰ ਦੇ ਖਿਲਾਫ ਜਾਵੇ, ਚਾਹੇ ਕਿਸੇ ਬਾਬੇ ਦੇ ਖਿਲਾਫ ਜਾਵੇ, ਅਸੀਂ ਕਦੇ ਪਰਵਾਹ ਨਹੀਂ
ਕੀਤੀ।
- ਮੇਰਾ ਕੋਈ ਨਿਜੀ ਵੈਰ ਵਿਰੋਧ ਨਹੀਂ, ਇਹ ਚਾਹੇ ਮੈਂਨੂੰ ਜਿੰਨੀਆਂ ਮਰਜ਼ੀ ਗਾਹਲਾਂ ਕੱਢ
ਲਵੇ, ਮੇਰੇ ਵੱਲੋਂ ਹੋਰ ਦੋ ਚਾਰ ਵਾਧੂ ਕੱਢ ਲਵੇ, ਮੈਂਨੂੰ ਕੋਈ ਫਰਕ ਨਹੀਂ ਪੈਂਦਾ, ਇਸਦੀ
ਮੂਰਖਤਾ ਦੱਸਣੀ ਜ਼ਰੂਰੀ ਹੋ ਗਈ।
- ਗੁਰੂ ਜੋ ਕਹਿੰਦਾ ਉਹ ਕਰਦਾ ਹੈ
- ਜਿਹੜੇ ਕਹਿੰਦੇ ਆ ਕਿ ਪ੍ਰਚਾਰਕਾਂ ਨੂੰ ਬਾਹਰ ਨਿਕਲਣੋਂ ਹਟਾ ਦਿਆਂਗੇ, ਗੁਰੂ ਦੇ ਭਉ
ਹੇਠ ਕਹਿ ਦੇਈਏ, ਕਿ ਗਰਾਉਂਡ ਲੈਵਲ 'ਤੇ ਕੋਈ ਹੈ ਨਹੀਂ ਸਾਹਮਣੇ ਖੜਨ ਆਲਾ
- ਜੰਮਿਆ ਕਿਹੜਾ ਜਿਹੜਾ ਪੰਜਾਬ ਦੀ ਧਰਤੀ 'ਤੇ ਸਾਨੂੰ ਘਰੋਂ
ਨਿਕਲਣਾ ਹਟਾ ਦਊ, ਜੰਮਿਆ ਨਹੀਂ, ਫਿਰ ਨਿਊਜ਼ੀਲੈਂਡ ਹਟਾ ਲਊ ਕੋਈ,
... ਅੰਤ ਵਿੱਚ ਸ. ਪ੍ਰਭਦੀਪ ਸਿੰਘ ਨੇ
ਫੰਡਰ ਗਾਂ ਦੇ ਸੰਬੰਧ ਵਿੱਚ ਕਿਹਾ ਕਿ
"ਸਾਨੂੰ ਉਹ ਬੰਦੇ ਨਹੀਂ ਡੁਲਾ ਸਕੇ, ਇਹਨੂੰ ਤਾਂ ਅਸੀਂ ਕੁੱਝ
ਵੀ ਨਹੀਂ ਸਮਝਦੇ, ਇਹ ਸਾਡੇ ਸਾਹਮਣੇ, ਇੱਕ ਤਾਂ ਹੁੰਦੀ
ਹੈ ਜੂੰ, ਜੂੰ ਤੋਂ ਥੱਲੇ ਹੁੰਦੀ ਹੈ ਧੱਖ, ਧੱਖ ਤੋਂ ਥੱਲੇ ਹੁੰਦੀ ਹੈ ਲੀਖ, ਲੀਖ
ਤਾਂ ਹਲੇ ਹੋਂਦ ਵਿੱਚ ਵੀ ਨਹੀਂ ਆਈ ਹੰਦੀ, ਉਹ ਤਾਂ ਸ਼ੈਂਪੂ ਪਾਇਆਂ ਹੀ।
ਅਸੀਂ ਗੁਰੂ ਦਾ ਭੈਅ ਮੰਨਕੇ ਕਹਿੰਦੇ ਹਾਂ ਕਿ ਇਹਨੂੰ ਹਾਲੇ
ਲੀਖ ਵੀ ਨਹੀਂ ਮੰਨਿਆ, ਜੂੰ ਤਾਂ ਹਾਲੇ ਬਹੁਤ ਅਗਾਂਹ ਦੀ ਗੱਲ ਹੈ।"