Share on Facebook

Main News Page

ਬਾਦਲ ਦੇ ਪੱਪੂਆਂ ਵੱਲੋਂ ਸੌਦਾ ਸਾਧ ਨੂੰ ਦਿੱਤੀ ਮੁਆਫੀ 'ਤੇ ਸਿੰਘ ਨਾਦ ਰੇਡਿਓ 'ਤੇ ਹੋਈ ਵੀਚਾਰ ਚਰਚਾ ਦਾ ਸੰਖੇਪ ਬਿਉਰਾ
ਇੰਦਰਜੀਤ ਸਿੰਘ ਕਾਨਪੁਰ 27 Sep 2015

ਸਿੰਘਨਾਦ ਰੇਡੀਓ ਹਮੇਸ਼ਾਂ ਚੜ੍ਹਦੀਕਲਾ ਵਿੱਚ ਰਹਿ ਕੇ ਕੌਮ ਦੇ ਵਿਦਵਾਨਾਂ ਅਤੇ ਪੰਥ ਦਰਦੀਆਂ ਦੀ ਆਵਾਜ਼ ਨੂੰ ਕੌਮ ਤਕ ਇੱਸੇ ਤਰ੍ਹਾਂ ਪਹੁੰਚਾਉਂਦਾ ਰਹੇ, ਇਹ ਹੀ ਅਰਦਾਸ ਅਕਾਲਪੁਰਖ ਅੱਗੇ ਕਰਦੇ ਹਾਂ।

ਇਸ ਪੂਰੀ ਚਰਚਾ ਵਿੱਚ ਦੋ ਮੁੱਦੇ ਸਾਮ੍ਹਣੇ ਉਭਰ ਕੇ ਆਏ ਹਨ:

  1. ਪਹਿਲਾਂ ਕਿ ਹੁਣ ਕੌਮੀ ਫੈਸਲੇ "ਸਰਬਤ ਖਾਲਸਾ" ਦੇ ਇਕੱਠ ਰਾਂਹੀ ਹੀ ਹਲ ਕੀਤੇ ਜਾਂਣੇ ਚਾਹੀਦੇ ਹਨ, ਨਾਂ ਕਿ ਇਨ੍ਹਾਂ ਸਿਆਸੀ ਰਖੈਲਾਂ ਰਾਂਹੀ। ਇਹ "ਸਕਤੱਰੇਤ ਨਾਮ ਦੇ ਕੋਠੇ ਤੇ ਬਹਿਣ ਬਹਿਣ ਵਾਲੀਆਂ ਪੰਜ ਸਿਆਸੀ ਰਖੈਲਾਂ ਤਾਂ ਕੁਝ ਲਿਫਾਫਿਆਂ ਵਿੱਚ ਹੀ ਆਪਣੀ ਅਸਮਤ ਦਾ ਸੌਦਾ ਕਰ ਲੈਦੀਆਂ ਨੇ

  2. ਦੂਜਾ ਮੱਤਾ ਇਹ ਵੀ ਬਹੁਤ ਹੀ ਸਾਰਥਕ ਮੁੱਦਾ ਇਸ ਚਰਚਾ ਵਿੱਚ ਚੁਕਿਆ ਗਿਆ ਹੈ ਕਿ "ਸਰਬਤ ਖਾਲਸਾ" ਦੇ ਤਾਂ ਸਾਰੇ ਹੱਕ ਵਿੱਚ ਹਨ ਅਤੇ ਸਮੇਂ ਸਮੇਂ ਵਿੱਚ ਬੁਲਾਇਆ ਜਾਂਣਾ ਚਾਹੀਦਾ ਹੈ। ਲੇਕਿਨ ਇਸ ਨੂੰ ਬੁਲਾਉਣ ਤੋਂ ਪਹਿਲਾਂ "ਸਰਬਤ ਖਾਲਸਾ" ਦਾ ਇਕ ਰੋਡ ਮੈਪ ਅਤੇ ਸੰਵਿਧਾਨ ਵੀ ਬਣਾ ਲੈਣਾ ਬਹੁਤ ਜ਼ਰੂਰੀ ਹੈ

ਇਸ ਨੂੰ ਬੁਲਾਉਣ ਵਾਲੇ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹੋਣ। ਹੋਰ ਗ੍ਰੰਥਾਂ, ਦੇਹਧਾਰੀਆਂ, ਸੰਪ੍ਰਦਾਵਾਂ ਅਤੇ ਡੇਰੇਦਾਰਾਂ, ਜੱਥੇ ਬੰਦੀਆਂ ਅਤੇ ਸਿਆਸੀ ਲੋਕਾਂ ਦਾ ਬੁਲਾਇਆ ਸਰਬੱਤ ਖਾਲਸਾ ਨਾਂ ਕੇਵਲ ਬੇਮਾਨੀ ਸਾਬਿਤ ਹੋਵੇਗਾ, ਬਲਕਿ ਸਿੱਖ ਕੌਮ ਲਈ ਬਹੁਤ ਹੀ ਖਤਰਨਾਕ ਸਿੱਟਿਆਂ ਨੂੰ ਜਨਮ ਦੇ ਦੇਵੇਗਾ।

ਵੀਰ ਪ੍ਰਭਦੀਪ ਸਿੰਘ ਜੀ ਨੇ ਟਕਸਾਲ ਦੇ ਮੁੱਖੀ ਧੁੰਮੇ ਨੂੰ ਸਮਲਿੰਗੀ ਬਿਰਤੀ ਵਾਲਾ ਸੰਬੋਧਿਤ ਕਰਦਿਆਂ ਬਹੁਤ ਹੀ ਵਿਅੰਗ ਭਰੇ ਅੰਦਾਜ ਵਿੱਚ ਕਹਿਆ ਕਿ ਇਹੋ ਜਹੇ ਆਰ. ਐਸ.ਐਸ. ਦੇ ਝੋਲੀ ਚੁੱਕ ਵੀ ਸਰਬੱਤ ਖਾਲਸਾ ਬੁਲਾਉਣ ਲਈ ਤਰਲੋ ਮੱਛੀ ਹੋ ਰਹੇ ਨੇ। ਇਨ੍ਹਾਂ ਦੀ ਨੀਅਤ ਅਤੇ ਸਾਜਿਸ਼ ਦਾ ਸਾਫ ਸਾਫ ਇਹਸਾਸ ਹੋ ਰਿਹਾ ਹੈ ਕਿ ਇਹ ਉਸ "ਸਰਬਤ ਖਾਲਸਾ" ਰਾਹੀਂ ਕੀ ਕਰਣਾਂ ਚਾਹੁੰਦੇ ਹਨ।

ਗੱਲ ਤਾਂ ਬਿਲਕੁਲ ਸਹੀ ਹੈ "ਸਿੰਘ ਨਾਦ" 'ਤੇ ਆਏ ਕੌਮ ਦੇ ਵਿਦਵਾਨਾਂ ਨੇ ਹੱਲੀ "ਸਰਬਤ ਖਾਲਸਾ" ਦੇ ਕਾਨਸੇਪਟ ਦੀ ਗਲ ਹੀ ਕੀਤੀ ਹੈ। ਜਦ ਤਕ ਇਹ ਸਾਰੇ ਵਿਦਵਾਨ ਇਕੱਠੇ ਹੋ ਕੇ ਕਿਸੇ ਨਤੀਜੇ ਤੇ ਪਹੁੰਚਦੇ ਹਨ, ਤਾਂ ਤਕ ਭੰਗ ਖਾਂਣੀਆਂ ਨਿਹੰਗ ਜੱਥੇਬੰਦੀਆਂ, ਆਰ. ਐਸ.ਐਸ ਦੇ ਪੱਖ ਪੂਰ ਰਹੀਆਂ ਟਕਸਾਲਾਂ, ਫੈਡਰੇਸ਼ਨਾਂ ਅਤੇ ਸ਼੍ਰੋਮਣੀ ਕਮੇਟੀਆਂ ਨੇ ਸਰਬਤ ਖਾਲਸਾ ਬੁਲਾ ਕੇ ਨਾਗਪੁਰ ਤੋਂ ਆਏ ਫੁਰਮਾਨਾਂ ਤੇ ਪੰਥਿਕ ਮੁਹਰ ਵੀ ਲਾ ਦੇਣੀ ਹੈ।

ਦਾਸ ਆਪਣਾ ਸੁਝਾਅ ਇਥੇ ਦੇਣਾ ਚਾਹੁੰਦਾ ਹੈ ਕਿ ਜੇ ਸਰਬੱਤ ਖਾਲਸਾ ਦੀ ਗੱਲ ਚੱਲੀ ਹੀ ਹੈ ਤਾਂ ਹੁਣ ਸਰਬੱਤ ਖਾਲਸਾ ਬੁਲਾਇਆ ਜਾਵੇ ਜਾਂ ਨਾਂ ਬੁਲਾਇਆ ਜਾਵੇ। ਇਨ੍ਹਾਂ ਵਿਦਵਾਨਾਂ ਦੇ ਇਕੱਠ ਰਾਂਹੀ, ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਨੂੰ ਸਮਰਪਿਤ ਹਨ। ਘਟੋ ਘੱਟ ਸਰਬਤ ਖਾਲਸਾ ਦੇ ਸੰਵਿਧਾਨ ਦਾ ਡਰਾਫਟ ਤਿਆਰ ਕਰਕੇ ਉਸਨੂੰ ਛੇਤੀ ਤੋਂ ਛੇਤੀ ਜਨਤਕ ਕਰਕੇ ਰਜਿਸਟਰਡ ਕਰਵਾ ਲਿਆ ਜਾਵੇ। ਨਹੀਂ ਤਾਂ ਇਸ ਬਹਿਸ ਦਾ ਲਾਭ ਜਾਗਰੂਕ ਤਬਕੇ ਦੇ ਹੱਥੋ ਪੰਥ ਵਿਰੋਧੀ ਸੰਸਥਾਵਾਂ ਦੇ ਹੱਥ ਵਿੱਚ ਚਲਾ ਜਾਵੇਗਾ।

ਸ. ਜੋਗਿੰਦਰ ਸਿੰਘ ਫੌਜੀ ਸ. ਗੁਰਦਾਸ ਸਿੰਘ ਤੂਰ ਸ. ਪਰਗਟ ਸਿੰਘ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top