Share on Facebook

Main News Page

ਸਿੰਘ ਨਾਦ ਰੇਡਿਓ ਤੇ ਇਸ ਐਤਵਾਰ ਫਿਲਮ ''ਬਾਦਲਾਂ ਦੇ ਕੌਤਕ'' ਭਾਗ 3 ਹੋਵੇਗੀ ਰੀਲੀਜ਼
-: ਅਦਾਰਾ ਸਿੰਘ ਨਾਦ ਰੇਡਿਓ

27 ਫਰਵਰੀ 15 ਦਿਨ ਸ਼ੁਕਰਵਾਰ ਸਿਰਦਾਰ ਜਸਵੀਰ ਸਿੰਘ ਇੱਕ ਵਿਸੇਸ਼ ਲੜੀਵਾਰ ਪ੍ਰੋਗਰਾਮ "ਸਿੱਖ ਇਤਿਹਾਸ" ਰਾਹੀਂ ਪ੍ਰਸਿੱਧ ਇਤਿਹਾਸਕਰ ਸੋਹਣ ਸਿੰਘ ਖਾਲਸਾ ਨਾਲ ਵਿਚਾਰਾਂ ਕਰਨਗੇ। ਇਸ ਵਿੱਚ ਪਹਿਲੇ 30 ਮਿੰਟ ਸੋਹਣ ਸਿੰਘ ਖਾਲਸਾ ਸਿੱਖ ਇਤਿਹਾਸ ਸੰਬੰਧੀ ਆਪਣੇ ਵਿਚਾਰ ਰੱਖਣਗੇ ਅਤੇ ਬਾਅਦ ਵਿੱਚ ਸਰੋਤਿਆਂ ਲਈ ਫੋਨ ਕਾਲ ਭੀ ਖੋਲੀਆਂ ਜਾਣਗੀਆਂ।

28 ਫਰਵਰੀ 15 ਦਿਨ ਸ਼ਨਿਚਰਵਾਰ (ਸ਼ਾਮ) ਸਿਰਦਾਰ ਜਗਰੂਪ ਸਿੰਘ ਵਿਸੇਸ਼ ਪ੍ਰੋਗਰਾਮ ''ਸਿੱਖ ਸਿਆਸਤ'' ਦੀ ਦੂਜੀ ਲੜੀ ਦੀਆਂ ਵਿਚਾਰਾਂ ਸ: ਪ੍ਰਭਦੀਪ ਸਿੰਘ ਨਾਲ ਕਰਨਗੇ ਅਤੇ ਅਤੇ ਫੋਨ ਕਾਲ ਭੀ ਲਈਆਂ ਜਾਣਗੀਆਂ।

01 ਮਾਰਚ 15 ਦਿਨ ਐਤਵਾਰ ਸਿਰਦਾਰ ਗੁਲਜਾਰ ਸਿੰਘ ਪ੍ਰੋਗਰਾਮ "ਤਬ ਜਾਨਹੁਗੇ ਜਬ ਉਘਰੈਗੋ ਪਾਜ" ਵਿੱਚ ਸਿਰਦਾਰ ਚਰਨਜੀਤ ਸਿੰਘ ਨਾਲ ''ਬਾਦਲਾਂ ਦੇ ਕੌਤਕ'' ਦੀ ਚੱਲ ਰਹੀ ਲੜੀਵਾਰ ਫਿਲਮ ਦੇ ਦੂਜੇ ਪੜਾਅ ਦੀ ਸ਼ੂਟਿੰਗ ਕਰਨਗੇ। ਪਿਛਲੇ ਹਫਤੇ ਇਸ ਫਿਲਮ ਦੇ ਪਹਿਲੇ ਪੜਾਅ ਵਿੱਚ ਬਾਦਲਾਂ ਦੇ ਦਾਦੇ -ਪੜਦਾਦਿਆਂ ਦੀ ਸਿੱਖ ਕੌਮ ਕੀਤੀ ਗਈ ਗੱਦਾਰੀ ਸੰਬੰਧੀ ਜਾਣਕਾਰੀ ਹਾਸਿਲ ਕੀਤੀ ਹੈ। ਇਸ ਹਫਤੇ ਦੁਬਾਰਾ ਫਿਰ ਐਸੇ ਹੀ ਭੇਦਭਰੇ ਅਤੇ ਸਨਸਨੀਖੇਜ ਖੁਲਾਸੇ ਕੀਤੇ ਜਾਣਗੇ।

Program Timing S. Jasveer Singh (Friday)

UK 08:00 PM
Germany 09:00 PM 
Canada (Toronto) 3PM
Canada (Calgary) 01:00 noon
USA (New York) 3 PM
India 13:30 PM
Program Timing  (Saturday and Sunday)
 
- UK 05:00 PM
- Germany 06:00 PM 
- Canada (Toronto) 12:00 noon
- Canada (Calgary) 10:00 AM
- USA (New York) 12:00 noon
- India 10:30 PM
ਨੋਟ:- ਹਰ ਰੋਜ਼, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ ਯੂਕੇ ਦੇ ਸਮੇਂ 08:00 10:00 ਵਜੇ ਤੱਕ ਸਿਰਦਾਰ ਨਿਰੰਜਨ ਸਿੰਘ ਪ੍ਰੋਗਰਾਮ "ਅੰਮ੍ਰਿਤ ਵਰਖਾ" ਰਾਹੀਂ ਸੰਗਤਾਂ ਨਾਲ ਕੀਰਤਨ ਰਾਹੀਂ ਸਾਂਝ ਪਾ ਰਹੇ ਹਨ। ਇਹ ਪ੍ਰੋਗਰਾਮ ਲੰਡਨ ਦੇ ਸਟੂਡਿਉ ਦੇ ਮਿਕਸਰ ਦੀ ਕੁੱਝ ਤਕਨੀਕੀ ਖ਼ਰਾਬੀ ਕਾਰਣ ਇੱਕ ਮਹੀਨਾ ਬੰਦ ਰਿਹਾ ਸੀ, ਪਰ ਹੁਣ ਦੁਬਾਰਾ ਫਿਰ ਲਾਇਵ ਸ਼ੁਰੂ ਹੋ ਚੁੱਕਾ ਹੈ।

ਪ੍ਰੋਗਰਾਮ ਅੰਮ੍ਰਿਤ ਵਰਖਾ ਦਾ ਸਮਾਂ ਯੂਕੇ ਦੇ ਟਾਈਮ ਮੁਤਾਬਿਕ ਇਸ ਪ੍ਰਕਾਰ ਹੈ:

* 05:30 - 08:00 am - ਆਸਾ ਦੀ ਵਾਰ
* 08:00 - 10:00 am - ਸ਼ਬਦ ਕੀਰਤਨ

ਸਿੰਘ ਨਾਦ ਰੇਡਿਓ ਨੂੰ ਲਾਇਵ ਸੁਨਣ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਸੰਬੰਧੀ ਹੇਠਾਂ ਦਿੱਤੇ ਹੋਏ ਪੋਸਟਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਬਾਦਲਾਂ ਦੇ ਕੌਤਕ
- ਸਿੱਖਾਂ ਨਾਲ ਗੱਦਾਰੀ ਦਾ ਬਾਦਲ ਪਰਿਵਾਰ ਦਾ ਪੀੜ੍ਹੀ ਦਰ ਪੀੜ੍ਹੀ ਇਤਿਹਾਸ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top